Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਦਿਲ ਵਿੱਚ ਪੰਜਾਬ ਬੋਲਦਾ

January 05, 2021 10:43 PM

-ਅਰਵਿੰਦਰ ਜੌਹਲ
ਅਖਬਾਰ ਦਾ ਆਖਰੀ ਐਡੀਸ਼ਨ ਦੇਣ ਬਾਅਦ ਮੈਂ ਜਦੋਂ ਦਫਤਰ ਦੀ ਕੈਬ ਵਿੱਚ ਘਰ ਵੱਲ ਤੁਰੀ ਤਾਂ ਸਾਢੇ ਗਿਆਰਾਂ ਵਜੇ ਤੋਂ ਤੇ ਦਾ ਵੇਲਾ ਸੀ। ਅਖਬਾਰ ਦੀ ਮਾਨਸਿਕ ਤੌਰ 'ਤੇ ਥਕਾ ਦੇਣ ਵਾਲੀ ਡਿਊਟੀ ਦੇ ਬਾਵਜੂਦ ਘਰ ਪੁੱਜਦਿਆਂ ਹੀ ਮੈਂ ਯੂ ਟਿਊਬ ਉਤੇ ਕਿਸਾਨ ਅੰਦੋਲਨ ਨਾਲ ਸੰਬੰਧਤ ਵੀਡੀਓਜ਼ 'ਤੇ ਤਰਦੀ ਜਿਹੀ ਨਜ਼ਰ ਮਾਰ ਰਹੀ ਸੀ ਕਿ ਅਚਾਨਕ ਕਿਸੇ ਵੀਡੀਓ 'ਤੇ ਮੇਰੇ ਤੋਂ ਟੱਚ ਹੋ ਗਿਆ। ਕਿਸੇ ਯੂ ਟਿਊਬ ਚੈਨਲ 'ਤੇ ਮਰਦ-ਔਰਤ ਦੋ ਐਂਕਰ ਕਿਸਾਨਾਂ ਨਾਲ ਸੰਬੰਧਤ ਕਿਸੇ ਗੀਤ 'ਤੇ ਰੀਐਕਸ਼ਨ ਦੇ ਰਹੇ ਸਨ। ਪਹਿਲੀ ਐਂਕਰ ਕਾਫੀ ਭਾਵੁਕ ਨਜ਼ਰ ਆ ਰਹੀ ਸੀ। ਉਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ, ‘‘...ਕਮਾਲ ਦਾ ਗੀਤ ਹੈ। ਇਹ ਗੀਤ ਸੁਣ ਕੇ ਮੈਂ ਬਹੁਤ ਇਮੋਸ਼ਨਲ ਹੋ ਗਈ ਹਾਂ। ਕਿੰਨਾ ਵਧੀਆ ਗੀਤ ਸੀ। ਮੇਰੇ ਕੋਲ ਤਾਰੀਫ ਕਰਨ ਲਈ ਅਲਫਾਜ਼ ਨਹੀਂ।” ਉਸ ਦੇ ਚਿਹਰੇ ਤੋਂ ਇਹ ਸਾਫ ਪੜ੍ਹਿਆ ਜਾ ਰਿਹਾ ਸੀ ਕਿ ਭਾਵਨਾਵਾਂ ਬਿਆਨ ਕਰਨ ਲਈ ਸ਼ਬਦ ਉਸ ਦਾ ਸਾਥ ਨਹੀਂ ਸਨ ਦੇ ਰਹੇ। ਉਹ ਵਾਰ-ਵਾਰ ਲਹਿੰਦੇ ਪੰਜਾਬ ਦੇ ਭਰਾਵਾਂ ਦਾ ਸ਼ੁਕਰੀਆ ਅਦਾ ਕਰ ਰਹੀ ਸੀ ਜਿਨ੍ਹਾਂ ਪੰਜਾਬ ਦੇ ਦਿੱਲੀ ਮੋਰਚੇ ਉਤੇ ਡਟੇ ਆਪਣੇ ਵੀਰਾਂ ਦੀ ਹਮਾਇਤ 'ਚ ਇਹ ਗੀਤ ਲਿਖਿਆ/ ਗਾਇਆ ਸੀ। ਐਂਕਰ ਦੀ ਭਾਵੁਕਤਾ ਨੇ ਉਸ ਗੀਤ ਬਾਰੇ ਮੇਰੀ ਉਤਸੁਕਤਾ ਬਹੁਤ ਵਧਾ ਦਿੱਤੀ ਸੀ। ਗੀਤ ਬਾਰੇ ਆਪਣੀ ਟਿੱਪਣੀ ਖਤਮ ਕਰਨ ਮਗਰੋਂ ਉਸ ਨੇ ਅਨਾਊਂਸ ਕੀਤਾ ਕਿ ਉਹ ਲਹਿੰਦੇ ਪੰਜਾਬ ਦੇ ਨੌਜਵਾਨ ਗਾਇਕਾਂ ਦਾ ਗਾਇਆ ਗੀਤ ਦਰਸ਼ਕਾਂ ਨਾਲ ਸਾਂਝਾ ਕਰ ਰਹੀ ਹੈ। ਸਕਰੀਨ ਉਤੇ ਗੀਤ ਸ਼ੁਰੁੂ ਹੁੰਦਿਆਂ ਪਹਿਲਾਂ ‘ਪੰਜਾਬ’ ਲਿਖਿਆ ਉਭਰਿਆ ਤੇ ਇੱਕ ਨੌਜਵਾਨ ਦੀ ਸੰਬੋਧਨੀ ਲਹਿਜ਼ੇ 'ਚ ਆਵਾਜ਼ ਗੂੰਜੀ :
ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ,
ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ।
ਇਸ ਦੇ ਨਾਲ ਦਿੱਲੀ ਵੱਲ ਕੂਚ ਕਰਦੇ ਸੰਘਰਸ਼ੀ ਕਿਸਾਨਾਂ ਅਤੇ ਪੁਲਸ ਵੱਲੋਂ ਉਨ੍ਹਾਂ 'ਤੇ ਮਾਰੀਆਂ ਗਈਆਂ ਪਾਣੀਆਂ ਦੀਆਂ ਬੁਛਾੜਾਂ ਦਾ ਦਿ੍ਰਸ਼ ਸਕਰੀਨ 'ਤੇ ਉਭਰਿਆ। ਕੁਝ ਪਲਾਂ ਮਗਰੋਂ ਸਕਰੀਨ 'ਤੇ ਇੱਕ ਅੱਧਖੜ੍ਹ ਉਮਰ ਦੇ ਕਿਸਾਨ ਦਾ ਚਿਹਰਾ ਨਜ਼ਰੀਂ ਪੈਂਦਾ ਹੈ, ਜਿਸ ਦੀਆਂ ਅੱਖਾਂ 'ਚ ਹੰਝੂ ਨੇ ਤੇ ਪਿੱਛੇ ਗੀਤ ਦੇ ਬੋਲ ਸੁਣਾਈ ਦਿੰਦੇ ਨੇ :
ਪੰਜਾਲੀਆਂ 'ਤੇ ਬਣ ਤਣ ਹੋਇਆ ਜੋ ਜਵਾਨ,
ਅੱਜ ਆਖਦੇ ਕਿਸਾਨ ਅੱਤਵਾਦੀ ਹੋ ਗਿਆ,
ਆਵਦੇ ਖੇਤਾਂ 'ਚ ਸੋਚ ਕੇ ਗੁਲਾਮੀ,
ਸਾਡਾ ਇਹ ਕਿਸਾਨ ਜਜ਼ਬਾਤੀ ਹੋ ਗਿਆ।
