Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਮਾਣੋ ਜ਼ਿੰਦਗੀ ਦੇ ਰੰਗ

November 19, 2018 08:09 AM

-ਅਜੀਤ ਸਿੰਘ ਚੰਦਨ
ਇਨਸਾਨ ਕਿੰਨੀ ਵੀ ਲੰਬੀ ਉਮਰ ਭੋਗ ਲਵੇ, ਉਸ ਦਾ ਮਰਨ ਨੂੰ ਦਿਲ ਨਹੀਂ ਕਰਦਾ। ਕਈ 80, 90 ਸਾਲ ਦੇ ਬਜ਼ੁਰਗ ਸੋਟੀ ਦੇ ਸਹਾਰੇ ਤੁਰਦੇ ਜਾਂ ਪੈਰ ਘਸੀਟਦੇ ਵੇਖੇ ਜਾ ਸਕਦੇ ਹਨ। ਇਸ ਦੇ ਉਲਟ ਪਹਾੜਾਂ 'ਤੇ ਉਗੇ ਚੈਰੀ ਦੇ ਫੁੱਲ ਪੂਰੇ ਜੋਬਨ 'ਤੇ ਆ ਕੇ ਹਾਸੇ ਵੰਡਦੇ ਹਨ ਤੇ ਫਿਰ ਚੁੱਪ ਚੁਪੀਤੇ ਗਰਮੀ ਦੀ ਰੁੱਤ ਵਿੱਚ ਟਾਹਣੀਆਂ ਨਾਲੋਂ ਵੱਖ ਹੋ ਕੇ ਧਰਤੀ 'ਤੇ ਡਿੱਗ ਪੈਂਦੇ ਹਨ। ਇਨਸਾਨ ਦੀ ਜ਼ਿੰਦਗੀ ਚੜ੍ਹਦੀ ਉਮਰ ਵਿੱਚ ਪਾਣੀਆਂ ਦੇ ਵੇਗ ਵਰਗੀ ਹੈ। ਨੌਜਵਾਨ ਇਸ ਜਵਾਨੀ ਦੇ ਜ਼ੋਰ ਕਾਰਨ ਹੀ ਜਣੇ ਖਣੇ ਨੂੰ ਲਲਕਾਰਦੇ ਤੇ ਲੜਨ ਲਈ ਝੱਟ ਤਿਆਰ ਹੋ ਜਾਂਦੇ ਹਨ। ਕਈ ਇਸ ਜਵਾਨੀ ਮਸਤਾਨੀ ਦੇ ਜ਼ੋਰ ਕਾਰਨ ਖੂਨ ਤੱਕ ਕਰ ਦਿੰਦੇ ਹਨ ਤੇ ਫਿਰ ਜੇਲ੍ਹਾਂ ਭੁਗਤਦੇ ਹਨ। ਜਿੰਨਾ ਚਿਰ ਇਨਸਾਨ ਮੜ੍ਹਕ ਨਾਲ ਤੁਰਦਾ ਹੈ ਤੇ ਜਿਉਂਦਾ ਹੈ, ਉਹੀ ਉਮਰ ਮਾਨਣ ਯੋਗ ਤੇ ਖੂਬਸੂਰਤ ਹੁੰਦੀ ਹੈ।
ਕਈ ਅਲਬੇਲੇ ਗੱਭਰੂ ਜਵਾਨੀ ਵਿੱਚ ਸੋਹਣੀ ਜ਼ਿੰਦਗੀ ਗੁਜ਼ਾਰਦੇ ਤੇ ਵਿਆਹ ਕਰ ਕੇ ਆਪਣੀਆਂ ਜ਼ਿੰਮੇਵਾਰੀਆਂ ਵੀ ਚੁੱਕਦੇ ਹਨ। ਬੱਚੇ ਪਾਲਦੇ ਅਤੇ ਪੜ੍ਹਾਉਂਦੇ ਹਨ ਤੇ ਘਰਵਾਲੀ ਨਾਲ ਮਿਲ ਕੇ ਮਹਿਲ ਉਸਾਰਦੇ ਹਨ। ਅੱਖੜ ਸੁਭਾਅ ਅਤੇ ਗੈਰ ਜ਼ਿੰਮੇਵਾਰ ਗੱਭਰੂ ਕਦੇ ਵੀ ਸੋਹਣੀ ਜ਼ਿੰਦਗੀ ਨਹੀਂ ਗੁਜ਼ਾਰਦੇ। ਉਹ ਸਦਾ ਜ਼ਿੰਦਗੀ ਤੋਂ ਭਗੌੜੇ ਬਣੇ ਰਹਿੰਦੇ ਹਨ। ਘਰ ਦਿਆਂ ਦੇ ਆਖੇ ਨਾ ਲੱਗ ਕੇ ਨਮੋਸ਼ੀਆਂ ਖੱਟਦੇ ਹਨ। ਜੇ ਵਿਆਹ ਕਰਵਾ ਲੈਣ ਤਾਂ ਘਰਵਾਲੀ ਨੂੰ ਪੂਰਾ ਪਿਆਰ ਨਹੀਂ ਦਿੰਦੇ, ਸਗੋਂ ਸਾਰੇ ਪਰਵਾਰ ਨੂੰ ਫਾਹੇ ਟੰਗੀ ਰੱਖਦੇ ਹਨ। ਅਜਿਹੇ ਅੱਖੜ ਸੁਭਾਅ ਗੱਭਰੂ ਕਈ ਵਾਰ ਨਸ਼ੇ ਕਰਕੇ ਜ਼ਿੰਦਗੀ ਤਬਾਹ ਕਰ ਲੈਂਦੇ ਹਨ। ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਨ੍ਹਾਂ ਦੇ ਪੱਲੇ ਸਿਵਾਏ ਪਛਤਾਵੇ ਦੇ ਕੁਝ ਨਹੀਂ ਰਹਿੰਦਾ। ਅਜਿਹੇ ਇਨਸਾਨ ਕਈ ਵਾਰ ਖੁਦਕੁਸ਼ੀ ਕਰਕੇ ਜ਼ਿੰਦਗੀ ਤੋਂ ਛੁਟਕਾਰਾ ਭਾਲਦੇ ਹਨ।
ਲੰਬੀ ਉਮਰ ਉਹੀ ਇਨਸਾਨ ਭੋਗਦੇ ਹਨ, ਜਿਨ੍ਹਾਂ ਨੇ ਜਵਾਨੀ ਵੇਲੇ ਮਿਹਨਤਾਂ ਕਰਕੇ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਗੁਜ਼ਾਰਿਆ ਹੋਵੇ। ਮਿਹਨਤਾਂ, ਮੁਸ਼ੱਕਤਾਂ ਕਰਕੇ ਆਪਣੀ ਜ਼ਿੰਦਗੀ ਨੂੰ ਸਿੱਧੇ ਰਾਹ ਪਾ ਕੇ ਮੰਜ਼ਿਲਾਂ ਤੈਅ ਕੀਤੀਆਂ ਹੋਣ। ਜ਼ਿੰਦਗੀ ਵਿੱਚ ਜੇ ਕੋਈ ਗਲਤੀ ਕੀਤੀ ਵੀ ਹੋਵੇ ਤਾਂ ਸਮੇਂ ਸਿਰ ਉਸ ਗਲਤੀ ਨੂੰ ਸੁਧਾਰ ਕੇ ਸਿੱਧੇ ਰਾਹ ਪੈ ਜਾਂਦੇ ਹਨ। ਹਰ ਇਨਸਾਨ ਗਲਤੀ ਕਰਦਾ ਹੈ, ਪਰ ਇਸ ਗਲਤੀ ਨੂੰ ਮੰਨ ਕੇ ਸਿੱਧੇ ਰਾਹ ਪੈ ਜਾਣਾ ਬੜਾ ਜ਼ਰੂਰੀ ਹੈ।
ਨਿਮਰਤਾ, ਹਲੀਮੀ ਤੇ ਸਦਭਾਵਨਾ ਵਰਗੇ ਗੁਣ ਤਦੇ ਪੈਦਾ ਹੁੰਦੇ ਹਨ, ਜੇ ਬਚਪਨ ਦੀ ਉਮਰ ਵਿੱਚ ਹੀ ਬਾਲਕ ਨੂੰ ਕੋਈ ਪੀਰ ਮੁਰਸ਼ਦ ਤੇ ਚੰਗਾ ਉਸਤਾਦ ਮਿਲ ਜਾਵੇ। ਚੰਗੇ ਉਸਤਾਦ ਦਾ ਚੰਡਿਆ ਬਾਲਕ ਸਾਰੀ ਉਮਰ ਕੋਈ ਗਲਤੀ ਨਹੀਂ ਕਰਦਾ, ਪਰ ਬਿਨਾਂ ਗੁਰੂ ਗਿਆਨ ਹਾਸਲ ਨਹੀਂ ਕੀਤਾ ਜਾ ਸਕਦਾ। ਕਈ ਇਨਸਾਨ ਔਝੜ ਰਾਹ ਪੈ ਕੇ ਜ਼ਿੰਦਗੀ ਦਾ ਕਾਫੀ ਸਮਾਂ ਬਰਬਾਦ ਕਰ ਲੈਂਦੇ ਹਨ, ਪਰ ਅਖੀਰਲੀ ਉਮਰ ਵਿੱਚ ਸੁਧਰ ਕੇ ਸਿੱਧੇ ਰਾਹ ਪੈ ਜਾਂਦੇ ਹਨ। ਗਲਤੀ ਕਰਕੇ ਤੇ ਨਸ਼ੇ ਕਰਕੇ ਜਦ ਅੱਧੀ ਉਮਰ ਚਲੀ ਗਈ ਤਾਂ ਬਾਕੀ ਸਿਰਫ ਪਛਤਾਵਾ ਰਹਿ ਜਾਂਦਾ ਹੈ।
