Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਦੁਸ਼ਮਣੀਆਂ ਪਾਲਣਾ ਘਾਟੇ ਦਾ ਸੌਦਾ

December 30, 2020 08:40 AM

-ਗੋਵਰਧਨ ਗੱਬੀ
ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਦੋਸਤੀਆਂ ਅਤੇ ਦੁਸ਼ਮਣੀਆਂ ਘੱਟ ਪਾਲਣੀਆਂ ਚਾਹੀਦੀਆਂ ਹਨ। ਇੰਝ ਕਰਨ ਨਾਲ ਜ਼ਿੰਦਗੀ ਵਧੀਆ ਤੇ ਸਹਿਜ ਗੁਜ਼ਰਦੀ ਹੈ। ਦੋਸਤੀ ਕਿਸ ਨਾਲ ਕਰਨੀ ਚਾਹੀਦੀ ਹੈ, ਇਹ ਤੁਹਾਡੇ ਤੇ ਦੋਸਤੀ ਕਰਨ ਵਾਲੇ ਵਿਚਕਾਰ ਆਪਸੀ ਸਹਿਮਤੀ ਉਪਰ ਨਿਰਭਰ ਕਰਦਾ ਹੈ। ਕਈ ਵਾਰ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਦੁਸ਼ਮਣੀ ਸਹਿਣੀ ਪੈ ਜਾਂਦੀ ਹੈ। ਫਿਰ ਵੀ ਜੇ ਤੁਸੀਂ ਸ਼ਾਂਤ ਅਤੇ ਵਧੀਆ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟ ਤੋਂ ਘੱਟ ਨੌਂ ਵਿਅਕਤੀਆਂ ਨਾਲ ਦੁਸ਼ਮਣੀ ਕਰਨ ਤੋਂ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ ਹੈ।
ਪਹਿਲਾ ਵਿਅਕਤੀ ਹੈ ਸ਼ਸਤਰਧਾਰੀ, ਭਾਵ ਉਹ ਵਿਅਕਤੀ ਜੋ ਹਥਿਆਰਾਂ ਨਾਲ ਲੈਸ ਹੁੰਦਾ ਹੈ। ਉਸ ਨਾਲ ਅਸਹਿਮਤੀ ਤੇ ਦੁਸ਼ਮਣੀ ਕਰਨਾ ਦਾ ਮਤਲਬ ਹੈ ਆਪਣੇ ਆਪ ਨੂੰ ਵੱਡਾ ਨੁਕਸਾਨ ਕਰਵਾ ਲੈਣ ਦੇ ਵਧੇਰੇ ਮੌਕੇ ਪੈਦਾ ਕਰ ਲੈਣਾ। ਮੰਨ ਲਓ ਉਸ ਕੋਲ ਤਲਵਾਰ ਜਾਂ ਬੰਦੂਕ ਹੈ। ਜਿਉਂ ਹੀ ਤੁਸੀਂ।ੇ ਪੰਗਾ ਲਿਆ ਅਤੇ ਉਸ ਨੇ ਗੁੱਸੇ ਵਿੱਚ ਆਪਣਾ ਹਥਿਆਰ ਉਠਾ ਲਿਆ ਤਾਂ ਸਮਝ ਲਓ ਕਿ ਤੁਹਾਡਾ ਵੱਡਾ ਨੁਕਸਾਨ ਹੋਣਾ ਤੈਅ ਹੈ। ਸੋ ਕੋਸ਼ਿਸ਼ ਕਰੋ ਕਿ ਸ਼ਸਤਰਧਾਰੀ ਨਾਲ ਹਮੇਸ਼ਾ ਸਨੇਹ ਬਣਿਆ ਰਹੇ।
