Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸਾਨੂੰ ਆਲੂ-ਪਿਆਜ਼ਾਂ ਦੀ ਮਹਿੰਗਾਈ ਮਾਰ ਗਈ

November 10, 2020 08:52 AM

-ਅੱਬਾਸ ਧਾਲੀਵਾਲ
ਪਿਆਜ਼ ਦਾ ਸਬਜ਼ੀਆਂ ਨਾਲ ਉਹੋ ਰਿਸ਼ਤਾ ਹੈ, ਜੋ ਨਹੁੰਆਂ ਦਾ ਸਾਸ ਦਾ ਹੁੰਦਾ ਹੈ। ਪਿਆਜ਼ ਜਿੱਥੇ ਰੋਜ਼ ਸਬਜ਼ੀ ਦਾ ਜ਼ਾਇਕਾ ਬਣਾਉਂਦਾ ਹੈ, ਉਥੇ ਮਹਿੰਗੇ ਹੰੁਦਿਆਂ ਹੀ ਸਾਰਾ ਮਜ਼ਾ ਕਿਰਕਿਰਾ ਕਰ ਦਿੰਦਾ ਹੈ। ਮੈਂ ਸਮਝਦਾ ਹਾਂ ਵਿਕਣ ਵਾਲੇ ਲੀਡਰਾਂ ਤੋਂ ਬਾਅਦ ਪਿਆਜ਼ ਹੀ ਇੱਕ ਅਜਿਹੀ ਸ਼ੈਅ ਹੈ, ਜੋ ਸਰਕਾਰਾਂ ਨੂੰ ਬਣਾਉਣ ਤੇ ਗਿਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਿਆਜ਼ ਦੇ ਮਹਿੰਗਾ ਹੁੰਦੇ ਸਾਰ ਗਰੀਬ ਪਰਵਾਰਾਂ ਦੇ ਘਰਾਂ ਦਾ ਬਜਟ ਹੀ ਵਿਗੜ ਜਾਂਦਾ ਹੈ। ਇਸ ਦੀਆਂ ਕੀਮਤਾਂ ਆਸਾਨੀ ਨਾਲ ਚੜ੍ਹਨ ਨਾਲ ਗਰੀਬਾਂ ਨੂੰ ਖਾਲੀ ਲਸਣ ਦੇ ਤੜਕੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਜੇ ਸਬੱਬ ਨਾਲ ਪਿਆਜ਼ ਦੀ ਚੜ੍ਹਤ-ਫੜਕ ਦੇ ਦਿਨਾਂ ਵਿੱਚ ਕਿਸੇ ਗਰੀਬ ਪਰਵਾਰ ਦੀ ਕੁੜੀ ਦਾ ਵਿਆਹ ਧਰਿਆ ਹੋਵੇ ਤਾਂ ਕੁੜੀ ਦੇ ਮਾਪਿਆਂ ਦੀ ਜੋ ਪਤਲੀ ਹਾਲਤ ਹੁੰਦੀ ਹੈ, ਉਹ ਬਿਆਨੋਂ ਬਾਹਰ ਹੋ ਜਾਂਦੀ ਹੈ।
ਪਿਆਜ਼ ਦੀ ਮਹਿੰਗਾਈ ਤੋਂ ਮੈਨੂੰ ਯਾਦ ਆਇਆ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਸਲਾਹ ਦਿੱਤੀ ਸੀ ਕਿ ਜੇ ਨੌਕਰੀ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਪਕੌੜਿਆਂ ਦੀ ਰੇਹੜੀ ਲਾ ਲੈਣੀ ਚਾਹੀਦੀ ਹੈ। ਵੈਸੇ ਜੇ ਇੱਕ ਪ੍ਰਧਾਨ ਮੰਤਰੀ ਆਪਣੇ ਅਹੁਦੇ 'ਤੇ ਪੁੱਜਣ ਤੋਂ ਪਹਿਲਾਂ ਮੁੱਢਲੇ ਦਿਨਾਂ 'ਚ ਚਾਹ ਵੇਚ ਸਕਦਾ ਹੈ (ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਹੱਥ ਦੀ ਬਣਾਈ ਚਾਹ ਪੀਣ ਵਾਲਾ ਮਹਾਂਪੁਰਸ਼ ਹਾਲੇ ਤੱਕ ਮਿਲਿਆ ਨਹੀਂ, ਪਰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋਣ ਉਪਰੰਤ ਉਨ੍ਹਾਂ ਨੂੰ ਸ਼ੀ ਜਿਨਪਿੰਗ ਨੂੰ ਚਾਹ ਪਰੋਸਦਿਆਂ ਜ਼ਰੂਰ ਵੇਖਿਆ ਸੀ) ਤਾਂ ਹੋਰ ਕਿਸੇ ਨੂੰ ਹਰਜ਼ ਨਹੀਂ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਦੀ ਪਕੌੜੇ ਬਣਾਉਣ ਦੀ ਸਲਾਹ 'ਤੇ ਕਈ ਪਾੜ੍ਹਿਆਂ ਨੇ ਅਮਲ ਕੀਤਾ। ਉਨ੍ਹਾਂ ਵਿੱਚ ਸਾਡਾ ਇੱਕ ਦੋਸਤ ਵੀ ਹੈ। ਉਹ ਐੱਮ ਏ, ਬੀ ਐੱਡ ਹੈ, ਪਰ ਬਦਕਿਸਮਤੀ ਨਾਲ ਹਾਲੇ ਤੱਕ ਬੇਰੁਜ਼ਗਾਰ ਹੈ। ਭਾਵੇਂ ਉਸ ਦਾ ਨਾਂਅ ਅਮੀਰ ਚੰਦ ਹੈ, ਪਰ ਉਹਦੀ ਮੰਦਹਾਲੀ ਵੇਖ ਕੇ ਉਸ ਨੂੰ ਅਮੀਰ ਚੰਦ ਕਹਿੰਦੇ ਹੋਏ ਇੰਝ ਲੱਗਦਾ ਹੈ ਜਿਵੇਂ ਚੰਨ ਨੂੰ ਗਰੀਬੀ ਦਾ ਗ੍ਰਹਿਣ ਲੱਗਾ ਹੋਵੇ। ਖੈਰ! ਛੱਡੋ ਮੈਂ ਭਾਵੁਕ ਹੋ ਜਾਵਾਂਗਾ। ਪਿਛਲੇ ਦਿਨੀਂ ਉਸ ਨੇ ਪ੍ਰਧਾਨ ਮੰਤਰੀ ਦੀ ਸਲਾਹ ਮੰਨ ਕੇ ਪਕੌੜਿਆਂ ਦੀ ਰੇਹੜੀ ਲਾ ਲਈ। ਕੁਝ ਦਿਨ ਮੁਸ਼ਕਲਾਂ ਪੇਸ਼ ਆਈਆਂ। ਫਿਰ ਸਭ ਨਾਰਮਲ ਹੋ ਗਿਆ ਤੇ ਆਰਾਮ ਨਾਲ ਤਿੰਨ-ਚਾਰ ਸੌ ਦੀ ਦਿਹਾੜੀ ਪੈਣ ਲੱਗੀ ਤੇ ਉਸ ਨੂੰ ਲੱਗਾ ਕਿ ਕੁਝ ਦਿਨਾਂ ਵਿੱਚ ਉਸ ਦੇ ਚੰਗੇ ਦਿਨ ਆ ਜਾਣਗੇ, ਪਰ ਉਹ ਹਾਲੇ ਚੰਗੇ ਦਿਨਾਂ ਦੇ ਸੁਫਨੇ ਵੇਖ ਰਿਹਾ ਸੀ ਕਿ ਪਿਆਜ਼ਾਂ ਦੀਆਂ ਕੀਮਤਾਂ ਇੱਕ ਵਾਰ ਫਿਰ ਅਸਮਾਨੀ ਚੜ੍ਹ ਗਈਆਂ। ਪਿਆਜ਼ਾਂ ਨੂੰ ਵੇਖ ਆਲੂਆਂ ਨੇ ਵੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਜਦੋਂ ਪਿਆਜ਼ ਆਲੂਆਂ ਨੇ ਆਪਣੇ ਰੰਗ ਵਿਖਾਏ ਤਿਵੇਂ ਹੀ ਉਸ ਦੇ ਸਾਰੇ ਸੁਫਨੇ ਇੱਕ ਇੱਕ ਕਰ ਕੇ ਚੂਰ ਹੋ ਗਏ, ਭਾਵ ‘ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ...।’ ਉਧਰ ਆਲੂ ਪਿਆਜ਼ ਦੀ ਚੜ੍ਹਾਈ ਵੇਖ ਕੇ ਲਾਲ ਟਮਾਟਰ ਗੁੱਸੇ 'ਚ ਹੋਰ ਲਾਲ ਹੋਣੇ ਸ਼ੁਰੂੁ ਹੋ ਗਏ। ਟਮਾਟਰਾਂ ਨੂੰ ਵੇਖ ਕੇ ਕਰੇਲੇ ਦੀਆਂ ਕੀਮਤਾਂ ਨਿੰਮ ਜਾ ਚੜ੍ਹੀਆਂ। ਗੋਭੀ ਤੇ ਭਿੰਡੀਆਂ ਨੇ ਸੋਚਿਆ ਕਿ ਅਸੀਂ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਾਂ, ਵੇਖਦੇ ਹੀ ਵੇਖਦਿਆਂ ਉਨ੍ਹਾਂ ਦੀਆਂ ਕੀਮਤਾਂ ਵੀ ਪਹੁੰਚ ਤੋਂ ਬਾਹਰ ਹੋ ਗਈਆਂ। ਇਉਂ ਵੇਖਦੇ ਹੀ ਵੇਖਦੇ ਗਰੀਬ ਵਿਅਕਤੀ ਦਾ ਸਬਜ਼ੀ ਨਾਲ ਰੋਟੀ ਖਾਣ ਦਾ ਸੁਫਨਾ ਵੀ ਕਾਫੂਰ ਹੋ ਗਿਆ।
ਅੱਜ ਹਾਲਾਤ ਇਹ ਹਨ ਕਿ ਜਦੋਂ ਕੋਈ ਭਰਾ ਆਪਣੀ ਭੈਣ ਨੂੰ ਦੀਵਾਲੀ ਦਾ ਸੰਧਾਰਾ ਦੇਣ ਲਈ ਮਿਲਣ ਜਾਣ ਬਾਰੇ ਸੋਚਦਾ ਹੈ ਤਾਂ ਅੱਗੋਂ ਭੈਣ ਦਾ ਪਹਿਲਾਂ ਫੋਨ ਆ ਜਾਂਦਾ ਹੈ ਕਿ ‘‘ਵੀਰੇ ਸ਼ੂਗਰ ਦੇ ਚਲਦਿਆਂ ਮਠਿਆਈ, ਫਰੂਟ ਲਿਆਉਣ ਦੀ ਖੇਚਲ ਨਾ ਕਰੀਂ, ਬਸ ਦੋ ਕਿਲੋ ਪਿਆਜ਼ ਲਿਆਈਂ, ਤੇ ਪੰਸੇਰੀ ਆਲੂ ਲੈ ਆਵੀਂ. ਜਦੋਂ ਦੇ ਆਲੂ ਤੇ ਪਿਆਜ਼ ਮਹਿੰਗੇ ਹੋਏ ਨੇ ਤੇਰਾ ਜੀਜਾ ਜਿਵੇਂ ਸਬਜ਼ੀ ਮੰਡੀ ਦਾ ਰਸਤਾ ਭੁੱਲ ਗਿਆ ਹੈ।” ਇਸੇ ਤਰ੍ਹਾਂ ਅੱਜ ਵਧੇਰੇ ਦਫਤਰੀ ਬਾਬੂਆਂ ਤੋਂ ਕੰਮ ਕਢਵਾਉਣ ਵਾਲੇ ਵਿਅਕਤੀ ਵੀ ਨਕਦੀ ਦੀ ਥਾਂ ਬਾਬੂਆਂ ਦੇ ਰੁਤਬੇ ਮੁਤਾਬਕ ਪੰਸੇਰੀ ਦੋ ਪੰਸੇਰੀ ਆਲੂ ਪਿਆਜ਼ ਦੇਣ 'ਚ ਭਲਾਈ ਸਮਝਦੇ ਹਨ। ਨਾਲੇ ਆਲੂ ਪਿਆਜ਼ ਲੈਣ-ਦੇਣ ਨਾਲ ਕਿਸੇ ਅਫਸਰ 'ਤੇ ਰਿਸ਼ਵਤ ਦਾ ਕੇਸ ਵੀ ਨਹੀਂ ਬਣਦਾ ਤੇ ਕਰਮਚਾਰੀ ਨੂੰ ਰੰਗੇ ਹੱਥੀਂ ਫੜੇ ਜਾਣ ਦਾ ਡਰ ਵੀ ਨਹੀਂ ਸਤਾਉਂਦਾ।
ਪਿਆਜ਼ ਇੱਕ ਅਜਿਹੀ ਸ਼ੈਅ ਹੈ, ਜੋ ਹਕੂਮਤਾਂ ਦੇ ਤਖਤ ਪਲਟਣ ਦੀ ਤਾਕਤ ਰੱਖਦੀ ਹੈ। ਮੈਨੂੰ ਯਾਦ ਹੈ ਕਿ ਇੱਕ ਵਾਰ ਦਿੱਲੀ ਵਿੱਚ ਨੱਬੇ ਦੇ ਦਹਾਕਿਆਂ ਵਿੱਚ ਜਿਸ ਪਾਰਟੀ ਦੀ ਸਰਕਾਰ ਦੀ ਇਤਫਾਕਨ ਉਸ ਸਮੇਂ ਪਿਆਜ਼ ਦੀ ਕਿੱਲਤ ਦੇ ਚਲਦਿਆਂ ਕੀਮਤਾਂ ਅੱਜ ਵਾਂਗ ਅਸਮਾਨੀ ਚੜ੍ਹ ਗਈਆਂ ਤੇ ਇਸੇ ਦੌਰਾਨ ਵੋਟਾਂ ਆ ਗਈਆਂ। ਫੇਰ ਕੀ ਸੀ? ਪਿਆਜ਼ ਦੀਆਂ ਕੀਮਤਾਂ ਦਾ ਸਾਰਾ ਗੁੱਸਾ ਲੋਕਾਂ ਨੇ ਸੱਤਾ ਪਾਰਟੀ ਨੂੰ ਅਰਸ਼ ਤੋਂ ਫਰਸ਼ `ਤੇ ਲਿਆ ਕੇ ਕੱਢਿਆ।
ਸੱਚਾਈ ਇਹ ਹੈ ਕਿ ਪਿਆਜ਼ ਆਪਣੇ ਛਿੱਲਣ ਵਾਲਿਆਂ ਨੂੰ ਜਿੱਥੇ ਪਾਣੀ ਦੇ ਹੰਝੂ ਰੁਲਾਉਂਦੇ ਹਨ ਉਥੇ ਹੀ ਆਪਣੇ ਉਗਾਉਣ ਵਾਲੇ ਕਿਸਾਨਾਂ ਨੂੰ ਖੂਨ ਦੇ ਹੰਝੂ ਰੁਲਾਊਂਦੇ ਹਨ। ਜਦੋਂ ਕਿ ਸਟੋਰ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਇਹ ਰਾਤੋ-ਰਾਤ ਹਜ਼ਾਰ ਪਤੀ ਤੋਂ ਲੱਖ ਪਤੀ ਅਤੇ ਲੱਖ ਪਤੀ ਤੋਂ ਅਰਬਪਤੀ ਬਣਾ ਦਿੰਦੇ ਹਨ...।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’