Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕੋਰੋਨਾ ਦੌਰਾਨ ਭਾਰਤ ਵਿੱਚ ਸਭ ਰਾਮ ਭਰੋਸੇ

June 24, 2020 09:34 AM

-ਕਰਣ ਥਾਪਰ
ਅਸਲ 'ਚ ਵਾਇਰਸ ਦੇ ਨਾਲ ਰਹਿ ਕੇ ਅਸੀਂ ਕੀ ਸਿੱਖ ਸਕਦੇ ਹਾਂ? ਜਦੋਂ ਤੱਕ ਸਾਨੂੰ ਕੋਈ ਇਸ ਵਾਇਰਸ ਦੀ ਵੈਕਸੀਨ ਨਹੀਂ ਮਿਲ ਜਾਂਦੀ ਉਦੋਂ ਤੱਕ ਇਹ ਸਾਡੇ ਲਈ ਵੱਡੀ ਚੁਣੌਤੀ ਹੈ। ਅੱਜ ਜਦੋਂ ਅਸੀਂ ਅਨਲਾਕ-1 'ਚ ਪ੍ਰਵੇਸ਼ ਕਰ ਲਿਆ ਹੈ ਤਾਂ ਇਹ ਮੁੱਖ ਤੌਰ 'ਤੇ ਇੱਕ ਦਿਲਚਸਪ ਸਵਾਲ ਹੈ, ਕਿਉਂਕਿ ਮੈਂ ਦੋ ਵਿਆਪਕ ਅਤੇ ਬਹੁਤ ਵੱਖਰੇ ਜਵਾਬਾਂ ਨੂੰ ਲੱਭਿਆ ਹੈ। ਅਜਿਹੇ ਲੋਕ ਹਨ, ਜੋ ਆਪਣੇ ਘਰ 'ਚ ਰਹਿ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਨੇ ਮਾਰਚ ਦੇ ਅੰਤ ਵਿੱਚ ਬੰਦ ਦਰਵਾਜ਼ਿਆਂ ਦੇ ਪਿੱਛੇ ਰਹਿ ਕੇ ਤਾਲਮੇਲ ਬਿਠਾਇਆ। ਉਹ ਅਜੇ ਤੱਕ ਇਨ੍ਹਾਂ ਦਰਵਾਜ਼ਿਆਂ ਦੇ ਪਿੱਛੇ ਜ਼ਿੰਦਗੀ ਬਤੀਤ ਕਰ ਰਹੇ ਹਨ। ਅਨਲਾਕ ਉਨ੍ਹਾਂ ਨੂੰ ਮਾਸਕ ਪਹਿਨਣ ਤੇ ਦੋ ਮੀਟਰ ਦੀ ਜ਼ਰੂਰੀ ਦੂਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ, ਪਰ ਫਿਰ ਵੀ ਉਨ੍ਹਾਂ ਨੇ ਇਸ ਬਦਲ ਨੂੰ ਨਹੀਂ ਚੁਣਿਆ। ਉਹ ਸੁਰੱਖਿਅਤ ਹਨ ਅਤੇ ਮੈਨੂੰ ਉਨ੍ਹਾਂ 'ਤੇ ਸਿਰਫ ਇੱਕ ਸ਼ੱਕ ਹੈ ਕੀ ਇਹ ਵਾਇਰਸ ਨਾਲ ਜਿਊਣਾ ਸਿੱਖ ਰਹੇ ਹਨ? ਸੱਚ ਕਹਾਂ ਤਾਂ ਜੇ ਤੁਸੀਂ ਆਪਣੇ ਘਰ ਨੂੰ ਆਪਣੀ ਜੇਲ੍ਹ 'ਚ ਬਦਲਦੇ ਹੋ ਇਹ ਇੱਕ ਬਹੁਤ ਵੱਖਰੀ ਜ਼ਿੰਦਗੀ ਹੈ ਜਿਸ ਦੀ ਤੁਸੀਂ ਅਗਵਾਈ ਕਰ ਰਹੇ ਹੋ। ਅਸਲ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਦੁਨੀਆ ਦੇ ਡਰ ਨਾਲ ਬਾਹਰੀ ਜ਼ਿੰਦਗੀ ਨੂੰ ਛੱਡ ਦਰਵਾਜ਼ਿਆਂ ਦੇ ਅੰਦਰ ਰਹਿ ਰਹੇ ਹੋ?
ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਘਰੇਲੂ ਕਰਮਚਾਰੀਆਂ ਨੂੰ ਆਪਣੇ ਘਰਾਂ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਵੀ ਤ੍ਰਾਸਦੀ ਹੈ। ਵਿਦੇਸ਼ੀ ਯਾਤਰਾ ਕਰਨ ਵਾਲਿਆਂ ਨੇ ਭਾਰਤ 'ਚ ਕੋਰੋਨਾ ਦਾ ਪ੍ਰਵੇਸ਼ ਕਰਵਾ ਦਿੱਤਾ। ਇਸ ਦਾ ਪਸਾਰ ਹੋ ਚੁੱਕਾ ਹੈ। ਅਸੀਂ ਗਰੀਬ ਅਤੇ ਵਾਂਝੇ ਹਮਵਤਨੀਆਂ ਨੂੰ ਆਪਣੀ ਸੁਰੱਖਿਆ ਲਈ ਖਤਰਾ ਮੰਨਦੇ ਹਾਂ। ਇਸ ਲਈ ਉਨ੍ਹਾਂ ਲਈ ਦੋ ਭਾਰਤ ਬਣ ਚੁੱਕੇ ਹਨ। ਵਿਸ਼ੇਸ਼ ਤੌਰ 'ਤੇ ਇੱਕ ਘਰ ਹੈ ਜਿੱਥੇ ਕਿਸੇ ਨੂੰ ਵੜਨ ਦੀ ਇਜਾਜ਼ਤ ਨਹੀਂ ਅਤੇ ਦੂਸਰਾ ਬਾਹਰੀ ਵਿਆਪਕ ਹਾਸ਼ੀਆ ਹੈ ਜਿੱਥੇ ਹਰੇਕ ਡਰ ਵਿੱਚ ਰਹਿ ਰਿਹਾ ਹੈ ਅਤੇ ਗਰੀਬਾਂ ਤੋਂ ਬਚ ਰਿਹਾ ਹੈ।
ਵਾਇਰਸ ਦੇ ਨਾਲ ਰਹਿਣ ਵਾਲੇ ਦੂਸਰੇ ਲੋਕ ਇੱਕ ਸਾਧਾਰਨ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮਾਸਕ ਅਤੇ ਚਿਹਰੇ ਨੂੰ ਬਚਾਉਣ ਲਈ ਇੱਕ ਕਵਚ ਦੀ ਵਰਤੋਂ ਕਰਦੇ ਹਨ ਤੇ ਦੋ ਮੀਟਰ ਸਮਾਜਕ ਦੂਰੀ ਬਣਾ ਕੇ ਰਹਿ ਰਹੇ ਹਨ। ਉਹ ਇਸ ਆਸ ਵਿੱਚ ਹਨ ਕਿ ਵਾਇਰਸ ਉਨ੍ਹਾਂ 'ਤੇ ਹਮਲਾ ਨਹੀਂ ਕਰੇਗਾ, ਪਰ ਕੀ ਇਹ ਆਸ ਹਕੀਕੀ ਹੈ?
ਮਾਸਕ ਪਹਿਨਣਾ ਅਤੇ ਫੇਸ ਸ਼ੀਲਡ ਨੂੰ ਲਾਗੂ ਕਰਨਾ ਆਸ ਅਨੁਸਾਰ ਸੌਖਾ ਹੈ, ਪਰ ਦੋ ਮੀਟਰ ਦੂਰੀ ਰੱਖਣੀ ਸੌਖੀ ਨਹੀਂ। ਭਾਵੇਂ ਇਹ ਦਫਤਰ ਹੋਵੇ, ਬਸ ਸਟਾਪ ਹੋਵੇ, ਕਰਿਆਨਾ ਸਟੋਰ ਹੋਵੇ, ਟੈਕਸੀ ਹੋਵੇ, ਸਟਰੀਟ ਵੈਂਡਰ ਕੋਲੋਂ ਸਬਜ਼ੀ ਖਰੀਦਣੀ ਹੋਵੇ ਜਾਂ ਹਾਕਰ ਕੋਲੋਂ ਅਖਬਾਰ ਲੈਣਾ ਹੋਵੇ। ਅਜਿਹੀਆਂ ਥਾਵਾਂ 'ਤੇ ਅਸੀਂ ਇੱਕ ਦੂਸਰੇ ਤੋਂ ਲਗਭਗ ਇੱਕ ਕਦਮ ਦੀ ਦੂਰੀ ਹੀ ਰੱਖਦੇ ਹਾਂ। ਅਜਿਹੇ ਲੋਕ ਆਪਣੇ ਆਪ ਨੂੰ ਰਾਮ ਭਰੋਸੇ ਜਾਂ ਫਿਰ ਅੱਲ੍ਹਾ ਰੱਖਾ ਸਮਝਦੇ ਹਨ। ਉਹ ਇੰਝ ਹੀ ਜਿਊਣਾ ਸਿੱਖ ਰਹੇ ਹਨ।
ਆਪਣੇ ਆਪ ਨੂੰ ਰੋਕ ਕੇ ਵਿਚਾਰ ਕਰੋ ਕਿ ਕੀ ਤੁਸੀਂ ਦੋ ਜਵਾਬਾਂ ਦੌਰਾਨ ਵਿੱਚ ਕੋਈ ਸਪੱਸ਼ਟ ਲਿੰਕ ਦੇਖਿਆ ਹੈ? ਡਰ ਈਸ਼ਵਰ ਦਾ ਦੂਸਰਾ ਨਾਂਅ ਹੈ। ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ। ਪਹਿਲੇ ਕੇਸ ਵਿੱਚ ਡਰ ਕੁਝ ਉਦਮ ਨੂੰ ਬਾਹਰ ਕਰਨ ਤੋਂ ਨਾਂਹ ਕਰਨੀ ਯਕੀਨੀ ਬਣਾਉਂਦਾ ਹੈ। ਲੋਕ ਅਜਿਹਾ ਕਰ ਸਕੇ ਹਨ ਕਿਉਂਕਿ ਉਹ ਘਰ ਵਿੱਚ ਰਹਿਣ ਦਾ ਜੋਖਿਮ ਉਠਾ ਸਕਦੇ ਹਨ, ਪਰ ਆਮਦਨ ਦਾ ਇੱਕ ਬਹੁਤ ਵੱਡਾ ਨੁਕਸਾਨ ਨਹੀਂ ਉਠਾ ਸਕਦੇ। ਆਰਥਿਕ ਕਿਸਮਤ ਬਿਨਾਂ ਸ਼ੱਕ ਉਨ੍ਹਾਂ ਦੇ ਡਰ ਦੀ ਭਾਵਨਾ ਦੀ ਪੁਸ਼ਟੀ ਕਰਦੀ ਹੈ।
ਦੂਸਰੇ ਲੋਕਾਂ ਦੇ ਕੋਲ ਕੰਮ 'ਤੇ ਵਾਪਸ ਜਾਣ ਦੇ ਇਲਾਵਾ ਕੋਈ ਬਦਲ ਨਹੀਂ ਹੈ ਉਨ੍ਹਾਂ ਦੇ ਲਈ ਘਰ 'ਚ ਰਹਿਣਾ ਕੋਈ ਬਦਲ ਨਹੀਂ ਹੈ। ਨਾ ਉਨ੍ਹਾਂ ਦੀ ਆਮਦਨ ਅਤੇ ਨਾ ਉਨ੍ਹਾਂ ਦੇ ਘਰਾਂ ਦਾ ਸਾਈਜ਼ ਇਸ ਦੀ ਇਜਾਜ਼ਤ ਦਿੰਦਾ ਹੈ। ਉਹ ਇਹ ਸੋਚ ਕੇ ਜੋਖਿਮ ਦਾ ਸਾਹਮਣਾ ਕਰਦੇ ਹਨ ਕਿ ਉਨ੍ਹਾਂ ਦੇ ਨਾਲ ਅਜਿਹਾ ਨਹੀਂ ਹੋਵੇਗਾ।