ਲੰਬੀਆਂ ਉਮਰਾਂ ਭੋਗਣ ਵਾਲੇ ਇਨਸਾਨ ਬਚਪਨ ਤੋਂ ਸਾਧੂ ਬਿਰਤੀ ਦੇ ਹੁੰਦੇ ਹਨ। ਉਹ ਬਚਪਨ ਤੋਂ ਗਰੀਬੀ ਵਿੱਚ ਪਲ ਕੇ ਉਚੀਆਂ ਪੜ੍ਹਾਈਆਂ ਕਰਕੇ ਮੰਜ਼ਿਲਾਂ ਵੀ ਹਾਸਲ ਕਰ ਲੈਂਦੇ ਹਨ। ਅਜਿਹੇ ਇਨਸਾਨ ਆਪਣੀ ਬੀਤੀ ਜ਼ਿੰਦਗੀ 'ਤੇ ਫਖਰ ਵੀ ਕਰਦੇ ਹਨ, ਉਨ੍ਹਾਂ ਨੇ ਗਰੀਬੀ ਤੋਂ ਉਠ ਕੇ ਆਪਣੀ ਜ਼ਿੰਦਗੀ ਆਪ ਬਣਾਈ ਅਤੇ ਉਸਾਰੀ ਹੈ। ਮਾਂ ਬਾਪ ਦੀ ਇੱਜ਼ਤ ਕਰਕੇ ਨਾਮਣਾ ਖੱਟਿਆ ਹੈ। ਬਿਰਧ ਮਾਵਾਂ ਦੀਆਂ ਅਸੀਸਾਂ ਲਈਆਂ ਹਨ। ਸਿਆਣੇ ਕਹਿੰਦੇ ਹਨ ਕਿ ਬਿਰਧ ਮਾਂ ਤਾਂ ਰੱਬ ਦੇ ਸਮਾਨ ਹੁੰਦੀ ਹੈ। ਬਿਰਧ ਮਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਵੋ ਤੇ ਉਸ ਤੋਂ ਸਦਾ ਅਸੀਸਾਂ ਲਵੋ।
ਕਿਸੇ ਚੀਜ਼ ਦਾ ਵਧੇਰੇ ਲਾਲਚ ਨਾ ਕਰੋ। ਜਿਸ ਤਰ੍ਹਾਂ ਪੰਛੀ, ਪਰਿੰਦੇ ਹਰੇ ਕਚੂਰ ਰੁੱਖਾਂ ਦੀਆਂ ਠੰਢੀਆਂ ਛਾਵਾਂ ਮਾਣਦੇ ਤੇ ਕੁਦਰਤ ਵਿੱਚ ਰੰਗ ਭਰਦੇ ਹਨ, ਇਸੇ ਤਰ੍ਹਾਂ ਤੁਸੀਂ ਵੀ ਜ਼ਿੰਦਗੀ ਦੇ ਰੰਗ ਮੰਚ 'ਤੇ ਰੰਗ ਭਰੋ ਤੇ ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰੋ। ਮਿਹਨਤਾਂ, ਮੁਸ਼ੱਕਤਾਂ ਕਰਕੇ ਜ਼ਿੰਦਗੀ ਦਾ ਮਹਿਲ ਉਸਾਰੋ। ਨੌਕਰੀ ਪੇਸ਼ਾ ਹੋ ਤਾਂ ਤਨਦੇਹੀ ਨਾਲ ਨੌਕਰੀ ਕਰੋ ਤੇ ਧਨ ਕਮਾਓ। ਹੱਥਾਂ ਦੀ ਨੇਕ ਕਮਾਈ ਤੁਹਾਨੂੰ ਗਲਤ ਰਾਹ ਨਹੀਂ ਪੈਣ ਦੇਵੇਗੀ। ਆਪਣੀ ਕਮਾਈ 'ਤੇ ਹਰ ਕੋਈ ਫਖਰ ਕਰ ਸਕਦਾ ਹੈ, ਪਰ ਬਿਗਾਨਾ ਧਨ ਜਾਂ ਚੋਰੀ ਕੀਤੀ ਧਨਰਾਸ਼ੀ ਤੁਹਾਡਾ ਕੁਝ ਸੰਵਾਰਨ ਦੀ ਥਾਂ ਤੁਹਾਡਾ ਨੁਕਸਾਨ ਵਧੇਰੇ ਕਰੇਗੀ।
ਰੱਬ ਨੇ ਵੱਖ-ਵੱਖ ਰੁੱਤਾਂ ਇਸੇ ਲਈ ਬਣਾਈਆਂ ਹਨ ਕਿ ਅਸੀਂ ਇਨ੍ਹਾਂ ਦੇ ਰੰਗ ਮਾਣਦੇ ਰਹੀਏ ਤੇ ਰੁੱਤਾਂ ਦੇ ਰੰਗ ਆਪਣੀ ਜ਼ਿੰਦਗੀ ਵਿੱਚ ਭਰੀਏ ਤੇ ਤੰਦਰੁਸਤੀ ਸਾਡੇ ਅੰਗ ਸੰਗ ਰਹੇ। ਹਰ ਚੀਜ਼ ਤੇ ਹਰ ਪ੍ਰਾਣੀ ਤੇ ਇਨਸਾਨ ਨੇ ਆਪਣੀ ਪੂਰੀ ਉਮਰ ਭੋਗ ਕੇ ਇਕ ਦਿਨ ਅੱਖਾਂ ਮੀਚਣੀਆਂ ਹਨ। ਸੰਸਾਰ ਮੇਲੇ ਨੂੰ ਅਲਵਿਦਾ ਕਹਿਣਾ ਹੈ। ਸਦਾ ਲਈ ਕੋਈ ਨਹੀਂ ਜੀਅ ਸਕਿਆ। ਹਰ ਪ੍ਰਾਣੀ ਦਾ ਸਮਾਂ ਮਿਥਿਆ ਹੈ। ਜ਼ਿੰਦਗੀ ਦੌਰਾਨ ਕੋਈ ਬੇਇਮਾਨੀ, ਨਮੋਸ਼ੀ ਜਾਂ ਲਾਹਨਤ ਨਾ ਖੱਟੋ। ਸਦਾ ਟਹਿਕਦੇ ਫੁੱਲਾਂ ਵਾਂਗ ਜੀਵਨ ਗੁਜ਼ਾਰੋ। ਜ਼ਿੰਦਗੀ ਦੇ ਰਾਹ ਚੱਲਦੇ ਜਾਓ! ਜੇ ਰਾਹ ਛੱਡ ਕੇ ਕੁਰਾਹੇ ਚੱਲਣ ਦਾ ਯਤਨ ਕਰੋਗੇ ਤਾਂ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ ਨਹੀਂ ਰਹੇਗੀ। ਜੇ ਤੁਸੀਂ ਗੁਨਾਹ ਕਰਦੇ ਹੋ ਤਾਂ ਸਜ਼ਾ ਤੁਹਾਨੂੰ ਭੁਗਤਣੀ ਪਏਗੀ। ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰੋ ਕਿ ਮਰਨ ਵੇਲੇ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ। ਤੁਸੀਂ ਜ਼ਿੰਦਗੀ ਦੀਆਂ 70 ਜਾਂ 80 ਬਹਾਰਾਂ ਮਾਣ ਕੇ ਆਰਾਮ ਨਾਲ ਮੌਤ ਦੀ ਗੋਦ ਵਿੱਚ ਸੌਂ ਜਾਵੋ। ਮੌਤ ਨੇ ਇਕ ਨਾ ਇਕ ਦਿਨ ਆਉਣਾ ਹੈ। ਕਿਸੇ ਨੂੰ ਅਚਾਨਕ ਆ ਕੇ ਸੰਘੀ ਨੱਪ ਦਿੰਦੀ ਤੇ ਕਈ ਵਾਰ ਇਨਸਾਨ ਆਪਣੇ ਕਰਮਾਂ ਦੇ ਫਲ ਭੋਗ ਕੇ ਮੌਤ ਦੀ ਗੋਦ ਵਿੱਚ ਸਮਾ ਜਾਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’