Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਨਜਰਰੀਆ

ਦਾਮਿਨੀ ਤੋਂ ਬਾਅਦ ਕਿੰਨੀਆਂ ਹੋਰ ਮਨੀਸ਼ਾ ‘ਦਰਿੰਦਗੀ' ਦਾ ਸ਼ਿਕਾਰ ਬਣਨਗੀਆਂ

October 14, 2020 09:54 AM

-ਵਿਨੀਤ ਨਾਰਾਇਣ
ਇੱਕ ਵਾਰ ਫਿਰ ਭਾਰਤ ਸ਼ਰਮਸਾਰ ਹੈ। ਹਾਥਰਸ ਪੁਲਸ ਦੀ ਲਾਪ੍ਰਵਾਹੀ ਅਤੇ ਸਵਰਨ ਜਾਤੀਆਂ ਵਾਲਿਆਂਾਂ ਦੀ ਦਰਿੰਦਗੀ ਦੀ ਦਾਸਤਾਨ ਸਾਰੇ ਦੇਸ਼ ਦੀ ਜ਼ੁਬਾਨ 'ਤੇ ਹੈ। ਇਸ ਭਿਆਨਕ ਤ੍ਰਾਸਦੀ ਲਈ ਸਭ ਤੋਂ ਵੱਧ ਜ਼ਿੰੰਮੇਵਾਰ ਦੇਸ਼ ਦਾ ਉਹ ਮੀਡੀਆ ਹੈ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਬਾਲੀਵੁੱਡ ਦੇ ਡਰੱਗ ਦੇ ਮਾਇਆ ਜਾਲ ਤੋਂ ਬਾਹਰ ਨਿਕਲ ਨਹੀਂ ਰਿਹਾ। ਕੀ ਉਸ ਕੁੜੀ ਦੀ ਹੱਤਿਆ ਸੁਸ਼ਾਂਤ ਸਿੰਘ ਰਾਜਪੂਤ ਦੀ ਅਖੌਤੀ ਹੱਤਿਆ ਤੋਂ ਘੱਟ ਸੀ? ਜੇ ਮੀਡੀਆ ਨੇ ਨਿਰਭੈਯਾ ਕਾਂਡ ਵਾਂਗ ਹਾਥਰਸ ਦੀ ਮਨੀਸ਼ਾ ਦੇ ਸਵਾਲ ਨੂੰ ਵੀ ਉਸੇ ਤਰ੍ਹਾਂ ਉਠਾਇਆ ਹੁੰਦਾ ਤਾਂ ਸ਼ਾਇਦ ਮਨੀਸ਼ਾ ਦੀ ਜਾਨ ਬਚ ਸਕਦੀ ਸੀ। ਜਿੱਥੋਂ ਤੱਕ ਬਲਾਤਕਾਰ ਦੀ ਸਮੱਸਿਆ ਦਾ ਸਵਾਲ ਹੈ ਤਾਂ ਕੋਈ ਪੁਲਸ ਜਾਂ ਪ੍ਰਸ਼ਾਸਨ ਬਲਾਤਕਾਰ ਰੋਕ ਨਹੀਂ ਸਕਦਾ, ਕਿਉਂਕਿ ਇੰਨੇ ਵੱਡੇ ਦੇਸ਼ 'ਚ ਕਿਸੇ ਪਿੰਡ, ਖੇਤ, ਜੰਗਲ, ਕਾਰਖਾਨੇ, ਮਕਾਨ ਜਾਂ ਸੁੰਨੀ ਥਾਂ 'ਤੇ ਬਲਾਤਕਾਰ ਹੋਵੇਗਾ, ਇਸ ਦਾ ਅੰਦਾਜ਼ਾ ਕੋਈ ਕਿਵੇਂ ਲਾ ਸਕਦਾ ਹੈ? ਉਂਝ ਜਦੋਂ ਸਾਡੇ ਸਮਾਜ 'ਚ ਪਰਵਾਰਾਂ ਦੇ ਅੰਦਰ ਨੂੰਹਾਂ-ਬੇਟੀਆਂ ਦੇ ਸਰੀਰਕ ਸ਼ੋਸ਼ਣ ਦੇ ਅਨੇਕਾਂ ਸਮਾਜ ਸ਼ਾਸਤਰੀ ਅਧਿਐਨ ਹਨ, ਤਾਂ ਇਹ ਗੱਲ ਸੋਚਣ ਦੀ ਹੈ ਕਿਤੇ ਅਸੀਂ ਦੋਹਰੇ ਮਾਪਦੰਡਾਂ ਰਾਹੀਂ ਜ਼ਿੰਦਗੀ ਤਾਂ ਨਹੀਂ ਜੀਅ ਰਹੇ?
ਜਿੱਥੋਂ ਤੱਕ ਪੁਲਸ ਦੇ ਖਰਾਬ ਸਲੂਕ ਦਾ ਸਵਾਲ ਹੈ, ਤਾਂ ਉਸ ਦੇ ਵੀ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। 1980 ਤੋਂ ਕੌਮੀ ਪੁਲਸ ਕਮਿਸ਼ਨ ਦੀ ਰਿਪੋਰਟ ਰੁਲਦੀ ਪਈ ਹੈ। ਇਸ 'ਚ ਪੁਲਸ ਦੀ ਕਾਰਜ ਪ੍ਰਣਾਲੀ ਸੁਧਾਰਨ ਦੇ ਵਿਆਪਕ ਸੁਝਾਅ ਦਿੱਤੇ ਗਏ ਸਨ, ਪਰ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਨੇ ਇਸ ਰਿਪੋਰਟ ਨੂੰ ਪ੍ਰਚਾਰਿਤ ਕਰਨ ਅਤੇ ਲਾਗੂ ਕਰਨ ਲਈ ਜ਼ੋਰ ਨਹੀਂ ਦਿੱਤਾ। ਨਤੀਜੇ ਵਜੋਂ ਅਸੀਂ ਅੱਜ ਵੀ 200 ਸਾਲ ਪੁਰਾਣੀ ਪੁਲਸ ਵਿਵਸਥਾ ਨਾਲ ਕੰਮ ਚਲਾ ਰਹੇ ਹਾਂ।
ਪੁਲਸ ਵਾਲੇ ਕਿਹੜੀਆਂ ਗੈਰ-ਮਨੁੱਖੀ ਹਾਲਤਾਂ 'ਚ ਕੰਮ ਕਰਦੇ ਹਨ, ਇਸ ਦੀ ਜਾਣਕਾਰੀ ਆਮ ਆਦਮੀ ਨੂੰ ਨਹੀਂ ਹੁੰਦੀ। ਜਿਹੜੇ ਲੋਕਾਂ ਨੂੰ ਵੀ ਆਈ ਪੀ ਦੱਸ ਕੇ ਪੁਲਸ ਵਾਲਿਆਂ ਕੋਲੋਂ ਉਨ੍ਹਾਂ ਦੀ ਸੁਰੱਖਿਆ ਕਰਵਾਈ ਜਾਂਦੀ ਹੈ, ਅਜਿਹੇ ਵੀ ਆਈ ਪੀ ਅਕਸਰ ਕਿੰਨੇ ਅਨੈਤਿਕ ਅਤੇ ਭਿ੍ਰਸ਼ਟ ਕੰਮਾਂ 'ਚ ਸ਼ਾਮਲ ਹੁੰਦੇ ਹਨ, ਇਹ ਦੇਖ ਕੇ ਕੋਈ ਪੁਲਸ ਵਾਲਾ ਕਿਵੇਂ ਆਪਣਾ ਮਾਨਸਿਕ ਸੰਤੁਲਨ ਰੱਖ ਸਕਦਾ ਹੈ? ਸਮਾਜ 'ਚ ਵੀ ਅਕਸਰ ਪੈਸੇ ਵਾਲੇ ਕਈ ਚੰਗਾ ਆਚਰਣ ਨਹੀਂ ਕਰਦੇ, ਪਰ ਪੁਲਸ ਤੋਂ ਸਾਰੇ ਸੱਤਿਆਵਾਦੀ ਹਰੀਸ਼ਚੰਦਰ ਹੋਣ ਦੀ ਆਸ ਰੱਖਦੇ ਹਨ। ਪੁਲਸ ਵਾਲਿਆਂ ਨੂੰ ਪਰੇਡ ਤੇ ਅਪਰਾਧਿਕ ਕਾਨੂੰਨ ਤੋਂ ਇਲਾਵਾ ਕੁਝ ਵੀ ਅਜਿਹਾ ਨਹੀਂ ਪੜ੍ਹਾਇਆ ਜਾਂਦਾ, ਜਿਸ ਨਾਲ ਉਹ ਸਮਾਜ ਦੀਆਂ ਸਮਾਜਿਕ, ਆਰਥਿਕ ਅਤੇ ਮਨੋ ਵਿਗਿਆਨਿਕ ਔਖਿਆਈਆਂ ਨੂੰ ਸਮਝ ਸਕਣ। ਅਜਿਹੇ ਵਿੱਚ ਹਰ ਗੱਲ ਲਈ ਪੁਲਸ ਨੂੰ ਦੋਸ਼ ਦੇਣ ਵਾਲੇ ਨੇਤਾਵਾਂ ਅਤੇ ਦਰਮਿਆਨੇ ਵਰਗ ਜਾਗਰੂਕ ਸਮਾਜ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਅੱਠ ਸਾਲ ਪਹਿਲਾਂ ਮੁੰਬਈ ਦੇ ਇੱਕ ਬਹੁਤ ਰੱਜੇ-ਪੁੱਜੇ ਮਾਰਵਾੜੀ ਨੌਜਵਾਨ ਨੇ 65 ਸਾਲ ਦੀ ਇੱਕ ਔਰਤ ਨਾਲ ਬਲਾਤਕਾਰ ਕੀਤਾ ਤਾਂ ਸਾਰਾ ਦੇਸ਼ ਹੈਰਾਨ ਰਹਿ ਗਿਆ। ਇਸ ਅਣਹੋਣੀ ਘਟਨਾ 'ਤੇ ਕੋਈ ਸਵਾਲ ਖੜ੍ਹੇ ਕੀਤੇ ਗਏ। ਪਿਤਾ ਵੱਲੋਂ ਪੁੱਤਰੀਆਂ ਦੇ ਲਗਾਤਾਰ ਬਲਾਤਕਾਰ ਦੇ ਸੈਂਕੜੇ ਕੇਸ ਰੋਜ਼ ਦੇਸ਼ ਦੇ ਸਾਹਮਣੇ ਆ ਰਹੇ ਹਨ।
ਅਜੇ ਦੁਨੀਆ ਆਸਟ੍ਰੀਆ ਦੇ ਗਾਟਫ੍ਰਾਈਟ ਨਾਂ ਦੇ ਉਸ ਗੋਰੇ ਬਾਪ ਨੂੰ ਭੁੱਲੀ ਨਹੀਂ, ਜਿਸ ਨੇ ਆਪਣੀ ਸਭ ਤੋਂ ਵੱਡੀ ਬੇਟੀ ਨੂੰ ਆਪਣੀ ਘਰ ਦੇ ਤਹਿਖਾਨੇ 'ਚ ਦੋ ਦਹਾਕਿਆਂ ਤੱਕ ਕੈਦ ਕਰ ਕੇ ਰੱਖਿਆ ਅਤੇ ਉਸ ਤੋਂ ਦਰਜਨ ਕੁ ਬੱਚੇ ਪੈਦਾ ਕੀਤੇ ਸਨ। ਇਸ ਪੂਰੇ ਪਰਵਾਰ ਨੂੰ ਕਦੇ ਨਾ ਧੁੱਪ ਦੇਖਣ ਨੂੰ ਮਿਲੀ ਅਤੇ ਨਾ ਆਮ ਜ਼ਿੰਦਗੀ। ਘਰ ਦੀ ਚਾਰਦੀਵਾਰੀ ਵਿੱਚ ਬੰਦ ਇਸ ਘਿਨੌਣੇ ਕਾਂਡ ਦਾ ਖੁਲਾਸਾ 2011 ਵਿੱਚ ਉਦੋਂ ਹੋਇਆ ਜਦੋਂ ਗਾਟਫ੍ਰਾਈਟ ਦੀ ਇੱਕ ਬੱਚੀ ਗੰਭੀਰ ਬੀਮਾਰੀ ਦੀ ਹਾਲਤ 'ਚ ਹਸਪਤਾਲ ਲਿਆਂਦੀ ਗਈ। ਅਜਿਹੇ ਕਾਂਡ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਠਹਿਰਾਓਗੇ? ਪੁਲਸ ਜਾਂ ਪ੍ਰਸ਼ਾਸਨ ਨੂੰ? ਇਹ ਇੱਕ ਮਾਨਸਿਕ ਵਿਗਾੜ ਹੈ, ਜਿਸ ਦਾ ਹੱਲ ਦੋ-ਚਾਰ ਲੋਕਾਂ ਨੂੰ ਫਾਂਸੀ ਦੇ ਕੇ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਹਾਂ ਇੱਕ ਪ੍ਰਮੁੱਖ ਅੰਗਰੇਜ਼ੀ ਟੀ ਵੀ ਚੈਨਲ ਦੇ ਐਂਕਰ ਪਰਸਨ ਨੇ ਬੜੇ ਉਤਸ਼ਾਹ ਨਾਲ ਬਲਾਤਕਾਰੀਆਂ ਨੂੰ ਨਿਪੁੰਸਕ ਬਣਾਉਣ ਦੀ ਮੰਗ ਰੱਖੀ। ਕੁਝ ਦੇਸ਼ਾਂ 'ਚ ਇਹ ਕਾਨੂੰਨ ਹੈ ਪਰ ਇਸਦੇ ਖਤਰਨਾਕ ਨਤੀਜੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜਬਰੀ ਨਿਪੁੰਸਕ ਬਣਾ ਦਿੱਤਾ ਗਿਆ ਮਰਦ ਹਿੰਸਕ ਹੋ ਜਾਂਦਾ ਹੈ ਅਤੇ ਸਮਾਜ ਲਈ ਖਤਰਾ ਬਣ ਜਾਂਦਾ ਹੈ।
