Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਫੈਡਰਲ ਘਾਟਾ 381æ6 ਬਿਲੀਅਨ ਡਾਲਰ ਤੋਂ ਟੱਪਣ ਦਾ ਖਦਸ਼ਾ

December 01, 2020 06:53 AM

ਓਟਵਾ, 30 ਨਵੰਬਰ (ਪੋਸਟ ਬਿਊਰੋ) : ਕੈਨੇਡਾ ਵਿੱਚ ਕੋਵਿਡ-19 ਮਹਾਂਮਾਰੀ ਦੀ ਦੂਜੀ ਵੇਵ ਦੇ ਮੱਦੇਨਜ਼ਰ ਫੈਡਰਲ ਸਰਕਾਰ ਵੱਲੋਂ ਵਿੱਤੀ ਮਦਦ ਦੇ ਅਗਲੇ ਗੇੜ ਦਾ ਖੁਲਾਸਾ ਕੀਤਾ ਗਿਆ| ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਾਜ਼ਾ ਅੰਕੜਿਆਂ ਤਹਿਤ ਇਸ ਵਿੱਤੀ ਵਰ੍ਹੇ ਕੌਮੀ ਘਾਟਾ 381æ6 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ|
ਹਾਊਸ ਆਫ ਕਾਮਨਜ਼ ਵਿੱਚ ਆਰਥਿਕ ਤਸਵੀਰ ਪੇਸ਼ ਕਰਦਿਆਂ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਇਸ ਦੂਜੀ ਸੱਭ ਤੋਂ ਵੱਡੀ ਚੁਣੌਤੀ ਦਾ ਸਾਡੇ ਦੇਸ਼ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ| ਗ੍ਰੇਟ ਡਿਪਰੈਸ਼ਨ ਤੋਂ ਬਾਅਦ ਸਾਡੇ ਦੇਸ਼ ਲਈ ਇਹ ਸੱਭ ਤੋਂ ਵੱਡਾ ਆਰਥਿਕ ਝਟਕਾ ਹੈ ਤੇ ਇੱਕ ਦਹਾਕੇ ਪਹਿਲਾਂ ਆਏ ਸਪੈਨਿਸ਼ ਫਲੂ ਤੋਂ ਲੈ ਕੇ ਹੁਣ ਤੱਕ ਸਾਡਾ ਸੱਭ ਤੋਂ ਖਤਰਨਾਕ ਸਿਹਤ ਸੰਕਟ ਹੈ| ਫਰੀਲੈਂਡ ਨੇ ਆਖਿਆ ਕਿ ਕੈਨੇਡੀਅਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਕਿਹੋ ਜਿਹਾ ਵੀ ਸੰਕਟ ਕਿਉਂ ਨਾ ਹੋਵੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਹੈ|
ਸੋਮਵਾਰ ਦੁਪਹਿਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਸ ਸਮੇਂ ਦੇਸ਼ ਵਿੱਚ ਕੋਵਿਡ-19 ਦੀ ਸੈਕਿੰਡ ਵੇਵ ਚੱਲ ਰਹੀ ਹੇ ਤੇ ਇਸ ਸਮੇਂ ਸਰਕਾਰ ਦੀ ਤਰਜੀਹ ਵਾਇਰਸ ਨਾਲ ਲੜਨਾ ਤੇ ਕੈਨੇਡੀਅਨਾਂ ਦੀ ਸਿਹਤ ਤੇ ਸੇਫਟੀ ਦੀ ਹਿਫਾਜ਼ਤ ਕਰਨਾ ਹੈ| ਉਨ੍ਹਾਂ ਆਖਿਆ ਕਿ ਲਿਬਰਲਾਂ ਵੱਲੋਂ ਹੁਣ ਤੱਕ ਕੀਤੇ ਗਏ ਖਰਚਿਆਂ ਸਦਕਾ ਹੀ ਅਰਥਚਾਰਾ ਸਥਿਰ ਬਣਿਆ ਹੋਇਆ ਹੈ ਤੇ ਇਸੇ ਲਈ ਸਰਕਾਰ ਵੱਲੋਂ ਇਸ ਪਹੁੰਚ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ| ਉਨ੍ਹਾਂ ਆਖਿਆ ਕਿ ਇਸ ਵੇਲੇ ਇਹ ਯਕੀਨੀ ਬਣਾਉਣਾ ਸੱਭ ਤੋਂ ਜ਼ਰੂਰੀ ਹੈ ਕਿ ਸਾਡਾ ਅਰਥਚਾਰਾ ਜ਼ਖ਼ਮੀ ਨਾ ਹੋਵੇ ਤਾਂ ਕਿ ਅਸੀਂ ਸੰਕਟ ਤੋਂ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਸਮੱਸਿਆ ਦੇ ਬਾਹਰ ਆ ਸਕੀਏ| ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਦਾ ਅਰਥਚਾਰਾ ਮਜ਼ਬੂਤ ਰਹੇ ਤੇ ਵਿਕਾਸ ਦੇ ਰਾਹ ਪਿਆ ਰਹੇ|
ਇਸ ਦੌਰਾਨ ਦੱਸਿਆ ਗਿਆ ਕਿ ਘਾਟਾ ਕਈ ਕਾਰਨਾਂ ਕਰਕੇ ਵੱਧ ਰਿਹਾ ਹੈ: ਮਹਾਂਮਾਰੀ ਦੌਰਾਨ ਕੀਤੀ ਜਾ ਰਹੀ ਮਦਦ, ਜਿਨ੍ਹਾਂ ਕਾਰੋਬਾਰਾਂ ਨੂੰ ਸੱਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਲਈ 25æ1 ਬਿਲੀਅਨ ਡਾਲਰ ਦੇ ਨਵੇਂ ਐਲਾਨੇ ਗਏ ਪ੍ਰੋਗਰਾਮਾਂ ਕਾਰਨ ਵੀ ਸਰਕਾਰ ਦਾ ਖਰਚਾ ਵਧਿਆ ਹੈ| ਇਸ ਤੋਂ ਇਲਾਵਾ ਪ੍ਰੋਵਿੰਸਾਂ ਨੂੰ ਵੀ ਸਮੇਂ ਸਮੇਂ ਆਰਥਿਕ ਮਦਦ ਮੁਹੱਈਆ ਕਰਵਾਏ ਜਾਣ ਨਾਲ ਇਸ ਘਾਟੇ ਵਿੱਚ ਵਾਧਾ ਹੋਇਆ ਹੈ|
ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ ਵਿੱਚ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਫੈਡਰਲ ਸਰਕਾਰ ਨੂੰ ਪੈਣ ਵਾਲਾ ਘਾਟਾ 343æ2 ਬਿਲੀਅਨ ਡਾਲਰ ਦੱਸਿਆ ਗਿਆ ਸੀ| ਪਰ ਜੇ ਮਹਾਂਮਾਰੀ ਦੌਰਾਨ ਹਾਲਾਤ ਹੋਰ ਵਿਗੜਦੇ ਰਹੇ ਤੇ ਸਰਕਾਰ ਨੂੰ ਪਾਬੰਦੀਆਂ ਵਿੱਚ ਹੋਰ ਵਾਧਾ ਕਰਨਾ ਪਿਆ ਤਾਂ ਇਹ ਘਾਟਾ 2020-21 ਵਿੱਚ 388æ8 ਬਿਲੀਅਨ ਡਾਲਰ ਜਾਂ 398æ7 ਬਿਲੀਅਨ ਡਾਲਰ ਤੱਕ ਅੱਪੜ ਸਕਦਾ ਹੈ| ਪਰ ਸਰਕਾਰ ਵੱਲੋਂ ਆਪਣੀ 237 ਪੰਨਿਆਂ ਦੀ ਇਸ ਵਿੱਤੀ ਅਪਡੇਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਸਰਕਾਰ ਬਜਟ ਨੂੰ ਕਦੋਂ ਤੱਕ ਸੰਤੁਲਿਤ ਕਰੇਗੀ|
ਇਸ ਦੌਰਾਨ ਫਰੀਲੈਂਡ ਨੇ ਦੱਸਿਆ ਕਿ ਜੁਲਾਈ ਵਿੱਚ 231 ਬਿਲੀਅਨ ਡਾਲਰ ਕੋਵਿਡ-19 ਖਿਲਾਫ ਸੰਘਰਸ਼ ਲਈ ਸਿੱਧੇ ਤੌਰ ਉੱਤੇ ਖਰਚ ਕੀਤੇ ਜਾਣ ਦੇ ਮਿਥੇ ਟੀਚੇ ਨਾਲੋਂ ਫੈਡਰਲ ਸਰਕਾਰ ਕਿਤੇ ਵੱਧ 322 ਬਿਲੀਅਨ ਡਾਲਰ ਇਸ ਮਕਸਦ ਲਈ ਖਰਚ ਚੁੱਕੀ ਹੈ| ਇਸ ਦੌਰਾਨ ਸਰਕਾਰ ਵੱਲੋਂ ਇੰਪਲੌਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਤੇ ਨਿਊ ਸਿੱਕ ਲੀਵ ਐਂਡ ਕੇਅਰਗਿਵਰ ਲੀਵ ਪ੍ਰੋਗਰਾਮ ਵੀ ਸੁæਰੂ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਐਮਰਜੰਸੀ ਰਿਸਪਾਂਸ ਏਡ ਪ੍ਰੋਗਰਾਮਜ਼, ਫਰੰਟ ਲਾਈਨ ਉੱਤੇ ਕੰਮ ਕਰ ਰਹੀਆਂ ਲੋਕਲ ਕਮਿਊਨਿਟੀ ਆਰਗੇਨਾਈਜੇæਸ਼ਨਜ਼ ਦੀ ਮਦਦ ਤੇ ਪ੍ਰੋਵਿੰਸਾਂ ਲਈ 19æ9 ਬਿਲੀਅਨ ਡਾਲਰ ਦਾ ਸੇਫ ਰੀਸਟਾਰਟ ਪੈਕੇਜ ਵੀ ਦਿੱਤਾ ਗਿਆ ਹੈ| ਇਸ ਦੇ ਨਾਲ ਹੀ ਪ੍ਰੀਮੀਅਰਜ਼ ਵੱਲੋਂ ਕੀਤੀ ਗਈ ਮੰਗ ਤਹਿਤ ਪ੍ਰਤੀ ਰੈਜ਼ੀਡੈਂਟ 60 ਡਾਲਰ ਦੀ ਮਦਦ ਨੂੰ ਵਧਾ ਕੇ 170 ਡਾਲਰ ਪ੍ਰਤੀ ਵਿਅਕਤੀ ਕਰਨ ਦੀ ਤਜਵੀਜ਼ ਵੀ ਲਿਬਰਲਾਂ ਵੱਲੋਂ ਰੱਖੀ ਗਈ ਹੈ| ਇਸ ਤੋਂ ਇਲਾਵਾ ਫੈਡਰਲ ਸਰਕਾਰ ਵੱਲੋਂ ਕੋਵਿਡ-19 ਟੈਸਟਿੰਗ, ਵੈਕਸੀਨਜ਼, ਸੈਲਫ ਆਈਸੋਲੇਸ਼ਨ ਲਈ ਮਦਦ, ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਮੁਹੱਈਆ ਕਰਵਾਉਣਾ, ਫੇਸ ਸ਼ੀਲਡਜ਼ ਤੇ ਫੇਸ ਮਾਸਕਸ ਦੀ ਕੀਮਤ ਘਟਾਉਣ ਲਈ ਸੇਲਜ਼ ਟੈਕਸ ਨੂੰ ਹਟਾਉਣ ਤੇ ਬਿਲਡਿੰਗਜ਼ ਵਿੱਚ ਵੈਂਟੀਲੇਸ਼ਨ ਵਿੱਚ ਸੁਧਾਰ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ|ਫੈਡਰਲ ਸਰਕਾਰ ਸੇਫ ਲਾਂਗ ਟਰਮ ਕੇਅਰ ਫੰਡ ਕਾਇਮ ਕਰਨ ਲਈ ਇੱਕ ਬਿਲੀਅਨ ਡਾਲਰ ਰਾਖਵੇਂ ਰੱਖ ਰਹੀ ਹੈ|
ਸੱਭ ਤੋਂ ਵੱਧ ਜਿਨ੍ਹਾਂ ਇੰਡਸਟਰੀਜ਼ ਨੂੰ ਮਾਰ ਪਈ ਹੈ ਜਿਵੇਂ ਕਿ ਟੂਰਿਜ਼ਮ, ਹੌਸਪਿਟੈਲਿਟੀ, ਆਰਟਸ, ਐਂਟਰਟੇਨਮੈਂਟ, ਰੀਜਨਲ ਏਅਰ ਸੈਕਟਰਜ਼ ਲਈ ਹਾਈਲੀ ਅਫੈਕਟਿਡ ਸੈਕਟਰਜ਼ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ| ਇਸ ਤਹਿਤ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਨ੍ਹਾਂ ਨੂੰ 100 ਫੀ ਸਦੀ ਸਰਕਾਰ ਦੀ ਮਦਦ ਵਾਲੇ ਲੋਨਜ ਹਾਸਲ ਹੋ ਸਕਣਗੇ| ਇਸ ਦੇ ਨਾਲ ਹੀ ਸਰਕਾਰ ਮਲਟੀਨੈਸ਼ਨਲ ਕੰਪਨੀਆਂ ਜਿਵੇਂ ਕਿ ਨੈੱਟਫਲਿਕਸ ਤੇ ਐਮੇਜ਼ੌਨ ਉੱਤੇ ਜੀਐਸਟੀ ਤੇ ਐਚਐਸਟੀ ਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਉਨ੍ਹਾਂ ਤੋਂ ਬਣਦੀ ਹਿੱਸੇਦਾਰੀ ਵਸੂਲੀ ਜਾ ਸਕੇ|  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