Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਵਿਅੰਗ: ਮਨ ਹੀ ਮਨ ਹੱਸਣ ਦੀ ਕਲਾ

November 04, 2020 08:07 AM

-ਅੰਸ਼ੁਮਾਲੀ ਰਸਤੋਗੀ
ਤੈਅ ਕੀਤਾ ਹੈ, ਜਦ ਵੀ ਹੱਸਣਾ ਹੈ ਤਾਂ ਖੁਦ 'ਤੇ ਹੱਸਣਾ ਹੈ, ਖੁਦ ਦੇ ਇਲਾਵਾ ਕਿਸੇ 'ਤੇ ਨਹੀਂ। ਖੁਦ 'ਤੇ ਹੱਸਣ ਦਾ ਕੋਈ ਖਤਰਾ ਨਹੀਂ। ਦੂਸਰਿਆਂ 'ਤੇ ਹੱਸਣ ਦੇ ਹਜ਼ਾਰ ਖਤਰੇ ਹਨ। ਅਕਸਰ ਇਹ ਖਤਰੇ ਜਾਨਲੇਵਾ ਵੀ ਹੋ ਜਾਂਦੇ ਹਨ। ਜਦ ਤੋਂ ਲੋਕਾਂ ਵਿੱਚ ਗੱਲ-ਗੱਲ 'ਤੇ ਖਿਝਣ ਦਾ ਰਿਵਾਜ ਚੱਲਿਆ ਹੈ, ਉਨ੍ਹਾਂ ਦੇ ਨਾਲ ਬੜਾ ਸੋਚ-ਸਮਝ ਕੇ ਹੱਸਣਾ ਪੈਂਦਾ ਹੈ। ਕੀ ਪਤਾ ਕਦ ਖਿੱਝ ਜਾਣ। ਜੇ ਉਨ੍ਹਾਂ ਵਿੱਚ ਕਦੇ ਮੈਨੂੰ ਆਪਣੇ 'ਤੇ ਹੱਸਣਾ ਪੈ ਜਾਏ ਤਾਂ ਮੂੰਹ 'ਤੇ ਰੁਮਾਲ ਰੱਖ ਲੈਂਦਾ ਹਾਂ, ਕਿਤੇ ਮੇਰਾ ਹਾਸਾ ਉਛਲ ਕੇ ਬਾਹਰ ਨਾ ਆ ਜਾਏ, ਬੈਠੇ-ਬਿਠਾਏ ਤਮਾਸ਼ਾ ਨਾ ਬਣ ਜਾਏ।
ਨਾ ਕੇਵਲ ਰਿਸ਼ਤੇਦਾਰਾਂ ਵਿੱਚ, ਬਲਕਿ ਪਤਨੀ ਦੇ ਸਾਹਮਣੇ ਵੀ ਕੋਸ਼ਿਸ਼ ਮੇਰੀ ਇਹ ਰਹਿੰਦੀ ਹੈ ਕਿ ਕਿਤੇ ਹਾਸਾ ਨਾ ਛੁੱਟ ਜਾਏ। ਹੱਸਣਾ ਪੈ ਵੀ ਜਾਏ ਤਾਂ ਮੂੰਹ ਦੇ ਅੰਦਰ ਹੱਸਿਆ ਜਾਏ। ਮਨ ਹੀ ਮਨ ਵਿੱਚ ਹੱਸਣ ਦੀ ਕਲਾ ਸਿੱਖ ਰਿਹਾ ਹਾਂ। ਇੱਕ ਜ਼ਿੰਮੇਵਾਰ ਪਤੀ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਪਤਨੀ ਦੇ ਹਾਸੇ ਵਿੱਚ ਘੱਟ ਤੋਂ ਘੱਟ ਸ਼ਾਮਲ ਹੋਣਾ ਚਾਹੀਦਾ ਹੈ, ਕਦੋਂ ਕਿਹੜਾ ਹਾਸਾ ਆਪਣੇ 'ਤੇ ਲੈ ਕੇ ਝਗੜ ਪਵੇ। ਅਖੀਰ ਹਾਸਾ, ਖੁਸ਼ੀ ਅਤੇ ਪਤਨੀ, ਦੋਵਾਂ ਤੋਂ ਹੁਸ਼ਿਆਰ ਰਹੋ।
