Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਪੰਜਾਬ ਦੀ ਬਿਲਕਿਸ ਬਾਨੋ

November 03, 2020 09:11 AM

-ਸੀਮਾ ਸ਼ਰਮਾ
2019 ਵਿੱਚ ਕੇਂਦਰ ਸਰਕਾਰ ਦੇ ਪਾਸ ਕੀਤੇ ਨਾਗਰਿਕਤਾ ਕਾਨੂੰਨ ਸੋਧ ਬਿੱਲ ਦੇ ਵਿਰੋਧ ਵਿੱਚ ਦਿੱਲੀ ਦੇ ਸ਼ਾਹੀਨ ਬਾਗ ਦੇ ਇਲਾਕੇ ਦੀਆਂ ਔਰਤਾਂ ਸੜਕ 'ਤੇ ਧਰਨਾ ਲਾ ਕੇ ਬੈਠ ਗਈਆਂ। ਹੌਲੀ-ਹੌਲੀ ਇਸ ਧਰਨੇ ਵਿੱਚ ਬੈਠਣ ਵਾਲੀਆਂ ਔਰਤਾਂ ਦੀ ਗਿਣਤੀ ਵਧਦੀ ਗਈ ਤੇ ਦਿੱਲੀ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਦੇ ਵਿਰੋਧ ਕਰਨ 'ਤੇ ਸ਼ਾਹੀਨ ਬਾਗ ਦਾ ਇਹ ਧਰਨਾ ਦੇਸ਼ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਦੇਸ਼-ਵਿਦੇਸ਼ ਦੇ ਮੀਡੀਆ ਨੇ ਇਸ ਧਰਨੇ ਨੂੰ ਵੱਡੇ ਪੱਧਰ 'ਤੇ ਕਵਰੇਜ਼ ਦਿੱਤੀ ਤੇ ਹਿੰਦੋਸਤਾਨ ਦੀ ਸੱਤਾ 'ਤੇ ਕਾਬਜ਼ ਲੋਕ ਕੁਝ ਸਮੇਂ ਲਈ ਸਵਾਲਾਂ ਦੇ ਘੇਰੇ ਵਿੱਚ ਆ ਗਏ।
101 ਦਿਨ ਚੱਲਣ ਵਾਲੇ ਧਰਨੇ ਵਿੱਚ 11 ਸਾਲ ਦੀ ਜ਼ੈਨਬ ਤੋਂ ਲੈ ਕੇ 82 ਸਾਲਾਂ ਦੀ ਬਿਲਕੀਸ ਬਾਨੋ ਤੱਕ ਦੀ ਉਮਰ ਦੀਆਂ ਔਰਤਾਂ ਸ਼ਾਮਲ ਸਨ। ਔਰਤਾਂ ਦੇ ਇੰਨੇ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਕੀਤੇ ਜਾਣ ਵਾਲੇ ਇਸ ਧਰਨੇ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ, ਨਤੀਜੇ ਵਜੋਂ ਸ਼ਾਹੀਨ ਬਾਗ ਦਾ ਧਰਨਾ ਸਿਰਫ ਸ਼ਾਹੀਨ ਬਾਗ ਤੱਕ ਮਹਿਦੂਦ ਨਾ ਰਹਿ ਕੇ ਪੂਰੇ ਦੇਸ਼ ਅਤੇ ਦੁਨੀਆ ਵਿੱਚ ਫੈਲ ਗਿਆ। ਇਸ ਧਰਨੇ ਦੀ ਤਰਜ਼ ਉਤੇ ਜਗ੍ਹਾ ਜਗ੍ਹਾ ਔਰਤਾਂ ਨੇ ਆਪੋ-ਆਪਣੇ ਪੱਧਰ 'ਤੇ ਨਵੇਂ ਬਣੇ ਨਾਗਰਿਕਤਾ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਬਣਾ ਲਏ।
