Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਕਿਸਾਨ ਮੋਰਚੇ ਨਾਲ ਆਸਾਂ ਦਾ ਮੀਨਾਰ ਜਗਮਗਾ ਪਿਆ

January 01, 2021 02:11 AM

-ਪਾਵੇਲ ਕੁੱਸਾ
ਪੰਜਾਬ ਦੇ ਇੱਕ ਵੱਡੇ ਮਹਾਨਗਰ ਤੋਂ ਇੱਕ ਪਰਵਾਰ ਦਿੱਲੀ ਕਿਸਾਨ ਮੋਰਚੇ 'ਚ ਪਹੁੰਚਦਾ ਹੈ। ਪਰਵਾਰ 'ਚ ਇੱਕ ਔਰਤ ਜੱਜ ਵੀ ਸ਼ਾਮਲ ਹੈ। ਇਹ ਪਰਵਾਰ ਸੰਘਰਸ਼ 'ਚ ਡਟੇ ਲੋਕਾਂ ਲਈ ਗਰਮ ਕੱਪੜੇ ਅਤੇ ਹੋਰ ਸਮੱਗਰੀ ਲੈ ਕੇ ਪਹੁੰਚੇ ਹਨ। ਪਰਵਾਰ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਮਿਲਣ ਲਈ ਉਤਾਵਲਾ ਹੈ। ਮਿਲਣੀ ਵੇਲੇ ਵਗਦੇ ਹੰਝੂਆਂ ਨਾਲ ਕਿਸਾਨ ਸੰਘਰਸ਼ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਕਿਸਾਨ ਆਗੂਆਂ ਤੋਂ ਸਿਰ ਪਲੋਸਣ ਦੀ ਮੰਗ ਦਾ ਆਸ਼ੀਰਵਾਦ ਮੰਗਿਆ ਜਾਦਾ ਹੈ, ਡਾਢੀ ਅਪਣੱਤ ਦੇ ਜ਼ੋਰ ਮੰਗਿਆ ਜਾਂਦਾ ਹੈ। ਮੈਂ ਇਸ ਦਿ੍ਰਸ਼ ਵਿੱਚ ਖੁੱਭ ਜਾਂਦਾ ਹਾਂ। ਅਜਿਹੀ ਅਪਣੱਤ ਦੀ ਵਰਖਾ ਵਿੱਚ ਭਿੱਜ ਗਏ ਕਿਸਾਨ ਆਗੂਆਂ ਦੇ ਵਲਵਲਿਆਂ ਨੂੰ ਫੜਨ ਦਾ ਯਤਨ ਕਰਦਾ ਹਾਂ।
ਮੇਰੇ ਅੰਦਰ ਜਵਾਬ ਚੱਲਦਾ ਹੈ। ਸੱਚਮੁੱਚ ਪੰਜਾਬੀ ਸਮਾਜ ਵਿੱਚ ਕੁਝ ਨਵਾਂ ਨਰੋਆ ਵਾਪਰ ਰਿਹਾ ਹੈ। ਸ਼ਹਿਰਾਂ ਤੋਂ ਅਜਿਹੇ ਅਨੇਕਾਂ ਪਰਵਾਰ ਆ ਰਹੇ ਹਨ, ਜੋ ਦਹਾਕਿਆਂ ਤੋਂ ਖੇਤੀ ਕਿੱਤੇ ਨਾਲੋਂ ਟੁੱਟ ਚੁੱਕੇ ਹਨ, ਪਰ ਕਿਸਾਨਾਂ ਦਾ ਸੰਘਰਸ਼ ਉਨ੍ਹਾਂ ਨੂੰ ਚੁੰਬਕ ਵਾਂਗ ਖਿੱਚ ਰਿਹਾ ਹੈ। ਕਦੇ ਪੰਜਾਬ ਤੋਂ ਆਏ ਵਕੀਲਾਂ ਦਾ ਕੋਈ ਗਰੁੱਪ ਟੱਕਰਦਾ ਹੈ, ਜੋ ਗਰਮ ਕੱਪੜਿਆਂ ਦੇ ਬੋਰੇ ਭਰ ਕੇ ਲਿਆ ਰਿਹਾ ਹੈ, ਕਦੇ ਡਾਕਟਰਾਂ ਦੀ ਕੋਈ ਟੀਮ ਅਤੇ ਕਦੇ ਅਧਿਆਪਕਾਂ ਦੇ ਜਥੇ। ਇੱਕ ਦਿਨ ਅਚਾਨਕ ਇੱਕ ਮੁਟਿਆਰ ਇੱਕ ਬਜ਼ੁਰਗ ਆਗੂ ਸਾਹਮਣੇ ਹੱਥ ਜੋੜ ਕੇ ਖੜ੍ਹੀ ਹੁੰਦੀ ਹੈ। ਅੱਖਾਂ 'ਚੋਂ ਵਗਦੇ ਹੰਝੂਆਂ ਨਾਲ ਅਸ਼ੀਰਵਾਦ ਮੰਗਦੀ ਹੈ। ਕਿਸਾਨ ਆਗੂ ਮੋਢਾ ਪਲੋਸਦਾ ਹੈ ਤੇ ਉਹ ਝਟਪਟ ਪਰਤ ਜਾਂਦੀ ਹੈ। ਮੈਂ ਪੁੱਛਦਾ ਹਾਂ ਕੀ ਤੁਹਾਡੀ ਕੋਈ ਪੁਰਾਣੀ ਵਾਕਫੀਅਤ ਹੈ ਤਾਂ ਜਵਾਬ ਮਿਲਦਾ ਹੈ ਕਿ ਨਹੀਂ, ਮੈਂ ਵੀ ਨਹੀਂ ਜਾਣਦਾ। ਹਰ ਕੋਈ ਜੱਗ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ। ਪੰਜਾਬ ਤੋਂ ਸੁਨੇਹੇ ਆ ਰਹੇ ਹਨ ਕਿ ਕਿਸੇ ਚੀਜ਼ ਦੀ ਤੋਟ ਨਹੀਂ ਪੈਣ ਦਿਆਂਗੇ, ਬੱਸ ਡਟੇ ਰਹੋ। ਬੱਸ ਜਿੱਤ ਕੇ ਮੁੜਿਓ। ਜਿਨ੍ਹਾਂ ਦਾ ਖੇਤੀ ਕਿੱਤੇ ਨਾਲ ਸਿੱਧਾ ਸੰਬੰਧ ਨਹੀਂ, ਉਹ ਵੀ ਜਿੱਤ ਚਾਹੰੁਦੇ ਹਨ, ਅਤੇ ਦਿਲੋਂ ਚਾਹੁੰਦੇ ਹਨ, ਕਿਉਂਕਿ ਲੋਕਾਂ ਦੀ ਧਿਰ ਦਹਾਕਿਆਂ ਤੋਂ ਹਾਰਦੀ ਰਹੀ ਹੈ। ਕੀ ਜਿੱਤ ਨਾਲ ਹਰ ਕਿਰਤੀ ਪੰਜਾਬੀ ਆਪਣੀ ਹਸਤੀ ਦਰਸਾਉਣਾ ਚਾਹੁੰਦਾ ਹੈ। ਕੀ ਕਿਸਾਨ ਆਗੂ ਪੰਜਾਬੀ ਸਮਾਜ ਦੇ ਇਸ ਮਾਣ ਦਾ ਪ੍ਰਗਟਾਵਾ ਹੋ ਗਏ ਹਨ। ਇਹ ਵਰਤਾਰਾ ਕੀ ਹੈ?
