Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਟੀ.ਪੀ.ਏ.ਆਰ. ਕਲੱਬ ਨੇ 'ਰੀਮੈਂਬਰੈਂਸ ਡੇਅ ਯਾਦਗਾਰੀ ਦੌੜ' ਕੈਲਾਡਨ ਟਰੇਲ ਵਿਖੇ ਆਯੋਜਿਤ ਕੀਤੀ

November 11, 2020 08:18 AM

* ਕਈ ਰੇਸ ਈਵੈਂਟਾਂ ਦੀ ਆਯੋਜਕ ਕੈਲੀ ਆਰਨੌਟ ਨੇ ਦੌੜਾਕਾਂ ਨੂੰ ਮੈਡਲ ਪ੍ਰਦਾਨ ਕੀਤੇ
* ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ ਵਿਚ ਭਾਗ ਲੈਣ ਵਾਲਿਆਂ ਨੂੰ ਮੈਡਲ ਤੇ ਸਰਟੀਫ਼ੀਕੇਟ ਭਜਨ ਸਿੰਘ ਥਿੰਦ ਤੇ ਪਰਮਜੀਤ ਢਿੱਲੋਂ ਵੱਲੋਂ ਦਿੱਤੇ ਗਏ


ਕੈਲਾਡਨ, (ਡਾ. ਝੰਡ) -ਪਹਿਲੀ ਤੇ ਦੂਸਰੀ ਸੰਸਾਰ ਜੰਗ ਅਤੇ ਉਸ ਤੋਂ ਬਾਅਦ ਹੋਈਆਂ ਲੜਾਈਆਂ ਵਿਚ ਸ਼ਹੀਦ ਹੋਣ ਵਾਲੇ ਕੈਨੇਡਾ ਦੇ ਫ਼ੌਜੀਆਂ ਨੂੰ ਹਰ ਸਾਲ 11 ਨਵੰਬਰ ਨੂੰ ‘ਰੀਮੈਂਬਰੈਂਸ ਡੇਅ’ ਦਿਨ ‘ਤੇ ਯਾਦ ਕੀਤਾ ਜਾਂਦਾ ਹੈ ਅਤੇ ਕਈਆਂ ਸ਼ਹਿਰਾਂ ਵਿਚ ਇਸ ਨਾਲ ਸਬੰਧਿਤ ਬਣੀਆਂ ਯਾਦਗਾਰਾਂ ਉੱਪਰ ਫੁੱਲ-ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਂਦੀ ਹੈ। ਕੈਨੇਡਾ ਦੇ ਇਸ ਮਹਾਨ ਦਿਨ ਨੂੰ ਸਮਰੱਪਿਤ ਲੰਘੇ ਐਤਵਾਰ 8 ਨਵੰਬਰ ਨੂੰ ਟੀ.ਪੀ.ਏ.ਆਰ. ਕਲੱਬ ਵੱਲੋਂ ਇਕ ਯਾਦਗਾਰੀ ਦੌੜ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ 25 ਮੈਂਬਰਾਂ ਨੇ ਹਿੱਸਾ ਲਿਆ। ਜੀ.ਟੀ.ਏ. ਅਤੇ ਇਸ ਦੇ ਆਸ-ਪਾਸ ਦੇ ਕਈ ਸ਼ਹਿਰਾਂ ਬਰਲਿੰਗਟਨ, ਹੈਮਿਲਟਨ, ਹਾਲਟਨ, ਨਿਆਗਰਾ ਫਾਲਜ,਼ ਆਦਿ ਵਿਚ ਦੌੜਾਂ ਦੇ ਵੱਖ-ਵੱਖ ਈਵੈਂਟਸ ਆਯੋਜਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਕੈਲੀ ਆਰਨੌਟ ਨੇ ਇਸ ਮੌਕੇ ਦੌੜਾਂਕਾਂ ਨੂੰ ਮੈਡਲ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਨਿਸਚਿਤ ਪ੍ਰੋਗਰਾਮ ਮੁਤਾਬਿਕ ਕਲੱਬ ਦੇ ਮੈਂਬਰ ਸਵੇਰੇ 8.30 ਵਜੇ ਕੈਲਾਡਨ ਦੇ ਸਿਵਿਕ ਸੈਂਟਰ ਦੇ ਸਾਹਮਣੇ ਖੁੱਲ੍ਹੀ ਪਾਰਕਿੰਗ ਵਿਚ ਇਕੱਠੇ ਹੋਏ। ਪ੍ਰਬੰਧਕਾਂ ਵੱਲੋਂ ਆਪਣੇ ਨਾਲ ਘਰਾਂ ਤੋਂ ਲਿਆਂਦੀ ਗਈ ਚਾਹ ਅਤੇ ਕੜਾਹ-ਪ੍ਰਸ਼ਾਦ ਛਕ ਕੇ ਸਾਰੇ ਮੈਂਬਰ ਸਵੇਰੇ 9.05 ਵਜੇ ਕੈਲਾਡਨ ਟਰੇਲ ਦੇ ਪੱਛਮ ਵੱਲ ਪਾਸੇ ਨੂੰ ਚੱਲ ਪਏ। ਕਰੋਨਾ ਦੀ ਮੌਜੂਦਾ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲਾਂ ਦੌੜਾਕਾਂ ਦੇ ਗਰੁੱਪ ਨੂੰ ਹਰੀ ਝੰਡੀ ਦਿੱਤੀ ਗਈ ਜਿਸ ਵਿਚ 10 ਮੈਂਬਰ ਸ਼ਾਮਲ ਸਨ। ਉਸ ਤੋਂ ਬਾਅਦ ਸੋਸ਼ਲ-ਡਿਸਟੈਂਸਿੰਗ ਦਾ ਖਿ਼ਆਲ ਰੱਖਦਿਆਂ ਹੋਇਆਂ ਵਾੱਕਰਾਂ ਦੇ ਗਰੁੱਪ ਨੂੰ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਲਈ ਕਿਹਾ ਗਿਆ ਜਿਸ ਦਾ ਹਰੇਕ ਵਿਅੱਕਤੀ ਵੱਲੋਂ ਪੂਰਾ ਧਿਆਨ ਰੱਖਿਆ ਗਿਆ।
10 ਕਿਲੋਮੀਟਰ ਦੌੜ ਦੀ ਸਮਾਪਤੀ 'ਤੇ ਜੀਟੀਏ ਦੇ ਕਈ ਸ਼ਹਿਰਾਂ ਵਿਚ ਦੌੜਾਂ ਦੇ ਕਈ ਈਵੈਂਟਸ ਦਾ ਆਯੋਜਨ ਕਰਨ ਵਾਲੀ ਵੀ.ਆਰ.ਪਰੋ. ਇੰਕ. ਦੀ ਸੀ.ਈ.ਓ. ਕੈਲੀ ਆਰਨੌਟ ਦੇ ਨਿਆਗਰਾ ਸ਼ਹਿਰ ਤੋਂ ਉਚੇਚੇ ਤੌਰ 'ਤੇ ਉੱਥੇ ਪਹੁੰਚਣ 'ਤੇ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪੰਜਾਬੀ ਕਮਿਊਨਿਟੀ ਦੀ ਮਾਣਯੋਗ ਸ਼ਖ਼ਸੀਅਤ ਭਜਨ ਸਿੰਘ ਥਿੰਦ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸਨ਼ ਦੇ ਮੁੱਖ-ਸੰਚਾਲਕ ਪਰਮਜੀਤ ਸਿੰਘ ਢਿੱਲੋਂ ਵੱਲੋਂ ਖ਼ੂਬਸੂਰਤ ਬੁਕੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਪਰੰਤ, ਉੱਥੇ ਹੋਏ ਸੰਖੇਪ ਸਮਾਗ਼ਮ ਦੌਰਾਨ ਉਨ੍ਹਾਂ ਨੇ ਇਸ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਮੈਡਲ ਪ੍ਰਦਾਨ ਕੀਤੇ। ਕਰੋਨਾ ਦੇ ਅਜੋਕੇ ਦੌਰ ਨੂੰ ਸਨਮੁੱਖ ਰੱਖਦਿਆਂ ਹੋਇਆਂ ਮੁੱਖ-ਮਹਿਮਾਨ ਵੱਲੋਂ ਇਹ ਮੈਡਲ ਮੈਂਬਰਾਂਾਂ ਦੇ ਹੱਥਾਂ ਵਿਚ ਹੀ ਫੜਾਏ ਗਏ ਜੋ ਉਨ੍ਹਾਂ ਨੇ ਬਾਅਦ ਵਿਚ ਖ਼ੁਦ ਆਪਣੇ ਗਲ਼਼ਾਂ ਵਿਚ ਪਾ ਲਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੌੜ ਦੇ ਇਸ ਈਵੈਂਟ ਉਪਰੰਤ ਹੋਏ ਇਸ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬੇਅੰਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਇਨ੍ਹਾਂ ਅਗਾਂਹ-ਵਧੂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਦੌੜਾਂ ਦੇ ਇਸ ਸਿਲਸਿਲੇ ਨੂੰ ਹੋਰ ਅੱਗੇ ਵਧਾਉਣ ਦੀ ਪੂਰੀ ਕੋਸਿ਼ਸ਼ ਕਰਨਗੇ।