ਗੀਤ ਦਾ ਪ੍ਰਭਾਵਾ ਏਨਾ ਤਿੱਖਾ ਅਤੇ ਵੇਗਮਈ ਹੈ ਕਿ ਸੁਣਦਿਆਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਤੁਹਾਡੀਆਂ ਅੱਖਾਂ ਦੇ ਕੋਏ ਸਿੰਮਣ ਲੱਗਦੇ ਨੇ। ਗੀਤ ਸੁਣ ਕੇ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਗੀਤ ਮੈਨੂੰ ਚੰਗਾ ਲੱਗਿਆ। ਮੈਂ ਇੱਕ ਵਾਰੀ ਫਿਰ ਉਹੀ ਗੀਤ ਸੁਣਿਆ, ਇਸ ਤੋਂ ਬਾਅਦ ਫਿਰ ਪਤਾ ਨਹੀਂ ਕਿੰਨੀ ਵਾਰ ਮੈਂ ਵਾਰ-ਵਾਰ ਉਹੀ ਗੀਤ ਸੁਣਿਆ। ਇਸ ਦੇ ਨਾਲ ਹੀ ਇਨ੍ਹਾਂ ਲਹਿੰਦੇ ਪੰਜਾਬ ਦੇ ਗਾਇਕਾਂ ਤੇ ਗੀਤਕਾਰਾਂ ਦੀ ਇੰਟਰਵਿਊ ਵਾਲੀਆਂ ਵੀਡੀਓਜ਼ ਆਉਣ ਲੱਗੀਆਂ ਜਿਸ ਤੋਂ ਪਤਾ ਲੱਗਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਆਏ ਇਸ ਗੀਤ ਨੁੰ ਇੱਕ ਮਿਲੀਅਨ ਤੋਂ ਵੱਧ ਦਰਸ਼ਕ ਵੇਖ/ ਸੁਣ ਚੁੱਕੇ ਹਨ। ਇਹ ਗੀਤ ਵੱਕਾਰ ਭਿੰਡਰ, ਸ਼ਹਿਜ਼ਾਦ ਸਿੱਧੂ, ਮਨਸੂਰ ਚਿਸ਼ਤੀ, ਇਜਾਜ਼ ਘੱਗ, ਏ ਆਰ ਵੱਟੂ ਨੇ ਗਾਇਆ ਹੈ ਅਤੇ ਬੋਲ ਲਿਖੇ ਨੇ ਕੁਲਜਿੰਦਰ ਕਾਲਕਟ ਅਤੇ ਡੇਰੇਆਲਾ ਨੇ ਤੇ ਸੰਗੀਤ ਮਹਿਮੂਦ ਜੇ ਨੇ ਦਿੱਤਾ ਹੈ। ਇਸ ਗੀਤ ਨਾਲ ਜੁੜੇ ਸਾਰੇ ਨੌਜਵਾਨਾਂ ਦੇ ਪਰਵਾਰ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਨੇ। ਇੰਟਰਵਿਊ ਵਿੱਚ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦਾ ਕਹਿਣਾ ਸੀ ਕਿ ਉਸ ਨੂੰ ਪਤਾ ਹੈ ਕਿਵੇਂ ਉਸ ਦਾ ਅੱਬਾ ਸਾਰਾ ਦਿਨ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਹੈ, ਜਿਸ ਕਰ ਕੇ ਉਹ ਕਿਸਾਨਾਂ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਦਾ ਹੈ। ਉਸ ਨੇ ਕਿਹਾ, ‘‘ਜਦੋਂ ਇਹ ਵਡੇਰੇ ਬਾਬੇ ਆਪਣਾ ਹੱਕ ਲੈਣ ਲਈ ਦਿੱਲੀ ਰਵਾਨਾ ਹੋਏ ਤਾਂ ਉਸ ਨੇ ਦੇਖਿਆ ਕਿ ਇਸ ਮੋਰਚੇ 'ਚ ਸ਼ਾਮਲ ਕਿਸੇ ਬਜ਼ੁਰਗ ਦੇ ਹੱਥ ਕੱਟੇ ਹੋਏ ਸਨ ਅਤੇ ਕਿਸੇ ਦੀਆਂ ਲੱਤਾਂ ਨਹੀਂ ਸਨ, ਫਿਰ ਵੀ ਏਨੀ ਠੰਢ ਵਿੱਚ ਉਹ ਆਪਣੇ ਹੱਕਾਂ ਲਈ ਸੰਘਰਸ਼ 'ਤੇ ਡਟੇ ਹੋਏ ਸਨ। ਉਨ੍ਹਾਂ ਦੀ ਬੇਵੱਸੀ ਦੇਖ ਕੇ ਮੈਨੂੰ ਖੁਦ ਨੂੰ ਰੋਣ ਆਉਣ ਲੱਗਾ। ਮੈਨੂੰ ਲੱਗਿਆ ਕਿ ਇਨ੍ਹਾਂ ਬਾਬਿਆਂ ਦਾ ਹੌਸਲਾ ਬੰਨ੍ਹਾਉਣ ਅਤੇ ਇਨ੍ਹਾਂ ਦੀ ਹਮਾਇਤ ਲਈ ਕੁਝ ਕਰਨਾ ਚਾਹੀਦਾ ਹੈ। ਜੇ ਤੁਸੀਂ ਇਨਸਾਨ ਹੋ ਤਾਂ ਕਿਸੇ ਹੋਰ ਦਾ ਦੁੱਖ ਵੀ ਤੁਹਾਨੂੰ ਮਹਿਸੂਸ ਹੁੰਦਾ ਹੈ।”
ਉਨ੍ਹਾਂ ਦੱਸਿਆ ਕਿ ਜਦੋਂ ਚੜ੍ਹਦੇ ਪੰਜਾਬ ਦੇ ਸੰਘਰਸ਼ੀਆਂ ਨੂੰ ਹੌਸਲਾ ਦੇਣ ਲਈ ਉਨ੍ਹਾਂ ਇੱਕ ਗੀਤ ਦੀ ਵਿਉਂਤ ਸੋਚੀ ਤਾਂ ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਕਿਤੇ ਭਰਾਤ ਦਾ ‘ਗੋਦੀ ਮੀਡੀਆ' ਇਸ ਵਿੱਚ ਪਾਕਿਸਤਾਨੀ ਸਾਜ਼ਿਸ ਵਾਲਾ ਐਂਗਲ ਨਾ ਕੱਢ ਲਵੇ, ਕਿਉਂਕਿ ਪਹਿਲਾਂ ਵੀ ਗੋਦੀ ਮੀਡੀਆ ਮੋਰਚੇ ਉਤੇ ਡਟੇ ਕਿਸਾਨਾਂ ਨੂੰ ਅੱਤਵਾਦੀ ਦੱਸਦਾ ਰਿਹਾ ਸੀ। ਇਸੇ ਲਈ ਉਨ੍ਹਾਂ ਗੀਤ ਲਿਖਣ ਵੇਲੇ ਖਾਸ ਇਸ ਗੱਲ ਦਾ ਧਿਆਨ ਰੱਖਿਆ ਕਿ ਇਸ ਵਿੱਚ ਭਾਰਤ-ਪਾਕਿਸਤਾਨ ਦੀ ਗੱਲ ਨਾ ਕਰ ਕੇ ਦੋਵਾਂ ਪਾਸਿਆਂ ਦੇ ਪੰਜਾਬ ਦੀ ਗੱਲ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਦੋਵੀਂ ਪਾਸੇ ਦੀ ਬੋਲੀ ਰਹਿਣ-ਸਹਿਣ ਤੇ ਵਿਰਸਾ ਇੱਕੋ ਜਿਹਾ ਹੈ, ਜੋ ਜਜ਼ਬਾਤੀ ਸਾਂਝ ਦਾ ਆਧਾਰ ਹੈ ਤੇ ਇਹੋ ਸਾਂਝ ਇਨ੍ਹਾਂ ਬੋਲਾਂ 'ਚ ਧੜਕਦੀ ਹੈ :