ਦੂਜਾ ਵਿਅਕਤੀ ਹੈ ਤੁਹਾਡਾ ਮਹਿਰਮ, ਭਾਵ ਤੁਹਾਡਾ ਯਾਰ, ਦੋਸਤ, ਕਰੀਬੀ, ਆੜੀ, ਭੇਤੀ, ਘਰ ਤੇ ਦਫਤਰ ਵਾਲਾ ਨੌਕਰ ਜਾਂ ਤੁਹਾਡਾ ਨਿੱਜੀ ਡਰਾਈਵਰ ਮਤਲਬ ਉਹ ਵਿਅਕਤੀ, ਜੋ ਵੀ ਤੁਹਾਡੇ ਹਰ ਤਰ੍ਹਾਂ ਦੇ ਭੇਤ ਜਾਣਦਾ ਹੈ। ਚੰਗੇ ਸਮਿਆਂ ਵਿੱਚ ਤੁਸੀਂ ਆਪਣੇ ਸਾਰੇ ਨਿੱਕੇ-ਮੋਟੇ ਭੇਤ ਉਸ ਨਾਲ ਸਾਂਝੇ ਕੀਤੇ ਹੁੰਦੇ ਹਨ। ਉਹ ਤੁਹਾਡਾ ਵਫਾਦਾਰ ਹੁੰਦਾ ਹੈ, ਪਰ ਜਿਸ ਦਿਨ ਤੁਸੀਂ ਉਸ ਨਾਲ ਦੁਸ਼ਮਣੀ ਮੁੱਲ ਲੈ ਲਓਗੇ, ਜਿਸ ਦਾ ਕਾਰਨ ਚਾਹੇ ਉਸ ਦੀ ਹੀ ਗਲਤੀ ਕਿਉਂ ਨਾ ਹੋਵੇ, ਉਹ ਤੁਹਾਨੂੰ ਕਿਸੇ ਥਾਂ ਜੋਗਾ ਨਹੀਂ ਛੱਡੇਗਾ ਤੇ ਤੁਹਾਡੇ ਸਾਰੇ ਭੇਤ ਜੱਗ ਜ਼ਾਹਰ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲਾਏਗਾ। ਰਾਮਾਇਣ ਵਿਚਲੇ ਵਿਭੀਸ਼ਣ ਬਾਰੇ ਐਵੇਂ ਤਾਂ ਨਹੀਂ ਕਹਿੰਦੇ ਕਿ ਘਰ ਦਾ ਭੇਤੀ ਲੰਕਾ ਢਾਹੇ।
ਤੀਸਰਾ ਵਿਅਕਤੀ ਹੈ ਤੁਹਾਡਾ ਮਾਲਕ, ਜਿਸ ਦੀ ਵਜ੍ਹਾ, ਰਾਜ ਅਤੇ ਰਜ਼ਾ ਵਿੱਚ ਤੁਸੀਂ ਰਹਿ ਰਹੇ ਹੁੰਦੇ ਹੋ, ਜਿਸ ਵਿੱਚ ਰਾਜਾ, ਰੱਬ ਤੇ ਕੁਦਰਤ ਸ਼ਾਮਲ ਹਨ। ਇਨ੍ਹਾਂ ਨਾਲ ਦੁਸ਼ਮਣੀ ਕਰਨਾ ਤੁਹਾਡੇ ਵਾਸਤੇ ਬਹੁਤ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ। ਮਾਲਕ ਨਾਲ ਪੰਗੇ ਲਵੋਗੇ ਤਾਂ ਨੁਕਸਾਨ ਤੁਹਾਡਾ ਹੀ ਹੋਣਾ ਹੈ। ਮਨੁੱਖ ਨੇ ਕੁਦਰਤ ਨਾਲ ਪੰਗੇ ਲਏ ਤਾਂ ਕੁਦਰਤ ਨੇ ਸਬਕ ਸਿਖਾ ਦਿੱਤਾ। ਅੱਜਕੱਲ੍ਹ ਫੈਲੀ ਮਹਾਮਾਰੀ ਕੋਰੋਨਾ ਨਾਲ ਉਸ ਕੀਤੀ ਦੁਸ਼ਮਣੀ ਦੀ ਇੱਕ ਵੱਡੀ ਉਦਾਹਰਣ ਹੈ।
