Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

‘ਸੀ ਐਨ’ ਪਿਕਟਿੰਗ ਜਾਰੀ ਅਤੇ ਮੰਦੇ ਹਾਲਾਤ ਜਾਰੀ‘ਸੀ ਐਨ’ ਪਿਕਟਿੰਗ ਜਾਰੀ ਅਤੇ ਮੰਦੇ ਹਾਲਾਤ ਜਾਰੀ

November 19, 2018 08:40 AM

ਬਰੈਂਪਟਨ ਐਮ ਪੀਆਂ ਦਾ ਐਕਸ਼ਨ ਨਦਾਰਦ

ਪੰਜਾਬੀ ਪੋਸਟ:  ਵਾਸ਼ਰੂਮ ਵਰਗੀ ਮੁੱਢਲੀ ਸਹੂਲਤ ਲੈਣ ਲਈ ਕੈਨੇਡੀਅਨ ਨੈਸ਼ਨਲ ਟਰਾਂਸਪੋਰਟੇਸ਼ਨ ਲਿਮਟਿਡ (CNTL) ਦੇ ਬਰੈਂਪਟਨ ਕੇਂਦਰ ਵਿਖੇ ਪਿਛਲੇ 24 ਅਕਤੂਬਰ ਤੋਂ ਯੂਨੀਫਾਰ ਨਾਲ ਸਬੰਧਿਤ 300 ਦੇ ਕਰੀਬ ਟਰੱਕ ਓਨਰ ਅਪਰੇਟਰਾਂ ਦੀ ਪਿਕਟਿੰਗ ਦਾ ਕੋਈ ਠੋਸ ਨਤੀਜਾ ਵੇਖਣ ਨੂੰ ਨਹੀਂ ਮਿਲਿਆ ਹੈ। ਮੈਨੇਜਮੈਂਟ ਵੱਲੋਂ ਓਨਰ ਅਪਰੇਟਰਾਂ ਨਾਲ ਅਣਮੰਨੇ ਮਨ ਨਾਲ ਗੱਲਬਾਤ ਕਰਨ ਅਤੇ ਗੱਲੀਂਬਾਤੀ ਵਾਸ਼ਰੂਮ ਬਣਾਉਣ ਦੇ ਵਾਅਦੇ ਕੀਤੇ ਗਏ ਹਨ ਪਰ ਕੋਈ ਅਮਲੀ ਕਦਮ ਹਾਲੇ ਤੱਕ ਨਹੀਂ ਚੁੱਕਿਆ ਗਿਆ ਹੈ। ਪੰਜਾਬੀ ਪੋਸਟ ਨਾਲ ਓਨਰ ਅਪਰੇਟਰਾਂ ਦੀ ਯੂਨੀਅਨ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦੇ ਕਿਹਾ ਦੱਸਿਆ ਕਿ ਅਪਰੇਟਰਾਂ ਦਾ ਵਿੱਤੀ ਸੋਸ਼ਣ, ਸਫ਼ਾਈ ਦੀਆਂ ਬੁਨਿਆਦੀ ਸਹੂਲਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸਾਫ਼ ਤਸਵੀਰ ਹਨ।

