Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਟੁੱਟਣਹਾਰੇ

November 22, 2018 07:10 AM

-ਅਮਰਜੀਤ ਚੰਦਨ
ਬੁਲਗਾਰੀਆ ਦੇਸ਼ ਦੀ ਰਾਜਧਾਨੀ ਸੋਫੀਆ ਵਿੱਚ ਰਹਿੰਦੀ ਸਾਇਰਾ ਅਲਤਾਫ ਦਾ ਨਿੱਕੀ ਹੁੰਦੀ ਤੋਂ ਲਾਡਲਾ ਨਾਂਅ ਪਵਨ ਹੈ। ਇਹਨੂੰ ਤੇਲ ਵਾਲੇ ਰੰਗਾਂ ਨਾਲ ਤਸਵੀਰਾਂ ਲਿਖਣ ਦਾ ਸ਼ੌਕ ਏ। ਚੰਗੀ ਗੱਲ ਇਹ ਵੇ ਕਿ ਇਸ ਨੇ ਇਹ ਹੁਨਰ ਲਾਹੌਰ ਜਾਂ ਲੰਡਨ ਦੇ ਆਰਟ ਕਾਲਜਾਂ 'ਚ ਜਾ ਕੇ ਨਹੀਂ ਸਿਖਿਆ। ਜਿਵੇਂ ਕੋਈ ਕੰਮ ਕਿਸੇ ਸ਼ੁਹਰਤ ਤੇ ਪੈਸੇ ਵਾਸਤੇ ਨਹੀਂ, ਆਪਣੇ ਵਾਸਤੇ ਕਰੇ, ਆਪਣੇ ਸੱਜਣਾਂ ਵਾਸਤੇ ਤੇ ਆਪਣੇ ਵਾਸਤੇ ਸੁਰੀਲਾ ਗਾਵਣ ਗਾਏ ਜਾਂ ਸੁਆਦੀ ਹਾਂਡੀ ਪਕਾਏ।
ਲਾਹੌਰ ਦੀ ਜੰਮਪਲ ਨਿੱਕੀ ਪਵਨ ਨੂੰ ਸਵਾਲ ਪੁੱਛੀ ਜਾਣ ਦੀ ਆਦਤ ਸੀ। ਇਹਦੇ ਵਸੀਕਾ ਨਵੀਸ ਅੱਬੇ ਨੇ ਇਸ ਦੀ ਖੱਬੀ ਤਲੀ 'ਤੇ ਬਗਲਾ ਵਾਹ ਕੇ ਆਖਣਾ ਕਿ ਮੈਨੂੰ ਕੰਮ ਕਰ ਲੈਣ ਦੇ। ਜੇ ਚੁੱਪ ਕਰ ਕੇ ਬੈਂਠੇਗੀ ਤਾਂ ਦੇਖੀਂ ਬਗਲਾ ਉਡ ਕੇ ਤੇਰੀ ਸੱਜੀ ਤਲੀ 'ਤੇ ਆ ਬੈਠੇਗਾ। ਪਵਨ ਨੇ ਚੁੱਪ ਕਰ ਕੇ ਮੁੱਠੀ ਮੀਚ ਕੇ ਬੈਠੀ ਰਹਿਣਾ। ਹਾਰ ਕੇ ਅੱਬੇ ਨੂੰ ਆਖਣਾ, ‘ਮੇਰਾ ਹੱਥ ਉੱਡਦਾ ਕਰ ਦਿਓ।’ ਫੇਰ ਅੱਬੇ ਨੇ ਜਾਦੂ ਨਾਲ ਬਗਲਾ ਉਹਦੀ ਸੱਜੀ ਤਲੀ 'ਤੇ ਲਿਆ ਬਿਠਾਉਣਾ।
ਪਵਨ ਵੱਡੀ ਹੋਈ ਤਾਂ ਬਹੁਤ ਸਾਰੇ ਫੁੱਲ ਬੂਟੇ ਨਮੂਨੇ ਇਸ ਸੱਜੀ ਤਲੀ ਤੋਂ ਉੱਡ ਕੇ ਜ਼ਨਾਨਾ ਸੂਟਾਂ ਦੇ ਕੱਪੜਿਆਂ 'ਤੇ ਛਪਣ ਲੱਗੇ, ਜਦ ਇਹ ਸਾਲ 1996-98 ਦੇ ਦੌਰਾਨ ਲਾਇਲਪੁਰ ਦੇ ਕੱਪੜਿਆਂ ਦੇ ਕਾਰਖਾਨੇ ਵਿੱਚ ‘ਟੈਕਸਟਾਈਲ ਡਿਜ਼ਾਈਨਰ’ ਦਾ ਕੰਮ ਕਰਦੀ ਸੀ। ਅੱਜ ਕੱਲ੍ਹ ਇਹ ਆਪਣੇ ਸ਼ੌਕ ਵਾਸਤੇ ਕੈਨਵਸ 'ਤੇ ਚਿੱਤਰ ਵਾਹੁੰਦੀ ਏ।
