Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਓਸ਼ਵਾ ਪਲਾਂਟ ਬੰਦ ਕਰਕੇ ਕੈਨੇਡਾ ਨਾਲ ਧੋਖਾ ਕਰ ਰਹੀ ਹੈ ਜੀਐਮ : ਡਾਇਸ

November 27, 2018 07:18 AM

ਓਸ਼ਵਾ, 26 ਨਵੰਬਰ (ਪੋਸਟ ਬਿਊਰੋ) : ਓਸ਼ਵਾ, ਓਨਟਾਰੀਓ ਵਿੱਚ ਅਸੈਂਬਲੀ ਪਲਾਂਟ ਬੰਦ ਕਰਨ ਜਾ ਰਹੀ ਜਨਰਲ ਮੋਟਰਜ਼ ਦੇ ਇਸ ਨਿਰਾਸ਼ਾਜਨਕ ਫੈਸਲੇ ਕਾਰਨ 2800 ਕਾਮੇ ਵਿਹਲੇ ਹੋ ਜਾਣਗੇ। ਸੋਮਵਾਰ ਨੂੰ ਯੂਨੀਫੌਰ ਦੇ ਪ੍ਰੈਜ਼ੀਡੈਂਟ ਨੇ ਕੰਪਨੀ ਉੱਤੇ ਆਪਣੇ ਕਰਮਚਾਰੀਆਂ ਨਾਲ ਕੀਤਾ ਕਰਾਰ ਤੋੜਨ ਦਾ ਦੋਸ਼ ਵੀ ਲਾਇਆ।
ਯੂਨੀਅਨ ਹਾਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜੈਰੀ ਡਾਇਸ ਨੇ ਆਖਿਆ ਕਿ ਸਾਡਾ ਸਾਂਝਾ ਸਮਝੌਤਾ ਇਹ ਹੋਇਆ ਸੀ ਕਿ ਉਹ ਸਾਡੀ ਕਿਸੇ ਵੀ ਫੈਸਿਲਿਟੀ ਨੂੰ ਬੰਦ ਨਹੀਂ ਕਰਨਗੇ। ਇਸ ਲਈ ਅਸੀਂ ਇਹ ਯਕੀਨੀ ਬਣਾਉਣ ਲਈ ਕੁੱਝ ਵੀ ਕਰਾਂਗੇ ਕਿ ਉਹ ਆਪਣੇ ਵਾਅਦੇ ਉੱਤੇ ਕਾਇਮ ਰਹਿਣ। ਉਨ੍ਹਾਂ ਆਖਿਆ ਕਿ ਇਸ ਲਈ ਭਾਵੇਂ ਸਾਨੂੰ ਲੜਾਈ ਲੜਨੀ ਪਵੇ ਅਸੀਂ ਪਲਾਂਟ ਬੰਦ ਨਹੀਂ ਕਰਨ ਦੇਵਾਂਗੇ। ਡਾਇਸ ਮੁਤਾਬਕ ਯੂਨੀਫੌਰ ਤੇ ਕੰਪਨੀ ਦਰਮਿਆਨ 2016 ਵਿੱਚ ਹੋਏ ਸਮਝੌਤੇ ਵਿੱਚ ਇਹ ਤੈਅ ਹੋਇਆ ਸੀ ਕਿ ਜੀਐਮ ਕਾਂਟਰੈਕਟ ਪੀਰੀਅਡ ਦੌਰਾਨ ਕੈਨੇਡਾ ਵਿਚਲਾ ਕੋਈ ਵੀ ਮੈਨੂਫੈਕਚਰਿੰਗ ਪਲਾਂਟ ਬੰਦ ਨਹੀਂ ਕਰੇਗੀ। ਇਹ ਸਮਝੌਤਾ ਸਤੰਬਰ 2020 ਤੱਕ ਚੱਲਣਾ ਹੈ।
ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਜੀਐਮ ਨੇ ਇਹ ਐਲਾਨ ਕੀਤਾ ਸੀ ਕਿ 2019 ਦੇ ਅੰਤ ਤੱਕ ਓਸ਼ਵਾ ਵਿੱਚ ਕਿਸੇ ਤਰ੍ਹਾਂ ਦਾ ਉਤਪਾਦਨ ਜਾਰੀ ਰੱਖਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਕੰਪਨੀ ਨੇ ਮਿਸ਼ੀਗਨ ਵਿੱਚ ਤਿੰਨ ਤੇ ਓਹਾਇਓ ਵਿੱਚ ਇੱਕ ਫੈਕਟਰੀ ਲਈ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੰਪਨੀ ਨੌਰਥ ਅਮੈਰਿਕਾ ਦੇ ਬਾਹਰ ਵੀ ਦੋ ਫੈਸਿਲਿਟੀਜ਼ ਉੱਤੇ ਕੰਮ ਬੰਦ ਕਰਨਾ ਚਾਹੁੰਦੀ ਹੈ ਪਰ ਇਨ੍ਹਾਂ ਫੈਸਿਲਿਟੀਜ਼ ਦੇ ਨਾਂਵਾਂ ਦਾ ਖੁਲਾਸਾ ਕੰਪਨੀ ਵੱਲੋਂ ਨਹੀਂ ਕੀਤਾ ਗਿਆ।
ਕੰਪਨੀ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਕੰਜਿ਼ਊਮਰ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ ਹਨ। ਕੰਪਨੀ ਦੀ ਸੀਈਓ ਮੈਰੀ ਬਾਰਾ ਨੇ ਆਖਿਆ ਕਿ ਕੰਪਨੀ ਦੀ ਸਫਲਤਾ ਲਈ ਗਾਹਕਾਂ ਦੀ ਫਰਮਾਇਸ਼ ਨੂੰ ਧਿਆਨ ਵਿੱਚ ਰੱਖਕੇ ਅਜਿਹੀਆਂ ਤਬਦੀਲੀਆਂ ਕਰਨ ਲਈ ਅਸੀਂ ਮਜਬੂਰ ਹਾਂ। ਕੰਪਨੀ ਅਗਲੇ ਦੋ ਸਾਲਾਂ ਵਿੱਚ ਇਲੈਕਟ੍ਰਿਕ ਤੇ ਆਟੋਨੋਮਸ ਗੱਡੀਆਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇਸ ਨਾਲ ਕੰਪਨੀ ਨੂੰ ਹਰ ਸਾਲ 6 ਬਿਲੀਅਨ ਡਾਲਰ ਦੀ ਬਚਤ ਹੋਣ ਦੀ ਵੀ ਉਮੀਦ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