Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਚੀਨ ਦਾ ਕਰਜ਼ਾ ਮਿਆਂਮਾਰ ਦੇ ਲਈ ਬੋਝ ਬਣ ਗਿਐ

June 23, 2020 09:47 AM

-ਰਾਜਨੀਤਕ ਮਾਹਰ ਦੀ ਕਲਮ ਤੋਂ
ਇੱਕ ਹੈਰਾਨ ਕਰਨ ਵਾਲੇ ਐਲਾਨ 'ਚ ਮਿਆਂਮਾਰ ਦੇ ਆਟੀਟਰ ਜਨਰਲ ਨੇ ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਬੀ ਆਰ ਆਈ ਅਤੇ ਬੀ ਆਰ ਆਈ ਕਰਜ਼ਾ ਦੋਵਾਂ 'ਤੇ ਚੀਨੀ ਕਰਜ਼ 'ਤੇ ਨਿਰਭਰਤਾ ਬਾਰੇ ਯਾਦ ਕਰਵਾਇਆ। ਚੀਨ ਵਿਆਜ ਦੀਆਂ ਬਹੁਤੀਆਂ ਉਚ ਦਰਾਂ ਲੈਂਦਾ ਹੈ। ਮਿਆਂਮਾਰ (ਜਿਸ ਦਾ ਪੁਰਾਣਾ ਨਾਂਅ ਬਰਮਾ ਹੈ) ਦਾ ਰਾਸ਼ਟਰੀ ਕਰਜ਼ਾ ਲਗਭਗ 10 ਬਿਲੀਅਨ ਡਾਲਰ ਹੈ ਜਿਸ ਵਿੱਚੋਂ ਚਾਰ ਬਿਲੀਅਨ ਡਾਲਰ ਉਸ ਨੇ ਚੀਨ ਦਾ ਦੇਣਾ ਹੈ। ਆਡੀਟਰ ਜਨਰਲ ਮਾਵਥਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਚੀਨ ਮਿਆਂਮਾਰ ਨੂੰ ਸ੍ਰੀਲੰਕਾ ਅਤੇ ਕੁਝ ਅਫਰੀਕੀ ਦੇਸ਼ਾਂ ਵਾਂਗ ਕਰਜ਼ੇ ਦੇ ਜਾਲ ਵਿੱਚ ਧੱਕ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਵਿਸ਼ਵ ਬੈਂਕ ਜਾਂ ਫਿਰ ਕੌਮਾਂਤਰੀ ਕਰੰਸੀ ਫੰਡ (ਆਈ ਐੱਮ) ਵਰਗੇ ਵਿੱਤੀ ਸੰਸਥਾਵਾਂ ਦੇ ਕਰਜ਼ੇ ਦੀ ਤੁਲਨਾ ਵਿੱਚ ਚੀਨ ਵੱਧ ਵਿਆਜ ਲੈਂਦਾ ਹੈ। ਇਸ ਲਈ ਮੈਂ ਚੀਨੀ ਕਰਜ਼ਿਆਂ ਦੀ ਵਰਤੋਂ ਕਰਨ ਦੇ ਲਈ ਸਰਕਾਰ ਦੇ ਮੰਤਰਾਲਿਆਂ ਨੂੰ ਇਸ ਬਾਰੇ ਸੁਚੇਤ ਕਰਨਾ ਚਾਹਾਂਗਾ। ਆਪਣੇ ਦੇਸ਼ ਦੇ ਕਰਜ਼ੇ ਦੇ ਮੂਲ ਧਨ ਅਤੇ ਵਿਆਜ ਦੋਵਾਂ 'ਚ ਚੀਨ ਨੂੰ ਸਾਲਾਨਾ 500 ਮਿਲੀਅਨ ਡਾਲਰ ਦੇਣੇ ਪੈਣਗੇ।
ਵਿਸ਼ਲੇਸ਼ਕਾਂ ਨੇ ਦੱਸਿਆ ਕਿ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ ਆਰ ਆਈ) ਵਿੱਚ ਮਿਆਂਮਾਰ ਦੀ ਭਾਈਵਾਲੀ ਦਾ ਮਤਲਬ ਹੈ ਕਿ ਉਸ ਨੇ ਆਪਣੇ ਵਿਸ਼ਾਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਵਿਤ ਪੋਸ਼ਣ ਦੇ ਲਈ ਨਵਾਂ ਕਰਜ਼ਾ ਲੈਣਾ ਜਾਰੀ ਰੱਖਿਆ। ਮਿਆਂਮਾਰ ਦੇ ਪਾਰਲੀਮੈਂਟ ਮੈਂਬਰਾਂ ਅਤੇ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਚੀਨ ਦੇ ਕਰਜ਼ੇ ਬੋਝ ਬਣ ਗਏ ਹਾਂ, ਕਿਉਂਕਿ ਦੇਸ਼ ਨੂੰ ਮੂਲ ਧਨ ਅਤੇ ਵਿਆਜ ਦੋਵਾਂ 'ਚ ਸਾਲਾਨਾ 500 ਅਮਰੀਕੀ ਡਾਲਰ ਜਿੰਨਾ ਅਦਾ ਕਰਨਾ ਪਿਆ ਹੈ। ਜਨਵਰੀ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਅਤੇ ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਨੇ ਬੀ ਆਰ ਆਈ ਦੇ ਨਿਯਮਾਂ ਤਹਿਤ ਪ੍ਰਮੁੱਖ ਬੁਨਿਆਦੀ ਢਾਂਚੇ ਨੂੰ ਰਫਤਾਰ ਦੇਣ ਲਈ ਸਹਿਮਤੀ ਪ੍ਰਗਟ ਕੀਤੀ ਸੀ ਜਿਸ ਦੇ ਨਤੀਜੇ ਵਜੋਂ 33 ਬੇਨਤੀ ਪੱਤਰ, ਪ੍ਰੋਟੋਕਾਲ ਅਤੇ ਮੈਗਾ ਪ੍ਰੋਜੈਕਟ ਵਿਕਾਸ ਰੇਲਵੇ, ਉਦਯੋਗਿਕ ਬਿਜਲੀ ਪ੍ਰੋਜੈਕਟਾਂ ਤੇ ਵਪਾਰ ਅਤੇ ਸਮਝੌਤਾ ਯਾਦ ਪੱਤਰ ਸ਼ਾਮਲ ਹਨ। ਸ਼ੀ ਦੀ ਜਨਵਰੀ ਦੀ ਯਾਤਰਾ ਦੇ ਦੌਰਾਨ ਚੀਨੀ ਰਾਸ਼ਟਰਪਤੀ ਨੇ ਸਥਾਨਕ ਲੀਡਰਸ਼ਿਪ ਵਿੱਚ ਸਮਝੌਤੇ ਅਤੇ ਸ਼ੇਅਰ ਹੋਲਡਰਾਂ ਦੇ ਸਮਝੌਤੇ 'ਤੇ ਸਹਿਮਤੀ ਪ੍ਰਗਟ ਕੀਤੀ, ਜੋ ਕਿਉਕਾਫਿਊ ਸਪੈਸ਼ਲ ਇਕਨਾਮਿਕ ਜ਼ੋਨ ਦੇ ਲਈ ਹੈ, ਜਿਹੜਾ ਯਾਗੂੰਨ ਸਿਟੀ ਦੇ ਨਿਊ ਅਰਬਨ ਡਿਵੈਲਪਮੈਂਟ 'ਤੇ ਇੱਕ ਆਸ-ਪੱਤਰ ਹੈ। ਚੀਨੀ ਕਰਜ਼ੇ ਵਿੱਚ ਅਕਸਰ ਹੋਰ ਕੌਮਾਂਤਰੀ ਕਰਜ਼ਾ ਦਾਤਿਆਂ ਦੀ ਤੁਲਨਾ ਵਿੱਚ ਵੱਧ ਵਿਆਜ ਲੱਗਦਾ ਹੈ। ਇਸ ਲਈ ਬੀ ਆਰ ਆਈ ਪ੍ਰੋਜੈਕਟਾਂ ਦੀ ਛਾਣਬੀਣ, ਉਨ੍ਹਾਂ ਦੇ ਵਿੱਤ ਪੋਸ਼ਣ ਸਰੋਤ ਵਿਸ਼ੇਸ਼ ਤੌਰ 'ਤੇ ਮਹੱਤਵ ਪੂਰਨ ਹੋਣਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਿਆਂਮਾਰ ਸਰਕਾਰ ਇੱਕ ਸੁਰੱਖਿਅਤ ਕਰਜ਼ੇ ਦੇ ਭਾਰ ਤੋਂ ਬੱਚਦੀ ਹੈ।
