Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਅਸੀਂ ਮੰਗਤੇ ਨਹੀਂ..

June 17, 2020 09:36 AM

-ਬਲਦੇਵ ਸਿੰਘ ਢਿੱਲੋਂ
(ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ)

ਕੋਰੋਨਾ ਮਹਾਮਾਰੀ ਕਰਕੇ ਅਸੀਂ ਸਾਰੇ ਬੁਰੇ ਦੌਰ ਤੋਂ ਗੁਜ਼ਰ ਰਹੇ ਹਾਂ। ਸਾਰੇ ਖੇਤਰਾਂ ਦੀਆਂ ਆਰਥਿਕ ਸਰਗਰਮੀਆਂ ਅਤੇ ਸਮੁੱਚੇ ਸੰਸਾਰ ਦੀ ਆਰਥਿਕ ਵਿਵਸਥਾ ਤੇ ਵੱਡੇ ਅਸਰ ਪਿਆ ਹੈ। ਪਿਛਾਂਹ ਝਾਤ ਮਾਰੀਏ ਤਾਂ ਲੌਕਡਾਊਨ ਦੀ ਮੌਜੂਦਾ ਹਾਲਤ ਤੋਂ ਪਹਿਲਾਂ ਵੀ ਸਾਡੇ ਸੂਬੇ ਦੀ ਆਰਥਿਕ ਹਾਲਤ ਕੋਈ ਵਧੀਆ ਨਹੀਂ ਸੀ। ਦੂਜੇ ਪਾਸੇ, ਵੱਖੋ-ਵੱਖਰੇ ਖੇਤਰਾਂ ਦੇ ਪ੍ਰਤੀਨਿਧੀ ਰਾਜ ਸਰਕਾਰ ਤੋਂ ਸਬਸਿਡੀਆਂ ਜਾਂ ਹੋਰ ਤਰ੍ਹਾਂ ਨਾਲ ਵੱਡੀ ਵਿਤੀ ਸਹਾਇਤਾ ਦੀਆਂ ਉਮੀਦਾਂ ਲਾਈ ਬੈਠੇ ਹਨ, ਹਾਲਾਂਕਿ ਉਨ੍ਹਾਂ ਤੋਂ ਸੂਬੇ ਦੀ ਅਰਥ-ਵਿਵਸਥਾ ਕੋਈ ਗੁੱਝੀ ਨਹੀਂ ਹੈ।
ਇਸ ਵਰਤਾਰੇ ਕਰ ਕੇ ਇੱਕ ਘਟਨਾ ਯਾਦ ਆ ਗਈ ਹੈ। ਮੇਰਾ ਪਿੰਡ ਅੰਮ੍ਰਿਤਸਰ-ਤਾਰਨ ਤਾਰਨ ਸੜਕ ਤੇ ਪੈਂਦਾ ਹੈ। ਉਸ ਇਲਾਕੇ ਵਿੱਚ ਜੋਤਾਂ ਮੁਕਾਬਲਤਨ ਛੋਟੀਆਂ ਹੋਣ ਕਰਕੇ ਹਾੜ੍ਹੀ ਦੇ ਮੌਸਮ ਵਿੱਚ ਸਿਰਫ ਉਹ ਕਿਸਾਨ ਹੀ ਸਾਰੀ ਜ਼ਮੀਨ ਤੇ ਫ਼ਸਲ ਬੀਜਦੇ ਸਨ, ਜਿਨ੍ਹਾਂ ਕੋਲ ਸਿੰਜਾਈ ਦੀਆਂ ਚੰਗੀਆਂ ਸਹੂਲਤਾਂ ਹੁੰਦੀਆਂ ਸਨ। ਉਦੋਂ ਅਸੀਂ 4-5 ਏਕੜ ਵਿੱਚ ਬਰਸੀਮ, ਕਮਾਦ ਤੇ ਬਾਕੀ ਵਿੱਚ ਕਣਕ ਜਾਂ ਬੇਰੜਾ (ਕਣਕ-ਛੋਲਿਆਂ ਨੂੰ ਰਲਾ ਕੇ ਬੀਜਣਾ) ਬੀਜਦੇ ਸਾਂ। ਸਾਉਣੀ ਦੀ ਰੁੱਤ ਵਿੱਚ ਅੱਧੀ ਜਾਂ ਅੱਧੀ ਤੋਂ ਥੋੜ੍ਹੀ ਵੱਧ ਜ਼ਮੀਨ ਵਿੱਚ ਮੱਕੀ, ਝੋਨਾ, ਨਰਮਾ ਤੇ ਚਾਰਾ ਬੀਜਦੇ। ਬਾਕੀ ਖਾਲੀ ਪੈਲੀਆਂ ਨੂੰ ਵਾਰ ਵਾਰ ਵਾਹੁੰਦੇ ਤਾਂ ਜੋ ਇਹ ਜ਼ਮੀਨ ਕਣਕ ਦੀ ਫ਼ਸਲ ਲਈ ਵਧੀਆ ਤਿਆਰ ਕੀਤੀ ਜਾਵੇ। ਇਸ ਦੇ ਪਿੱਛੇ ‘ਦੱਬ ਕੇ ਵਾਹ ਤੇ ਰੱਜ ਕੇ ਖਾਹ' ਦਾ ਲੋਕ-ਵਿਸ਼ਵਾਸ ਕੰਮ ਕਰਦਾ ਸੀ। ਇਉਂ ਕਣਕ ਸਾਡੇ ਇਲਾਕੇ ਦੀ ਮੁੱਖ ਫ਼ਸਲ ਸੀ ਅਤੇ ਇਸ ਜੇ ਮੁਕਾਬਲੇ ਕੋਈ ਹੋਰ ਫ਼ਸਲ ਨੇੜੇ-ਤੇੜੇ ਵੀ ਨਹੀਂ ਸੀ ਆਉਂਦੀ। ਪਿੰਡ ਵਿੱਚ ਕਿਸ ਦੀ ਖੇਤੀ ਸਭ ਤੋਂ ਚੰਗੀ ਹੈ, ਉਸ ਦਾ ਆਧਾਰ ਕਣਕ ਦੀ ਫ਼ਸਲ ਹੁੰਦੀ ਸੀ। ਇਸੇ ਆਧਾਰ `ਤੇ ਕਿਸੇ ਕਿਸਾਨ ਦੀ ਭੱਲ ਬਣਦੀ। ਸਾਡੇ ਪਿੰਡ ਵਿੱਚ ਮੇੇਰੇ ਪਿਤਾ ਜੀ ਵੀ ਅਜਿਹੇ ਤਿੰਨ-ਚਾਰ ਕਿਸਾਨਾਂ ਵਿੱਚੋਂ ਸਨ ਜੋ ਵਾਰੋ-ਵਾਰ ਕਣਕ ਦੀ ਪੈਦਾਵਾਰ ਲੈਣ ਵਿੱਚ ਮੋਹਰੀ ਹੋਣ ਦਾ ਜੱਸ ਖੱਟਦੇ ਸਨ।
ਮਾਰਚ 1961 ਵਿੱਚ ਅੰਮ੍ਰਿਤਸਰ-ਤਰਨ ਤਾਰਨ-ਪੱਟੀ-ਖੇਮਕਰਨ ਬੈਲਟ ਵਿੱਚ ਤਕੜੀ ਗੜੇਮਾਰ ਹੋਈ। ਕਣਕ ਦੀ ਫ਼ਸਲ ਪੱਕਣ ਦੇ ਨੇੜੇ ਸੀ ਤੇ ਉਸ ਦਾ ਜੋ ਨੁਕਸਾਨ ਹੋਇਆ, ਉਹ ਭੁੱਲਦਾ ਨਹੀਂ। ਪੱਕੀ ਕਣਕ ਦੇ ਬੂਟੇ, ਗੜਿਆਂ ਦੀ ਮਾਰ ਝੱਲ ਨਾ ਸਕੇ ਅਤੇ ਸਿੱਟੇ ਟੁੱਟ ਕੇ ਹੇਠਾਂ ਡਿੱਗ ਪਏ। ਸਾਡੀ ਕਣਕ ਦੀ ਪੈਦਾਵਰ, ਜੋ ਆਮ ਤੌਰ ਤੇ 257-300 ਕੱਚੇ ਮਣ (ਕੱਚੇ ਮਣ ਵਿੱਚ 16 ਸੇਰ ਹੁੰਦੇ ਸਨ-16 ਸੇਰ ਅਰਥਾਤ 15 ਕਿਲੋ ਤੋਂ ਥੋੜ੍ਹਾ ਘੱਟ) ਹੁੰਦੀ ਸੀ, ਘਟ ਕੇ ਤਕਰੀਬਨ 120 ਕੱਚੇ ਮਣ ਰਹਿ ਗਈ। ਉਸ ਕਿਸਾਨ ਦੀ ਹਾਲਤ ਦਾ ਭਲੀ-ਭਾਂਤ ਅੰਦਾਜ਼ਾ ਲੱਗ ਸਕਦਾ ਹੈ ਜਿਸ ਦੀ ਪੈਦਾਵਰ 50 ਤੋਂ ਵੀ ਘੱਟ ਗਈ ਹੋਵੇ। ਸਾਡੇ ਇਲਾਕੇ ਵਿੱਚ ਦੋ ਵਿਧਾਨ ਸਭਾ ਚੋਣ ਹਲਕੇ ਪੈਂਦੇ ਸਨ ਜਿਨ੍ਹਾਂ ਦੀ ਵਾਗਡੋਰ ਅਸਰ-ਰਸੂਖ਼ ਵਾਲੀਆਂ ਸ਼ਖ਼ਸੀਅਤਾਂ ਨੇ ਸੰਭਾਲੀ ਹੋਈ ਸੀ, ਜਿਨ੍ਹਾਂ ਵਿੱਚੋਂ ਇੱਕ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਦੂਜੇ ਉਸ ਵੇਲੇ ਦੇ ਸਪੀਕਰ (ਵਿਧਾਨ ਸਭਾ) ਗੁਰਦਿਆਲ ਸਿੰਘ ਢਿੱਲੋਂ ਸਨ। ਇਹ ਸ਼ਾਇਦ ਉਨ੍ਹਾਂ ਦੇ ਪ੍ਰਭਾਵ ਸਦਕਾ ਸੀ ਜਾਂ ਸਰਕਾਰੀ ਤੰਤਰ ਦੀ ਚੰਗੀ ਕਾਰਗੁਜ਼ਾਰੀ ਤੇ ਸਦਭਾਵਨਾ, ਕਿ ਪ੍ਰਭਾਵਿਤ ਪਿੰਡਾਂ ਵਿੱਚ ਬਿਨਾਂ ਦੇਰ ਕੀਤਿਆਂ ਹਰ ਸ਼ਖ਼ਸ ਨੂੰ 60 ਕਿਲੋ ਕਣਕ ਦੇਣ ਦਾ ਪ੍ਰਬੰਧ ਕੀਤਾ ਗਿਆ। ਮੇਰੇ ਪਿਤਾ ਜੀ ਪਿੰਡ ਦੇ ਸਰਪੰਚ ਸਨ ਤੇ ਜਦੋਂ ਕਣਕ ਵੰਡਣੀ ਸੀ, ਉਨ੍ਹਾਂ ਨੇ ਮੇਰੀ ਡਿਊਟੀ ਇਸ ਦਾ ਰਿਕਾਰਡ ਰੱਖਣ `ਤੇ ਲਾ ਦਿੱਤੀ। ਮੈਂ ਥੋੜ੍ਹੇ ਦਿਨ ਪਹਿਲਾਂ ਹੀ ਨੌਵੀਂ ਪਾਸ ਕੀਤੀ ਸੀ ਪਰ ਉਸ ਜ਼ਮਾਨੇ ਦੇ ਹਿਸਾਬ ਨਾਲ ਕਾਫ਼ੀ ਪੜ੍ਹਿਆ-ਲਿਖਿਆ ਸਾਂ।
ਸ਼ਾਮ ਦੇ ਤਕਰੀਬਨ ਚਾਰ ਵਜੇ ਵੰਡ-ਵੰਡਈਏ ਦਾ ਕੰਮ ਜਦੋਂ ਨੇਪਰੇ ਚੜ੍ਹਨ `ਤੇ ਆ ਗਿਆ ਤਾਂ ਪੰਚਾਇਤ ਸਕੱਤਰ ਦੇ ਧਿਆਨ ਵਿੱਚ ਆਇਆ ਕਿ 8-10 ਪਰਵਾਰ ਅਜਿਹੇ ਹਨ, ਜਿਨ੍ਹਾਂ ਨੇ ਇਹ ਕਣਕ ਨਹੀਂ ਸੀ ਲਈ (ਇਨ੍ਹਾਂ ਪਰਵਾਰਾਂ ਵਿੱਚ ਸਾਡਾ ਪਰਵਾਰ ਵੀ ਸ਼ਾਮਲ ਸੀ, ਪਰ ਮੇਰੇ ਪਿਤਾ ਜੀ ਨੇ ਪੰਚਾਇਤ ਸਕੱਤਰ ਨੂੰ ਸਵੇਰੇ ਹੀ ਦੱਸ ਦਿੱਤਾ ਸੀ ਕਿ ਉਹ ਸਰਕਾਰੀ ਕਣਕ ਨਹੀਂ ਲੈਣਗੇ)। ਜਦੋਂ ਪੰਚਾਇਤ ਸਕੱਤਰ ਅਤੇ ਮੇਰੇ ਪਿਤਾ ਜੀ ਇਸ ਬਾਬਤ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਪੰਚਾਇਤ ਦਾ ਇੱਕ ਮੈਂਬਰ, ਜਿਸ ਨੇ ਅਜੇ ਕਣਕ ਨਹੀਂ ਸੀ ਲਈ, ਤਕਰੀਬਨ 10 ਬੰਦਿਆਂ ਦੇ ਗਰੁੱਪ ਵਿੱਚ ਖੜ੍ਹਾ ਸੀ। ਇਨ੍ਹਾਂ ਵਿੱਚ 4-5 ਹੋਰ ਵੀ ਅਜਿਹੇ ਬੰਦੇ ਸਨ ਜਿਨ੍ਹਾਂ ਨੇ ਕਣਕ ਨਹੀਂ ਸੀ ਲਈ। ਇਹ 55-60 ਸਾਲਾਂ ਦੇ ਤਕਰੀਬਨ ਛੇ ਫੁੱਟ ਲੰਮੇ, ਖੁੱਲ੍ਹੀ ਦਾੜ੍ਹੀ ਤੇ ਚਿੱਟੀ ਜਟਕਾ ਸਟਾਈਲ ਪੱਗ ਵਾਲੇ ਭਾਈ ਬੂਟਾ ਸਿੰਘ ਜੀ ਸਨ। ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਹੋਣ ਕਰ ਕੇ ਹੀ ਸ਼ਾਇਦ ਪਿੰਡ ਵਿੱਚ ਉਨ੍ਹਾਂ ਨੂੰ ‘ਭਾਈ ਜੀ' ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਪੰਚਾਇਤ ਸਕੱਤਰ ਨੇ ਉਨ੍ਹਾਂ ਨੂੰ ਉਚੀ ਆਵਾਜ਼ ਵਿੱਚ ਕਿਹਾ, ‘‘ਭਾਈ ਜੀ ਤੁਸੀਂ ਵੀ ਕਣਕ ਲੈ ਲਓ, ਅਸੀਂ ਕੰਮ ਖ਼ਤਮ ਕਰੀਏ।'' ਭਾਈ ਸਾਹਿਬ ਨੇ ਅੱਗਿਓਂ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਬਾਊ ਜੀ ਅਸੀਂ ਕਿਰਤੀ ਵਾਂ, ਮੰਗਤੇ ਨਹੀਂ।''
