Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਨਜਰਰੀਆ

ਪਾੜ੍ਹਿਆਂ ਲਈ ਤਬਦੀਲੀ ਦਾ ਦੌਰ

June 18, 2020 09:11 AM

-ਡਾਕਟਰ ਸਤਿੰਦਰ ਸਿੰਘ
ਕੋਵਿਡ 19 ਕਾਰਨ ਪੂਰੇ ਵਿਸ਼ਵ 'ਚ ਜਿੱਥੇ ਸਮਾਜਕ, ਆਰਥਿਕ, ਸਭਿਆਚਾਰਕ, ਸਿਹਤ ਸੇਵਾਵਾਂ ਤੇ ਵਾਤਾਵਰਣ ਪੱਖੋਂ ਵੱਡੀ ਤਬਦੀਲੀ ਨਜ਼ਰ ਆਈ ਹੈ, ਉਥੇ ਭਾਰਤ ਦੇ ਸਿਖਿਆ ਢਾਂਚੇ ਦੀ ਬਦਲੀ ਹੋਈ ਤਸਵੀਰ ਸਾਹਮਣੇ ਆਈ ਹੈ। ਸਿਖਿਆ ਹਾਸਲ ਕਰਨ ਦਾ ਤਰੀਕਾ ਆਫਲਾਈਨ (ਕਲਾਸਰੂਮ) ਤੋਂ ਆਨਲਾਈਨ ਵਿੱਚ ਬਦਲ ਗਿਆ ਹੈ।
ਇਸ ਤਬਦੀਲੀ ਦੇ ਦੌਰ ਵਿੱਚ ਵਿਦਿਆਰਥੀ ਵਰਗ ਦੇ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੋ ਰਹੇ ਹਨ, ਲਾਕਡਾਊਨ ਵਾਰ-ਵਾਰ ਵੱਧ ਰਿਹਾ ਹੈ, ਜਿਸ ਕਾਰਨ ਪੜ੍ਹਾਈ ਪ੍ਰਭਾਵਤ ਹੋ ਰਹੀ ਹੈ। ਪ੍ਰੀਖਿਆਵਾਂ ਅਧੂਰੀਆਂ ਰਹਿ ਗਈਆਂ, ਪੂਰੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਤੇ ਅਗਲੇ ਵਿਦਿਅਕ ਸੈਸ਼ਨ ਨੂੰ ਸ਼ੁਰੂ ਹੋਣ 'ਚ ਪਤਾ ਨਹੀਂ ਕਿੰਨਾ ਹੋਰ ਸਮਾਂ ਲੱਗੇਗਾ? ਇਸ ਤੋਂ ਇਲਾਵਾ ਅਨੇਕਾਂ ਹੋਰ ਨਾਂਹ ਪੱਖੀ ਵਿਚਾਰ ਇਸ ਦੌਰ ਵਿੱਚ ਆ ਰਹੇ ਹਨ। ਅਜਿਹੇ ਸਵਾਲਾਂ ਦਾ ਜਵਾਬ ਦੇਣਾ ਤੇ ਨਾਂਹ ਪੱਖੀ ਵਿਚਾਰਾਂ ਨੂੰ ਹਾਂ ਪੱਖੀ ਵਿਚਾਰਾਂ ਵਿੱਚ ਬਦਲਣਾ ਸਮੇਂ ਦੀ ਵੱਡੀ ਜ਼ਰੂਰਤ ਹੈ।
ਜ਼ਿੰਦਗੀ ਵਿੱਚ ਹਰ ਵੱਡੀ ਸਮੱਸਿਆ ਇਨਸਾਨ ਨੂੰ ਵੱਡਾ ਤਜਰਬਾ ਤੇ ਸਬਕ ਦਿੰਦੀ ਹੈ। ਇਨਸਾਨ ਉਸੇ ਸਬਕ ਦੇ ਆਧਾਰ 'ਤੇ ਅਨੇਕਾਂ ਸਮੱਸਿਆਵਾਂ ਦਾ ਹੌਸਲੇ ਨਾਲ ਸਾਹਮਣਾ ਕਰਦਾ ਹੈ ਤੇ ਉਨ੍ਹਾਂ ਨੂੰ ਹੱਲ ਵੀ ਕਰਦਾ ਹੈ। ਕੋਵਿਡ 19 ਦੀ ਵਿਸ਼ਵ ਵਿਆਪੀ ਮਹਾਮਾਰੀ ਨੇ ਵੀ ਸਿਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਅੱਜ ਤੋਂ ਕੁਝ ਸਮਾਂ ਪਹਿਲਾਂ ਵਿਦਿਆਰਥੀ ਵਰਗ ਅਧਿਆਪਕਾਂ ਵੱਲੋਂ ਦਿੱਤੇ ਕੰਮ ਤੇ ਸਮਾਂ ਸੂਚੀ ਅਨੁਸਾਰ ਸਕੂਲ ਦਾ ਕੰਮ, ਹੋਮਵਰਕ ਤੇ ਟੈਸਟ ਆਦਿ ਦਾ ਕੰਮ ਕਰਦਾ ਸੀ। ਕੁਝ ਵਿਦਿਆਰਥੀ ਮਾਪਿਆਂ ਅਤੇ ਅਧਿਆਪਕਾਂ ਦੇ ਡਰ ਤੋਂ ਤੇ ਕੁਝ ਆਪਣੇ ਆਪ ਕੰਮ ਕਰਦੇ ਸਨ, ਪਰ ਅੱਜਕੱਲ੍ਹ ਵਿਦਿਆਰਥੀ ਆਪਣੀ ਪੜ੍ਹਾਈ ਖੁਦ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਹਨ। ਪੂਰਾ ਸਮਾਂ ਘਰ ਰਹਿ ਕੇ ਸੋਸ਼ਲ ਮੀਡੀਆ ਰਾਹੀਂ ਆਨਲਾਈਨ ਇੰਟਰਨੈਟ ਦੇ ਵੱਖ-ਵੱਖ ਸਾਧਨਾਂ ਰਾਹੀਂ ਆਪਣੀ ਸਹੂਲਤ ਅਨੁਸਾਰ ਜਦੋਂ ਚਾਹੁਣ, ਵੱਖ-ਵੱਖ ਵਿਸ਼ਿਆਂ ਦੀ ਜਿੰਨਾ ਸਮਾਂ ਚਾਹਣ, ਆਸਾਨੀ ਨਾਲ ਪੜ੍ਹਾਈ ਕਰ ਸਕਦੇ ਹਨ।
ਸਿਖਿਆ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਇਸ ਦਾ ਉਦੇਸ਼ ਪ੍ਰੀਖਿਆ ਵਿੱਚੋਂ 100 ਫੀਸਦੀ ਨੰਬਰ ਲੈਣਾ ਹੀ ਨਹੀਂ ਹੁੰਦਾ, ਸਗੋਂ ਮਨੁੱਖ ਦੀ ਸ਼ਖਸੀਅਤ ਦਾ ਵਿਕਾਸ ਕਰ ਕੇ ਚੰਗਾ ਇਨਸਾਨ ਪੈਦਾ ਕਰਨਾ ਹੈ। ਇਸ ਲਈ ਇਸ ਮੌਕੇ ਵਿਦਿਆਰਥੀ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਪੈਦਾ ਕਰ ਕੇ ਮਿਹਨਤ ਤੇ ਲਗਨ ਨਾਲ ਮਾਨਸਿਕ ਤੌਰ `ਤੇ ਮਜ਼ਬੂਤ ਹੋ ਕੇ ਆਪਣੀ ਮੰਜ਼ਿਲ ਨਿਸ਼ਚਿਤ ਕਰਨ, ਆਪਣੀ ਔਕਾਤ ਤੋਂ ਵੱਡੇ ਸੁਫਨੇ ਲੈਣ ਤੇ ਫਿਰ ਸੰਜੀਦਗੀ ਨਾਲ ਮੰਜ਼ਿਲ ਤੈਅ ਕਰਨ। ਹਰ ਵਿਦਿਆਰਥੀ ਵਿੱਚ ਕੁਝ ਖਾਸ ਯੋਗਤਾ ਹੰੁਦੀ ਹੈ। ਮਾਪਿਆਂ ਅਤੇ ਅਧਿਆਪਕਾਂ ਦਾ ਕੰਮ ਉਸ ਕਾਬਲੀਅਤ ਨੂੰ ਪਛਾਣਨਾ ਅਤੇ ਉਸ ਨੂੰ ਨਿਖਾਰਨ ਵਿੱਚ ਸਹਿਯੋਗ ਅਤੇ ਮਾਰਗ ਦਰਸ਼ਨ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਕਮਜ਼ੋਰੀ ਵੀ ਜ਼ਰੂਰ ਹੁੰਦੀ ਹੈ, ਜਿਸ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਬੱਚਾ ਖੁਸ਼ ਰਹਿ ਸਕੇ, ਕਿਉਂਕਿ ਸਾਡੇ ਲਈ ਹਰ ਇੱਕ ਬੱਚਾ ਮਹੱਤਵਪੂਰਨ ਹੈ।
ਅੱਜ ਦੇ ਤਬਦੀਲੀ ਦੇ ਯੁੱਗ ਵਿੱਚ ਵਿਦਿਆਰਥੀ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਪਵੇਗਾ ਕਿ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ਰੋਟੀ, ਕੱਪੜਾ ਅਤੇ ਮਕਾਨ ਤੋਂ ਵੱਧ ਮਹੱਤਵ ਪੁੂਰਨ ਚੀਜ਼ ਸਿਖਿਆ ਹੈ। ਸਿਖਿਆ ਅਜਿਹਾ ਕੁਬੇਰ ਦਾ ਖਜ਼ਾਨਾ ਹੈ, ਜਿਸ ਦੇ ਚੰਗੇ ਹੋਣ, ਖਰਾਬ ਹੋਣ ਜਾਂ ਖਤਮ ਹੋਣ ਦਾ ਅਜਿਹਾ ਨਿਵੇਸ਼ ਹੈ, ਜਿਸ ਦਾ ਲਾਭਅੰਸ਼ ਸਾਰੀ ਜ਼ਿੰਦਗੀ ਪ੍ਰਾਪਤ ਹੁੰਦਾ ਹੈ। ਬੁੱਧੀਮਾਨ ਲੋਕਾਂ ਨੂੰ ਪੂਰੇ ਵਿਸ਼ਵ ਵਿੱਚ ਸਨਮਾਨ ਮਿਲਦਾ ਹੈ। ਗਿਆਨ ਦਾ ਧਨ ਮਨੁੱਖ ਨੂੰ ਅਸਰਦਾਰ, ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਵਿਅਕਤੀ ਬਣਾਉਂਦਾ ਹੈ। ਗਿਆਨ ਉਹ ਕਵਚ ਹੈ, ਜੋ ਅਨੇਕਾਂ ਕਠਿਨਾਈਆਂ ਤੋਂ ਰੱਖਿਆ ਕਰਦਾ ਹੈ। ਸਿਖਿਆ ਹਾਸਲ ਕਰਦੇ ਸਮੇਂ ਖਾਸ ਤੌਰ 'ਤੇ ਪ੍ਰੀਖਿਆ ਦੇ ਦਿਨ ਕਸ਼ਟ ਜ਼ਰੂਰ ਦਿੰਦੇ ਹਨ, ਪਰ ਇਨ੍ਹਾਂ ਦਾ ਫਲ ਮਿੱਠਾ ਹੈ। ਇਸ ਲਈ ਸਿਖਿਆ ਦੀ ਮਹੱਤਤਾ ਨੂੰ ਸਮਝਦਿਆਂ ਇਸ ਤਬਦੀਲੀ ਦੇ ਦੌਰ ਵਿੱਚ ਸਾਨੂੰ ਬਦਲਣਾ ਹੋਵੇਗਾ।
ਜੋ ਹਾਲਾਤ ਦੇ ਅਨੁਸਾਰ ਨਹੀਂ ਬਦਲਦੇ, ਉਹ ਪਿਛੜ ਜਾਂਦੇ ਹਨ। ਇਸ ਲਈ ਖੁਦ 'ਤੇ ਵਿਸ਼ਵਾਸ ਰੱਖ ਕੇ, ਸਵੈ ਅਨੁਸ਼ਾਸਿਤ ਹੋ ਕੇ, ਆਪਣੀ ਪੜ੍ਹਾਈ ਦੀ ਸਮਾਂ ਖੁਦ ਨਿਸ਼ਚਿਤ ਕਰੋ। ਹਰ ਵਿਸ਼ੇ ਲਈ ਚੈਪਟਰ ਦੀ ਲੋੜ ਅਨੁਸਾਰ ਸਮਾਂ ਨਿਸ਼ਚਿਤ ਕਰੋ, ਢੁੱਕਵੀਂ ਯੋਜਨਾ ਬਣਾਓ। ਅਜੋਕੇ ਤਕਨੀਕੀ ਯੁੱਗ ਵਿੱਚ ਹਰ ਵਿਸ਼ੇ ਦਾ ਸਿਲੇਬਸ ਸਿਖਿਆ ਵਿਭਾਗ ਦੀ ਸਾਈਟ 'ਤੇ ਮੌਜੂਦ ਹੈ। ਹਰ ਵਿਸ਼ੇ ਦੀਆਂ ਵੀਡੀਓਜ਼ ਯੂ ਟਿਊਬ ਆਦਿ 'ਤੇ ਵੀ ਹਨ। ਟੀ ਵੀ ਅਤੇ ਰੇਡੀਓ ਦੇ ਵੱਖ-ਵੱਖ ਚੈਨਲ ਵੀ ਕਿਤਾਬੀ ਗਿਆਨ ਮਾਹਿਰ ਅਧਿਆਪਕਾਂ ਰਾਹੀਂ ਪ੍ਰਸਾਰਿਤ ਕਰਦੇ ਹਨ। ਜ਼ਰੂਰਤ ਵਿਦਿਆਰਥੀ ਵਰਗ ਦੀ ਇੱਛਾ ਸ਼ਕਤੀ ਪੈਦਾ ਕਰਨ ਤੇ ਬਚਪਨ ਤੋਂ ਪਈ ਰਵਾਇਤੀ ਸਿਖਿਆ ਪ੍ਰਾਪਤ ਕਰਨ ਦੀ ਆਦਤ ਨੂੰ ਬਦਲਣ ਦੀ ਹੈ।