ਬੇਸ਼ੱਕ ਉਂਟੇਰੀਓ ਦੀ ਪਾਰਲੀਮੈਂਟ ਵਿੱਚ ਐੱਨਡੀਪੀ. ਐਮ ਪੀ ਪੀ ਗੁਰਰਤਨ ਸਿੰਘ ਅਤੇ ਟੋਰੀ ਐਮ ਪੀ ਪੀ ਅਮਰਜੋਤ ਸਿੰਘ ਸੰਧੂ ਨੇ 90% ਤੋਂ ਵੱਧ ਪੰਜਾਬੀ ਓਨਰ ਅਪਰੇਟਰਾਂ ਦੀ ਗੱਲ ਨੂੰ ਚੁੱਕਣ ਲਈ ਆਪੋ ਆਪਣੀ ਤਰਫ਼ ਤੋਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਬਿਆਨ ਜਰੂਰ ਦਿੱਤੇ ਹਨ। ਉਹਨਾਂ ਦੇ ਬਿਆਨਾਂ ਨਾਲ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਮਸਲੇ ਬਾਰੇ ਥੋੜੀ ਬਹੁਤੀ ਜਾਣਕਾਰੀ ਜਰੂਰ ਫੈਲੀ ਹੋਵੇਗੀ, ਜੋ ਕਿ ਓਨਰ ਅਪਰੇਟਰਾਂ ਦਾ ਮੰਤਵ ਵੀ ਹੈ, ਪਰ ਇਹ ਦੋਵੇਂ ਐਮ ਪੀ ਪੀ ਪਾਰਲੀਮੈਂਟ ਵਿੱਚ ਸਿਰਫ਼ ‘ਸੀ ਐਨ’ ਨੂੰ ਬੇਨਤੀ ਕਰਦੇ ਰਹੇ ਕਿ ਅਪਰੇਟਰਾਂ ਦੀਆਂ ਸੱਮਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਪਰ ਕਿਸੇ ਕਿਸਮ ਦੀ  ਕਾਰਵਾਈ ਲਈ ਸਰਕਾਰ ਤੋਂ ਮੰਗ ਨਹੀਂ ਕੀਤੀ। ਅਪਰੇਟਰਾਂ ਨੂੰ ਗੱਲਾਂ ਦੇ ਨਾਲ 2 ਲੋੜ ਹੈ ਕਿ ਕਿਸੇ ਵਿਸ਼ੇਸ਼ ਪੱਧਰ ਉੱਤੇ ਕਾਰਵਾਈ ਲਈ ਚਾਰਾਜੋਈ ਕੀਤੀ ਜਾਵੇ।

 

ਜਦੋਂ ਚਾਰਾਜੋਈ ਦੀ ਗੱਲ ਚੱਲਦੀ ਹੈ ਤਾਂ ਬਰੈਂਪਟਨ ਦੇ ਸਿਟੀ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਾਥੀ ਕਾਉਂਸਲਰਾਂ ਮਾਰਟਿਨ ਮੀਡੀਰੀਓਸ, ਹਰਕੀਰਤ ਸਿੰਘ, ਪੈਟ ਫੋਰਟਿਨੀ ਅਤੇ ਰੋਵੇਨਾ ਸੈਂਟੋਸ ਨਾਲ ਮਿਲ ਕੇ ‘ਸੀ ਐਨ’ ਰੇਲ ਦੇ ਚੀਫ਼ ਕਾਰਜਕਾਰੀ ਅਫ਼ਸਰ ਜੌਨ ਜੇਕੁਏਸ ਰੁਏਸਟ ਨੂੰ ਇੱਕ ਪੱਤਰ ਲਿਖ ਕੇ ਅਪਰੇਟਰਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਣ ਲਈ ਬੇਨਤੀ ਕੀਤੀ ਹੈ।

ਵਰਨਣਯੋਗ ਹੈ ਕਿ 20 ਨਵੰਬਰ ਬੁੱਧਵਾਰ ਨੂੰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਇੱਕ ਭਾਂਰੀ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਲੋਕਲ, ਰੀਜਨਲ ਅਤੇ ਕੌਮੀ ਪੱਧਰ ਦੇ ਯੂਨੀਅਨ ਆਗੂ ਪੁੱਜ ਰਹੇ ਹਨ। ਪਤਾ ਲੱਗਾ ਹੈ ਕਿ ਸੀ ਐਨ ਅੰਦਰ ਕੰਮਕਾਜ ਦਾ ਅਜਿਹਾ ਮਾਹੌਲ ਹੈ ਕਿ ਮੈਨੇਜਮੈਂਟ ਵੱਲੋਂ ਯੂਨੀਅਨ ਨੁਮਾਇੰਦਿਆਂ ਨਾਲ ਵੀ ਗਲਤ ਵਿਹਾਰ ਕੀਤਾ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸੀ ਐਨ ਦੇ ਅਹਾਤੇ ਅੰਦਰ ਸਿਰਫ਼ ਫੈਡਰਲ ਨੇਮ ਲਾਗੂ ਹੁੰਦੇ ਹਨ ਨਾ ਕਿ ਸਿਟੀ ਅਤੇ ਪ੍ਰੋਵਿੰਸ਼ੀਅਲ ਨੇਮ।