ਅੱਜਕੱਲ੍ਹ ਸਮਾਜ ਦੇ ਸਾਰੇ ਵਰਗਾਂ ਵਿੱਚ ਹਰ ਕਿਸੇ ਨੂੰ ਸਬਸਿਡੀ ਦੀ ਲਾਲਸਾ ਹੈ। ਸਬਸਿਡੀਆਂ ਹਾਸਲ ਕਰਨ ਦੀ ਇਸ ਹੋੜ ਵਿੱਚ ਅਸੀਂ ਆਪਣੇ ਅਮੀਰ ਸੂਬੇ ਨੂੰ ਗ਼ਰੀਬ ਅਤੇ ਕਰਜ਼ਾਈ ਕਰਕੇ ਰੱਖ ਦਿੱਤਾ ਹੈ। ਰੱਬ ਦੇ ਰੰਗ ਦੇਖੋ, ਸੂਬਾ ਗ਼ਰੀਬ, ਪਰ ਵਸਨੀਕ ਅਮੀਰ। ਸਮਾਜ ਦੀ ਇਸ ਬਦਲ ਰਹੀ ਨਾਕਾਰਤਮਕ ਤਬਦੀਲੀ ਤੋਂ ਦਿਲ ਦੁਖੀ ਤੇ ਨਿਰਾਸ਼ ਹੁੰਦਾ ਹੈ! ਭਾਈ ਬੂਟਾ ਸਿੰਘ ਦੀ ਦਲੇਰ ਗੜ੍ਹਕ ਕਿ ‘‘ਅਸੀਂ ਮੰਗਤੇ ਨਹੀਂ'' ਕਿਤੇ ਗੁੰਮ ਹੋ ਗਈ ਹੈ।
ਆਓ ਅਸੀਂ ਹਮੇਸ਼ਾਂ ਯਾਦ ਰੱਖੀਏ ਕਿ ਵੰਡ ਦੌਰਾਨ ਸਾਡੇ ਪੁਰਖੇ ਜੋ ‘ਇਧਰ' ਨੂੰ ਆਏ ਸੀ, ਉਨ੍ਹਾਂ ਕੋਲ ਦੁੱਖਾਂ ਦੀ ਪੰਡ ਤੋਂ ਬਿਨ੍ਹਾਂ ਹੋਰ ਕੁਝ ਨਹਂੀਂ ਸੀ। ਉਨ੍ਹਾਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਮੁੜ ਸ਼ੁਰੂ ਕੀਤੀ ਤੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਉਚੀਆਂ ਬੁਲੰਦੀਆਂ ਨੂੰ ਛੋਹਿਆ। ਮੈਂ ਮਾਣਮੱਤੀ ਅਤੇ ਅਣਖੀ ਪੰਜਾਬੀ ਕੌਮ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਜ਼ਮੀਰ ਨੂੰ ਜਗਾਈਏ। ਦੂਜਿਆਂ ਕੋਲੋਂ ਕਿਸੇ ਤਰ੍ਹਾਂ ਦੀ ਮਦਦ ਨਾ ਮੰਗੀਏ। ਆਪਣਾ ਘਰ ਬਚਾਉਣਾ ਸਾਡਾ ਪਹਿਲਾਂ ਫ਼ਰਜ਼ ਹੈ। ਸਾਡਾ ਲੋਕ ਅਖਾਣ ਵੀ ਹੈ ਕਿ, ‘ਰੱਬ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ'।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’