ਬਦਕਿਸਮਤੀ ਨਾਲ ਅਨੁਮਾਨ ਸਿਰਫ ਲਕਵਾ ਗ੍ਰਸਤ ਜਾਂ ਨਿਰਾਸ਼ ਆਸ ਨੂੰ ਮਜ਼ਬੂਤ ਕਰਦਾ ਹੈ। ਭਾਰਤ ਰੋਜ਼ਾਨਾ ਮਰੀਜ਼ਾਂ ਦੇ ਵਧਦੇ ਮਾਮਲੇ 'ਚ ਤੀਸਰੇ ਸਥਾਨ 'ਤੇ ਹੈ, ਕੁੱਲ ਕੇਸਾਂ ਅਤੇ ਰੋਜ਼ਾਨਾ ਮੌਤਾਂ ਦੇ ਮਾਮਲੇ ਵਿੱਚ ਚੌਥਾ ਸਭ ਤੋਂ ਵੱਡਾ ਦੇਸ਼ ਹੈ ਅਤੇ ਕੁੱਲ ਮੌਤਾਂ ਦੇ ਮਾਮਲੇ ਵਿੱਚ ਨੌਵਾਂ ਸਭ ਤੋਂ ਵੱਡਾ ਦੇਸ਼ ਹੈ। ਇਥੋਂ ਤੱਕ ਕਿ ਮਾਹਰ ਵੀ ਇਹੀ ਕਹਿੰਦੇ ਹਨ ਕਿ ਭਾਰਤ 'ਚ ਸਤੰਬਰ ਤੱਕ 200 ਮਿਲੀਅਨ ਲੋਕ ਪ੍ਰਭਾਵਤ ਹੋ ਸਕਦੇ ਹਨ ਅਤੇ ਨਵੰਬਰ ਦੇ ਮੱਧ ਤੱਕ ਇਹ ਵਾਇਰਸ ਚੋਟੀ 'ਤੇ ਪਹੁੰਚ ਸਕਦਾ ਹੈ।
ਇਸ ਲਈ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਕੀ ਅਸੀਂ ਉਨ੍ਹਾਂ ਲੋਕਾਂ ਵਿੱਚ ਵੰਡੇ ਹੋ ਸਕਦੇ ਹਾਂ, ਜੋ ਡਰ ਦੇ ਨਾਲ ਰਹਿੰਦੇ ਹਨ ਜਾਂ ਉਮੀਦ ਦੇ ਨਾਲ ਜਿਊਂਦੇ ਹਨ? ਮੈਨੂੰ ਪਤਾ ਹੈ ਕਿ ਵਿਸ਼ਾਲ ਬਹੁਮਤ ਬਾਅਦ ਦੀ ਸ਼੍ਰੇਣੀ ਦੇ ਨਾਲ ਹੈ। ਇਹ ਗਿਣਤੀ ਸ਼ਾਇਦ ਨੱਬੇ ਫੀਸਦੀ ਹੋ ਸਕਦੀ ਹੈ। ਅਸੀਂ ਪਹਿਲਾਂ ਹੀ ਧਰਮ ਅਤੇ ਖੇਤਰ, ਜਾਤੀ ਅਤੇ ਭੋਜਨ ਅਤੇ ਰੰਗ ਨਾਲ ਵੱਡੇ ਹਾਂ। ਅੱਗੋਂ ਜਿਸ ਤਰ੍ਹਾਂ ਅਸੀਂ ਇਸ ਦੇ ਨਾਲ ਰਹਿਣਾ ਚਾਹੁੰਦੇ ਹਾਂ ਤਾਂ ਕੀ ਵਾਇਰਸ ਸਾਨੂੰ ਵੰਡੇਗਾ? ਕੀ ਅਸੀਂ ਅਜਿਹੇ ਲੋਕਾਂ 'ਚ ਫਰਕ ਦੇਖਣਾ ਚਾਹਾਂਗੇ, ਜੋ ਅਮੀਰ ਹਨ ਤੇ ਦਰਵਾਜ਼ੇ ਬੰਦ ਰੱਖਦੇ ਹਨ? ਦੂਸਰੇ ਪਾਸੇ ਉਹ ਲੋਕ ਹਨ ਜਿਨ੍ਹਾਂ ਦੇ ਕੋਲ ਇਸ ਦੇ ਇਲਾਵਾ ਕੋਈ ਚਾਰਾ ਨਹੀਂ। ਅਸੀਂ ਸਾਰਿਆਂ ਦੀ ਸੁਰੱਖਿਆ ਲਈ ਭਗਵਾਨ ਕੋਲ ਪ੍ਰਾਰਥਨਾ ਕਰਾਂਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’