ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 3 ਸਾਲਾ ਬੱਚੇ
ਦੀ ਹੋਈ ਮੌਤ, ਇੱਕ ਹੋਰ ਬੱਚਾ ਜ਼ਖ਼ਮੀ
ਇਟੋਬੀਕੋ, 11 ਅਗਸਤ (ਪੋਸਟ ਬਿਊਰੋ) : ਇਟੋਬੀਕੋ ਵਿੱਚ ਸਵੇਰੇ 11:00 ਵਜੇ ਦ ਈਸਟ ਮਾਲ ਤੇ ਬਰਨਹੈਮਥੌਰਪ ਰੋਡ ਉੱਤੇ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਇੱਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ|
ਇੱਕ ਹੋਰ ਬਚਾ ਵੀ ਇਸ ਗੱਡੀ ਦੀ ਚਪੇਟ ਵਿੱਚ ਆ ਗਿਆ ਤੇ ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ| ਇਹ ਦੋਵੇਂ ਬੱਚੇ ਇੱਕ ਵਿਅਕਤੀ ਨਾਲ ਤੁਰੇ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ| ਬੱਚਿਆ ਦੇ ਨਾਲ ਜੋ ਵਿਅਕਤੀ ਸੀ ਉਸ ਨੂੰ ਕੋਈ ਸੱਟ ਨਹੀਂ ਲੱਗੀ|
ਗੱਡੀ ਦੀ ਡਰਾਈਵਰ, ਜੋ ਕਿ ਇੱਕ ਉਮਰਦਰਾਜ਼ ਮਹਿਲਾ ਸੀ, ਨੂੰ ਕੋਈ ਮੈਡੀਕਲ ਦਿੱਕਤ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ| ਪੁਲਿਸ ਨੇ ਦੱਸਿਆ ਕਿ ਇਸ ਇਲਾਕੇ ਨੂੰ ਦੁਪਹਿਰ ਤੱਕ ਟਰੈਫਿਕ ਲਈ ਬੰਦ ਕਰ ਦਿੱਤਾ ਗਿਆ ਹੈ|