ਚੌਥਾ ਹੈ ਮੂਰਖ ਵਿਅਕਤੀ। ਸਿਆਣੇ ਕਹਿੰਦੇ ਹਨ ਕਿ ਮੂਰਖ ਦੋਸਤ ਨਾਲੋਂ ਸਮਝਦਾਰ ਦੁਸ਼ਮਣ ਚੰਗਾ ਹੁੰਦਾ ਹੈ। ਮੂਰਖ ਬੰਦਾ ਭਾਵੇਂ ਤੁਹਾਡਾ ਦੋਸਤ ਹੋਵੇ ਤਾਂ ਵੀ ਉਸ ਨਾਲ ਦੁਸ਼ਮਣੀ ਕਦੇ ਨਾ ਕਰੋ, ਕਿਉਂਕਿ ਮੂਰਖ ਦਾ ਪਤਾ ਹੀ ਨਹੀਂ ਲੱਗਦਾ ਕਿ ਉਸ ਨੇ ਕਦੋਂ ਕਿਹੜਾ ਮੂਰਖੀ ਕਾਰਾ ਕਰ ਦੇਣਾ ਹੈ ਜਿਸ ਨਾਲ ਤੁਹਾਡਾ ਵੱਡਾ ਨੁਕਸਾਨ ਹੋਣਾ ਨਿਸ਼ਚਿਤ ਹੁੰਦਾ ਹੈ। ਮੂਰਖ ਨਾਲ ਤਰਕ ਨਾਲ ਕਦੇ ਗੱਲ ਨਾ ਕਰੋ। ਉਸ ਦੀ ‘ਹਾਂ’ ਵਿੱਚ ‘ਹਾਂ’ ਮਿਲਾਉਣ ਵਿੱਚ ਹੀ ਤੁਹਾਡਾ ਭਲਾ ਹੋ ਸਕਦਾ ਹੈ। ਦੁਸ਼ਮਣੀ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਮੂਰਖ ਨੂੰ ਸਮਝਾਉਣ ਦੀ ਮੂਰਖਤਾ ਵੀ ਕਦੇ ਨਹੀਂ ਕਰਨੀ ਚਾਹੀਦੀ।
ਪੰਜਵਾਂ ਵਿਅਕਤੀ ਹੈ ਧਨਾਢ ਭਾਵ ਅਮੀਰ, ਦੌਲਤਮੰਦ, ਮਾਲਦਾਰ। ਜੇ ਤੁਸੀਂ ਆਮ ਮਨੁੱਖ ਹੋ ਤਾਂ ਭੁੱਲ ਕੇ ਵੀ ਧਨਾਢ ਨਾਲ ਪੰਗਾ ਨਾ ਲਵੋ। ਜ਼ਿਆਦਾਤਰ ਧਨਾਢਾਂ ਦਾ ਜ਼ਮੀਰ ਨਹੀਂ ਹੁੰਦਾ। ਉਹ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਿਸੇ ਨੂੰ ਵੀ ਖਰੀਦ ਸਕਦੇ ਹਨ, ਕਿਸੇ ਨੂੰ ਵੀ ਵੇਚ ਸਕਦੇ ਹਨ ਅਤੇ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਸੋ, ਧਨਾਢ ਨਾਲ ਦੁਸ਼ਮਣੀ ਕਰਨ ਤੋਂ ਹਮੇਸ਼ਾ ਗੁਰੇਜ਼ ਕਰਨ ਵਿੱਚ ਬਿਹਤਰੀ ਹੁੰਦੀ ਹੈ।
ਛੇਵਾਂ ਹੈ ਉਹ ਆਧੁਨਿਕ ਡਾਕਟਰ (ਵੈਦ, ਹਕੀਮ) ਜਿਸ ਦਾ ਮੁੱਖ ਉਦੇਸ਼ ਕੇਵਲ ਪੈਸਾ ਕਮਾਉਣਾ ਹੰੁਦਾ ਹੋਵੇ, ਉਸ ਨਾਲ ਵੀ ਤੁਹਾਨੂੰ ਕਦੇ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ। ਤੁਸੀਂ ਜਿਸ ਦਿਨ ਉਸ ਨਾਲ ਲੜਾਈ, ਝਗੜਾ, ਮੁੱਲ-ਭਾਅ ਕੀਤਾ ਜਾਂ ਪੰਗਾ ਲਿਆ, ਉਸ ਦਿਨ ਤੋਂ ਬਾਅਦ ਤੁਹਾਡਾ ਜੀਵਨ ਖਤਰੇ ਤੋਂ ਬਾਹਰ ਰਹਿਣਾ ਸੰਭਵ ਨਹੀਂ ਰਹਿੰਦਾ। ਮੰਨ ਲਓ ਤੁਸੀਂ ਉਸ ਡਾਕਟਰ ਤੋਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਵਾਇਆ। ਵੱਡੇ ਬਿੱਲ ਦਾ ਭੁਗਤਾਨ ਕਰਨ ਵੇਲੇ ਤੁਸੀਂ ਕੁਝ ਆਕੜ ਗਏ, ਨਾਂਹ-ਨੁੱਕਰ ਕੀਤੀ, ਬਹਿਸ ਕੀਤੀ, ਤੁਸੀਂ ਕਿਸੇ ਦੀ ਵੱਡੀ ਸਿਫਾਰਸ਼ ਪੁਆ ਕੇ ਬਿੱਲ ਕੁਝ ਘਟਾ ਵੀ ਲਿਆ, ਪਰ ਯਾਦ ਰੱਖੋ ਅਗਲੀ ਵਾਰ ਜਦੋਂ ਤੁਹਾਡਾ ਉਸੇ ਡਾਕਟਰ ਨਾਲ ਵਾਸਤਾ ਪਿਆ ਤਾਂ ਉਹ ਅਗਲੀਆਂ-ਪਿਛਲੀਆਂ ਸਾਰੀਆਂ ਕਸਰਾਂ ਕੱਢ ਲਵੇਗਾ ਆਰਥਿਕ ਵੀ ਅਤੇ ਨਿੱਜੀ ਵੀ। ਸੋ ਐਸਾ ਡਾਕਟਰਾਂ, ਵੈਦਾਂ ਤੇ ਹਕੀਮਾਂ ਨਾਲ ਵਾਸਤਾ ਨਾ ਹੀ ਪਵੇ ਤਾਂ ਚੰਗੀ ਗੱਲ ਹੈ।
ਸੱਤਵਾਂ ਵਿਅਕਤੀ ਹੈ ਫੜ੍ਹ-ਮਾਰ ਭਾਵ ਗੱਪੀ, ਚਾਪਲੂਸ। ਫੜ੍ਹ-ਮਾਰ ਨਾਲ ਦੁਸ਼ਮਣੀ ਦਾ ਮਤਲਬ ਹੈ ਆਪਣੇ ਆਪ ਨੂੰ ਘੜੀਆਂ ਵਿੱਚ ਤਬਾਹ ਜਾਂ ਬਦਨਾਮ ਕਰਵਾ ਲੈਣਾ। ਫੜ੍ਹ-ਮਾਰ ਕੁਝ ਪਲਾਂ ਛਿਣਾਂ 'ਚ ਹੀ ਤੁਹਾਡੀ ਨਿੱਕੀ ਜਿਹੀ ਗੱਲ ਨੂੰ ਮਿਰਚ-ਮਸਾਲਾ ਲਾ ਕੇ ਲੋਕਾਂ ਸਾਹਮਣੇ ਪੇਸ਼ ਕਰੇਗਾ ਅਤੇ ਜਿਸ ਗਲੀ 'ਚੋਂ ਗੁਜ਼ਰੇਗਾ, ਤੁਹਾਡੇ ਬਾਰੇ ਗਲਤ ਮਲਤ ਗੱਲਾਂ ਫੈਲਾਉਂਦਾ ਚਲਾ ਜਾਵੇਗਾ।
ਅੱਠਵਾਂ ਵਿਅਕਤੀ, ਜਿਸ ਨਾਲ ਤੁਹਾਨੂੰ ਕਦੇ ਵੀ ਪੰਗਾ ਨਹੀਂ ਲੈਣਾ ਚਾਹੀਦਾ, ਉਹ ਹੈ ਸਾਹਿਤਕਾਰ। ਉਸ ਨਾਲ ਦੁਸ਼ਮਣੀ ਕਰੋਗਾ ਤਾਂ ਤੁਹਾਡਾ ਜ਼ਿਕਰ ਸਿੱਧੇ-ਅਸਿੱਧੇ ਤਰੀਕੇ ਨਾਲ ਰਹਿੰਦੀ ਦੁਨੀਆ ਤੱਕ ਹੁੰਦਾ ਰਹੇਗਾ। ਉਹ ਆਪਣੀਆਂ ਕਵਿਤਾਵਾਂ, ਕਹਾਣੀਆਂ, ਨਾਵਲਾਂ ਵਿੱਚ ਤੁਹਾਨੂੰ ਲੁਕਵੇਂ-ਛੁਪਵੇਂ ਤੇ ਪ੍ਰਤੱਖ ਰੂਪ ਵਿੱਚ ਪੇਸ਼ ਕਰਦਾ ਰਹੇਗਾ ਅਤੇ ਮਰਨ ਤੋਂ ਬਾਅਦ ਵੀ ਤੁਹਾਡੀ ਆਤਮਾ ਬੇਚੈਨ ਰਹੇਗੀ।
