Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਮੋਗੇ ਦੀਆਂ ਸਰਵਿਸ ਲੇਨਾਂ

July 01, 2020 09:47 AM

-ਦਵਿੰਦਰ ਸਿੰਘ ਗਿੱਲ
ਸਾਲ : 2025 ਵਿੱਚ ਸੀਨ ਏਹੋ ਜਿਹਾ ਹੋਵੇਗਾ।
ਅਮਰੀਕਾ ਦੀ ਪੁਲਾੜ ਖੋਜ ਸੰਸਥਾ ਨਾਸਾ ਦੇ ਮੁੱਖ ਦਫਤਰ ਵਿੱਚ ਸਾਰੇ ਜਣੇ ਸਾਹ ਰੋਕੀ ਬੈਠੇ ਹਨ। ਮੰਗਲ ਗ੍ਰਹਿ 'ਤੇ ਭੇਜਿਆ ਪੁਲਾੜ ਯਾਨ ਅੱਜ ਲੈਂਡ ਕਰ ਰਿਹਾ ਹੈ। ਸੁੱਖੀ-ਸਾਂਦੀਂ ਲੈਂਡਿੰਗ ਤੋਂ ਬਾਅਦ ਯਾਨ ਦਾ ਕੈਪਟਨ ਮਿਸਟਰ ਕੁੱਕ ਨਾਸਾ ਦੇ ਵਿਗਿਆਨੀਆਂ ਨਾਲ ਗੱਲ ਸ਼ੁਰੂ ਕਰਦਾ ਹੈ :
‘‘ਸਾਰਿਆਂ ਨੂੰ ਵਧਾਈਆਂ ਹੋਣ ਜਨਾਬ, ਆਪਾਂ ਅੱਜ ਮੰਗਲ 'ਤੇ ਪੈਰ ਧਰ ਲਿਆ ਹੈ। ਸਾਡੇ ਆਲੇ ਦੁਆਲੇ ਪੰਜ ਛੇ ਫੁੱਟ ਦੇ ਵੱਡੇ ਵੱਡੇ ਬੂਟੇ ਜਿਹੇ ਹਨ, ਜਿਨ੍ਹਾਂ ਵਿੱਚੋਂ ਅਜੀਬ ਜਿਹੀ ਖੁਸ਼ਬੂ ਆ ਰਹੀ ਹੈ। ਜੌਨ ਇੱਕ ਚਿੱਕੜ ਭਰੇ ਟੋਏ ਵਿੱਚ ਡਿੱਗ ਪਿਆ ਹੈ। ਉਸ ਨੂੰ ਕੱਢਣ ਲੱਗਾ ਚਾਰਲੀ ਦੂਜੇ ਟੋਏ ਵਿਚ ਡਿੱਗ ਪਿਆ ਹੈ। ਇੰਝ ਲੱਗਦਾ ਹੈ ਜਿਵੇਂ ਬਾਰਸ਼ ਹੋ ਕੇ ਹਟੀ ਹੋਵੇ। ਸੈਂਡੀ ਵੀ ਇੱਕ ਛੋਟੇ ਜਿਹੇ ਟੋਏ ਵਿਚ ਡਿੱਗ ਪਈ ਹੈ, ਜਿਸ ਨੂੰ ਕੱਢਣ ਦੀ ਅਲਬਰਟ ਕੋਸ਼ਿਸ਼ ਕਰ ਰਿਹਾ ਹੈ।”
ਅਮਰੀਕਾ ਦੇ ਰਾਸ਼ਟਰਪਤੀ ਸਮੇਤ ਸਾਰੇ ‘‘ਹੁਰੇ...” ਕਹਿ ਕੇ ਖੁਸ਼ੀ ਮਨਾਉਣ ਲੱਗੇ। ਵਿਗਿਆਨੀ ਸੋਚਣ ਬਈ ਜੇ ਚਿੱਕੜ ਹੈ ਤਾਂ ਇਸ ਦਾ ਮਤਲਬ ਉਥੇ ਪਾਣੀ ਵੀ ਹੈ, ਮਤਲਬ ਜੀਵਨ, ਪਰ ਵਿਗਿਆਨੀ ਇਸ ਗੱਲੋਂ ਹੈਰਾਨ ਵੀ ਕਿ ਮੰਗਲ ਬਾਰੇ ਉਨ੍ਹਾਂ ਦੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਗਲਤ ਕਿਵੇਂ ਨਿਕਲੀਆਂ। ਰਾਸ਼ਟਰਪਤੀ ਲੋਕਾਂ ਨੂੰ ਸੰਬੋਧਤ ਹੋਣ ਲਈ ਉਸਲਵੱਟੇ ਲੈਣ ਲੱਗਾ, ਪਰ ਉਸ ਦਾ ਸੁਰੱਖਿਆ ਸਲਾਹਕਾਰ ਮਿਸਟਰ ਸੈਮ ਗੇਲ ਲਗਾਤਾਰ ਲੈਪਟੌਪ 'ਤੇ ਉਂਗਲਾਂ ਮਾਰਦਾ ਰਿਹਾ। ਆਖਰ ਸੈਮ ਦੇ ਬੋਲਾਂ ਨੇ ਸਾਰੇ ਚੁੱਪ ਕਰਵਾ ਦਿੱਤੇ :
‘‘ਜਨਾਬ, ਇਹ ਮੰਗਲ 'ਤੇ ਨਹੀਂ, ਭਾਰਤ ਵਾਲੇ ਪੰਜਾਬ ਦੇ ਸ਼ਹਿਰ ਮੋਗੇ ਵਿਚਲੇ ਪਿੰਡ ਗੋਧੇਵਾਲੇ ਲੈਂਡਿੰਗ ਕਰੀ ਬੈਠੇ ਹਨ। ਜਿਸ ਨੂੰ ਇਹ ਖੁਸ਼ਬੂਦਾਰ ਬੂਟੀ ਦੱਸਦੇ ਹਨ, ਉਹ ਕੁਝ ਹੋਰ ਨਹੀਂ ਸੁੱਖਾ (ਭੰਗ) ਹੈ। ਸੁੱਖੇ ਨਾਲ ਰੱਜੇ ਇਹ ਮੋਗੇ ਦੀਆਂ ਸਰਵਿਸ ਲੇਨਾਂ 'ਤੇ ਠੇਡੇ ਖਾਈ ਜਾ ਰਹੇ ਹਨ।” ਸੈਮ ਨੇ ਸਾਰਿਆਂ ਦੀ ਖੁਸ਼ੀ ਕਾਫ਼ੂਰ ਕਰ ਦਿੱਤੀ।
‘‘ਕੀ ਮੋਗੇ ਦੀਆਂ ਸਰਵਿਸ ਲੇਨਾਂ ਬਣੀਆਂ ਨਹੀਂ ਅਜੇ ਤੱਕ?” ਰਾਸ਼ਟਰਪਤੀ ਹੈਰਾਨ ਸੀ।
‘‘ਨਹੀਂ ਜਨਾਬ! ਇਹ ਪਿਛਲੇ ਬਾਰ੍ਹਾਂ ਤੇਰ੍ਹਾਂ ਸਾਲਾਂ ਤੋਂ ਬਣ ਰਹੀਆਂ ਹਨ, ਪਰ ਹਾਲੇ ਮੁਕੰਮਲ ਨਹੀਂ ਹੋਈਆਂ।”
‘‘ਕਦੋਂ ਤੱਕ ਹੋ ਜਾਣਗੀਆਂ?” ਰਾਸ਼ਟਰਪਤੀ ਨੇ ਪੁੱਛਿਆ।
‘‘ਵੀਹ ਪੱਚੀ ਸਾਲ ਹੋਰ ਲੱਗਣਗੇ। ਉਦੋਂ ਤੱਕ ਆਪਾਂ ਮੰਗਲ 'ਤੇ ਕਲੋਨੀ ਵਸਾ ਲਵਾਂਗੇ। ਉਸ ਕਲੋਨੀ ਵਿੱਚ ਪਹਿਲਾ ਜਹਾਜ਼ ਆਪਾਂ ਮੋਗੇ ਵਾਲਿਆਂ ਦਾ ਹੀ ਭਰ ਕੇ ਭੇਜਣਾ ਹੈ।” ਸੈਮ ਬੋਲਿਆ।
‘‘ਕਿਉਂ?”
‘‘ਕਿਉਂਕਿ ਮੋਗੇ ਵਾਲਿਆਂ ਨੂੰ ਟੋਇਆਂ ਵਿੱਚ ਗੱਡੀਆਂ ਚਲਾਉਣ ਦਾ ਲੰਮਾ ਤਜਰਬਾ ਹੈ ਜਨਾਬ।”
‘‘ਯਾਰ, ਤੁਸੀਂ ਆਪਣਾ ਰਾਕੇਟ ਉਥੋਂ ਸਹੀ ਸਲਾਮਤ ਕੱਢ ਲਿਆਓ। ਹੋਰ ਝੱਟ ਨੂੰ ਦਿਨ ਚੜ੍ਹ ਜਾਊ। ਜੇ ਇੰਡੀਅਨ ਮੀਡੀਆ ਨੂੰ ਪਤਾ ਲੱਗ ਗਿਆ ਤਾਂ ਜਲੂਸ ਬਹੁਤ ਕੱਢਣਗੇ। ਅੱਗੇ ਇਨ੍ਹਾਂ ਨੇ ਕੋਰੋਨਾ ਵਾਇਰਸ ਕੁੱਟ ਕੁੱਟ ਕੇ ਹੀ ਮਾਰ ਦਿੱਤਾ ਸੀ। ਨਾਲੇ ਸੁਣਿਐ ਮੋਗੇ ਦੇ ਜਵਾਕ ਹੀ ਬੜੇ ਇੱਲਤੀ ਐ। ਉਨ੍ਹਾਂ ਨੇ ਰੋੜੇ ਮਾਰ ਮਾਰ ਕੇ ਡੈਂਟ ਪਾ ਦੇਣੇ ਐ।” ਰਾਸ਼ਟਰਪਤੀ ਡਰਿਆ ਪਿਆ ਸੀ। ‘‘ਉਂਝ, ਤੈਨੂੰ ਬੜੀ ਨੌਲਿਜ ਐ ਮੋਗੇ ਬਾਰੇ?” ਉਨ੍ਹਾਂ ਸੈਮ ਨੂੰ ਪੁੱਛਿਆ।
‘‘ਜਨਾਬ, ਮੇਰਾ ਦਾਦਾ ਬੰਤਾ ਸਿੰਘ ਗਿੱਲ ਮੋਗੇ ਤੋਂ ਆਇਆ ਸੀ ਜੀ ਪੰਜਾਹ ਸਾਲ ਪਹਿਲਾਂ”, ਸੈਮ ਨੇ ਦੱਸਿਆ।
‘‘ਫਿਰ ਤੂੰ ਗਿੱਲ ਤੋਂ ਗੇਲ ਕਿਵੇਂ ਬਣ ਗਿਆ?” ਰਾਸ਼ਟਰਪਤੀ ਨੇ ਔਖੇ ਹੋ ਕੇ ਗਿੱਲ ਸ਼ਬਦ ਬੋਲਿਆ।
‘‘ਮੇਰੇ ਬਾਪ ਨੇ ਇਥੇ ਮੇਮ ਨਾਲ ਵਿਆਹ ਕਰਾ ਲਿਆ ਸੀ ਜੀ। ਮੇਰੀ ਮਾਂ ਨੂੰ ਗਿੱਲ ਬੋਲਣਾ ਨਹੀਂ ਸੀ ਆਉਂਦਾ। ਉਹ ਗਿੱਲ ਨੂੰ ਗੇਲ ਕਹਿੰਦੀ ਸੀ। ਸੋ ਅਸੀਂ ਗਿੱਲ ਤੋਂ ਗੇਲ ਹੋ ਗਏ।” ਸੈਮ ਨੇ ਹਿਸਟਰੀ ਦੱਸੀ।
‘‘ਜਾਓ ਗੇਲ, ਉਨ੍ਹਾਂ ਸੁੱਖੇ ਨਾਲ ਰੱਜਿਆਂ ਨੂੰ ਉਥੋਂ ਕੱਢ ਕੇ ਲਿਆਓ। ਬਾਕੀ ਗੱਲਾਂ ਫੇਰ ਸਹੀ”, ਰਾਸ਼ਟਰਪਤੀ ਨੇ ਆਦੇਸ਼ ਦਿੱਤਾ।
ਸੈਮ ਸਲੂਟ ਠੋਕ ਕੇ ਤੇਜ਼ੀ ਨਾਲ ਤੁਰ ਗਿਆ। ਕੁਝ ਦੇਰ ਬਾਅਦ ਉਹ ਵਾਪਸ ਆਇਆ।
ਰਾਸ਼ਟਰਪਤੀ ਨੇ ਪੁੱਛਿਆ, ‘‘ਹਾਂ ਬਈ, ਕਰ ਦਿੱਤੇ ਜਹਾਜ਼ ਰਵਾਨਾ?”
‘‘ਪੰਜ ਅਪਾਚੇ ਹੈਲੀਕਾਪਟਰ ਭੇਜ ਦਿੱਤੇ ਨੇ ਜੀ। ਥੋੜ੍ਹੇ ਸਮੇਂ `ਚ ਉਹ ਗੋਧੇਵਾਲਿਓਂ ਆਪਣਾ ਰਾਕੇਟ ਤੇ ਬੰਦੇ ਲੈ ਆਉਣਗੇ।”
‘‘ਉਨ੍ਹਾਂ ਨੂੰ ਕਹਿਣਾ ਸੀ ਬਈ ਤਿੰਨ ਚਾਰ ਬੰਬ ਪਾਕਿਸਤਾਨ 'ਤੇ ਸੁੱਟ ਆਇਓ। ਦੋ ਕੁ ਭਾਰਤ ਵਾਲੇ ਪਾਸੇ ਵੀ ਸੁੱਟ ਦਿਆ ਜੇ। ਆਪੇ ਦੋਵੇਂ ਦੇਸ਼ ਛਿੱਤਰੋ ਛਿੱਤਰੀ ਹੁੰਦੇ ਰਹਿਣਗੇ। ਕੌਮਾਂਤਰੀ ਭਾਈਚਾਰੇ ਦਾ ਧਿਆਨ ਆਪਣੀ ਨਾਕਾਮੀ ਉੱਤੇ ਨਹੀਂ ਜਾਊਗਾ।”
‘‘ਜੀ ਪਹਿਲਾਂ ਹੀ ਕਹਿ ਦਿੱਤਾ ਸੀ। ਤੁਹਾਡੇ ਨਾਲ ਰਹਿ ਕੇ ਐਨੀ ਕੁ ਅਕਲ ਤਾਂ ਸਿੱਖ ਹੀ ਲਈ ਹੈ।”
‘‘...ਤੇ ਹਾਂ, ਮੋਗੇ 'ਤੇ ਕੋਈ ਬੰਬ ਨਹੀਂ ਸੁੱਟਣਾ।”
‘‘ਘਬਰਾਓ ਨਾ ਜਨਾਬ, ਮੋਗੇ 'ਤੇ ਕੋਈ ਬੰਬ ਨਹੀਂ ਸੁੱਟੇਗਾ। ਪੰਜ ਪਾਇਲਟਾਂ 'ਚੋਂ ਤਿੰਨ ਤਾਂ ਹੈਨ ਹੀ ਮੋਗੇ ਦੇ।”
‘‘ਯਾਰ, ਮੋਗੇ ਦੇ ਜਵਾਕ ਇੱਲਤੀ ਐ ਤਾਂ ਨੌਜਵਾਨ ਕੀ ਕਰਦੇ ਐ?”
