Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਵਿੰਨ ਵੱਲੋਂ 2022 ਵਿੱਚ ਚੋਣਾਂ ਵਿੱਚ ਖੜ੍ਹੇ ਨਾ ਹੋਣ ਦਾ ਐਲਾਨ

October 21, 2020 06:48 AM

ਓਨਟਾਰੀਓ, 20 ਅਕਤੂਬਰ (ਪੋਸਟ ਬਿਊਰੋ) : ਉਹ ਓਨਟਾਰੀਓ ਦੀ ਪਹਿਲੀ ਮਹਿਲਾ ਪ੍ਰੀਮੀਅਰ ਸੀ ਤੇ ਉਨ੍ਹਾਂ 19 ਸਾਲ ਵਿਧਾਨਸਭਾ ਦੀ ਸੇਵਾ ਕੀਤੀ| ਪਰ ਮੰਗਲਵਾਰ ਨੂੰ ਕੈਥਲੀਨ ਵਿੰਨ ਨੇ ਐਲਾਨ ਕੀਤਾ ਕਿ ਉਹ ਅਗਲੀਆਂ ਚੋਣਾਂ ਵਿੱਚ ਖੜ੍ਹੀ ਨਹੀਂ ਹੋਵੇਗੀ|
ਵਿੰਨ ਦੇ ਇਸ ਫੈਸਲੇ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਵੱਲੋਂ ਪ੍ਰਤੀਕਿਰਿਆ ਪ੍ਰਗਟਾਈ ਗਈ| ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੇ| ਫੋਰਡ ਨੇ ਆਖਿਆ ਕਿ ਉਹ ਸਿਆਸਤ ਤੇ ਇਨਸਾਨ ਵਿੱਚ ਫਰਕ ਕਰਨਾ ਜਾਣਦੇ ਹਨ| ਕੈਥਲੀਨ ਵਿੰਨ ਬਹੁਤ ਹੀ ਚੰਗੀ ਇਨਸਾਨ ਹੈ| ਉਨ੍ਹਾਂ ਆਖਿਆ ਕਿ ਪ੍ਰੋਵਿੰਸ ਦੇ ਇਤਿਹਾਸ ਵਿੱਚ 25 ਹੋਰ ਅਜਿਹੇ ਸ਼ਖਸ ਹਨ ਜਿਹੜੇ ਇਸ ਅਹੁਦੇ ਉੱਤੇ ਰਹਿ ਕੇ ਕੰਮ ਕਰਨ ਦੀ ਅਹਿਮੀਅਤ ਸਮਝ ਸਕਦੇ ਹਨ|
ਜਦੋਂ ਵਿੰਨ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਫੋਰਡ ਵੱਲੋਂ ਹੁਣ ਤੱਕ ਮਹਾਂਮਾਰੀ ਨੂੰ ਕਿਸ ਤਰ੍ਹਾਂ ਸਾਂਭਿਆ ਜਾ ਰਿਹਾ ਹੈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫੋਰਡ ਦਾ ਕੱਦ ਇਸ ਦੌਰਾਨ ਕਾਫੀ ਵੱਡਾ ਹੋਇਆ ਹੈ| ਵਿੰਨ ਨੇ ਆਖਿਆ ਕਿ ਕਈ ਹੋਰ ਮਾਮਲਿਆਂ ਵਿੱਚ ਜੋ ਕੁੱਝ ਵੀ ਫੋਰਡ ਨੇ ਕੀਤਾ ਉਸ ਵਿੱਚ ਦਿੱਕਤਾਂ ਹੋ ਸਕਦੀਆਂ ਹਨ ਪਰ ਜਦੋਂ ਸਵੇਰੇ ਤੜ੍ਹਕੇ 3:00 ਵਜੇ ਜਾਗ ਕੇ ਪ੍ਰੋਵਿੰਸ ਨੂੰ ਸਾਂਭਣਾ ਪੈਂਦਾ ਹੈ ਉਹ ਉਸ ਜ਼ਿੰਮੇਵਾਰੀ ਨੂੰ ਸਮਝ ਸਕਦੀ ਹੈ ਕਿਉਂਕਿ ਉਹ ਵੀ ਇਸ ਅਹੁਦੇ ਉੱਤੇ ਰਹਿ ਚੁੱਕੀ ਹੈ|
ਇੱਥੇ ਦੱਸਣਾ ਬਣਦਾ ਹੈ ਕਿ ਮੰਗਲਵਾਰ ਨੂੰ ਜਦੋਂ ਪ੍ਰੀਮੀਅਰ ਫੋਰਡ ਵਿਧਾਨਸਭਾ ਵਿੱਚ ਵਿੰਨ ਨੂੰ ਸਨਮਾਨਿਤ ਕਰ ਰਹੇ ਸਨ ਤਾਂ ਐਨਡੀਪੀ ਤੇ ਉਨ੍ਹਾਂ ਦੀ ਆਗੂ ਐਂਡਰੀਆ ਹੌਰਵਥ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਕੇ ਮਾਹੌਲ ਨੂੰ ਭਾਰੀ ਕਰ ਰਹੇ ਸਨ| ਓਨਟਾਰੀਓ ਦੇ ਮੌਜੂਦਾ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਟਵੀਟ ਕਰਕੇ ਪਬਲਿਕ ਆਫਿਸ ਵਿੱਚ ਗੁਜ਼ਾਰੇ ਸਮੇਂ ਲਈ ਵਿੰਨ ਦਾ ਧੰਨਵਾਦ ਕੀਤਾ ਤੇ ਬਾਅਦ ਵਿੱਚ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਵਿੰਨ ਦਾ ਧੰਨਵਾਦ ਕੀਤਾ| ਟੋਰੀ ਨੇ ਟਵੀਟ ਕਰਕੇ ਆਖਿਆ ਕਿ ਸਿਆਸੀ ਵਿਰੋਧੀ ਤੇ ਚੰਗੀ ਦੋਸਤ ਵਜੋਂ ਕੈਥਲੀਨ ਵਿੰਨ ਨੂੰ ਜਾਨਣ ਦਾ ਮੌਕਾ ਉਨ੍ਹਾਂ ਨੂੰ ਮਿਲਿਆ, ਜਦੋਂ ਉਹ ਪ੍ਰੀਮੀਅਰ ਸੀ ਤਾਂ ਉਹ ਟੋਰਾਂਟੋ ਦੀ ਮਜ਼ਬੂਤ ਸਹਿਯੋਗੀ ਸੀ| ਉਨ੍ਹਾਂ 2022 ਤੋਂ ਅਗਾਂਹ ਆਉਣ ਵਾਲੇ ਸਾਲਾਂ ਲਈ ਵੀ ਵਿੰਨ ਨੂੰ ਸੁæੱਭਕਾਮਨਾਵਾਂ ਦਿੱਤੀਆਂ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