Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਵੀਡੀਓ ਨਾਲੋਂ ਜ਼ਖਮੀ ਦੀ ਜਾਨ ਜ਼ਰੂਰੀ

November 27, 2018 06:45 AM

-ਸੁਖਮਿੰਦਰ ਸਿੰਘ ਸਹਿੰਸਰਾ
ਪਿਛਲੇ ਦਿਨੀਂ ਮੈਨੂੰ ਵਟਸਐਪ 'ਤੇ ਅੰਮ੍ਰਿਤਸਰ ਦੇ ਐਲੀਵੇਟਡ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਕੇ ਸੜਕ 'ਤੇ ਬੇਸੁੱਧ ਲੰਮੇ ਪਏ ਲੜਕੇ ਤੇ ਲੜਕੀ ਦੀ ਵੀਡੀਓ ਮਿਲੀ। ਸੜਕ 'ਤੇ ਖੂਨ ਡੱਲ੍ਹਿਆ ਹੋਇਆ ਸੀ ਤੇ ਦੋਨਾਂ ਦੇ ਸਿਰ ਵਿੱਚੋਂ ਖੂਨ ਵਗ ਰਿਹਾ ਸੀ। ਵੀਡੀਓ ਵਿੱਚ ਮੈਂ ਦੇਖ ਰਿਹਾ ਸੀ ਕਿ ਪੁਲਸ ਵਾਲੇ ਕਾਰਾਂ ਨੂੰ ਰੋਕ ਕੇ ਇਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਣ ਲਈ ਬੇਨਤੀ ਕਰ ਰਹੇ ਸਨ, ਪਰ ਕੋਈ ਰੁਕਣ ਲਈ ਤਿਆਰ ਨਹੀਂ ਸੀ। ਹਰ ਕੋਈ ਕਾਹਲੀ ਵਿੱਚ ਹੋਣ ਜਾਂ ਕਿਸੇ ਜ਼ਰੂਰੀ ਕੰਮ ਜਾਣ ਦਾ ਬਹਾਨਾ ਬਣਾ ਰਿਹਾ ਸੀ। ਕਈ ਲੋਕ ਆਪਣੀਆਂ ਕਾਰਾਂ ਰੋਕ ਕੇ ਵੀਡੀਓ ਬਣਾਉਣ ਰੁੱਝੇ ਹੋਏ ਸਨ। ਅਗਲੇ ਦਿਨ ਅਖਬਾਰ ਵਿੱਚ ਖਬਰ ਪੜ੍ਹ ਕੇ ਪਤਾ ਲੱਗਾ ਕਿ ਲੜਕੀ ਦੀ ਮੌਤ ਹੋ ਗਈ, ਲੜਕੇ ਦੀ ਹਾਲਤ ਨਾਜ਼ੁਕ ਹੈ। ਖਬਰ ਅਨੁਸਾਰ ਦੋਵਾਂ ਦੀ ਮੰਗਣੀ ਹੋਈ ਤੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦਾ ਵਿਆਹ ਸੀ। ਉਹ ਵਿਆਹ ਦੇ ਦੀ ਖਰੀਦੋ ਫਰੋਖਤ ਕਰਨ ਜਾ ਰਹੇ ਸਨ। ਹਾਰ ਕੇ ਪੁਲਸ ਨੇ ਇਕ ਕਾਰ ਚਾਲਕ ਨੂੰ ਉਸ ਦੇ ਬੱਚਿਆਂ ਦਾ ਵਾਸਤਾ ਪਾ ਕੇ ਜ਼ਖਮੀ ਜੋੜੇ ਨੂੰ ਹਸਪਤਾਲ ਪਹੁੰਚਾਉਣ ਲਈ ਬੇਨਤੀ ਕੀਤੀ।
ਪਹਿਲੀ ਗੱਲ ਪੁਲਸ ਕੋਲ ਮੌਕੇ 'ਤੇ ਗੱਡੀਆਂ ਦੇ ਪ੍ਰਬੰਧ ਹੁੰਦੇ ਹਨ। ਐਲੀਵੇਟਿਡ ਰੋਡ 'ਤੇ ਪੁਲਸ ਦੀਆਂ ਟਰੈਫਿਕ ਵਾਲੀਆਂ ਇਕ ਦੋ ਗੱਡੀਆਂ ਹਮੇਸ਼ਾ ਖੜੀਆਂ ਜਾਂ ਘੁੰਮਦੀਆਂ ਰਹਿੰਦੀਆਂ ਹਨ। ਪਤਾ ਨਹੀਂ ਉਹ ਇਸ ਜੋੜੇ ਨੂੰ ਹਸਪਤਾਲ ਪਹੁੰਚਾਉਣ ਲਈ ਲੋਕਾਂ ਦੇ ਤਰਲੇ ਕਿਉਂ ਕੱਢ ਰਹੇ ਸਨ! ਦੂਸਰੀ ਹੈਰਾਨੀ ਦੀ ਗੱਲ ਇਹ ਕਿ ਲੋਕ ਕਾਰਾਂ ਰੋਕ ਕੇ ਵੀਡੀਓ ਬਣਾਉਣ ਰੁੱਝੇ ਹੋਏ ਸਨ, ਪਰ ਕਿਸੇ ਨੂੰ ਇਹ ਖਿਆਲ ਨਹੀਂ ਸੀ ਕਿ ਵੀਡੀਓ ਨਾਲੋਂ ਜ਼ਖਮੀਆਂ ਦੀ ਜਾਨ ਜ਼ਰੂਰੀ ਹੈ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਜਾਨ ਬਚ ਜਾਵੇ। ਵੀਡੀਓ ਦੇ ਹੇਠਾਂ ਲਿਖਿਆ ਹੋਇਆ ਸੀ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਨ੍ਹਾਂ ਦੇ ਘਰ ਵਾਲਿਆਂ ਤੱਕ ਪਹੁੰਚ ਜਾਵੇ। ਅਕਸਰ ਸਾਨੂੰ ਕਈ ਅਜਿਹੀਆਂ ਵੀਡੀਓਜ਼ ਤੇ ਤਸਵੀਰਾਂ ਮਿਲਦੀਆਂ ਹਨ। ਜੇ ਖਬਰ ਘਰਦਿਆਂ ਤੱਕ ਪਹੁੰਚਾਉਣ ਦੀ ਹੋਵੇ ਤਾਂ ਉਹ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਉਸ ਦੀ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਜਾ ਸਕਦੀ ਹੈ। ਉਸ ਦੀ ਜੇਬ ਵਿੱਚੋਂ ਕੋਈ ਨਾ ਕੋਈ ਰਿਹਾਇਸ਼ ਦਾ ਸਬੂਤ ਜਿਵੇਂ ਕੋਈ ਸ਼ਨਾਖਤੀ ਕਾਰਡ, ਡਰਾਈਵਿੰਗ ਲਾਇਸੈਂਸ ਤੇ ਹੋਰ ਕੋਈ ਸਬੂਤ ਲੱਭ ਕੇ ਘਰਵਾਲਿਆਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਸੜਕ 'ਤੇ ਤੜਫ ਰਹੇ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਵਿੱਚ ਰੁੱਝ ਜਾਣਾ ਕੋਈ ਸਮਝਦਾਰੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਕਈ ਲੋਕਾਂ ਨੂੰ ਯੂ ਟਿਊਬ ਆਦਿ 'ਤੇ ਆਪਣੇ ਚੈਨਲਜ਼ ਸ਼ੁਰੂ ਕੀਤੇ ਹੋਏ ਹਨ। ਉਹ ਇਹੋ ਜਿਹੀਆਂ ਵੀਡੀਓ ਅਪਲੋਡ ਕਰਕੇ ਆਪਣੇ ਵੱਧ ਤੋਂ ਵੱਧ ਵਿਊਜ਼ ਵਧਾ ਕੇ ਪੈਸੇ ਕਮਾਉਣ ਦੇ ਚੱਕਰ ਵਿੱਚ ਹੁੰਦੇ ਹਨ। ਕਈ ਹੋਰਨਾਂ ਤੱਕ ਸਭ ਤੋਂ ਪਹਿਲਾਂ ਇਹ ਵੀਡੀਓ ਪੁੱਜਦਾ ਕਰਕੇ ਘੜੰਮ ਚੌਧਰੀ ਬਣਦੇ ਹਨ। ਕਈ ਆਪਣੇ ਆਪ ਵਿੱਚ ਇਹ ਸਮਝਦੇ ਹਨ ਕਿ ਵੀਡੀਓ ਬਣਾ ਕੇ ਅਸੀਂ ਜ਼ਖਮੀਆਂ ਦਾ ਭਲਾ ਕਰ ਰਹੇ ਹਾਂ। ਇੰਜ ਉਹ ਭਲਾ ਨਹੀਂ, ਨੁਕਸਾਨ ਕਰ ਰਹੇ ਹੁੰਦੇ ਹਨ।
ਭਲਾਈ ਇਸ ਵਿੱਚ ਹੈ ਕਿ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਾਵੇ। ਬਹੁਤ ਸਾਰੇ ਲੋਕ ਪੁਲਸ ਦੀਆਂ ਕਾਨੂੰਨੀ ਗੁੰਝਲਾਂ ਤੋਂ ਬਚਣ ਲਈ ਦੁਰਘਟਨਾ ਵਾਲੀ ਜਗ੍ਹਾ ਤੋਂ ਪਾਸਾ ਵੱਟ ਕੇ ਲੰਘਣ ਵਿੱਚ ਭਲਾਈ ਸਮਝਦੇ ਹਨ। ਜੇ ਕਿਸੇ ਦੀ ਜ਼ਖਮੀ ਪ੍ਰਤੀ ਦਿਲੋਂ ਹਮਦਰਦੀ ਹੋਵੇ ਜਾਂ ਉਹ ਦਿਲੋਂ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਕੋਈ ਕਾਨੂੰਨੀ ਗੁੰਝਲ ਨਹੀਂ। ਇਹ ਮੇਰਾ ਨਿੱਜੀ ਤਜਰਬਾ ਹੈ। ਮਦਦ ਕਰਨ ਵਾਲੇ ਦੀ ਪਰਮਾਤਮਾ ਖੁਦ ਮਦਦ ਕਰਦਾ ਹੈ।
ਮੈਂ ਇਕ ਦਿਨ ਸਵੇਰੇ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਤਾਂ ਇਕ ਲੜਕਾ ਮੋਟਰ ਸਾਈਕਲ 'ਤੇ ਮੋਬਾਈਲ ਸੁਣਦਾ-ਸੁਣਦਾ ਸੜਕ 'ਤੇ ਖੜ੍ਹੇ ਟਰੱਕ ਵਿੱਚ ਪਿਛਲੇ ਪਾਸਿਉਂ ਜਾ ਵੱਜਿਆ। ਲੜਕੇ ਦਾ ਮੂੰਹ ਖੂਨ ਨਾਲ ਲਥਪਥ ਹੋ ਗਿਆ। ਲੜਕਾ ਸੜਕ 'ਤੇ ਬੇਸੁੱਧ ਡਿੱਗਾ ਹੋਇਆ ਸੀ। ਮੋਟਰ ਸਾਈਕਲ ਤਾਂ ਟਰੱਕ ਦੇ ਪਿਛਲੇ ਹਿੱਸੇ ਵਿੱਚ ਹੀ ਖੁੱਭ ਗਿਆ ਸੀ। ਮੋਬਾਈਲ ਵੀ ਟੁੱਟ ਕੇ ਸੜਕ 'ਤੇ ਖਿੱਲਰਿਆ ਹੋਇਆ ਸੀ। ਲੜਕੇ ਦੇ ਚਾਰੇ ਪਾਸੇ ਲੋਕ ਇਕੱਠੇ ਹੋਏ ਸਨ। ਮੈਂ ਵੀ ਭੀੜ ਦੇਖ ਕੇ ਰੁਕ ਗਿਆ। ਮੈਂ ਇਕ ਆਦਮੀ ਨੂੰ ਕਿਹਾ ਕਿ ਇਸ ਨੂੰ ਚੁੱਕ ਕੇ ਕਿਸੇ ਨੇੜੇ ਦੇ ਹਸਪਤਾਲ ਲੈ ਚੱਲੀਏ। ਪਹਿਲਾਂ ਤਾਂ ਲੋਕ ਨਾ ਮੰਨਣ। ਮੇਰੇ ਨਾਲ ਇਕ ਆਦਮੀ ਰਲ ਗਿਆ ਤੇ ਅਸੀਂ ਦੋਵੇਂ ਉਸ ਨੂੰ ਚੁੱਕ ਕੇ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਗਏ। ਸਾਡੇ ਦੋਵਾਂ ਜਾਣਿਆਂ ਦੇ ਕੱਪੜੇ ਖੂਨ ਨਾਲ ਲਥਪਥ ਹੋ ਗਏ। ਡਾਕਟਰ ਮੈਨੂੰ ਪੁੱਛਣ ਲੱਗੇ ਕਿ ਤੁਸੀਂ ਕੌਣ ਹੋ? ਮੈਂ ਕਿਹਾ ਕਿ ਮੈਂ ਇਸ ਨੂੰ ਸੜਕ ਤੋਂ ਚੁੱਕ ਕੇ ਲਿਆਇਆ ਹਾਂ। ਕੋਈ ਗੱਲ ਨਹੀਂ ਤੁਸੀਂ ਇਲਾਜ ਸ਼ੁਰੂ ਕਰੋ। ਇਸ ਦੇ ਘਰ ਦਾ ਵੀ ਪਤਾ ਲਾ ਲੈਂਦੇ ਹਾਂ। ਜੋ ਲਿਖਤ ਪੜ੍ਹਤ ਕਰਨੀ ਹੈ, ਮੇਰੇ ਤੋਂ ਕਰਵਾ ਲਵੋ। ਡਾਕਟਰ ਚੰਗੇ ਸੁਭਾਅ ਦਾ ਮਾਲਕ ਸੀ। ਉਹ ਜਲਦੀ ਮੰਨ ਗਿਆ। ਉਹ ਤੇ ਕੁਝ ਹੋਰ ਡਾਕਟਰ ਉਸ ਨੂੰ ਐਮਰਜੈਂਸੀ ਰੂਮ ਵਿੱਚ ਲੈ ਗਏ।
ਏਨੇ ਚਿਰ ਨੂੰ ਮੈਂ ਲੜਕੇ ਦਾ ਕਿਤਾਬਾਂ ਵਾਲਾ ਥੈਲਾ ਫਰੋਲਿਆ ਤਾਂ ਉਸ ਵਿੱਚੋਂ ਲੜਕੇ ਦਾ ਬਟੂਆ ਮਿਲ ਗਿਆ। ਬਟੂਏ ਵਿੱਚ ਕੁਝ ਪੈਸੇ ਸਨ ਤੇ ਇਕ ਟੈਲੀਫੋਨ ਦੇ ਬਿੱਲ ਦੀ ਰਸੀਦ ਸੀ। ਉਸ ਨੇ ਕੁਝ ਦਿਨ ਪਹਿਲਾਂ ਘਰ ਦੇ ਟੈਲੀਫੋਨ ਦਾ ਬਿੱਲ ਅਦਾ ਕੀਤਾ ਸੀ ਤੇ ਉਹ ਰਸੀਦ ਆਪਣੇ ਬਟੂਏ ਵਿੱਚ ਹੀ ਰੱਖੀ ਹੋਈ ਸੀ। ਮੈਂ ਰਸੀਦ ਤੋਂ ਉਸ ਦੇ ਘਰ ਦਾ ਫੋਨ ਨੰਬਰ ਪੜ੍ਹਿਆ ਤੇ ਉਸ ਦੇ ਘਰ ਫੋਨ ਕਰ ਦਿੱਤਾ। ਫੋਨ ਉਸ ਦੀ ਮਾਤਾ ਨੇ ਚੁੱਕਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਤੁਹਾਡਾ ਲੜਕਾ ਸੜਕ ਦੁਰਘਟਨਾ ਵਿੱਚ ਜ਼ਖਮੀ ਹੋ ਗਿਆ ਹੈ ਤੇ ਮੈਂ ਉਸ ਨੂੰ ਫਲਾਣੇ ਹਸਪਤਾਲ ਲੈ ਕੇ ਆਇਆ ਹਾਂ। ਸੁਣਦੇ ਸਾਰ ਹੀ ਦਸ ਪੰਦਰਾਂ ਮਿੰਟਾਂ ਵਿੱਚ ਉਸ ਦੇ ਮਾਤਾ ਪਿਤਾ ਹਸਪਤਾਲ ਪਹੁੰਚ ਗਏ। ਇਲਾਜ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ, ਪਰ ਲੜਕਾ ਅਜੇ ਬੇਹੋਸ਼ ਸੀ। ਮੈਂ ਲੜਕੇ ਦਾ ਬਟੂਆ ਤੇ ਕਿਤਾਬਾਂ ਵਾਲਾ ਥੈਲਾ ਉਨ੍ਹਾਂ ਦੇ ਹਵਾਲੇ ਕੀਤਾ ਤੇ ਉਨ੍ਹਾਂ ਕੋਲੋਂ ਇਜਾਜ਼ਤ ਮੰਗੀ। ਮੈਂ ਰਾਤ ਨੂੰ ਲੜਕੇ ਦਾ ਹਾਲ ਚਾਲ ਪੁੱਛਣ ਲਈ ਫੋਨ ਕੀਤਾ ਤੇ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਹੋਸ਼ ਆ ਗਈ ਹੈ। ਡਾਕਟਰ ਕਹਿ ਰਹੇ ਸਨ ਕਿ ਸਮੇਂ ਸਿਰ ਹਸਪਤਾਲ ਨਾ ਆਉਂਦਾ ਤਾਂ ਲੜਕੇ ਦੀ ਜਾਨ ਜਾ ਸਕਦੀ ਸੀ। ਜੇ ਮੈਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਵਿੱਚ ਰੁੱਝ ਜਾਂਦਾ ਤਾਂ ਮੇਰਾ ਇਹ ਰੁਝਾਨ ਉਸ ਲੜਕੇ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਏਦਾਂ ਦੇ ਹਾਦਸਿਆਂ ਦੀਆਂ ਵੀਡੀਓਜ਼ ਨਾ ਬਣਾਓ। ਜ਼ਖਮੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਸ ਦੀ ਮਦਦ ਕਰੋ, ਕਿਉਂਕਿ ਵੀਡੀਓ ਨਾਲੋਂ ਜ਼ਖਮੀ ਦੀ ਜ਼ਿੰਦਗੀ ਜ਼ਰੂਰੀ ਹੁੰਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’