‘‘ਨੌਜਵਾਨ ਤਾਂ ਸਾਰੇ ਕੈਨੇਡਾ ਗਏ ਜੀ। ਬੱਸ ਉਹੀ ਉਥੇ ਐ ਜਿਨ੍ਹਾਂ ਤੋਂ ਆਈਲੈਟਸ ਨਹੀਂ ਹੋਇਆ। ਅਸੀਂ ਸਰੀ ਦਾ ਨਾਂਅ ਬਦਲ ਕੇ ਕੇ ਵੈਸਟਰਨ ਮੋਗਾ ਰੱਖ ਦੇਣਾ ਐ। ਮਤਾ ਤਾਂ ਐਤਕੀਂ ਤਿਆਰ ਪਿਆ ਸੀ, ਪਰ ਜਗਰਾਵਾਂ ਵਾਲੇ ਅੜ ਗਏ। ਕਹਿੰਦੇ ਸਾਡੀ ਗਿਣਤੀ ਜ਼ਿਆਦਾ ਐ। ਅਸੀਂ ਵੋਟਾਂ ਪੁਆਵਾਂਗੇ। ਦਾਰੂ ਪੀ ਕੇ ਛਿੱਤਰੋ ਛਿੱਤਰੀ ਹੋਵਾਂਗੇ। ਫਿਰ ਹੋ ਸਕਦੈ ਅਸੀਂ ਸਰੀ ਦਾ ਨਾਂਅ ਅਜੀਤਵਾਲ ਰੱਖ ਦੇਈਏ।”
‘‘ਅਜੀਤਵਾਲ ਕਿਉਂ?”
‘‘ਉਹ ਮੋਗੇ ਤੇ ਜਗਰਾਵਾਂ ਦੇ ਅੱਧ ਜਿਹੇ ਵਿੱਚ ਪੈਂਦਾ ਐ। ਅਕਸਰ ਮੋਗੇ ਵਾਲੇ ਇੱਕ ਦੂਜੇ 'ਤੇ ਛੱਬੀ ਬਣਾ ਕੇ ਇਸੇ ਤਰ੍ਹਾਂ ਰਾਜ਼ੀਨਾਮਾ ਕਰ ਲੈਂਦੇ ਐ।”
‘‘ਯਾਰ, ਮੋਗੇ ਦੀਆਂ ਸਰਵਿਸ ਲੇਨਾਂ ਅੜੀਆਂ ਕਿਉਂ ਪਈਆਂ ਨੇ? ਪਿਛਲੀ ਵਾਰ ਵੀ ਇਹ ਮਸਲਾ ਯੂ ਐੱਨ ਓ 'ਚ ਉਠਿਆ ਸੀ। ਮੋਗੇ ਵਾਲੇ ਲੜਨ ਨੂੰ ਐਡੇ ਤਕੜੇ ਐ ਤਾਂ ਕੁਝ ਕਰਦੇ ਕਿਉਂ ਨਹੀਂ?”
‘‘ਦਰਅਸਲ ਇਹ ਮਸਲਾ ਘਰ ਘਰ ਰੁਜ਼ਗਾਰ ਨਾਲ ਜੁੜਿਆ ਪਿਆ ਐ। ਬਹੁਤ ਸਾਰੇ ਡਾਕਟਰਾਂ, ਪੈਂਚਰ ਵਾਲਿਆਂ, ਡੈਂਟਿੰਗ-ਪੇਂਟਿੰਗ ਵਾਲਿਆਂ ਦਾ ਰੁਜ਼ਗਾਰ ਸਿੱਧਾ ਹੀ ਇਨ੍ਹਾਂ ਸਰਵਿਸ ਲੇਨਾਂ ਨਾਲ ਜੁੜਿਆ ਹੋਇਆ ਹੈ। ਨਾਲੇ ਅਸੀਂ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਮੋਗੇ ਨੂੰ ਇਸੇ ਤਰ੍ਹਾਂ ਰੱਖ ਕੇ ਇਸ ਨੂੰ ‘ਔਫ ਰੋਡਿੰਗ ਟੂਰਿਜ਼ਮ’ ਦੇ ਲਈ ਵਿਕਸਤ ਕੀਤਾ ਜਾਵੇ। ਕੱਲ੍ਹ ਮੇਰਾ ਛੋਹਰ ਕਹਿ ਰਿਹਾ ਸੀ ਕਿ ਡੈਡ ਕਾਰ ਦਿਓ, ਮੈਂ ਔਫ ਰੋਡਿੰਗ ਕਰਨੀ (ਕੱਚੇ ਰਾਹ 'ਤੇ ਗੱਡੀ ਚਲਾਉਣੀ) ਹੈ। ਮੈਂ ਕਿਹਾ: ਮੋਗੇ ਚਲਾ ਜਾ, ਨਾਲੇ ਔਫ ਰੋਡਿੰਗ ਕਰ ਲਈਂ, ਨਾਲੇ ਪੁਰਖਿਆਂ ਦੀ ਮਿੱਟੀ ਨੂੰ ਮੱਥ ਟੇਕ ਆਈਂ। ਵੈਸੇ ਮੱਥੇ ਟੇਕਣ ਦੀ ਵੀ ਲੋੜ ਨਹੀਂ, ਮਿੱਟੀ ਤਾਂ ਉਡ ਉਡ ਹੀ ਸਿਰ 'ਚ ਬਥੇਰੀ ਪੈ ਜਾਂਦੀ ਐ।”
‘‘ਟੂਰਿਜ਼ਮ ਦਾ ਕਾਫੀ ਸਕੋਪ ਐ ਮੋਗੇ 'ਚ।”
‘‘ਹਾਂ ਜੀ, ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ, ਕਹਿੰਦੇ ਅਸੀਂ ਤਾਂ ਇਉਂ ਹੀ ਖਾਨੇ ਹੁੰਨੇ ਆਂ।”
‘‘ਜਦੋਂ ਇਹ ਮਸਲਾ ਯੂ ਐੱਨ ਓ 'ਚ ਉਠਿਆ ਸੀ ਤਾਂ ਸੜਕ ਬਣਾਉਣ ਵਾਲੇ ਕੀ ਕਹਿੰਦੇ ਸੀ?”
‘‘ਉਹ ਕਹਿੰਦੇ, ਮਸਲਾ ਭਾਵੇਂ ਚੰਨ 'ਤੇ ਜਾ ਕੇ ਉਠਾ ਲਓ, ਇਹ ਤਾਂ ਇਉਂ ਹੀ ਚੱਲੂ।”
‘‘ਇਹਦਾ ਕੀ ਮਤਲਬ?”
‘‘ਪਤਾ ਨਹੀਂ ਜੀ, ਮੋਗੇ ਵਾਲੇ ਟਰੱਕਾਂ ਪਿੱਛੇ ਆਮ ਲਿਖਿਆ ਹੁੰਦਾ ਐ।” (ਉਦੋਂ ਹੀ ਰਾਸ਼ਟਰਪਤੀ ਦਾ ਖ਼ਾਸ ਚੀਨਾ ਰਸੋਈਆ ਚਿੰਗ ਫੁੰਗ ਲੀ ਚਾਹ ਲੈ ਕੇ ਆਇਆ)
ਚਿੰਗ ਫੁੰਗ ਨੇ ਪੁੱਛਿਆ, ‘‘ਹੋਰ ਸੈਮ ਵੀਰੇ, ਕੀ ਹਾਲ ਐ?”
ਸੈਮ ਨੇ ਜਵਾਬ ਦਿੱਤਾ, ‘‘ਵਧੀਆ।”
ਰਾਸ਼ਟਰਪਤੀ ਨੇ ਹੈਰਾਨੀ ਨਾਲ ਪੁੱਛਿਆ, ‘‘ਓਏ ਇਹ ਵੀ ਮੋਗੇ ਦਾ ਐ?”
ਸੈਮ ਨੇ ਦੱਸਿਆ, ‘‘ਹਾਂ ਜੀ, ਮੇਰਾ ਦਾਦਾ ਤੇ ਇਹਦਾ ਦਾਦਾ 'ਕੱਠੇ ਹੀ ਮੋਗਿਓਂ ਤੁਰੇ ਸੀ। ਮੇਰਾ ਦਾਦਾ ਅਮਰੀਕਾ ਆ ਗਿਆ ਤੇ ਇਹਦਾ ਦਾਦਾ ਚੀਨ ਚਲਾ ਗਿਆ। ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’