Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਕੈਨੇਡਾ

ਕੋਵਿਡ ਟੈਸਟਿੰਗ ਬਦਲ ਲੱਭਣ ਵਿੱਚ ਹੋ ਰਹੀ ਦੇਰ ਕਾਰਨ ਗਾਰਨਰ ਨੇ ਟਰੂਡੋ ਸਰਕਾਰ ਨੂੰ ਲੰਮੇਂ ਹੱਥੀਂ ਲਿਆ

September 18, 2020 06:11 AM

ਓਟਵਾ, 17 ਸਤੰਬਰ (ਪੋਸਟ ਬਿਊਰੋ) : ਸਿਹਤ ਸਬੰਧੀ ਸੈæਡੋ ਮੰਤਰੀ ਮਿਸੇæਲ ਰੈਂਪਲ ਗਾਰਨਰ ਵੱਲੋਂ ਕੈਨੇਡਾ ਵਿੱਚ ਕੋਵਿਡ-19 ਟੈਸਟਿੰਗ ਸਬੰਧੀ ਹੋਰ ਬਦਲਾਂ ਨੂੰ ਮਨਜ਼ੂਰੀ ਦੇਣ ਵਿੱਚ ਦੇਰ ਕਰਨ ਦੇ ਮਾਮਲੇ ਵਿੱਚ ਟਰੂਡੋ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਗਿਆ|
ਉਨ੍ਹਾਂ ਆਖਿਆ ਕਿ ਕੈਨੇਡਾ ਭਰ ਵਿੱਚ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਇਸ ਸਮੇਂ ਮੁੜ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਅਜਿਹੇ ਵਿੱਚ ਜਸਟਿਨ ਟਰੂਡੋ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਘਰਾਂ ਵਿੱਚ ਟੈਸਟਿੰਗ ਅਤੇ ਬਦਲਵੀਆਂ ਟੈਸਟਿੰਗ ਡਿਵਾਇਸਿਜ਼ ਦੇ ਮੁਲਾਂਕਣ ਦੇ ਮਾਮਲੇ ਵਿੱਚ ਐਨੀ ਢਿੱਲ ਕਿਉਂ ਵਰਤੀ ਜਾ ਰਹੀ ਹੈ|
ਉਨ੍ਹਾਂ ਆਖਿਆ ਕਿ ਹੋਰ ਮੁਲਕ ਇਸ ਮਾਮਲੇ ਵਿੱਚ ਸਾਡੇ ਤੋਂ ਅੱਗੇ ਲੰਘ ਗਏ ਹਨ| ਯੂਕੇ ਵੱਲੋਂ ਘਰਾਂ ਵਿੱਚ ਮੁਫਤ ਟੈਸਟ ਦੀ ਸਹੂਲਤ ਦਿੱਤੀ ਜਾ ਰਹੀ ਹੈ| ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਤਾਂ ਅਪਰੈਲ ਵਿੱਚ ਹੀ ਹੋਮ ਟੈਸਟ ਕਿੱਟ ਨੂੰ ਹਰੀ ਝੰਡੀ ਦੇ ਦਿੱਤੀ ਸੀ| ਜਰਮਨੀ ਵੱਲੋਂ ਵੀ ਕਮਰਸ਼ੀਅਲ ਟੈਸਟ ਆਨਲਾਈਨ ਮੁਹੱਈਆ ਕਰਵਾਏ ਗਏ ਹਨ| ਜੇ ਹੋਰ ਦੇਸ਼ ਅਜਿਹਾ ਕਰ ਸਕਦੇ ਹਨ ਤਾਂ ਫਿਰ ਇਸ ਪਾਸੇ ਕੈਨੇਡਾ ਵਿੱਚ ਦੇਰ ਕਿਉਂ ਹੋ ਰਹੀ ਹੈ? ਟਰੂਡੋ ਨੂੰ ਇਨ੍ਹਾਂ ਟੈਸਟਸ ਨੂੰ ਬਲਾਕ ਕਰਨ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ ਜਦੋਂ ਹੋਰ ਵਿਕਸਤ ਦੇਸ਼ਾਂ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ|
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਟਰੂਡੋ ਸਿਆਸੀ ਤਾਣੇ ਬਾਣੇ ਵਿੱਚ ਉਲਝੇ ਹੋਏ ਹਨ| ਮਿਸਾਲ ਵਜੋਂ ਜੂਨ ਵਿੱਚ ਟਰੂਡੋ ਸਰਕਾਰ ਨੇ ਆਖਿਆ ਸੀ ਕਿ ਉਹ ਹੋਮ ਟੈਸਟ ਕਿੱਟਸ ਬਾਰੇ ਵਿਚਾਰ ਨਹੀਂ ਕਰ ਰਹੇ| ਪਿਛਲੇ ਹਫਤਿਆਂ ਵਿੱਚ ਟਰੂਡੋ ਨੇ ਆਖਿਆ ਕਿ ਹੁਣ ਉਹ ਹੋਮ ਟੈਸਟਸ ਕਿੱਟਸ ਮੁਹੱਈਆ ਕਰਵਾਉਣ ਬਾਰੇ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ| ਬਾਰਡਰ ਕੰਟਰੋਲਜ਼ ਤੇ ਮਾਸਕਸ ਵਾਂਗ ਹੀ ਟਰੂਡੋ ਬਿਨਾਂ ਕਿਸੇ ਕਾਰਨ ਸਾਰਿਆਂ ਦਾ ਸਮਾਂ ਬਰਬਾਦ ਕਰ ਰਹੇ ਹਨ ਤੇ ਜਿਸ ਕਾਰਨ ਵਾਇਰਸ ਤੇਜ਼ੀ ਨਾਲ ਦੁਬਾਰਾ ਫੈਲ ਰਿਹਾ ਹੈ| ਉਨ੍ਹਾਂ ਦੇ ਇਸ ਤਰ੍ਹਾਂ ਦੇ ਮਾਰੂ ਫੈਸਲਿਆਂ ਕਾਰਨ ਕੈਨੇਡੀਅਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ|
ਟਰੂਡੋ ਸਰਕਾਰ ਦੀਆਂ ਅਸਫਲਤਾਵਾਂ ਦਾ ਖਮਿਆਜਾ ਕੈਨੇਡੀਅਨਾਂ ਨੂੰ ਭੁਗਤਣਾ ਪੈ ਰਿਹਾ ਹੈ| ਕੈਨੇਡੀਅਨਜ਼ ਨੂੰ ਹੁਣ ਨਵੇਂ ਪਲੈਨ ਦੀ ਲੋੜ ਹੈ| ਟਰੂਡੋ ਨੂੰ ਆਪਣੇ ਬਿਊਰੋਕ੍ਰੈਟਸ ਉੱਤੇ ਟੇਕ ਰੱਖਣ ਦੀ ਥਾਂ ਹੁਣ ਇਸ ਸਮੱਸਿਆ ਦਾ ਸੇਫ ਹੱਲ ਕੱਢਣ ਵੱਲ ਧਿਆਨ ਦੇਣਾ ਚਾਹੀਦਾ ਹੈ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ-ਅਮਰੀਕਾ ਸਰਹੱਦੀ ਪਾਬੰਦੀਆਂ 21 ਨਵੰਬਰ ਤੱਕ ਵਧਾਈਆਂ ਗਈਆਂ
ਨੋਵਾ ਸਕੋਸ਼ੀਆ ਦੇ ਮੁੱਦੇ ਉੱਤੇ ਫੈਡਰਲ ਮੰਤਰੀਆਂ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕਰਵਾਉਣ ਦੀ ਮੰਗ
ਸਰ੍ਹੀ ਦੇ ਇੱਕ ਘਰ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜ ਵਿਅਕਤੀ ਹੋਏ ਬੇਹੋਸ਼
ਲਾਈਫ ਸਰਟੀਫਿਕੇਟ ਹਾਸਲ ਕਰਨ ਲਈ ਅਪਲਾਈ ਕਰ ਸਕਦੇ ਹਨ ਪੈਨਸ਼ਨਰਜ਼
ਐਂਟੀ ਕਰੱਪਸ਼ਨ ਕਮੇਟੀ ਕਾਇਮ ਕਰਨ ਲਈ ਪੂਰੀ ਵਾਹ ਲਾ ਰਹੇ ਹਨ ਕੰਜ਼ਰਵੇਟਿਵ
ਟਰੂਡੋ ਨੇ ਅਜ਼ਰਬਾਇਜਾਨ-ਅਰਮੇਨੀਆ ਦੇ ਝਗੜੇ ਦਾ ਸ਼ਾਂਤਮਈ ਹੱਲ ਕੱਢਣ ਦਾ ਦਿੱਤਾ ਸੱਦਾ
ਕੀਮਤਾਂ ਘਟਣ ਕਾਰਨ ਕੈਨੇਡੀਅਨ ਮਾਰਕਿਟ ਛੱਡ ਦੇਣਗੀਆਂ ਫਾਰਮਾਸਿਊਟੀਕਲ ਕੰਪਨੀਆਂ!
ਮੈਂਗ ਨੂੰ ਰਿਹਾਅ ਕਰਨ ਨਾਲ ਸੁਧਰ ਸਕਦੇ ਹਨ ਕੈਨੇਡਾ ਤੇ ਚੀਨ ਦੇ ਸਬੰਧ : ਕੌਂਗ
ਜਿਨਪਿੰਗ ਨੇ ਆਪਣੀ ਸੈਨਾ ਨੂੰ ਜੰਗ ਲਈ ਤਿਆਰ ਰਹਿਣ ਦੇ ਦਿੱਤੇ ਹੁਕਮ
ਐਟਲਾਂਟਿਕ ਕੈਨੇਡਾ ਲਈ ਉਡਾਨਾਂ ਮੁਲਤਵੀ ਕਰੇਗੀ ਵੈਸਟਜੈੱਟ