Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਭਖਵੇਂ ਮੱੁਦਿਆਂ ਦੀ ਥਾਂ ਮਾਸਕ ਨਾ ਪਾਉਣ ਦੇ ਮਾਮਲੇ ਵਿੱਚ ਪੱੁਛੇ ਸਵਾਲ ਉੱਤੇ ਸ਼ੀਅਰ ਨੇ ਕੀਤਾ ਕਿੰਤੂ

July 09, 2020 05:42 PM

ਓਟਵਾ, 9 ਜੁਲਾਈ (ਪੋਸਟ ਬਿਊਰੋ) : ਟੋਰਾਂਟੋ ਏਅਰਪੋਰਟ ਉੱਤੇ ਲਾਜ਼ਮੀ ਫੇਸ ਮਾਸਕ ਨੀਤੀ ਦੀ ਉਲੰਘਣਾਂ ਕਰਨ ਦੇ ਸਬੰਧ ਵਿੱਚ ਐਂਡਰਿਊ ਸ਼ੀਅਰ ਦੀ ਤਸਵੀਰ ਲੈਣ ਤੋਂ ਬਾਅਦ ਹੁਣ ਜਦੋਂ ਪੱਤਰਕਾਰਾਂ ਵੱਲੋਂ ਇਸ ਸਬੰਧੀ ਉਨ੍ਹਾਂ ਤੋਂ ਪੱੁਛਿਆ ਗਿਆ ਤਾਂ ਉਨ੍ਹਾਂ ਇਸ ਨੂੰ ਬਹੁਤ ਹੀ ਹਾਸੋਹੀਣਾ ਦੱਸਿਆ। ਕਲ੍ਹ ਓਟਵਾ ਵਿਖੇ ਇੱਕ ਪੱਤਰਕਾਰ ਦੇ ਅਜਿਹੇ ਹੀ ਸਵਾਲ ਦਾ ਜਵਾਬ ਦਿੰਦਿਆਂ ਸ਼ੀਅਰ ਨੇ ਆਖਿਆ ਕਿ ਇਸ ਉੱਤੇ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਇਹੋ ਜਿਹਾ ਸਵਾਲ ਕਰ ਰਹੇ ਹੋਂ। ਉਨ੍ਹਾਂ ਗੰਭੀਰ ਹੁੰਦਿਆਂ ਆਖਿਆ ਕਿ ਅਜਿਹੇ ਸਵਾਲ ਉਸ ਸਮੇਂ ਪੱੁਛੇ ਜਾ ਰਹੇ ਹਨ ਜਦੋਂ ਸਾਡੇ ਪ੍ਰਧਾਨ ਮੰਤਰੀ ਤੀਜੀ ਵਾਰੀ ਐਥਿਕਸ ਦੀ ਉਲੰਘਣਾਂ ਲਈ ਜਾਂਚ ਦੇ ਘੇਰੇ ਵਿੱਚ ਹਨ।
ਜਿ਼ਕਰਯੋਗ ਹੈ ਕਿ ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਦੀ ਡਲਿਵਰੀ ਵੁਈ ਚੈਰਿਟੀ ਤੋਂ ਕਰਵਾਉਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਦੀ ਜਾਂਚ ਸੁ਼ਰੂ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰੂਡੋ ਤੇ ਉਨ੍ਹਾਂ ਦੀ ਪਤਨੀ ਦੇ ਇਸ ਆਰਗੇਨਾਈਜ਼ੇਸ਼ਨ ਨਾਲ ਪਰਿਵਾਰਕ ਸਬੰਧ ਹਨ ਤੇ ਉਹ ਵੁਈ ਆਰਗੇਨਾਈਜ਼ੇਸ਼ਨ ਦੇ ਕਈ ਈਵੈਂਟਸ ਨੂੰ ਸੰਬੋਧਨ ਵੀ ਕਰ ਚੱੁਕੇ ਹਨ। ਇਸ ਤੋਂ ਪਹਿਲਾਂ ਐਸਐਨਸੀ ਲਾਵਾਲਿਨ ਮਾਮਲੇ ਅਤੇ ਆਗਾ ਖਾਨ ਦੇ ਪ੍ਰਾਈਵੇਟ ਟਾਪੂ ਉੱਤੇ ਮੁਫਤ ਦਾ ਟਰਿੱਪ ਕਰਨ ਦੇ ਸਬੰਧ ਵਿੱਚ ਟਰੂਡੋ ਉਤੇ ਜਾਂਚ ਚੱਲ ਚੁਕੀ ਹੈ। ਸ਼ੀਅਰ ਨੇ ਲਿਬਰਲ ਸਰਕਾਰ ਦੇ ਦਿਨੋਂ ਦਿਨ ਵੱਧ ਰਹੇ ਘਾਟੇ ਵੱਲ ਵੀ ਪੱਤਰਕਾਰਾਂ ਦਾ
ਧਿਆਨ ਦਿਵਾਇਆ। ਉਸੇ ਦਿਨ ਹੀ ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ਅਰਥਚਾਰੇ ਦੀ ਸਥਿਤੀ ਬਾਰੇ ਕੈਨੇਡੀਅਨਾਂ ਨੂੰ ਜਾਣੂ ਕਰਵਾਇਆ ਜਾਣਾ ਸੀ। ਸ਼ੀਅਰ ਨੇ ਮਜ਼ਾਕੀਆ
ਲਹਿਜੇ ਵਿੱਚ ਆਖਿਆ “ਕਮਾਲ ਹੈ ਐਨੇ ਭਖਵੇਂ ਮੱੁਦਿਆਂ ਦੇ ਬਾਵਜੂਦ ਫੋਨ ਕਰਨ ਤੋਂ ਬਾਅਦ ਮੈਂ ਕਿੰਨੀ ਦੇਰ ਲਈ ਮਾਸਕ ਨਹੀਂ ਪਾਇਆ, ਇਹ ਤੁਹਾਡੇ ਲਈ ਜਿ਼ਆਦਾ ਅਹਿਮ ਮੁਦਾ ਹੈ?”

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