ਅਪਰੇਟਰਾਂ ਵਿੱਚ ਇਸ ਗੱਲ ਨੂੰ ਲੈ ਕੇ ਨਮੋਸ਼ੀ ਪਾਈ ਜਾ ਰਹੀ ਹੈ ਕਿ ਬਰੈਂਪਟਨ ਦੇ ਕਿਸੇ ਵੀ ਫੈਡਰਲ ਮੈਂਬਰ ਪਾਰਲੀਮੈਂਟ ਨੇ ਹਾਲੇ ਤੱਕ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਉੱਦਮ ਨਹੀਂ ਕੀਤਾ ਹੈ। ਇਹਨਾਂ ਐਮ ਪੀਆਂ ਦੀ ਸੁਸਤੀ ਉਸ ਵੇਲੇ ਹੋਰ ਵੀ ਖੜਕਦੀ ਹੈ ਜਦੋਂ ਸੀ ਐਂਨ ਦੇ ਅਹਾਤੇ ਅੰਦਰ ਫੈਡਰਲ ਸਰਕਾਰ ਹੀ ਹਾਂ ਪੱਖੀ ਦਖ਼ਲਅੰਦਾਜ਼ੀ ਕਰ ਸਕਦੀ ਹੈ। 

 

ਸੀ ਐਨ ਟੀ ਐਲ ਵੱਲੋਂ ਆਪਣੀ ਵੈੱਬਸਾਈਟ ਉੱਤੇ ਬਹੁਤ ਮਾਣ ਨਾਲ ਪਾਇਆ ਗਿਆ ਹੈ ਕਿ ਕੰਪਨੀ ਵਾਸਤੇ ਸੇਫਟੀ ਸੱਭ ਤੋਂ ਵੱਡੀ ਪਹਿਲ (Safety first) ਹੈ। ਬਕੌਲ ਕੰਪਨੀ ਦੀ ਵੈੱਬਸਾਈਟ “We are proud of our industry leading safety program and standing. ਕੰਪਨੀ ਮੁਤਾਬਕ ਸ਼ਾਇਦ ਸੇਫਟੀ ਉਹ ਸ਼ਾਨਦਾਰ ਸ਼ਬਦਾਵਲੀ ਹੈ ਜਿਸਨੂੰ ਵੈੱਬਸਾਈਟ ਉੱਤੇ ਪਾਉਣ ਨਾਲ ਹੀ ਮੁਲਾਜ਼ਮਾਂ ਅਤੇ ਓਨਰ ਅਪਰੇਟਰਾਂ ਦਾ ਖਿਆਲ ਰੱਖਿਆ ਜਾਂਦਾ ਹੈ। ਕੰਪਨੀ ਦੇ ਅਹਾਤੇ ਵਿੱਚ ਗੋਡੇ 2 ਪਏ ਟੋਇਆਂ ਬਾਰੇ ਕੋਈ ਕੀ ਕਹੇ ਜਿਹਨਾਂ ਵਿੱਚੋਂ ਮਨੁੱਖ ਤਾਂ ਕੀ ਟਰੱਕ ਵੀ ਸੁਰੱਖਿਅਤ ਨਿਕਲਣੇ ਸੰਭਵ ਨਹੀਂ? ਮੈਨੇਜਰ ਸਿ਼ਕਾਇਤ ਕਰਨ ਵਾਲਿਆਂ ਨੂੰ ਬੁਲਿੰਗ ਕਰਕੇ ਚੁੱਪ ਕਰਵਾਉਣ ਨੂੰ ਸ਼ਾਇਦ ਸੇਫਟੀ ਸਮਝ ਰਹੇ ਹਨ। ਨਾ ਮੈਨੇਜਮੈਂਟ ਨੂੰ ਨਜ਼ਰ ਆਉਂਦਾ ਹੈ ਕਿ ਕੰਪਨੀ ਦੇ ਐਨ ਨੱਕ ਥੱਲੇ ਉਹਨਾਂ ਦੇ ਆਪਣੇ ਭਾਈਵਾਲ ਪਿਛਲੇ ਦੋ ਹਫਤਿਆਂ ਤੋਂ ਸੀ ਐਨ ਟੀ ਐਲ  Safety first ਪਹੁੰਚ ਦਾ ਸ਼ਰੇਆਮ ਪ੍ਰਚਾਰ ਕਰ ਰਹੇ ਹਨ। 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