Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਵਿਅੰਗ: ...ਤੇ ਮੈਂ ਪ੍ਰਧਾਨ ਮੰਤਰੀ ਬਣ ਗਿਆ

August 12, 2020 02:58 PM

-ਰਾਮਦਾਸ ਬੰਗੜ
ਮੇਰੀ ਲੋਕਪ੍ਰਿਅਤਾ ਅਤੇ ਬੱਲੇ-ਬੱਲੇ ਨੂੰ ਦੇਖਦਿਆਂ ਮੇਰਾ ਪ੍ਰਧਾਨ ਮੰਤਰੀ ਬਣਨਾ ਤੈਅ ਸੀ। ਇਹ ਗੱਲ ਵਿਰੋਧੀ ਵੀ ਭਲੀ-ਭਾਂਤ ਜਾਣਦੇ ਸਨ। ਲਓ ਜੀ ਆਖਰ ਉਹ ਦਿਨ ਵੀ ਆ ਗਿਆ।
ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਮੈਂ ਸਹੁੰ ਖਾਧੀ ਤਾਂ ਕੋਲ ਖੜੇ ਮੰਤਰੀ-ਸੰਤਰੀ ਮੁਬਾਰਕਬਾਦ ਦਿੰਦੇ ਹੋਏ ਕਹਿਣ ਲੱਗੇ, ‘ਜਨਾਬ ਘਰ ਚੱਲੀਏ।’ ਮੈਂ ਕਿਸੇ ਭਿ੍ਰਸ਼ਟ ਅਫਸਰ ਵਾਂਗ ਪਹਿਲਾਂ ਜ਼ੋਰ ਨਾਲ ਨਾਂਹ ਵਿੱਚ ਸਿਰ ਹਿਲਾਇਆ ਤੇ ਨਾਲ ਕਿਹਾ, ‘ਨਾ ਜੀ ਮੈਂ ਪਹਿਲਾਂ ਹੜ੍ਹ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨੈ। ਉਹ ਮੇਰੇ ਵੱਲ ਏਦਾਂ ਦੇਖਣ ਲੱਗੇ ਜਿਵੇਂ ਉਸ ਅਫਸਰ ਨੇ ਵੱਧ ਰਿਸ਼ਵਤ ਮੰਗ ਕੇ ਦਾੜ੍ਹੀ ਤੋਂ ਮੁੱਛਾਂ ਲੰਮੀਆਂ ਕਰ ਦਿੱਤੀਆਂ ਹੋਣ। ਅਖੇ, ‘ਜਨਾਬ ਆਪਣੇ ਦੇਸ਼ ਵਿੱਚ ਹੜ੍ਹ ਤਾਂ ਕਿਤੇ ਨਹੀਂ ਆਏ।’ ਮੈਂ ਢੀਠ ਹੋ ਕੇ ਫਿਰ ਕਿਹਾ, ‘ਨਹੀਂ ਬਈ ਮੈਂ ਸੋਕਾ ਕਹਿਣਾ ਸੀ।’ ਉਹ ਬੋਲੇ, ‘ਸਰ ਜੀ ਸੁੱਖ ਨਾਲ ਸੋਕਾ ਵੀ ਕਿਤੇ ਨਹੀਂ ਪਿਆ।’ ਚੱਲ ਕੋਈ ਨਾ, ਫਿਰ ਅਮਰੀਕਾ ਨੂੰ ਚਲਦੇ ਆਂ, ਕਹਿੰਦੇ ਉਥੇ ਕੋਰੋਨਾ ਨੇ ਕਾਫੀ ਅੱਤ ਮਚਾਈ ਪਈ ਐ, ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਉਸ ਨੇ ਅਤੇ ਲੱਖਾਂ ਹਸਪਤਾਲਾਂ ਵਿੱਚ ਪਾ ਦਿੱਤੇ ਨੇ।