14 ਦਸੰਬਰ 2019 ਤੋਂ ਸ਼ੁਰੂ ਹੋਇਆ ਇਹ ਧਰਨਾ 24 ਮਾਰਚ 2020 ਨੂੰ ਸੜਕ ਤੋਂ ਹਟਾ ਦਿੱਤਾ ਗਿਆ। ਇਸ ਸੰਘਰਸ਼ ਦਾ ਚਿਹਰਾ ਰਹੀਆਂ ਇੱਥੋਂ ਦੀਆਂ ਦਾਦੀਆਂ-ਨਾਨੀਆਂ ਨੇ ਆਪਣੀ ਉਮਰ ਦੇ 8ਵੇਂ-9ਵੇਂ ਦਹਾਕੇ ਵਿੱਚ ਪੁੱਜ ਕੇ ਹੱਕਾਂ ਲਈ ਸੱਤਾ ਨਾਲ ਮੱਥਾ ਲਾਉਣ ਦੀ ਸੋਚੀ ਅਤੇ ਦਸੰਬਰ ਤੇ ਜਨਵਰੀ ਦੀ ਕੜਕਦੀ ਠੰਢ ਵਿੱਚ ਅੱਗੇ ਹੋ ਕੇ ਅਗਵਾਈ ਕੀਤੀ। ਇਸ ਧਰਨੇ ਦਾ ਮੁੱਖ ਚਿਹਰਾ ਰਹੀ 82 ਸਾਲਾਂ ਦੀ ਬਿਲਕੀਸ ਬਾਨੋ, ਜਿਸ ਨੂੰ ‘ਟਾਈਮਜ਼’ ਮੈਗਜ਼ੀਨ ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਚਿਹਰਿਆਂ ਵਿੱਚ ਥਾਂ ਦਿੱਤੀ। ਦਿੱਲੀ ਦੇ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਹਾਰ ਕੇ ਵੀ ਇਹ ਸੰਘਰਸ਼ ਜਿੱਤਿਆ ਤੇ ਔਰਤਾਂ ਦੇ ਇਸ ਸੰਘਰਸ਼ ਨੇ ਦੇਸ਼ ਵਿੱਚ ਔਰਤਾਂ ਨੂੰ ਵੀ ਸੰਘਰਸ਼ ਦੇ ਰਾਹ 'ਤੇ ਚੱਲਣਾ ਸਿਖਾਇਆ।
ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਖੇਤੀ ਬਾਬਤ ਤਿੰਨ ਬਿੱਲ ਪਾਸ ਕੀਤੇ ਜਿਸ ਖਿਲਾਫ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢ ਦਿੱਤਾ, ਪਰ ਇਸ ਵਾਰ ਕਿਸਾਨਾਂ ਦੇ ਇਸ ਸੰਘਰਸ਼ ਦਾ ਰੰਗ ਪਹਿਲੇ ਕਿਸਾਨ ਸੰਘਰਸ਼ਾਂ ਨਾਲੋਂ ਵੱਖਰਾ ਹੋ ਗਿਆ। ਇਸ ਵਾਰ ਕਿਸਾਨਾਂ ਦਾ ਸੰਘਰਸ਼ ਸਿਰਫ ਮਰਦ ਕਿਸਾਨਾਂ ਦਾ ਨਾ ਰਿਹਾ, ਇਹ ਕਿਸਾਨ ਔਰਤਾਂ ਦਾ ਸੰਘਰਸ਼ ਬਣ ਗਿਆ। ਪੰਜਾਬ ਦੀਆਂ ਕਿਸਾਨ ਔਰਤਾਂ ਪੰਜਾਬ ਵਿੱਚ ਚੱਲਦੇ ਖੇਤੀ ਕਾਨੂੰਨਾਂ ਵਿਰੁੱਧ ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਔਰਤਾਂ ਦੀ ਵਧਦੀ ਸ਼ਮੂਲੀਅਤ ਨੇ ਇਸ ਕਿਸਾਨ ਸੰਘਰਸ਼ ਵਿੱਚ ਨਵੀਂ ਰੂਹ ਫੂਕ ਦਿੱਤੀ। ਅੰਦੋਲਨ ਵਿੱਚ ਸ਼ਾਮਲ ਬੀਬੀਆਂ ਨੇ ਕਦੇ ਵੈਣ ਪਾ ਕੇ ਮੋਦੀ ਦਾ ਪਿੱਟ-ਸਿਆਪਾ ਕੀਤਾ, ਕਦੇ ਬਸੰਤੀ ਚੁਨੀਆਂ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਆਪਣੇ ਰੋਸ ਦਰਜ ਕਰਾਇਆ ਅਤੇ ਕਦੇ ਸੜਕਾਂ 'ਤੇ ਰੋਟੀਆਂ ਬਣਾ ਕੇ ਸਰਕਾਰ ਨੂੰ ਲਾਹਨਤਾਂ ਪਾਈਆਂ। ਸੰਘਰਸ਼ ਵਿੱਚ ਬੀਬੀਆਂ ਦੀ ਗਿਣਤੀ ਵਧਣ ਨਾਲ ਅੰਦੋਲਨ ਲਈ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਬਦਲਾਓ ਆਇਆ ਤੇ ਅਖਬਾਰ ਦੀਆਂ ਸੁਰਖੀਆਂ ਵਿੱਚ ਔਰਤਾਂ ਲਈ ‘ਕਿਸਾਨ ਔਰਤਾਂ’ ਸ਼ਬਦ ਵਰਤਿਆ ਜਾਣ ਲੱਗਿਆ। ਇਸ ਨੇ ਕਿਸਾਨੀ ਦੀ ਪਰਿਭਾਸ਼ਾ ਬਦਲ ਕੇ ਔਰਤਾਂ ਨੂੰ ਕਿਸਾਨ ਹੋਣ ਦਾ ਦਰਜਾ ਦਿੱਤਾ। ਸ਼ਾਹੀਨ ਬਾਗ ਵਾਂਗ ਇਸ ਕਿਸਾਨ ਅੰਦੋਲਨ ਨੇ ਧਰਨਿਆਂ ਵਿੱਚ 10 ਸਾਲਾਂ ਦੀ ਨਿਮਰਤ ਕੌਰ ਤੋਂ ਲੈ ਕੇ 85 ਸਾਲਾਂ ਦੀ ਨਸੀਬ ਕੌਰ ਸ਼ਾਮਲ ਹੋ ਰਹੀਆਂ ਹਨ।
ਚੂੜੀਆਂ ਵਾਲੇ ਹੱਥਾਂ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਫੜੀ ਬੈਠੀਆਂ ਇਨ੍ਹਾਂ ਬੀਬੀਆਂ ਦੀਆਂ ਅੱਖਾਂ ਦਾ ਜਲੌਅ ਕਿਸੇ ਨਵੇਂ ਸਮਾਜ ਦੀ ਨਵੀਂ ਦੁਨੀਆ ਦਾ ਭੁਲੇਖਾ ਪੈਦਾ ਕਰਦਾ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠੀਆਂ ਔਰਤਾਂ ਬਾਰੇ ਸਿਆਸੀ ਆਗੂਆਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ, ਕਦੇ ਉਨ੍ਹਾਂ 'ਤੇ 500 ਰੁਪਏ ਲੈ ਕੇ ਧਰਨੇ 'ਤੇ ਬੈਠਣ ਦਾ ਦੋਸ਼ ਲਾਇਆ, ਕਦੇ ਉਨ੍ਹਾਂ ਮਰਦਾਂ ਦੇ ਚਰਿੱਤਰ 'ਤੇ ਸਵਾਲ ਚੁੱਕੇ, ਜਿਹੜੇ ਸ਼ਾਹੀਨ ਬਾਗ ਵਾਲੀਆਂ ਔਰਤਾਂ ਦੀ ਮਦਦ ਕਰਦੇ ਸਨ, ਪਰ ਪੰਜਾਬ ਦੇ ਕਿਸਾਨੀ ਅੰਦੋਲਨ ਵਿੱਚ ਇਸ ਵਾਰ ਜਦੋਂ ਔਰਤਾਂ ਉਤਰੀਆਂ ਤਾਂ ਮੌਜੂਦਾ ਸੱਤਾ ਲਿੰਗਕ ਤੌਰ 'ਤੇ ਵਖਰੇਵਾਂ ਪੈਦਾ ਕਰਨ ਵਿੱਚ ਕਮਜ਼ੋਰ ਹੋ ਰਹੀ ਤੇ ਨਾ ਚਾਹੁੰਦੇ ਵੀ ਸੱਤਾ ਕਈ ਵਾਰ ਸਮਾਜ ਦੇ ਹਿੱਤ ਵਿੱਚ ਭੁਗਤੀ ਹੈ।
ਕਿਸਾਨਾਂ ਦੇ ਇਸ ਅੰਦੋਲਨ ਦਾ ਭਵਿੱਖ ਕੀ ਹੋਵੇਗਾ, ਇਹ ਤਾਂ ਵਕਤ ਤੈਅ ਕਰੇਗਾ, ਪਰ ਕਿਸਾਨ ਬੀਬੀਆਂ ਨੇ ਘਰ ਦੀ ਚਾਰਦੀਵਾਰੀ ਤੋਂ ਨਿਕਲ ਕੇ ਖੁੱਲ੍ਹੇ ਅਸਮਾਨ ਥੱਲੇ ਆਪਣੀ ਥਾਂ ਬਣਾ ਲਈ ਹੈ। ਇਨ੍ਹਾਂ ਬੀਬੀਆਂ ਨੇ ਪੰਜਾਬੀ ਔਰਤ ਦੀ ਉਸ ਤਸਵੀਰ ਨੂੰ ਬਦਲਿਆ ਹੈ, ਜਿਹੜੀ ਸਿਰਫ ਘਰ ਤੱਕ ਸੀਮਤ ਰਹਿ ਗਈ ਸੀ। ਇਸ ਸੰਘਰਸ਼ ਦੀ ਬਦੌਲਤ ਪੰਜਾਬ ਦੀਆਂ ਔਰਤਾਂ ਮਾਈ ਭਾਗੋ ਅਤੇ ਗੁਲਾਬ ਕੌਰ ਦੇ ਇਤਿਹਾਸ ਵੱਲ ਮੁੜੀਆਂ ਹਨ ਜਿਹੜੀਆਂ ਸੱਤਾ ਤੋਂ ਡਰੇ ਬਗੈਰ ਸਾਹਮਣੇ ਹੋ ਕੇ ਸੱਤਾ ਨਾਲ ਟੱਕਰ ਲੈਣ ਵਿੱਚ ਯਕੀਨ ਰੱਖਦੀਆਂ ਸਨ। ਪੰਜਾਬ ਦੇ ਕਿਸਾਨ ਅੰਦੋਲਨ ਨਾਲ ਜੁੜੀਆਂ ਬੀਬੀਆਂ ਦੇ ਬੋਲ ਸੁਣ ਕੇ ਲੱਗਦਾ ਹੈ ਕਿ ਉਹ ਦਿੱਲੀ ਦੀ ਸੱਤਾ ਤੋਂ ਨਹੀਂ ਡਰਦੀਆਂ। ਪੰਜਾਬ ਵਿੱਚ ਕਿਸਾਨ ਔਰਤਾਂ ਨੇ ਥਾਂ-ਥਾਂ ਕਿਸਾਨ ਮਰਦਾਂ ਦੀ ਹਮਾਇਤ ਲਈ ਸ਼ਾਹੀਨ ਬਾਗ ਬਣਾ ਲਏ ਹਨ ਤੇ ਪੰਜਾਬ ਦੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਉਹ ਹਰ ਔਰਤ ਜਿਹੜੀ ਕਿਸਾਨ ਯੂਨੀਅਨ ਦਾ ਝੰਡਾ ਫੜੀ ਸੜਕ 'ਤੇ ਬੈਠੀ ਹੈ, ਪੰਜਾਬ ਦੀ ਬਿਲਕੀਸ ਬਾਨੋ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’