Welcome to Canadian Punjabi Post
Follow us on

16

October 2018
ਟੋਰਾਂਟੋ

ਕੀ ਭਾਰਤੀ ਸਿਆਸਤ ਦੀ ਨਾਂਹਪੱਖੀ ਚਰਚਾ ਦਾ ਹਿੱਸਾ ਬਣ ਰਹੇ ਹਨ ਹਰਜੀਤ ਸਿੰਘ ਸੱਜਣ

September 10, 2018 08:50 AM

ਟੋਰਾਂਟੋ ਪੋਸਟ ਬਿਉਰੋ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਾਮ ਉੱਤੇ ਇੱਕ ਅਜਿਹਾ ਫੇਸਬੁੱਕ ਅਕਾਊਂਟ ਚੱਲ ਰਿਹਾ ਹੈ ਜਿਸ ਵਿੱਚ ਭਾਰਤ, ਪੰਜਾਬ ਅਤੇ ਅਕਾਲੀ ਸਿਆਸਤ ਬਾਰੇ ਨੁਕਤਾਚੀਨੀ ਭਰੀ ਚਰਚਾ ਚੱਲਦੀ ਰਹਿੰਦੀ ਹੈ। ਕਈ ਪੋਸਟਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਦਰਸਾਉਂਦੀਆਂ ਹਨ ਕਿ ਹਰਜੀਤ ਸਿੰਘ ਸੱਜਣ ਖੁਦ ਇਹਨਾਂ ਚਰਚਾਵਾਂ ਦੇ ਜਨਮਦਾਤਾ ਹਨ। ਮਿਸਾਲ ਵਜੋਂ ਪਿਛਲੇ ਦਿਨੀਂ ਪੀਲ ਪੁਲੀਸ ਵੱਲੋਂ ਫੜੇ ਗਏ ਪੰਜਾਬੀ ਨਸ਼ਾ ਤਸਕਰਾਂ ਬਾਰੇ ਇੱਕ ਪੋਸਟ ਹੈ ਜਿਸ ਵਿੱਚ ਹਰਜੀਤ ਸਿੰਘ ਵੱਲੋਂ ਇਹਨਾਂ ਤਸਕਰੀਆਂ ਦੇ ਅਕਾਲੀ ਦਲ ਨਾਲ ਸਬੰਧਾਂ ਬਾਰੇ ਟਿੱਪਣੀ ਕੀਤੀ ਗਈ ਹੈ।

ਇਸ ਫੇਸਬੁੱਕ ਅਕਾਉਂਟ ਨੂੰ ਬੀਤੀ ਸ਼ਾਮ ਤੱਕ 1,88,875 ਵਿਅਕਤੀਆਂ ਵੱਲੋਂ ਲਾਈਕ ਕੀਤਾ ਜਾ ਰਿਹਾ ਸੀ ਜਦੋਂ ਕਿ 198,557 ਲੋਕ ਫਾਲੋ ਕਰ ਰਹੇ ਸਨ। ਹਰਜੀਤ ਸਿੰਘ ਸੱਜਣ ਦੇ ਇੱਕ ਹੋਰ ਫੇਸਬੁੱਕ ਅਕਾਊਂਟ ਜੋ ਕਿ ਅਧਿਕਾਰਤ ਅਕਾਊਂਟ ਜਾਪਦਾ ਹੈ, ਕੋਈ ਹਲਕੀ ਸਿਆਸੀ ਟਿੱਪਣੀਆਂ ਕੀਤੀਆਂ ਵਿਖਾਈ ਨਹੀਂ ਦੇਂਦੀਆਂ। ਫੇਸਬੁੱਕ ਉੱਤੇ ਉਪਲਬਧ ਜਾਣਕਾਰੀ ਮੁਤਾਬਕ ਹਰਜੀਤ ਸਿੰਘ ਦਾ ਅਧਿਕਾਰਤ ਅਕਾਊਂਟ 15 ਮਾਰਚ 2010 ਨੂੰ ਖੋਲਿਆ ਗਿਆ ਹੈ ਜਦੋਂ ਕਿ ਚਰਚਾ ਅਧੀਨ ਫੇਸਬੁੱਕ ਅਕਾਊਂਟ 14 ਅਪਰੈਲ 2017 ਨੂੰ ਖੋਲਿਆ ਗਿਆ ਹੈ।

ਪੰਜਾਬੀ ਪੋਸਟ ਕੱਲ ਇੱਕ ਈਮੇਲ ਰਾਹੀਂ ਹਰਜੀਤ ਸਿੰਘ ਸੱਜਣ ਹੋਰਾਂ ਤੋਂ ਇਸ ਵਿਵਾਦਪੂਰਣ ਜਾਪ ਰਹੇ ਅਕਾਊਂਟ ਬਾਰੇ ਪੁੱਛਿਆ ਗਿਆ ਹੈ ਜਿਸਦਾ ਜਵਾਬ ਮਿਲਣ ਦੀ ਉਡੀਕ ਹੈ।

 

Have something to say? Post your comment