Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਲੇਖ ਦੀ ਕਮਾਈ ਅਤੇ ਅਮਲਾਂ ਦੇ ਨਿਬੇੜੇ

November 30, 2020 10:51 AM

-ਗੁਰਪ੍ਰੀਤ ਸਿੰਘ ਤੰਗੌਰੀ
2005 ਵਿੱਚ ਮੈਂ ਸਕੂਟਰ-ਮੋਟਰ ਸਾਈਕਲ ਚਲਾਉਣ ਦਾ ਲਾਇਸੈਂਸ ਬਣਵਾਇਆ ਸੀ, ਜੋ 2025 ਤੱਕ ਦਾ ਹੈ। ਚੰਡੀਗੜ੍ਹ ਅਕਸਰ ਗੇੜਾ ਲੱਗਦਾ ਰਹਿੰਦਾ ਹੈ, ਪਰ ਟਰੈਫਿਕ ਪੁਲਸ ਨੇ ਕਦੇ ਵੀ ਰੋਕ ਕੇ ਕਦੇ ਲਾਇਸੈਂਸ ਚੈਕ ਨਹੀਂ ਸੀ ਕੀਤਾ। ਇਹ ਇਸ ਕਰ ਕੇ ਹੋ ਸਕਦਾ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸੱਚੀ ਗੱਲ ਹੈ, ਕਈ ਵਾਰ ਸੜਕ ਖਾਲੀ ਦੇਖ ਕੇ ਲਾਲ ਬੱਤੀ ਵੀ ਲੰਘ ਜਾਈਦਾ ਸੀ। ਇਸ ਦੇ ਨਾਲ ਹੀ ਇਹ ਗੱਲ ਦਿਮਾਗ ਵਿੱਚ ਰਹਿੰਦੀ ਹੈ ਕਿ ਨਿਯਮ ਸਾਡੇ ਬਚਾਅ ਲਈ ਹਨ। ਕਈ ਵਾਰ ਮਾਮੂਲੀ ਜਿਹੀ ਕੋਤਾਹੀ ਕਰ ਕੇ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ, ਉਦੋਂ ਬੰਦਾ ਪਛਤਾਉਣ ਜੋਗਾ ਹੀ ਰਹਿ ਜਾਂਦਾ ਹੈ। ਕਦੀ ਕਦੀ ਤਾਂ ਪਛਤਾਵਾ ਕਰਨ ਜੋਗਾ ਵੀ ਨਹੀਂ ਬਚਦਾ।
ਗੱਲ ਪੰਜ ਕੁ ਸਾਲ ਪੁਰਾਣੀ ਹੈ, ਚੰਡੀਗੜ੍ਹ ਦੀਆਂ ਖੁੱਲ੍ਹੀਆਂ ਸੜਕਾਂ ਗਾਹੁੰਦਾ ਟਿ੍ਰਬਿਊਨ ਚੌਕ ਤੋਂ ਮੋਹਾਲੀ ਵੱਲ ਆ ਰਿਹਾ ਸੀ। ਚੌਕ ਤੋਂ ਥੋੜ੍ਹਾ ਮੁਹਾਲੀ ਵੱਲ ਆ ਕੇ ਦੋ ਟਰੈਫਿਕ ਲਾਈਟਾਂ ਬਿਲਕੁਲ ਨੇੜੇ ਨੇੜੇ ਹਨ, ਜਿੱਥੇ ਅਕਸਰ ਲੋਕਾਂ ਦੇ ਬਹੁਤ ਚਲਾਣ ਹੁੰਦੇ ਹਨ, ਕਿਉਂਕਿ ਉਨ੍ਹਾਂ ਲਾਈਟਾਂ ਕੋਲ ਆ ਕੇ ਪਤਾ ਨਹੀਂ ਲੱਗਦਾ ਕਿ ਲਾਈਟਾਂ ਸਿੱਧਾ ਜਾਣ ਨੂੰ ਹੋਈਆਂ ਹਨ ਜਾਂ ਖੱਬੇ ਸੱਜੇ ਮੁੜਨ ਲਈ। ਮੈਂ ਜਿਉਂ ਲਾਈਟਾਂ ਪਾਰ ਕੀਤੀਆਂ, ਇੱਕ ਪੁਲਸ ਵਾਲੇ ਨੇ ਇਕਦਮ ਅੱਗੇ ਵਧ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਮੋਟਰ ਸਾਈਕਲ ਸੜਕ ਤੋਂ ਪਾਸੇ ਕਰ ਕੇ ਲਾਇਆ ਅਤੇ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਝਾਕਿਆ। ਉਸ ਨੇ ਕਿਹਾ, ‘ਤੁਸੀਂ ਲਾਲ ਬੱਤੀ ਕਰਾਸ ਕੀਤੀ ਆ, ਓਧਰ ਆ ਜਾਓ, ਸਾਡੇ ਨਾਲ ਗੱਲ ਕਰ ਲਓ।’ ਸਾਈਡ ਅਤੇ ਖੜੀ ਗੱਡੀ ਵਿੱਚ ਪਗੜੀਧਾਰੀ ਥਾਣੇਦਾਰ ਚਲਾਨ ਦੀ ਕਾਪੀ ਵਿੱਚ ਕੁਝ ਭਰੀ ਬੈਠਾ ਲੱਗਦਾ ਸੀ। ਮੈਨੂੰ ਜਾਪਿਆ, ਮੇਰਾ ਨਾਮ ਹੀ ਭਰਨਾ ਬਾਕੀ ਹੈ। ਜਦੋਂ ਉਸ ਨਾਲ ਗੱਲ ਕਰਨੀ ਚਾਹੀ, ਉਸ ਨੇ ਮੇਰਾ ਲਾਇਸੈਂਸ ਮੰਗ ਲਿਆ। ਮੈਂ ਵੀ ਚੁੱਪਚਾਪ ਲਾਇਸੈਂਸ ਕੱਢ ਕੇ ਉਸ ਦੇ ਹੱਥ ਵਿੱਚ ਫੜਾ ਦਿੱਤਾ। ਲਾਇਸੈਂਸ ਦੇਖ ਕੇ ਉਹ ਕਹਿੰਦਾ, ‘‘ਆਹ ਤਾਂ ਬੰਦ ਹੋ ਗਏ, ਚਲਾਨ ਵੀ ਡਬਲ ਹੋਊ।” ਅਸਲ ਵਿੱਚ ਮੇਰੇ ਕੋਲ ਪੁਰਾਣਾ, ਕਾਪੀ ਵਾਲਾ ਲਾਇਸੈਂਸ ਸੀ, ਜਿਸ ਦੇ ਪੰਨੇ ਖਾਸੇ ਘਸਮੈਲੇ ਹੋ ਚੁੱਕੇ ਹਨ। ਉਸ ਉੱਤੇ ਲਿਖੀਆਂ ਤਰੀਕਾਂ ਵੀ ਅੱਖਾਂ ਤੇ ਵਾਹਵਾ ਜ਼ੋਰ ਪਾ ਕੇ ਹੀ ਪੜ੍ਹੀਆਂ ਜਾ ਸਕਦੀਆਂ ਸਨ।
ਮੈਂ ਕਿਹਾ, ‘ਨਹੀਂ ਜੀ, ਲਾਇਸੈਂਸ 2025 ਤੱਕ ਹੈ ਜੀ। ਆਹ ਦੇਖੋ।’ ਨਾਲ ਹੀ ਮੈਂ ਤਰੀਕ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੂਜਾ ਨੁਕਤਾ ਛੇੜ ਲਿਆ, ‘ਚੱਲ ਠੀਕ ਐ, ਪਰ ਤੂੰ ਲਾਲ ਬੱਤੀ ਤਾਂ ਲੰਘਿਆ ਏਂ।’ ਉਹੀ ਗੱਲ ਹੋਈ ਸੀ, ਫਿਰ ਵੀ ਮੈਂ ਬੋਲਿਆ, ‘ਨਹੀਂ ਜੀ, ਮੈਂ ਲਾਲ ਬੱਤੀ ਨਹੀਂ ਲੰਘਿਆ ਜੀ। ਮੈਂ ਦੇਖ ਕੇ ਆਇਆਂ ਜੀ, ਬੱਤੀ ਹਰੀ ਸੀ।’ ਉਸ ਨੇ ਸਮਝਾਇਆ, ‘ਹਰੀ ਬੱਤੀ ਸਾਈਡ ਨੂੰ ਮੁੜਨ ਲਈ ਐ, ਤੇ ਤੂੰ ਸਿੱਧਾ ਆਇਆਂ। ਅੱਗੇ ਵਾਲੀ ਲਾਈਟ ਤਾਂ ਲਾਲ ਸੀ।’ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਲਾਈਟਾਂ ਉਲਝਾਉਣ ਵਾਲੀਆਂ ਸਨ। ਥਾਣੇਦਾਰ ਨੂੰ ਚਲਾਨ ਨਾ ਕੱਟਣ ਦੀ ਬੇਨਤੀ ਕੀਤੀ, ਤਰਕ ਦਿੱਤਾ ਕਿ ‘ਮੇਰਾ ਅੱਜ ਤੱਕ ਕਿਤੇ ਕੋਈ ਚਲਾਨ ਨਹੀਂ ਹੋਇਆ’, ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ।
ਕੁਝ ਦਿਨ ਪਹਿਲਾਂ ਟਰੈਫਿਕ ਨਿਯਮਾਂ ਬਾਰੇ ਮੇਰਾ ਲੇਖ ਅਖਬਾਰ ਨੇ ਛਾਪਿਆ ਸੀ। ਆਖਰੀ ਹੰਭਲੇ ਦੇ ਹਿਸਾਬ ਨਾਲ ਮੈਂ ਫੋਨ ਵਿੱਚ ਖਿੱਚੀ ਉਸ ਲੇਖ ਦੀ ਫੋਟੋ ਥਾਣੇਦਾਰ ਅੱਗੇ ਕਰ ਦਿੱਤੀ, ‘ਸਰ, ਮੈਂ ਖੁਦ ਟਰੈਫਿਖ ਨਿਯਮਾਂ ਬਾਰੇ ਅਖਬਾਰ ਵਿੱਚ ਲਿਖਿਆ ਹੈ।’ ਥਾਣੇਦਾਰ ਨੇ ਤਿਰਛੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ, ‘ਜਾਹ ਯਾਰ, ਖਿਆਲ ਰੱਖਿਆ ਕਰੋ।’ ਇਸ ਘਟਨਾ ਨੂੰ ਭਾਵੇਂ ਕਾਫੀ ਸਮਾਂ ਬੀਤ ਗਿਆ ਹੈ, ਪਰ ਜਦੋਂ ਕਦੇ ਟਿ੍ਰਬਿਊਨ ਚੌਕ ਵੱਲ ਜਾਈਦਾ ਹੈ ਤਾਂ ਇਹ ਕਹਾਣੀ ਯਾਦ ਆ ਜਾਂਦੀ ਹੈ। ਉਦੋਂ ਦੀ ਹੀ ਇਹ ਗੱਲ ਪੱਲੇ ਬੰਨ੍ਹੀ ਹੋਈ ਹੈ ਕਿ ਜੋ ਕੁਝ ਲਿਖਿਆ ਜਾਵੇ, ਉਸ ਉੱਤੇ ਪਹਿਲਾਂ ਖੁਦ ਅਮਲ ਕਰਨਾ ਜ਼ਰੂਰੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’