ਹਾਸੇ ਦਾ ਮਾਹੌਲ ਵੀ ਪਹਿਲਾਂ ਵਾਂਗ ਨਹੀਂ ਰਿਹਾ ਕਿ ਕਦੇ ਵੀ, ਕਿਤੇ ਵੀ, ਕਿਵੇਂ ਵੀ, ਕਿਸੇ ਉਤੇ ਵੀ ਹੱਸ ਲਓ। ਹੱਸਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ। ਹਾਸੇ ਦਾ ਕੋਈ ਬੁਰਾ ਨਾ ਮੰਨ ਜਾਏ, ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ। ਲੋਕ ਖੁੱਲ੍ਹ ਕੇ ਹੱਸਦੇ ਤਾਂ ਅੱਜ ਵੀ ਹਨ, ਪਰ ਇਕੱਲੇ। ਪਬਲੀਕਲੀ ਹੱਸਣ ਵਾਲੇ ਨੂੰ ਲੋਕ ਪਾਗਲ ਸਮਝਣ ਲੱਗੇ ਹਨ। ਹਾਂ, ਇਹੀ ਪਾਗਲਪਣ ਭਰਿਆ ਹਾਸਾ ਜੇ ਤੁਸੀਂ ‘ਲਾਫਟਰ ਕਲੱਬ’ ਵਿੱਚ ਜਾ ਕੇ ਹੱਸਦੇ ਹੋ ਤਾਂ ਬੁੱਧੀਜੀਵੀ ਅਤੇ ਸਿਹਤਮੰਦ ਸਮਝੇ ਜਾਓਗੇ। ਉਥੇ ਜ਼ੋਰ-ਜ਼ੋਰ ਨਾਲ ਹੱਸਣ 'ਤੇ ਕੋਈ ਬੰਦਿਸ਼ ਨਹੀਂ। ਉਥੇ ਰਾਹ ਜਾਂਦਾ ਬੰਦਾ ਵੀ ਤੁਹਾਨੂੰ ਦੇਖ ਕੇ ਬਗਲਾਂ ਨਹੀਂ ਝਾਕੇਗਾ, ਨਾ ਮੂੰਹ ਬਣਾਏਗਾ। ਤੁਸੀਂ ਗਰੁੱਪ ਵਿੱਚ ਹੱਸਦੇ ਹੋ। ਪਾਗਲ ਵੀ ਤੁਹਾਨੂੰ ਦੇਖ ਕੇ ਪਾਗਲ ਨਹੀਂ ਸਮਝੇਗਾ। ਮੈਨੂੰ ਅੱਜਕੱਲ੍ਹ ਉਹ ਲੋਕ ਵੀ ਨਿਢਾਲ ਜਿਹੇ ਲੱਗਦੇ ਹਨ, ਜਿਨ੍ਹਾਂ ਦੇ ਚਿਹਰੇ 'ਤੇ ਹਰ ਸਮੇਂ ਹਾਸਾ ਰਹਿੰਦਾ ਸੀ। ਜਿਨ੍ਹਾਂ ਨੂੰ ਤੁਸੀਂ ਕਦੇ ਗੰਭੀਰ ਹੁੰਦੇ ਦੇਖਿਆ ਹੀ ਨਹੀਂ ਸੀ। ਉਨ੍ਹਾਂ ਦਾ ਮਕਸਦ ਹੀ ਹੱਸਣਾ ਅਤੇ ਹੱਸਦੇ ਰਹਿਣਾ ਹੈ। ਸੋਚਦਾ ਹਾਂ, ਕਿੰਨੇ ਮੂਰਖ ਹੁੰਦੇ ਹਨ ਇਹੋ ਇਹੋ ਜਿਹੇ ਲੋਕ। ਬਿਨ੍ਹਾਂ ਵਜ੍ਹਾ ਹੱਸਦੇ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਕਿ ਗੱਲ ਜਾਂ ਬਿਨਾਂ ਗੱਲ ਹੱਸਣਾ ਦੁਨੀਆ ਵਿੱਚ ਮੂਰਖਤਾ ਸਮਝਿਆ ਜਾਂਦਾ ਹੈ। ਮੂਰਖ ਨਾ ਸਮਝਿਆ ਜਾਵਾਂ, ਇਸ ਲਈ ਮੈਂ ਨਹੀਂ ਹੱਸਦਾ। ਹਾਸੇ ਨੂੰ ਅਸੀਂ ਕੰਟਰੋਲ ਕਰਨਾ ਸਿੱਖ ਲਿਆ ਹੈ। ਸੀਮਿਤ ਹਾਸਾ ਅਸੀਂ ਸੋਸ਼ਲ ਮੀਡੀਆ 'ਤੇ ਹੱਸਦੇ ਹਾਂ। ਕਦੇ ਫੇਸਬੁੱਕ 'ਤੇ ਆਏ ਕੁਮੈਂਟ ਪੜ੍ਹ ਕੇ। ਕਦੇ ਵਟਸਐਪ 'ਤੇ ਚੁਟਕਲਾ ਪੜ੍ਹ ਕੇ। ਕਦੇ ਟਵਿੱਟਰ 'ਤੇ ਕਿਸੇ ਨੂੰ ਟਰੋਲ ਹੁੰਦੇ ਦੇਖ ਕੇ। ਸੋਸ਼ਲ ਮੀਡੀਆ 'ਤੇ ਹੱਸੇ ਜਾਣ ਵਾਲੇ ਹਾਸੇ ਨੂੰ ਬਾਹਰ ਕੋਈ ਦੇਖਦਾ ਨਹੀਂ। ਜਾਂ ਅਸੀਂ ਖੁਦ ਦੇਖਦੇ ਹਾਂ ਜਾਂ ਸਾਡਾ ਮੋਬਾਈਲ, ਕੋਈ ਇੱਕ ਕੋਨਾ ਫੜ ਲਓ, ਮੋਬਾਈਲ ਲੈ ਲਓ, ਜਿੰਨਾ ਮਰਜ਼ੀ ਹੱਸਦੇ ਰਹੋ। ਤੁਸੀਂ ਕਿਉਂ ਹੱਸ ਰਹੇ ਹੋ, ਕੋਈ ਨਹੀਂ ਪੁੱਛੇਗਾ।
ਦੁਨੀਆ ਦੀਆਂ ਨਜ਼ਰਾਂ ਤੋਂ ਬਚ ਕੇ ਮੈਂ ਆਪਣੇ ਮੋਬਾਈਲ ਨਾਲ ਖੁਦ ਹੀ ਹੱਸਦਾ ਹਾਂ। ਕਦੇ ਆਪਣੀ ਬੇਵਕੂਫੀ 'ਤੇ ਹੱਸ ਲੈਂਦਾ ਹਾਂ, ਪਰ ਦੂਸਰੇ 'ਤੇ ਨਹੀਂ ਹੱਸਦਾ। ਪਹਿਲਾਂ ਮੈਨੂੰ ਉਹ ਲੋਕ ਬਿਲਕੁਲ ਚੰਗੇ ਨਹੀਂ ਸਨ ਲੱਗਦੇ, ਜੋ ਹੱਸਦੇ ਹੀ ਨਹੀਂ ਸਨ। ਜਦ ਦੇਖੋ ਤਾਂ ਮੂੰਹ ਬਣਾ ਰਹਿੰਦੇ ਸਨ, ਪਰ ਅੱਜਕੱਲ੍ਹ ਚੰਗੇ ਲੱਗਣ ਲੱਗੇ ਹਨ। ਅੱਜਕੱਲ੍ਹ ਮੈਂ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਸਮਝਦਾ ਹਾਂ। ਹਾਸੇ ਦੀ ਗੱਲ 'ਤੇ ਵੀ ਨਾ ਹੱਸਣਾ ਵੱਡੀ ਗੱਲ ਹੈ।
ਬੇਵਕੂਫ ਹਨ, ਉਹ ਜੋ ਕਹਿੰਦੇ ਹਨ ਕਿ ਹਾਸੇ ਨੂੰ ਬਚਾ ਕੇ ਰੱਖੋ, ਕੀ ਪਤਾ ਕਦੋਂ ਕੰਮ ਆ ਜਾਏ। ਦੇਖ ਲਿਆ ਮੈਂ, ਜ਼ਰੂਰਤ ਪੈਣ 'ਤੇ ਪੈਸਾ ਹੀ ਕੰਮ ਆਉਂਦਾ ਹੈ, ਹਾਸਾ ਨਹੀਂ। ਫਿਰ ਵੀ, ਤੁਸੀਂ ਹੱਸਣ ਦੀ ਠਾਣੀ ਬੈਠੇ ਹੋਏ ਹਨ ਤਾਂ ਖੁਦ 'ਤੇ ਹੱਸੋ। ਖੁਦ 'ਤੇ ਵੀ ਓਨਾ ਹੱਸੋ, ਜਿੰਨਾ ਤੁਹਾਡੇ ਸਸੀਰ, ਆਤਮਾ ਤੇ ਸੁਭਾਅ ਸਹਿ ਸਕੇ। ਹੋਰ ਵੀ ਚੰਗਾ ਹੋਵੇਗਾ ਕਿ ਮਨ ਹੀ ਮਨ ਹੱਸਣ ਦਾ ਅਭਿਆਸ ਕਰੋ। ਇਸ ਕਲਾ ਵਿੱਚ ਪਰਪੱਕ ਹੋਣ ਤੇ ਤੁਸੀਂ ਜਦ ਚਾਹੋਗੇ, ਹੱਸ ਲਓਗੇ ਅਤੇ ਕਿਸੇ ਨੂੰ ਪਤਾ ਨਹੀਂ ਚੱਲੇਗਾ। ਜ਼ਿਆਦਾ ਹੱਸਣਾ ਸਿਹਤ ਦੇ ਲਈ ਹਿਤਕਾਰੀ ਨਹੀਂ। ਮੇਰੀ ਗੱਲ 'ਤੇ ਨਾ ਹੱਸਣਾ, ਮੈਂ ਝੂਠ ਨਹੀਂ ਬੋਲ ਰਿਹਾ, ਸੱਚ ਕਹਿ ਰਿਹਾ ਹਾਂ। ਦਿਨ ਵਿੱਚ ਥੋੜ੍ਹਾ-ਥੋੜ੍ਹਾ ਵਕਤ ਕੱਢ ਕੇ ਖੁਦ 'ਤੇ ਮਨ ਹੀ ਮਨ ਹੱਸ ਲੈਂਦਾ ਹਾਂ। ਹੱਸਣ ਦੀ ਤਮੰਨਾ ਵੀ ਪੂਰੀ ਹੋ ਜਾਂਦੀ ਹੈ, ਦੂਸਰੇ ਬੁਰਾ ਵੀ ਨਹੀਂ ਮੰਨਦੇ। ਝਗੜੇ ਅਤੇ ਕਿਸੇ ਦੇ ਨਾਰਾਜ਼ ਹੋਣ ਦਾ ਡਰ ਵੀ ਨਹੀਂ ਰਹਿੰਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’