ਇਸ ਬਾਰੇ ਮਿਆਂਮਾਰ ਦੇ ਟਰਾਂਸਪੋਰਟ ਅਤੇ ਸੰਚਾਰ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਚੀਨ ਰੇਲਵੇ ਆਰਯੁਆਨ ਇੰਜੀਨੀਅਰਿੰਗ ਗਰੁੱਪ (ਸੀ ਆਰ ਈ ਈ ਜੀ) ਵੱਲੋਂ ਬਣਾਏ ਮਿਊਜ਼ੀਅਮ-ਮਾਂਡਲੇ ਇਲੈਕਟਿ੍ਰਕ ਰੇਲਵੇ ਦੀ ਛਾਣਬੀਣ ਕਰਨ ਲਈ ਸਵਿਸ ਕੰਪਨੀ ਨੇ ਤੀਸਰੀ ਧਿਰ ਦੇ ਰੂਪ ਵਿੱਚ ਦਸਤਖਤ ਕੀਤੇ ਹਨ। ਵਰਣਨਯੋਗ ਹੈ ਕਿ ਮਿਆਂਮਾਰ ਅਤੇ ਚੀਨ ਦੋਵਾਂ ਨੇ 2011 ਵਿੱਚ 8.9 ਬਿਲੀਅਨ ਅਮਰੀਕੀ ਡਾਲਰ ਦੇ ਮਿਊਜ਼ੀਅਮ ਮਾਂਡਲੇ ਰੇਲਵੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਮਝੌਤਾ ਯਾਦ ਪੱਤਰ 'ਤੇ ਦਸਖਤ ਕੀਤੇ ਸਨ। ਸਥਾਨਕ ਲੋਕਾਂ ਦੇ ਇਤਰਾਜ਼ ਕਾਰਨ ਪ੍ਰੋਜੈਕਟ ਮੁਲਤਵੀ ਹੋ ਗਿਆ। 431 ਕਿਲੋਮੀਟਰ ਲੰਬੀ ਰੇਲਵੇ ਨੂੰ 160 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਤੱਕ ਪਹੁੰਚਣ ਲਈ ਡਿਜ਼ਾਈਨ ਕੀਤਾ ਗਿਆ ਜਿਸ ਦਾ ਮਤਲਬ ਸੀ ਕਿ ਮਾਂਡਲੇ ਤੋਂ ਮਿਊਜ਼ੀਅਮ ਤੱਕ ਪਹੁੰਚਣ ਵਿੱਚ ਸਿਰਫ ਤਿੰਨ ਘੰਟੇ ਲੱਗਣਗੇ।
ਸਥਾਨਕ ਅਰਥ ਸ਼ਾਸਤਰੀਆਂ ਦਾ ਸੁਝਾਅ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਰਜ਼ੇ ਲਈ ਚੀਨ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਮਿਆਂਮਾਰ ਨੇ 2018 ਵਿਚ ਸੀ ਐੱਮ ਈ ਸੀ ਜਾਂ ਚੀਨ ਮਿਆਂਮਾਰ ਆਰਥਿਕ ਗਲਿਆਰੇ ਦੀ ਸਥਾਪਨਾ ਲਈ ਇੱਕ ਸਮਝੌਤਾ ਯਾਦ ਪੱਤਰ 'ਤੇ ਦਸਖਤ ਕੀਤੇ ਸਨ। ਚੀਨੀ ਫਰਮ ਸੀ ਸੀ ਸੀ ਸੀ ਨੂੰ ਕਈ ਹੋਰ ਦੇਸ਼ਾਂ ਵਿੱਚ ਧੋਖਾਦੇਹੀ, ਭਿ੍ਰਸ਼ਟਾਚਾਰ ਅਤੇ ਰਿਸ਼ਵਤਖੋਰੀ ਵਿੱਚ ਸ਼ਾਮਲ ਹੋਣ ਕਰ ਕੇ ਕਈ ਵਿਵਾਦਾਂ 'ਚ ਉਲਝਾਇਆ ਗਿਆ ਹੈ, ਜਿੱਥੇ ਇਸ ਨੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕੀਤਾ। ਇਸ ਕਰ ਕੇ ਕਿਸੇ ਵੀ ਦੇਸ਼ ਨੇ ਚੀਨ ਨਾਲ ਕਰਜ਼ੇ ਦੇ ਗੇੜ ਵਿੱਚ ਪੈਣਾ ਹੈ ਤਾਂ ਉਸ ਨੂੰ ਮਿਆਂਮਾਰ ਵਰਗੇ ਹਾਲਾਤ ਪਹਿਲਾਂ ਤੋਂ ਧਿਆਨ ਵਿੱਚ ਰੱਖਣੇ ਪੈਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’