ਨੌਵਾਂ ਵਿਅਕਤੀ, ਜਿਸ ਨਾਲ ਭੁੱਲ ਕੇ ਵੀ ਦੁਸ਼ਮਣੀ ਨਹੀਂ ਕਰਨੀ ਚਾਹੀਦੀ, ਉਹ ਹੈ ਤੁਹਾਡਾ ਰਸੋਈਆ, ਖਾਨਸਾਮਾ। ਭਾਵ ਖਾਣਾ ਬਣਾਉਣ ਵਾਲਾ। ਸਾਡੇ ਸਮਾਜ ਵਿੱਚ ਘਰ ਦਾ ਰਸੋਈਆ ਆਮ ਤੌਰ 'ਤੇ ਔਰਤ ਹੁੰਦੀ ਹੈ। ਉਹ ਤੁਹਾਡੀ ਪਤਨੀ, ਮਾਂ, ਭੈਣ ਤੇ ਧੀ ਹੋ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਤੁਸੀਂ ਕਿਸੇ ਦਿਨ ਆਪਣੀ ਪਤਨੀ ਵੱਲੋਂ ਬਣਾਏ ਖਾਣੇ ਵਿੱਚ ਥੋੜ੍ਹਾ ਜਿਹਾ ਨੁਕਸ ਕੱਢ ਕੇ ਵੇਖ ਲਓ। ਉਸ ਪਿੱਛੋਂ ਤੁਹਾਡੇ ਨਾਲ ਕੀ ਹੋਣਾ ਹੈ, ਉਹ ਦੱਸਣ ਦੀ ਲੋੜ ਨਹੀਂ। ਜਿਵੇਂ ਬਤਾਊਂ, ਭਿੰਡੀਆਂ, ਕੱਦੂ, ਘੀਆ ਆਦਿ ਲਗਾਤਾਰ ਉਸ ਦਿਨ ਤੱਕ ਘਰ ਦੀ ਰਸੋਈ ਦਾ ਸ਼ਿੰਗਾਰ ਬਣਦੇ ਰਹਿਣਗੇ, ਜਦ ਤੱਕ ਤੁਸੀਂ ਆਪਣੀ ਪਤਨੀ ਅੱਗੇ ਗਿੜਗਿੜਾਉਂਦੇ ਨਹੀਂ, ਉਸ ਤੋਂ ਮੁਆਫੀ ਨਹੀਂ ਮੰਗਦੇ ਅਤੇ ਦੁਸ਼ਮਣੀ ਨੂੰ ਦੋਸਤੀ ਵਿੱਚ ਨਹੀਂ ਬਦਲ ਲੈਂਦੇ। ਇਸ ਲਈ ਦੋਸਤੋ, ਵੈਸੇ ਵੀ ਨਿੱਕੀ ਜਿਹੀ ਜ਼ਿੰਦਗੀ ਵਿੱਚ ਸਾਡੇ ਕੋਲ ਇੰਨਾ ਵਕਤ ਕਿੱਥੇ ਹੈ ਕਿ ਅਸੀਂ ਹੋਰਾਂ ਨਾਲ ਦੁਸ਼ਮਣੀਆਂ ਕਰਦੇ ਫਿਰੀਏ। ਇਸ ਲਈ ਸਾਨੂੰ ਦੋਸਤੀ ਹਰ ਕਿਸੇ ਨਾਲ ਕਰਨੀ ਚਾਹੀਦੀ ਹੈ। ਦੁਸ਼ਮਣੀ ਕੇਵਲ ਨੌਂ ਵਿਅਕਤੀਆਂ ਨਾਲ ਹੀ ਨਹੀਂ, ਸਗੋਂ ਸਾਨੂੰ ਕਿਸੇ ਨਾਲ ਵੀ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਮੀਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’