ਸਾਡੇ ਖੂਨ 'ਚ ਵੱਸਦਾ ਪੰਜਾਬ ਬੋਲਦਾ,
ਕੀ ਐ ਚੜ੍ਹਦਾ ਪੰਜਾਬ, ਕੀ ਐ ਲਹਿੰਦਾ ਵੀਰਿਆ
ਇਨ੍ਹਾਂ ਮੁੰਡਿਆਂ 'ਚੋਂ ਇੱਕ ਨੇ ਦੱਸਿਆ ਕਿ ਉਸ ਦੇ ਬਾਬੇ ਨੇ ਜਦੋਂ ਉਸ ਦਾ ਗੀਤ ਦੇਖਿਆ ਤੇ ਸੁਣਿਆ ਤਾਂ ਉਸ ਨੇ ਖੁਸ਼ ਹੁੰਦਿਆਂ ਭਾਵੁਕ ਹੋ ਕੇ ਕਿਹਾ, ‘‘ਤੁਸੀਂ ਤਾਂ ਵਿਛੜਿਆ ਪੰਜਾਬ ਮਿਲਾ ਦਿੱਤਾ।” ਇਨ੍ਹਾਂ ਮੁੰਡਿਆਂ ਦੀਆਂ ਗੱਲਾਂ ਸੁਣ ਕੇ ਇਹ ਨਹੀਂ ਲੱਗਦਾ ਕਿ ਵੰਡ ਹੋਇਆ 72 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਕਿ ਵੰਡ ਦਾ ਦਰਦ ਇਨ੍ਹਾਂ ਆਪਣੇ ਸੀਨੇ 'ਤੇ ਨਹੀਂ ਹੰਢਾਇਆ, ਕਿ ਏਧਰਲੇ ਤੇ ਓਧਰਲੇ ਦੁੱਖ ਦਰਦ ਕਿੰਨੇ ਸਾਂਝੇ ਨੇ। ਇਹ ਗੀਤ ਸੁਣਦਿਆਂ ਜੇ ਤੁਸੀਂ ਕੁਝ ਪਲ ਅੱਖਾਂ ਬੰਦ ਕਰ ਲਓ ਤਾਂ ਲੱਗਦੈ, ਇਹ ਤਾਂ ਤੁਹਾਡੇ ਆਪਣੇ ਪੁੱਤ ਨੇ, ਸਾਂਝੇ ਦਰਦਾਂ ਤੋਂ ਵਾਂਝੇ ਅਤੇ ਦੁੱਖਾਂ ਨੂੰ ਸਮਝਣ ਵਾਲੇ। ਜਿਸ ਮੋਰਚੇ ਨੂੰ ਦਿੱਲੀ ਨਾ ਵੜਨ ਦਿੱਤਾ ਗਿਆ, ਉਸ ਦੀ ਚੀਸ ਕਦੋਂ ਵਾਹਗੇ ਦਾ ਗੇਟ ਤੇ ਸੈਂਕੜੇ ਮੀਲ ਲੰਮੀ ਕੰਡਿਆਲੀ ਤਾਰ ਟੱਪ ਗਈ, ਪਤਾ ਵੀ ਨਾ ਲੱਗਾ। ਇਹ ਤਾਂ ਸ਼ਾਇਦ ਕਿਸੇ ਸੋਚਿਆ ਹੀ ਨਹੀਂ ਸੀ ਕਿ ਇਹ ਕਿਸਾਨੀ ਅੰਦੋਲਨ ਹੱਦਾਂ ਤੇ ਸਰਹੱਦਾਂ ਪਾਰ ਕਰ ਕੇ ਦਿਲਾਂ ਦੇ ਦਰਦ ਵੰਡਾਉਣ ਲੱਗੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’