ਬਲਾਤਕਾਰ ਦੇ ਕੇਸਾਂ 'ਚ ਪੁਲਸ ਤੁਰੰਤ ਕਾਰਵਾਈ ਕਰੇ ਅਤੇ ਸਾਰੀਆਂ ਅਦਾਲਤਾਂ ਰੋਜ਼ਾਨਾ ਸੁਣਵਾਈ ਕਰਕੇ 90 ਦਿਨ ਦੇ ਅੰਦਰ ਸਜ਼ਾ ਸੁਣਾ ਦੇਣ। ਸਜ਼ਾ ਅਜਿਹੀ ਸਖ਼ਤ ਹੋਵੇ ਕਿ ਉਸ ਦਾ ਬਲਾਤਕਾਰੀਆਂ ਦੇ ਦਿਮਾਗ 'ਤੇ ਲੋੜੀਂਦਾ ਅਸਰ ਪਵੇ ਅਤੇ ਬਾਕੀ ਸਮਾਜ ਵੀ ਅਜਿਹਾ ਕਰਨ ਤੋਂ ਪਹਿਲਾਂ ਡਰੇ। ਇਸ ਦੇ ਲਈ ਜ਼ਰੂਰੀ ਹੈ ਕਿ ਜਾਗਰੂਕ ਨਾਗਰਿਕ ਸਿਰਫ ਔਰਤਾਂ ਹੀ ਨਹੀਂ ਮਰਦ ਵੀ, ਸਰਗਰਮ ਪਹਿਲ ਕਰਨ ਤੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਪਾਰਲੀਮੈਂਟ 'ਤੇ ਲਗਾਤਾਰ ਉਦੋਂ ਤੱਕ ਦਬਾਅ ਬਣਾਈ ਰੱਖਣ, ਜਦੋਂ ਤੱਕ ਅਜਿਹੇ ਕਾਨੂੰਨ ਨਹੀਂ ਬਣ ਜਾਂਦੇ। ਜੇ ਅਜਿਹਾ ਹੋ ਜਾਂਦਾ ਹੈ ਤਾਂ ਹੌਲੀ-ਹੌਲੀ ਬਲਾਤਕਾਰ ਦੀ ਸਮੱਸਿਆ 'ਤੇ ਕੁਝ ਕਾਬੂ ਪਾਇਆ ਜਾ ਸਕਦਾ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀਆਂ ਉਹ ਔਰਤਾਂ, ਜੋ ਸਿਆਸਤ 'ਚ ਸਫਲ ਹਨ, ਉਹ ਵੀ ਦਾਮਿਨੀ ਜਾਂ ਮਨੀਸ਼ਾ ਵਰਗੇ ਕਾਂਡਾਂ 'ਤੇ ਆਪਣੀ ਪਾਰਟੀ ਦਾ ਰੁਖ ਦੇਖ ਕੇ ਬਿਆਨਬਾਜ਼ੀ ਕਰਦੀਆਂ ਹਨ। ਸਿਰਫ਼ ਵਿਰੋਧੀ ਪਾਰਟੀਆਂ ਦੀਆਂ ਮਹਿਲਾ ਨੇਤਾ ਆਵਾਜ਼ ਉਠਾਉਂਦੀਆਂ ਹਨ। ਜ਼ਾਹਿਰ ਹੈ ਕਿ ਇਨ੍ਹਾਂ 'ਚ ਆਪਣੀ ਹੀ ਜਮਾਤ ਪ੍ਰਤੀ ਸੰਵੇਦਨਸ਼ੀਲਤਾ ਦੀ ਘਾਟ ਹੈ।
ਔਰਤਾਂ ਪ੍ਰਤੀ ਅਜਿਹੀਆਂ ਦਰਦਨਾਕ ਘਟਨਾਵਾਂ ਦੇ ਬਾਵਜੂਦ ਉਨ੍ਹਾਂ ਦੇ ਹੱਕ ਵਿੱਚ ਇੱਕਜੁੱਟ ਹੋ ਕੇ ਆਵਾਜ਼ ਨਾ ਉਠਾਉਣੀ ਅਤੇ ਅਜਿਹੇ ਸਮੇਂ 'ਚ ਆਪਣੇ ਸਿਆਸੀ ਜੋੜ-ਘਟਾਓ ਲਾਉਣਾ ਬੇਹੱਦ ਸ਼ਰਮਨਾਕ ਹੈ। ਇਸ ਲਈ ਸਮਾਜ ਦੇ ਹਰ ਵਰਗ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਗਰਮ ਹੋਣਾ ਪਵੇਗਾ, ਨਹੀਂ ਤਾਂ ਕੋਈ ਨੂੰਹ-ਬੇਟੀ ਸੁਰੱਖਿਅਤ ਨਹੀਂ ਰਹਿ ਸਕੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!