ਇਹ ਸਮੁੱਚੇ ਪੰਜਾਬ ਅੰਦਰ ਕੁਝ ਚੰਗਾ ਵਾਪਰਨ ਦੀ ਪਣਪਦੀ ਆ ਰਹੀ ਤਾਂਘ ਦਾ ਸ਼ਾਨਦਾਰ ਇਜ਼ਹਾਰ ਹੈ। ਇਹ ਵਰਤਾਰਾ ਲੋਕਾਂ ਦੇ ਨਿੱਸਲ ਹੋ ਚੁੱਕੇ ਹੋਣ ਦੀਆਂ ਸਭ ਮਰਨਊ ਧਾਰਨਾਵਾਂ ਹੂੰਝ ਕੇ ਪਾਸੇ ਕਰ ਦੇਣ ਦਾ ਵਰਤਾਰਾ ਹੈ। ਇਹ ਵਰਤਾਰਾ ਦੱਸਦਾ ਹੈ ਕਿ ਲੋਕ ਕਦੇ ਨਿੱਸਲ ਨਹੀਂ ਹੁੰਦੇ, ਦਿੱਸ ਰਹੀ ਸਥਿਲਤਾ ਵਕਤੀ ਹੁੰਦੀ ਹੈ, ਉਪਰੋਂ ਦੇਖਣ ਨੂੰ ਲੱਗਦੀ ਹੁੰਦੀ ਹੈ। ਇਸ ਦਿੱਸਦੀ ਸਥਿਲਤਾ ਅੰਦਰ ਬੜਾ ਕੁਝ ਕਰਵਟ ਲੈਣ ਲਈ ਪਨਪ ਰਿਹਾ ਹੁੰਦਾ ਹੈ। ਜ਼ਿੰਦਗੀ ਦੀ ਬਿਹਤਰੀ ਦੀਆਂ ਆਸਾਂ ਭਲਾ ਕਦੇ ਦਮ ਤੋੜ ਸਕਦੀਆਂ ਹਨ। ਇਹ ਤਾਂ ਜ਼ਿੰਦਗੀ ਦਾ ਸੱਚ ਹੈ। ਬੇਉਮੀਦੀ ਦੇ ਮੌਸਮਾਂ 'ਚ ਵੀ ਸੱਤ ਸਮੁੰਦਰ ਪਾਰ ਜਾ ਕੇ ਜੜ੍ਹਾਂ ਲਾ ਲੈਣ ਅਤੇ ਜ਼ਿੰਦਗੀ ਨੂੰ ਹਰਾ ਭਰਾ ਕਰ ਲੈਣ ਦੀ ਪੰਜਾਬੀਆਂ ਦੀ ਸਮਰੱਥਾ ਇਸੇ ਸੱਚ ਦਾ ਇੱਕ ਪ੍ਰਗਟਾਵਾ ਬਣਦੀ ਆਈ ਹੈ। ਸਾਡੀ ਧਰਤੀ 'ਤੇ ਫੈਲੇ ਅਜਿਹੇ ਹਨੇਰੇ ਸਮਿਆਂ 'ਚ ਵੀ ਕੁਝ ਜੁਗਨੂੰਆਂ ਵੱਲੋਂ ਲੋਕਾਂ ਦੇ ਦਿਲਾਂ ਵਿੱਚ ਸਵੇਰ ਹੋਣ ਦੀ ਆਸ ਧੜਕਦੀ ਰੱਖੀ ਜਾਂਦੀ ਹੈ। ਹਨੇਰੇ ਦੇ ਹੋਰ ਗੂੜ੍ਹਾ ਹੋਣ ਦੇ ਦੌਰ ਵਿੱਚ ਵੀ ਇਹ ਆਸਾਂ ਜਗਮਗਾ ਉਠੀਆਂ ਹਨ। ਪੰਜਾਬ ਅੰਦਰ ਹਰ ਤਰ੍ਹਾਂ ਦੇ ਝੱਖੜਾਂ ਦੇ ਦੌਰ ਅੰਦਰ ਇਹ ਆਸਾਂ ਜਗਦੀਆਂ ਰੱਖੀਆਂ ਗਈਆਂ।
ਇਸ ਸੰਘਰਸ਼ ਰਾਹੀਂ ਦਹਾਕਿਆਂ ਤੋਂ ਮੌਕਾ ਪ੍ਰਸਤ ਵੋਟ ਪਾਰਟੀਆਂ ਦੀ ਗੋਰ ਲੋਕ ਵਿਰੋਧੀ ਸਿਆਸਤ ਦੇ ਮਾਰੂ ਅਸਰਾਂ ਦੀ ਝੰਬੀ ਲੋਕਾਈ ਨੂੰ ਆਸ ਦੀ ਅਜਿਹੀ ਕਿਰਨ ਦਿਖਾਈ ਦਿੱਤੀ ਹੈ, ਜਿਹੜੀ ਪਿਛਲੇੇ ਸਾਰੇ ਭੁਲਾਵਿਆਂ ਤੋਂ ਵੱਖਰੀ ਤੇ ਹਕੀਕੀ ਵੀ। ਆਮ ਕਰ ਕੇ ਆਸ ਦੀ ਕਿਰਨ ਬੇਨਕਸ਼ ਭਰਮਾਊ ਨਾਅਰਿਆਂ ਵਿੱਚੋਂ ਦੇਖੀ ਜਾਂਦੀ ਰਹੀ ਹੈ, ਇਹ ਨਾਅਰਾ ਰਾਜ ਭਾਗ ਦੀਆਂ ਪੌੜੀਆਂ ਦੇ ਕਿਸੇ ਨਾ ਕਿਸੇ ਟੰਬੇ 'ਤੇ ਬੈਠਾ ਕੋਈ ਸਖਸ਼ ਦਿੰਦਾ ਰਿਹਾ, ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਲੈਣ ਦੇ ਭਰੋਸੇ ਦੇ ਕੇ ਆਪਣੇ ਹੱਥ ਰਾਜ-ਭਾਗ ਦੀ ਸ਼ਕਤੀ ਮੰਗਦਾ ਰਿਹਾ, ਪਰ ਇਸ ਵੇਲੇ ਜਾਗੀਆਂ ਆਸਾਂ ਦੀ ਤਾਸੀਰ ਵੱਖਰੀ ਹੈ, ਇਹ ਆਸਾਂ ਜਗਾਉਣ ਵਾਲੀ ਕੋਈ ਜਾਣੀ-ਪਛਾਣੀ ਰਾਜਨੀਤਕ ਹਸਤੀ ਨਹੀਂ, ਇਹ ਆਸਾਂ ਲੋਕਾਂ ਦੀ ਆਪਣੀ ਸਮੂਹਿਕ ਹਸਤੀ ਦੇ ਉਭਰਨ 'ਚੋਂ ਉਪਜੀਆਂ ਹਨ। ਕਿਸੇ ਬਿਗਾਨੀ ਸ਼ਕਤੀ ਤੋਂ ਚੰਗੇ ਦੀ ਆਸ ਪਾਲਣ ਦੀ ਥਾਂ ਲੋਕ ਮਨਾਂ ਵਿੱਚ ਆਪਣੀ ਤਾਕਤ ਰਾਹੀਂ ਨਰੋਈ ਤਬਦੀਲੀ 'ਚੋਂ ਉਪਜਦੀਆਂ ਆਸਾਂ ਤੋਂ ਇਹ ਕਿਤੇ ਡੂੰਘੀਆਂ ਤੇ ਵਿਸ਼ਾਲ ਹਨ।
ਪੰਜਾਬੀ ਸਮਾਜ ਦਾ ਇਹ ਸਮੁੱਚਾ ਰੋਹ ਸਿਰਫ ਖੇਤੀ ਕਾਨੂੰਨਾਂ ਖਿਲਾਫ ਸੇਧਿਤ ਨਹੀਂ, ਇਹਦੇ ਅੰਦਰ ਦਹਾਕਿਆਂ ਤੋਂ ਲੁੱਟੀ ਪੁੱਟੀ ਜਾ ਰਹੀ ਲੋਕਾਈ ਦਾ ਸਾਰਾ ਦਰਦ ਹੈ, ਕਿਰਤੀ ਜਮਾਤਾਂ ਵੱਲੋਂ ਪੈਰ ਪੈਰ 'ਤੇ ਲਤਾੜੇ ਜਾਣ ਦੀ ਪੀੜ ਸ਼ਾਮਲ ਹੈ। ਸਮਾਜ ਅੰਦਰ ਆਰਥਿਕ ਤੇ ਸਮਾਜਕ ਤੌਰ 'ਤੇ ਮੁਕਾਬਲਤਨ ਸੌਖੇੇ ਤਬਕਿਆਂ ਦੇ ਸਮਾਜਕ ਸਭਿਆਚਾਰਕ ਸੰਕਟਾਂ ਦੀ ਹਾਲਤ ਦਾ ਅੰਸ਼ ਵੀ ਸ਼ਾਮਲ ਹੈ ਜਿਹੜਾ ਉਨ੍ਹਾਂ ਨੂੰ ਇਸ ਅੰਦੋਲਨ ਵੱਲ ਖਿੱਚ ਰਿਹਾ ਹੈ। ਇਸ ਨੂੰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਤੋਂ ਬਿਹਤਰ ਹੋਰ ਭਲਾ ਕੋਈ ਕਿਵੇਂ ਪ੍ਰਗਟਾ ਸਕਦਾ ਹੈ। ਉਹ ਕਹਿ ਰਿਹਾ ਹੈ-
