Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ
 
ਟੋਰਾਂਟੋ/ਜੀਟੀਏ

ਸਿਟੀ ਆਫ ਬਰੈਂਪਟਨ ਵੱਲੋਂ ਐਂਟੀ ਬਲੈਕ ਰੇਸਿਜ਼ਮ ਯੂਨਿਟ ਦਾ ਚੈਪਮੈਨ ਨੂੰ ਨਿਯੁਕਤ ਕੀਤਾ ਗਿਆ ਐਡਵਾਈਜ਼ਰ

June 24, 2020 06:58 AM

ਬਰੈਂਪਟਨ, 23 ਜੂਨ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਵੱਲੋਂ ਪਿੱਛੇ ਜਿਹੇ ਐਲਾਨੀ ਗਈ ਬਲੈਕ ਐਫਰੀਕਨ ਐਂਡ ਕੈਰੇਬੀਅਨ ਸੋਸ਼ਲ, ਕਲਚਰਲ ਐਂਡ ਇਕਨੌਮਿਕ ਐਂਪਾਵਰਮੈਂਟ ਐਂਡ ਐਂਟੀ ਬਲੈਕ ਰੇਸਿਜ਼ਮ ਯੂਨਿਟ (Black African and Caribbean Social, Cultural and Economic Empowerment and Anti-Black Racism Unit) ਦਾ ਗਵੇਨੈਥ ਚੈਪਮੈਨ ਨੂੰ ਸੀਨੀਅਰ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
ਇਸ ਯੂਨਿਟ ਨੂੰ ਬੀਤੇ ਦਿਨੀਂ ਸਿਟੀ ਕਾਉਂਸਲ ਵੱਲੋਂ ਮਨਜ਼ੂਰੀ ਦਿੱਤੀ ਗਈ। ਚੈਪਮੈਨ ਚੀਫ ਐਡਮਨਿਸਟ੍ਰੇਟਿਵ ਆਫੀਸਰ ਦੇ ਆਫਿਸ ਨੂੰ ਰਿਪੋਰਟ ਕਰੇਗੀ। ਚੈਪਮੈਨ ਬਰੈਂਪਟਨ ਵਿੱਚੋਂ ਐਂਟੀ ਬਲੈਕ ਨਸਲਵਾਦ ਖਤਮ ਕਰਨ ਲਈ ਯੋਜਨਾ ਤਿਆਰ ਕਰੇਗੀ ਤੇ ਯੂਨਿਟ ਦੀ ਅਗਵਾਈ ਕਰੇਗੀ। ਲੋਕਲ ਕਮਿਊਨਿਟੀ ਨਾਲ ਤਾਲਮੇਲ ਬਿਠਾ ਕੇ ਬਰੈਂਪਟਨ ਦੀ ਬਲੈਕ ਕਮਿਊਨਿਟੀ ਦੇ ਸਮਾਜਕ, ਸੱਭਿਆਚਾਰਕ ਤੇ ਆਰਥਿਕ ਰੁਤਬੇ ਵਿੱਚ ਸੁਧਾਰ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗੀ।
ਚੈਪਮੈਨ ਦਾ ਤਜਰਬਾ ਸਿਟੀ ਤੇ ਕਮਿਊਨਿਟੀ ਦੇ ਬਹੁਤ ਕੰਮ ਆਵੇਗਾ ਕਿਉਂਕਿ ਉਹ ਸਟਾਫ,ਲੋਕਲ ਬਿਜ਼ਨਸ ਤੇ ਸਟੇਕਹੋਲਡਰਜ਼ ਦਰਮਿਆਨ ਕੜੀ ਦਾ ਕੰਮ ਕਰੇਗੀ। ਪਿੱਛੇ ਜਿਹੇ ਚੈਪਮੈਨ ਕੈਨੇਡੀਅਨ ਬਲੈਕ ਕਾਕਸ ਦੀ ਪ੍ਰੈਜ਼ੀਡੈਂਟ, ਇੰਸਪਾਇਰਿੰਗ ਐਂਡ ਐਂਪਾਵਰਿੰਗ ਯੂਥ ਨੈੱਟਵਰਕ ਤੇ ਇੰਸਪਾਇਰਿੰਗ ਯੂ ਮੀਡੀਆ ਪ੍ਰੋਡਕਸ਼ਨਜ਼ ਦੀ ਪ੍ਰੈਜ਼ੀਡੈਂਟ ਵਜੋਂ ਸੇਵਾ ਨਿਭਾਅ ਚੁੱਕੀ ਹੈ। ਇਸ ਤੋਂ ਇਲਾਵਾ ਕਮਿਊਨਿਟੀ ਆਗੂ ਹੋਣ ਦੇ ਨਾਲ ਨਾਲ ਚੈਪਮੈਨ ਸੀਟੀਵੀ ਤੇ ਸਿਟੀਟੀਵੀ ਲਈ ਅਜਿਹੇ ਮਿਆਰੀ ਪ੍ਰੋਗਰਾਮ, ਜਿਨ੍ਹਾਂ ਵਿੱਚ ਬਲੈਕ ਕਮਿਊਨਿਟੀ ਨੂੰ ਹਾਈਲਾਈਟ ਕੀਤਾ ਗਿਆ ਹੋਵੇ, ਪ੍ਰੋਡਿਊਸ ਕਰ ਚੱੁਕੇ ਹਨ।
ਚੈਪਮੈਨ ਨੂੰ ਟੋਰਾਂਟੋ ਦੀ ਅਫਰੀਕਨ ਕੈਨੇਡੀਅਨ ਕਮਿਊਨਿਟੀ ਦੇ ਨੌਜਵਾਨਾਂ ਨਾਲ ਕੰਮ ਕਰਨ ਦਾ ਕਾਫੀ ਤਜ਼ਰਬਾ ਹੈ। ਚੈਪਮੈਨ 100 ਐਕੰਪਲਿਸ਼ਡ ਬਲੈਕ ਕੈਨੇਡੀਅਨ ਵੁਮਨ ਐਵਾਰਡ, ਕਮਿਊਨਿਟੀ ਵਿੱਚ ਯੋਗਦਾਨ ਪਾਉਣ ਲਈ ਬਲੈਕ ਬਿਜ਼ਨਸ ਐਂਡ ਪ੍ਰੋਫੈਸ਼ਨਲ ਐਸੋਸਿਏਸ਼ਨਜ਼ ਵੁਮਨ ਆਫ ਆਨਰ ਐਵਾਰਡ ਹਾਸਲ ਕਰ ਚੱੁਕੇ ਹਨ ਤੇ ਕਮਿਊਨਿਟੀ ਸਰਵਿਸ ਤੇ ਮੀਡੀਆ ਲਈ ਕੰਮ ਕਰਨ ਵਾਸਤੇ ਸਾਲ 2008 ਵਿੱਚ ਉਨ੍ਹਾਂ ਨੂੰ ਹੈਰੀ ਜੀਰੋਮ ਐਵਾਰਡ ਲਈ ਵੀ ਨਾਮਜਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕਮਿਊਨਿਟੀ ਸਰਵਿਸ ਲਈ ਚੈਪਮੈਨ ਨੂੰ ਕੁਈਨ ਐਲਿਜ਼ਾਬੱੈਥ ੀੀ ਡਾਇਮੰਡ ਜੁੁਬਲੀ ਮੈਡਲ ਵੀ ਮਿਲ ਚੁੱਕਿਆ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