ਸਕੋਸ਼ੀਆਬੈਂਕ ਟੋਰਾਂਟੋ ਵਾਟਰਫ਼ਰੰਟ ਵਰਚੂਅਲ ਮੈਰਾਥਨ 2020 ਵਿਚ ਭਾਗ ਲੈਣ ਵਾਲੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੂੰ ਮੈਡਲ ਅਤੇ ਸਰਟੀਫ਼ੀਕੇਟ ਸ. ਭਜਨ ਸਿੰਘ ਥਿੰਦ ਅਤੇ ਪਰਮਜੀਤ ਸਿੰਘ ਢਿੱਲੋਂ ਵੱਲੋਂ ਦਿੱਤੇ ਗਏ। ਮੈਡਮ ਕੈਲੀ ਆਰਨੌਟ ਨੂੰ ਸਨਮਾਨਿਤ ਕਰਨ ਲਈ ਟੀ.ਪੀ.ਏ.ਆਰ. ਕਲੱਬ, ਐੱਨਲਾਈਟ ਕਿੱਡਜ਼ ਸੰਸਥਾ ਅਤੇ ਗੁਰੂ ਗੋਬਿੰਦ ਸਿੰਘ ਫ਼ਾਂਊਡੇਸ਼ਨ ਵੱਲੋਂ ਸਾਂਝੇ ਤੌਰ 'ਤੇ ਤਿਆਰ ਕਰਵਾਈ ਗਈ ਖ਼ੂਬਸੂਰਤ ਪਲੇਕ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੈਲੀ ਆਰਨੌਟ ਨੂੰ ਭੇਂਟ ਕੀਤੀ ਗਈ। ਇਸ ਮੌਕੇ ਇਨ੍ਹਾਂ ਤਿੰਨਾਂ ਸੰਸਥਾਵਾਂ ਦੇ ਸੰਚਾਲਕ ਅਤੇ ਕਲੱਬ ਦੇ ਮੈਂਬਰ ਉਨ੍ਹਾਂ ਦੇ ਨਾਲ ਖੜੇ ਸਨ। ਡਾ. ਝੰਡ ਵੱਲੋਂ ਕੈਲੀ ਆਰਨੌਟ, ਭਜਨ ਸਿੰਘ ਥਿੰਦ, ਪਰਮਜੀਤ ਸਿੰਘ ਢਿੱਲੋਂ ਅਤੇ ਹਰਦੇਵ ਸਮਰਾ ਦਾ ਢਿੱਲੋਂ ਦਾ ਇਸ ਮੌਕੇ ਉਚੇਚੇ ਤੌਰ 'ਤੇ ਸ਼ਾਮਲ ਹੋਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾ ਕਲੱਬ ਦੇ ਸਮੂਹ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਦੌੜ ਅਤੇ ਸਕੋਸ਼ੀਆਬੈਂਕ ਟੋਰਾਂਟੋ ਵਾਟਰਫ਼ਰੰਟ ਵਰਚੂਅਲ ਮੈਰਾਥਨ ਵਿਚ ਸਫ਼ਲਤਾ ਪੂਰਵਕ ਭਾਗ ਲਿਆ। ਸਮੁੱਚੇ ਪ੍ਰੋਗਰਾਮ ਨੂੰ ਮੰਚ-ਸੰਚਾਲਕ ਯੋਗੇਸ਼਼ ਗੁਲਿਆਨੀ ਉਰਫ਼ ‘ਯੋਗੀ’ ਵੱਲੋਂ ਬੜੇ ਸੁਚੱਜੇ ਢੰਗ ਨਾਲ ਤਰਤੀਬ ਦੇ ਕੇ ਪੇਸ਼ ਕੀਤਾ ਗਿਆ। ਉਪਰੰਤ, ਸਾਰਿਆ ਵੱਲੋਂ ਗਰਮ-ਗਰਮ ਪੀਜ਼ੇ ਦਾ ਲੰਚ ਕੀਤਾ ਗਿਆ ਅਤੇ ਇਕ ਦੂਸਰੇ ਤੋਂ ਵਿਦਾਇਗੀ ਲਈ ਗਈ। ਇਸ ਮੈਡਲ-ਵੰਡ ਸਮਾਗ਼ਮ ਦੀ ਜ਼਼ੀ.ਟੀ.ਵੀ. ਦੇ ਨੁਮਾਂਇੰਦੇ ਦਪਿੰਦਰ ਵੱਲੋਂ ਬਹੁਤ ਵਧੀਆ ਕੱਵਰੇਜ ਕੀਤੀ ਗਈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