ਲੋਕ ਸ਼ਕਤੀ ਦੇ ਇਸ ਜਲੌਅ ਦਾ ਇਹ ਪ੍ਰਗਟਾਵਾ ਲੋਕਾਂ ਨੂੰ ਨਵੀਆਂ ਸੰਭਾਵਨਾਵਾਂ ਦਿਖਾਉਂਦਾ ਹੈ। ਇਹ ਸੰਭਾਵਨਾਵਾਂ ਹਾਕਮ ਜਮਾਤਾਂ ਦੀਆਂ ਸਿਆਸੀ ਸ਼ਕਤੀਆਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਅਜਿਹਾ ਥੰਮ੍ਹ ਉਭਰ ਜਾਣ ਦੀਆਂ ਹਨ, ਜਿਹੜਾ ਪੂਰੇ ਸਮਾਜ ਨੂੰ ਨਜ਼ਰੀਂ ਪੈਣ ਲੱਗ ਸਕਦਾ ਹੈ। ਲੋਕ ਸ਼ਕਤੀ ਦੇ ਅਜਿਹੇ ਥੰਮ੍ਹ ਨੂੰ ਲੋਕ ਰਾਜਨੀਤਕ, ਸਮਾਜਕ ਤੇ ਸਭਿਆਚਾਰਕ ਪੱਧਰ 'ਤੇ ਬਦਲਾਅ ਦੀ ਆਸ ਦੇ ਨੁਕਤੇ ਵਜੋਂ ਦੇਖਣ ਲੱਗੇ ਹਨ। ਇਹ ਵਰਤਾਰਾ ਸਿਰਫ ਹਾਕਮ ਧੜਿਆਂ ਦੀ ਸਿਆਸਤ ਨੂੰ ਹੀ ਅਸਰ ਅੰਦਾਜ਼ ਨਹੀਂ ਕਰਨ ਜਾ ਰਿਹਾ ਸਗੋਂ ਲੋਕਾਂ ਦੀ ਆਪਣੀ ਸਿਆਸਤ ਦੇ ਉਭਰ ਆਉਣ ਲਈ ਆਧਾਰ ਵਿਛਾਈ ਕਰ ਰਿਹਾ ਹੈ। ਇਸ ਵਰਤਾਰੇ ਰਾਹੀਂ ਜੋ ਆਸਾਂ ਲੋਕਾਂ ਅੰਦਰ ਜਾਗ ਰਹੀਆਂ ਹਨ, ਇਹ ਮੌਕਾਪ੍ਰਸਤ ਸਿਆਸਤਦਾਨਾਂ ਦੇ 10 ਨੁਕਾਤੀ ਜਾਂ 20 ਨੁਕਾਤੀ ਪ੍ਰੋਗਰਾਮ ਨਾਲ ਪੂਰੀਆਂ ਹੋਣ ਜਾਂ ਲਾਰਿਆਂ ਤੇ ਵਾਅਦਿਆਂ ਦੇ ਗੱਫਿਆਂ ਨਾਲ ਤਿ੍ਰਪਤ ਹੋਣ ਵਾਲੀਆਂ ਨਹੀਂ ਹਨ। ਅੰਦੋਲਨ ਦਾ ਇਹ ਨਿਵੇਕਲਾ ਵਰਤਾਰਾ ਸਿਆਸਤਦਾਨਾਂ ਦੇ ਵਾਅਦੇ ਪਰਖਣ ਲਈ ਲੋਕਾਂ ਨੂੰ ਨਵੀਂ ਪਰਖ ਕਸਵੱਟੀ ਵੀ ਪੇਸ਼ ਕਰ ਰਿਹਾ ਹੈ। ਇਹ ਪਰਖ ਕਸਵੱਟੀ ਕਾਰਪੋਰੇਟਾਂ ਨਾਲ ਰਿਸ਼ਤੇ ਦੀ ਪਛਾਣ ਕਰਨ ਦਾ ਨੁਕਤਾ ਦੱਸ ਰਹੀ ਹੈ, ਲੋਕਾਂ ਦੇ ਸੰਘਰਸ਼ ਅੰਦਰ ਨਿਭਾਅ ਨੂੰ ਪਰਖਣ ਦਾ ਨੁਕਤਾ ਦੱਸ ਰਹੀ ਹੈ। ਇਹ ਸੰਘਰਸ਼ ਸਿਰਫ ਰਾਜਨੀਤਕ ਨਾਅਰਿਆਂ 'ਤੇ ਹੀ ਅਸਰ ਨਹੀਂ ਪਾਉਣ ਜਾ ਰਿਹਾ, ਸਗੋਂ ਇਹ ਵਿਅਕਤੀ ਦੇ ਅੰਦਰ ਬਦਲਾਅ ਦੀਆਂ ਤਰੰਗਾਂ ਛੇੜ ਰਿਹਾ ਹੈ। ਰਾਜਨੀਤੀ ਦੇ ਖੇਤਰ ਵਿੱਚ ਬਦਲ ਉਭਰਮ ਤੋਂ ਪਹਿਲਾਂ ਲੋਕਾਂ ਦੇ ਅੰਦਰ ਬਦਲਾਅ ਦਾ ਅਮਲ ਤੁਰਦਾ ਹੈ। ਅੰਦਰ ਚੇਤਨਾ ਫੈਲਦੀ ਹੈ, ਚਾਨਣ ਫੈਲਦਾ ਹੈ, ਜੋ ਆਖਿਰ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਅੰਦਰ ਬਦਲਾਅ ਦਾ ਕਾਰਨ ਬਣਦਾ ਹੈ। ਇਹ ਪੁਲਾਂਘਾਂ ਭਰ ਰਹੀ ਚੇਤਨਾੇ ਦਾ ਦੌਰ ਹੈ, ਜੋ ਪਿਛਲੇ ਕਈ ਦਹਾਕਿਆਂ ਵਿੱਚ ਸਰ ਹੋਇਆ ਸੀ, ਉਹ ਇਨ੍ਹਾਂ ਕੁਝ ਦਿਨਾਂ ਵਿੱਚ ਹੋ ਰਿਹਾ ਹੈ। ਇਹ ਲੋਕ ਚੇਤਨਾ ਦੇ ਵਿਕਾਸ ਦਾ ਅਮਲ ਹੈ।
ਇਹ ਲੋਕ ਸ਼ਕਤੀ ਦਾ ਜਲੌਅ ਹੈ, ਜੋ ਦਿੱਲੀ ਦੇ ਬਾਰਡਰਾਂ 'ਤੇ ਵਾਪਰ ਰਿਹਾ ਹੈ। ਇਹ ਲੋਕਾਂ ਵੱਲੋਂ ਜਮਹੂਰੀਅਤ ਦਾ ਪੜ੍ਹਿਆ ਜਾ ਰਿਹਾ ਪਾਠ ਹੈ। ਇਸ ਦਾ ਸਬਕ ਹੈ ਕਿ ਜਮਹੂਰੀਅਤ ਪਾਰਲੀਮੈਂਟਾਂ ਦੇ ਅੰਕੜਿਆਂ ਵਿੱਚ ਹੀ ਨਹੀਂ ਹੁੰਦੀ, ਕੈਬਨਿਟ ਕਮੇਟੀਆਂ ਦੇ ਮਤਿਆਂ ਤੱਕ ਹੀ ਸੀਮਤ ਨਹੀਂ, ਹਕੀਕਤ ਵਿੱਚ ਕਿਰਤੀ ਲੋਕਾਂ ਦੀ ਸਾਂਝੀ ਰਜ਼ਾ ਹੀ ਜਮਹੂਰੀਅਤ ਹੁੰਦੀ ਹੈ। ਇਹ ਰਜ਼ਾ ਪਾਰਲੀਮੈਂਟ ਦੇ ਮਤਿਆਂ ਨਾਲ ਅਤੇ ਕੈਬਨਿਟ ਦੇ ਫੈਸਲਿਆਂ ਨਾਲ ਟਕਰਾਅ ਜਾ ਸਕਦੀ ਹੈ। ਇਹ ਜ਼ਿੰਦਗੀ ਦੀ ਬਿਹਤਰੀ ਲਈ ਲੋਕ ਮਨਾਂ ਵਿੱਚ ਧੜਕਦੀਆਂ ਆਸਾਂ 'ਚੋਂ ਜਨਮਦੀ ਹੈ। ਇਹ ਆਸਾਂ ਦੇ ਜਗਮਗ ਕਰਨ ਦਾ ਦੌਰ ਬਣਨ ਜਾ ਰਿਹਾ ਹੈ ਤੇ ਇਹ ਲੋਕ ਸੰਘਰਸ਼ ਇਨ੍ਹਾਂ ਜਗਦੀਆਂ ਆਸਾਂ ਦਾ ਮੀਨਾਰ ਬਣ ਕੇ ਉਭਰ ਆਇਆ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’