ਪਿਕਾਸੋ ਨੇ ਆਖਿਆ ਸੀ ਪਈ ਹਰ ਬਾਲ ਆਰਟਿਸਟ ਹੁੰਦਾ ਏ। ਸਵਾਲ ਹੈ ਕਿ ਉਹ ਵੱਡਿਆਂ ਹੋ ਕੇ ਆਰਟਿਸਟ ਕਿਵੇਂ ਬਣਿਆ ਰ੍ਹਵੇ। ਪਵਨ ਦੀਆਂ ਇਹ ਤਸਵੀਰਾਂ ਕਿਸੇ ਓਸ ਵੱਡੇ ਦੀਆਂ ਬਣਾਈਆਂ ਲੱਗਦੀਆਂ ਨੇ, ਜਿਹਦੀ ਅੱਖ, ਹੱਥ ਨਾਲ ਵਾਹੀ ਲੀਕ ਹਾਲੇ ਵੀ ਬਾਲਾਂ ਵਾਲੀ ਏ। ਇਨ੍ਹਾਂ ਵਿੱਚ ਮਾਸੂਮੀਅਤ, ਸ਼ਰਾਰਤ ਅਤੇ ਉਣਸ ਦਿਸਦੀ ਏ। ਜਿਵੇਂ ਕੋਈ ਹੁਸ਼ਿਆਰ ਬੱਚਾ ਆਪਣੇ ਘਰ ਦੇ ਜੀਆਂ ਅੱਗੇ ਬੈਠ ਕੇ ਸ਼ਕਲਾਂ ਵਾਹੁਣ ਦੀ ਕਾਰੀਗਰੀ ਕਰੇ, ਹਰ ਕੋਈ ਦੇਖ ਦੇਖ ਖੁਸ਼ ਹੋਵੇ, ਮਾਖੌਲ ਕਰੇ, ਦੇਖੋ, ਮੂੰਹ ਕਿੰਝ ਦਾ ਬਣਾਇਆ ਏ। ਅੱਖਾਂ, ਕੰਨ, ਮੂੰਹ, ਠੋਡੀ, ਪੈਰ, ਹੱਥ, ਆਖਿਰ ਸਾਰੇ ਮਿਲ ਕੇ ਕਹਿੰਦੇ ਨੇ, ਇਹ ਹੋਈ ਨਾ ਗੱਲ। ਫੇਰ ਬਣਾਣ ਵਾਲਾ ਵੀ ਖੁਸ਼ ਤੇ ਵੇਖਣ ਵਾਲੇ ਵੀ।
ਪਵਨ ਦੀਆਂ ਬਣਾਈਆਂ ਇਹ ਦੋ ਤਸਵੀਰਾਂ ਮੇਰੇ ਵਾਸਤੇ ਖਾਸ ਨੇ। ਇਸ ਲਈ ਵੀ ਕਿ ਚੁੱਪ ਵੱਟੀ ਬੈਠੇ ਦੋ ਜਣੇ ਮਜ਼ਹਰ ਤਿਰਮਜ਼ੀ ਤੇ ਅਕਰਮ ਵੜੈਚ ਮੇਰੇ ‘ਜਿਗਰ’ ਨੇ। (ਲਾਹੌਰੀ ਵਿੱਚ ਜਿਗਰੀ ਯਾਰ ਨੂੰ ਜਿਗਰ ਆਖਦੇ ਨੇ) ਸਾਹਮਣੇ ਦਿਸਦੇ ਅਸਲ ਨੂੰ ਭੰਨਣਾ, ਤੋੜਨਾ-ਮੁੜ ਜੋੜਨਾ ਇਹੀ ਚੰਗੇ ਹੁਨਰ ਦਾ ਕੰਮ ਏ। ਮੈਨੂੰ ਇਹ ਜਣੇ ਕਾਫਕੇ ਦੇ ਭੱਬੂ (ਕਾਕਰੌਚ) ਲੱਗਦੇ ਨੇ। ਕਦੇ ਇਹ ਮੁੜ ਬੰਦੇ ਬਣ ਜਾਂਦੇ ਨੇ, ਕਦੇ ਫੇਰ ਤੋਂ ਭੱਬੂ। ਚੰਗਾ ਸ਼ਗੁਲ ਲੱਗਾ ਹੋਇਆ ਏ।