ਆਪਾਂ ਉਨ੍ਹਾਂ ਦੀ ਖਬਰ ਵੀ ਲੈ ਆਉਂਦੇ ਆਂ, ਨਾਲੇ ਉਨ੍ਹਾਂ ਨੂੰ ਆਖਾਂਗੇ ਕਿ ਹੋਰ ਦਵਾਈ ਦੀ ਲੋੜ ਹੋਈ ਤਾਂ ਝਕਿਓ ਨਾ, ਦੱਸ ਦਿਓ। ਉਹ ਫਿਰ ਬੋਲੇ: ‘ਨਾ ਜੀ ਆਪਾਂ ਅਮਰੀਕਾ ਨੀਂ ਜਾ ਸਕਦੇ, ਨਾਲੇ ਉਹ ਆਪਾਂ ਤੋਂ ਦਵਾਈ ਘੂਰ ਕੇ ਈ ਲੈ ਲੈਂਦੇ ਨੇ।’ ਮੈਂ ਉਨ੍ਹਾਂ ਵੱਲ ਥੋੜ੍ਹੀਆਂ ਅੱਖਾਂ ਕੱਢ ਕੇ ਝਾਕਿਆ ਤਾਂ ਪੀ ਏ ਸਮਝ ਗਿਆ ਤੇ ਕਹਿਣ ਲੱਗਾ, ‘ਤੁਸੀਂ ਜਨਾਬ ਲਈ ਜਹਾਜ਼ ਦਾ ਪ੍ਰਬੰਧ ਕਰੋ। ਅਸੀਂ ਘੱਟੋ-ਘੱਟ ਆਪਣੇ ਦੇਸ਼ ਵਿੱਚ ਹਵਾਈ ਸਰਵੇਖਣ ਰਾਹੀਂ ਇਹ ਤਾਂ ਦੇਖ ਲਈਏ ਕਿ ਕੋਰੋਨਾ ਕਿੱਥੇ ਕਿੱਥੇ ਘੁੰਮ ਰਿਹਾ ਅਤੇ ਕਿੰਨਾ ਕੁ ਨੁਕਸਾਨ ਕਰ ਰਿਹੈ।’ ਮੈਂ ਝੱਟ ਕਿਹਾ, ‘‘ਥੋਡੇ 'ਚੋਂ ਆਹ ਬੰਦਾ ਸਿਆਣਾ ਲੱਗਿਆ ਮੈਨੂੰ, ਜੋ ਮੇਰੀ ਗੱਲ ਸਮਝ ਸਕਿਆ।”
ਅਗਲੇ ਪਲ ਮੈਂ ਜਹਾਜ਼ ਵਿੱਚ ਬੈਠ ਗਿਆ, ਜਦੋਂ ਜਹਾਜ਼ ਉੱਡਣ ਲੱਗਾ ਤਾਂ ਮੈਂ ਏਅਰ ਹੋਸਟੈੱਸ ਨੂੰ ਘੂਰ ਕੇ ਕਿਹਾ ਕਿ ‘ਜਹਾਜ਼ ਦੀ ਆਵਾਜ਼ ਕਿੱਦਾਂ ਦੀ ਏ, ਜਿਵੇਂ ਤੁਸੀਂ ਇਸ ਵਿੱਚ ਦੇਸੀ ਇੰਜਣ ਫਿੱਟ ਕੀਤਾ ਹੋਵੇ।’ ਫਿਰ ਮੈਨੂੰ ਗਰਮੀ ਜਿਹੀ ਮਹਿਸੂਸ ਹੋਣ ਲੱਗੀ। ਮੈਂ ਜਹਾਜ਼ ਦੀ ਵਿੰਡੋ ਖੋਲ੍ਹੀ, ਠੰਢੀ ਹਵਾ ਦਾ ਬੁੱਲ੍ਹਾ ਮੈਨੂੰ ਠਾਰ-ਠਾਰ ਕਰ ਗਿਆ ਤੇ ਮੈਂ ਲੰਮਾ ਸਾਰਾ ਸਾਹ ਲਿਆ। ਇੰਝ ਲੱਗਾ ਜਿਵੇਂ ਵਿੰਡੋ ਰਾਹੀਂ ਬੱਦਲ ਫੱਟ ਕੇ ਮੇਰੇ ਮੂੰਹ 'ਤੇ ਡਿੱਗ ਗਿਆ ਹੋਵੇ। ਨਾਲ ਹੀ ਚਟਾਕ ਦੀ ਆਵਾਜ਼ ਨੇ ਮੇਰੀ ਅੱਖ ਖੋਲ੍ਹ ਦਿੱਤੀ। ਉੱਠ ਜਾ ਦਲਿੱਦਰਾ, ‘ਪ੍ਰਧਾਨ ਮੰਤਰੀ ਬਣਿਆ ਪਿਆ ਏਂ’, ਬੇਬੇ ਦੇ ਕੜਕਦੇ ਬੋਲਾਂ ਤੋਂ ਬਾਅਦ ਸਮਝ ਪਈ ਕਿ ਉਹ ਜਹਾਜ਼ ਨਹੀਂ ਸੀ ਖੜਕ ਰਿਹਾ, ਸਗੋਂ ਬੇਬੇ ਵਿਹੜੇ ਵਿੱਚ ਲੱਗੇ ਇੰਜਣ ਨਾਲ ਟੋਕਾ ਕਰ ਰਹੀ ਸੀ। ਜਦੋਂ ਜਹਾਜ਼ ਦੀ ਵਿੰਡੋ 'ਚੋਂ ਠੰਢੀ ਹਵਾ ਆਈ ਸੀ ਤਾਂ ਮਾਂ ਨੇ ਮੂੰਹ ਤੋਂ ਖੇਸੀ ਲਾਹੀ ਸੀ। ਬੱਦਲ ਥੋੜ੍ਹਾ ਹਟਿਆ ਸੀ ਤਾਂ ਬੇਬੇ ਨੇ ਪਾਣੀ ਦਾ ਡੱਬਾ ਭਰ ਕੇ ਮੂੰਹ 'ਤੇ ਮਾਰਿਆ ਸੀ। ਮੈਂ ਬੇਬੇ ਨੂੰ ਕਿਹਾ ਤੂੰ ਤਾਂ ਮੇਰਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਤੈਨੂੰ ਪਤੈ ਤੂੰ ਅੱਜ ਮੇਰੇ ਨਹੀਂ, ਇੱਕ ਪ੍ਰਧਾਨ ਮੰਤਰੀ ਦੇ ਮੂੰਹ ਉੱਤੇ ਪਾਣੀ ਮਾਰਿਆ ਏ।’ ਅੱਗੋਂ ਬੋਲੀ, ‘ਆਲਸੀ ਬੰਦਿਆ, ਜੋ ਤੇਰਾ ਹਾਲ ਐ, ਤੂੰ ਤਾਂ ਪਿੰਡ ਦਾ ਪੰਚ ਨਾ ਬਣੇਂ। ਬਾਰ੍ਹਾਂ ਵਜੇ ਉਠਦੈਂ ਤੇ ਗੱਲਾਂ ਮਾਰਦੈਂ ਰਾਜੇ ਮਹਾਰਾਜਿਆਂ ਵਾਲੀਆਂ।’ ਮੈਂ ਕਿਹਾ, ‘ਮੈਂ ਫਿਰ ਮੈਂ ਮੁੱਖ ਮੰਤਰੀ ਤਾਂ ਬਣ ਹੀ ਸਕਦੈਂ। ਉਨ੍ਹਾਂ ਦੇ ਵਿਰੋਧੀ ਉਹਨੂੰ ਵੀ ਕਹੀਓ ਜਾਂਦੇ ਨੇ ਕਿ ਉਹ ਲੇਟ ਉਠਦੈ।’ ਮੇਰਾ ਪ੍ਰਧਾਨ ਮੰਤਰੀ ਬਣੇ ਹੋਏ ਦਾ ਸੁਫਨਾ ਬੇਬੇ ਨੇ ਇੰਝ ਤੋੜ ਦਿੱਤਾ, ਜਿਵੇਂ ਗੀਤਾਂ ਵਿੱਚ ਆਸ਼ਕਾਂ ਦੇ ਦਿਲ ਟੁੱਟਦੇ ਨੇ। ਬੇਬੇ ਨੇ ਖੇਤਾਂ 'ਚੋਂ ਪੱਠੇ ਮੰਗਾਉਣ ਲਈ ਜਹਾਜ਼ ਤੋਂ ਲਾਹ ਕੇ ਮੈਨੂੰ ਬੋਤਾ ਰੇਹੜੀ ਉੱਤੇ ਬਿਠਾ ਦਿੱਤਾ। ਮੈਂ ਸਮਝ ਸਕਦਾ ਸੀ ਕਿ ਕੇਂਦਰੀ ਵੋਟਾਂ 'ਚ ਹਾਰਨ ਤੋਂ ਬਾਅਦ ਕਾਂਗਰਸ ਨੇ ਕੀ ਮਹਿਸੂਸ ਕੀਤਾ ਹੋਵੇਗਾ ਅਤੇ ਪੰਜਾਬ ਵਿੱਚ ਜੋ ਆਮ ਆਦਮੀ ਪਾਰਟੀ ਨਾਲ ਬੀਤੀ, ਉਸ ਦਾ ਦਰਦ ਵੀ ਮੈਂ ਸਮਝ ਸਕਦਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’