Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਮਿਸੀਸਾਗਾ ਦੇ ਕਤਲ ਦੇ ਸਬੰਧ ਵਿੱਚ ਚਾਰ ਮਸ਼ਕੂਕ ਗ੍ਰਿਫਤਾਰ

November 11, 2020 09:25 PM

ਮਿਸੀਸਾਗਾ, 11 ਨਵੰਬਰ (ਪੋਸਟ ਬਿਊਰੋ) : ਪਿਛਲੇ ਸਾਲ ਮਿਸੀਸਾਗਾ ਵਿੱਚ ਸਟੱਫਵਿੱਲ ਦੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਸਬੰਧ ਵਿੱਚ ਪੁਲਿਸ ਨੇ ਚੌਥੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ|
ਬਰੈਂਪਟਨ ਦੇ 34 ਸਾਲਾ ਜਸਟਿਨ ਮੈਲਕੌਮ ਨੂੰ ਮਾਰੀਓ ਇਬ੍ਰਾਹਿਮ ਦੀ ਮੌਤ ਦੇ ਸਬੰਧ ਵਿੱਚ ਫਰਸਟ ਡਿਗਰੀ ਮਰਡਰ ਲਈ ਚਾਰਜ ਕੀਤਾ ਗਿਆ ਹੈ| ਉਸ ਦੀ ਗ੍ਰਿਫਤਾਰੀ ਲਈ ਮਾਰਚ 2020 ਵਿੱਚ ਵਾਰੰਟ ਜਾਰੀ ਕੀਤੇ ਗਏ ਸਨ| ਇੱਥੇ ਦੱਸਣਾ ਬਣਦਾ ਹੈ ਕਿ 26 ਸਾਲਾ ਇਬ੍ਰਾਹਿਮ 22 ਅਕਤੂਬਰ, 2019 ਦੀ ਰਾਤ ਨੂੰ ਬਰਨਹੈਮਥੌਰਪ ਰੋਡ ਵੈਸਟ ਤੇ ਕੌਨਫੈਡਰੇਸ਼ਨ ਪਾਰਕਵੇਅ ਨੇੜੇ ਵੈੱਬ ਡਰਾਈਵ ਉੱਤੇ ਸਥਿਤ ਕੌਂਡੋ ਕਾਂਪਲੈਕਸ ਦੇ ਬਾਹਰ ਪਾਰਕ ਕੀਤੀ ਗਈ ਆਪਣੀ ਕਾਰ ਵਿੱਚ ਬੈਠਾ ਸੀ|
ਪੁਲਿਸ ਨੇ ਦੱਸਿਆ ਕਿ ਇੱਕ ਮਸ਼ਕੂਕ ਕਾਰ ਕੋਲ ਆਇਆ ਤੇ ਉਸ ਨੇ ਇਬ੍ਰਾਹਿਮ ਉੱਤੇ ਕਈ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ| ਬਾਅਦ ਵਿੱਚ ਇਬ੍ਰਾਹਿਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ| ਇੱਕ ਰਲੀਜ਼ ਵਿੱਚ ਪੀਲ ਪੁਲਿਸ ਨੇ ਆਖਿਆ ਕਿ ਇਬ੍ਰਾਹਿਮ ਆਪਣੇ ਦੋਸਤ ਨਾਲ 20 ਅਕਤੂਬਰ ਨੂੰ ਮਿਸੀਸਾਗਾ ਤੋਂ ਤੁਰਿਆ ਸੀ ਤੇ ਉਹ ਹਾਈਵੇਅ 401 ਉੱਤੇ ਜਾ ਰਹੇ ਸਨ ਤੇ ਜਦੋਂ ਹਾਈਵੇਅ 427 ਉੱਤੇ ਪਹੁੰਚਣ ਵਾਲੇ ਹੋਏ ਤਾਂ ਇੱਕ ਹੋਰ ਗੱਡੀ ਉਨ੍ਹਾਂ ਦੇ ਨਾਲ ਪਹੁੰਚੀ ਤੇ ਉਨ੍ਹਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ|
ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ| 30 ਦਸੰਬਰ, 2019 ਨੂੰ ਪੁਲਿਸ ਨੇ ਬਰੈਂਪਟਨ ਦੇ 38 ਸਾਲਾ ਜੇਸਨ ਵਿਲੀਅਮਜ਼ ਨੂੰ ਗ੍ਰਿਫਤਾਰ ਕੀਤਾ ਤੇ ਇਬ੍ਰਾਹਿਮ ਦੇ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ| ਵਿਲੀਅਮਜ਼ ਨੂੰ ਹੁਣ 20 ਅਕਤੂਬਰ, 2019 ਨੂੰ ਹੋਈ ਹਾਈਵੇਅ ਸੂæਟਿੰਗ ਦੇ ਸਬੰਧ ਵਿੱਚ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ| ਵਿਲੀਅਮਜ਼ ਤੀਜਾ ਵਿਅਕਤੀ ਹੈ ਜਿਸ ਨੂੰ ਇਬ੍ਰਾਹਿਮ ਦੀ ਮੌਤ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ|
ਮਿਸੀਸਾਗਾ ਦੇ 24 ਸਾਲਾ ਬ੍ਰੈਂਡਨ ਡਰੇਕ ਸਾਇਮਨ ਤੇ 24 ਸਾਲਾ ਮੈਲਨੀ ਕ੍ਰਿਸਟੀਨ ਨੂੰ ਵੀ ਇਸ ਮਾਮਲੇ ਵਿੱਚ ਫਰਸਟ ਡਿਗਰੀ ਮਰਡਰ ਲਈ 4 ਦਸੰਬਰ, 2019 ਨੂੰ ਚਾਰਜ ਕੀਤਾ ਗਿਆ ਸੀ| 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