ਬੰਦਾ ਟੁੱਟਣਹਾਰ (ਅੰਗਰੇਜ਼ੀ 'ਚ ਵੱਲਨਰੇਬਲ) ਏ। ਸੁਲਤਾਨ ਬਾਹੂ ਇਹਨੂੰ ਉਡਣਹਾਰਾ ਕਹਿੰਦਾ ਏ, ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਉਡਣਹਾਰੇ ਹੂ। ਹਰ ਪਲ ਟੁੱਟਣ ਟੁੱਟਣ ਕਰਦੀ ਆਪਣੀ ਹਸਤੀ ਨੂੰ ਬਚਾਅ ਬਚਾਅ ਰੱਖਣਾ ਕੋਈ ਸੌਖਾ ਕੰਮ ਤਾਂ ਨਹੀਂ। ਬੰਦੇ ਨੂੰ ਢਹਿਣੋਂ ਬਚਾਉਣਾ ਲਿਖਾਰੀ ਤੇ ਕਲਾਕਾਰ ਦਾ ਧਰਮ ਏ। ਇਸ ਤੋਂ ਵੱਡੇ ਦਾਅਵੇ ਕਰਨੇ ਕੂੜ ਗੱਲ ਏ। ਸਾਰੀ ਕੈਨਵਸ 'ਤੇ ਜੀਵਣ ਦੀ ਚਿੰਤਾ ਵਿਛੀ ਪਈ ਏ। ਅੱਜ ਦਾ ਪਲ ਹੱਥੋਂ ਨਿਕਲ ਨਾ ਜਾਵੇ। ਇਸ ਮੁੜ ਕਦੇ ਨਹੀਂ ਆਉਣਾ। ਇਹਨੂੰ ਬਚਾਈਏ, ਤਾਂ ਕਿਵੇਂ ਬਚਾਈਏ? ਇੱਕੋ ਢੰਗ ਏ, ਇਹਨੂੰ ਲਿਖ ਕੇ ਰੱਖ ਲਓ, ਸਿਆਹੀ ਨਾਲ ਜਾਂ ਰੰਗ ਨਾਲ ਜਾਂ ਕੈਮਰੇ ਨਾਲ ਤਸਵੀਰ ਖਿੱਚ ਲਓ। ਸਨਦ ਰਹੇਗੀ।
ਵੱਡੇ ਵੱਡੇ ਤਾਨਪੂਰਿਆਂ ਵਾਲੇ ਮਸਕੀਨ ਸਾਜ਼ਿੰਦੇ ਤੇ ਉਸਤਾਦ ਜੀ ਪਿਛਲੀ ਸਦੀ ਦੇ ਸ਼ੁਰੂ ਵਿੱਚ ਕਲੱਕਤੇ ਜਾ ਕੇ ਗਰਾਮੋਫੋਨ ਤਵੇ 'ਚ ਆਪਣੀਆਂ 'ਵਾਜਾਂ ਭਰਾਉਣ ਲੱਗੇ ਨੇ। ਤਸਵੀਰ ਵਿੱਚ ਜਾਮਨੀ ਰੰਗ ਭਾਰੂ ਏ, ਜੋ ਰਿਆਸਤੀ ਰਾਜਿਆਂ ਦਾ ਰੰਗ ਸੀ। ਨੀਝ ਲਾ ਕੇ ਦੇਖੋ, ਇਹ ਤਸਵੀਰ ਧਰੁਪਤ ਅੰਗ ਵਿੱਚ ਵੱਜਦੀ ਸੁਣੀਂਦੀ ਏ। ਇਸ ਤਸਵੀਰ ਵਿੱਚ ਨਿੱਕੀ ਜਿੰਨੀ ਕਰਦ ਨਾਲ ਲਾਈਆਂ ਰੰਗਾਂ ਦੀਆਂ ਮੋਟੀਆਂ ਤਹਿਆਂ ਵੀ, ਜਿਵੇਂ ਬੰਦੇ ਦੀ ਟੁੱਟਣਹਾਰੀ ਹਸਤੀ ਨੂੰ ਸਾਂਭਣ ਜੋਗੀਆਂ ਨਹੀਂ। ਪਵਨ, ਮਜ਼ਹਰ, ਅਕਰਮ, ਤੁਸੀਂ, ਮੈਂ ਹਰ ਕੋਈ ਇਨ੍ਹਾਂ ਦੀ ਸੰਗਤ ਪਿਆ ਕਰਦਾ ਏ। ਸ਼ੁਕਰ ਏ, ਹਾਲ ਦੀ ਘੜੀ ਜੀਉਣਾ ਏਨਾ ਔਖਾ ਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’