ਅਧਿਆਪਕ ਵਰਗ ਵੀ ਪਹਿਲਾਂ ਨਾਲੋਂ ਵੱਧ ਮਿਹਨਤ ਤੇ ਤਿਆਰੀ ਕਰ ਕੇ ਕੈਮਰੇ ਸਾਹਮਣੇ ਆਪਣੇ ਵਿਸ਼ੇ ਤੇ ਵਿਦਿਆਰਥੀਆਂ ਨਾਲ ਨਿਆਂ ਕਰ ਰਿਹਾ ਹੈ। ਆਨਲਾਈਨ ਸਿਖਿਆ ਦੇ ਦੌਰ ਵਿੱਚ ਇੰਟਰਨੈੱਟ ਡਾਟਾ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਵਿਦਿਆਰਥੀਆਂ ਨੂੰ ਡਾਟਾ ਦੀ ਵਰਤੋਂ ਬਹੁਤ ਸੁਚਾਰੂ ਰੂਪ ਵਿੱਚ ਕਰਨੀ ਚਾਹੀਦੀ ਹੈ। ਪਹਿਲ ਸਿਖਿਆ ਪ੍ਰਾਪਤੀ ਨੂੰ ਦੇਣੀ ਚਾਹੀਦੀ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਰੋਤਾਂ ਤੋਂ ਵਿਦਿਆਰਥੀ ਆਪਣੀ ਪੜ੍ਹਾਈ ਨਾਲ ਸੰਬੰਧਤ ਸ਼ੰਕਾਵਾਂ ਦਾ ਨਿਵਾਰਨ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹਨ।
ਇਸ ਤਬਦੀਲੀ ਦੇ ਦੌਰ ਵਿੱਚ ਵਿਦਿਆਰਥੀ ਆਨਲਾਈਨ ਸਿਖਿਆ ਦੌਰਾਨ ਥੋੜ੍ਹੇ ਸਮੇਂ ਦੀ ਬਰੇਕ ਤੋਂ ਕੋਈ ਰੁਚੀ ਵਿਕਸਿਤ ਕਰ ਕੇ ਅਨੇਕਾਂ ਸਕਿਲ 'ਤੇ ਆਧਾਰਤ ਗਤੀਵਿਧੀਆਂ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਰੋਜ਼ ਦਾ ਜੀਵਨ ਰੋਚਕ ਬਣਿਆ ਰਹੇਗਾ। ਇਸ ਤੋਂ ਇਲਾਵਾ ਸਰੀਰਕ ਵਿਕਾਸ ਲਈ ਸੰਤੁਲਿਤ ਭੋਜਨ ਛੇ ਤੋਂ ਸੱਤ ਘੰਟੇ ਦੀ ਨੀਂਦ ਅਤੇ ਸਰੀਰਕ ਗਤੀਵਿਧੀਆਂ ਜੋ ਆਸਾਨੀ ਨਾਲ ਘਰੋਂ ਹੋ ਸਕਣ, ਇਸ ਦੌਰ ਵਿੱਚ ਬਹੁਤ ਜ਼ਰੂਰੀ ਹਨ। ਸਿਖਿਆ ਦੇ ਢਾਂਚੇ ਵਿੱਚ ਆਏ ਇਸ ਤਬਦੀਲੀ ਦੇ ਦੌਰ ਵਿੱਚ ਵਿਦਿਆਰਥੀ ਵਰਗ ਨੂੰ ਨਾਂਹ ਪੱਖੀ ਵਿਚਾਰਾਂ ਤੇ ਨਾਂਹ ਪੱਖੀ ਲੋਕਾਂ ਤੋਂ ਦੂਰ ਰਹਿ ਕੇ ਜਲਦ ਤੋਂ ਜਲਦ ਇਸ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਤਾਂ ਹੀ ਉਨ੍ਹਾਂ ਦਾ ਭਵਿੱਖ ਉਜਵਲ ਹੋ ਸਕੇਗਾ।

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!