Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਸੀਈਆਰਬੀ ਪੇਅਮੈਂਟ ਹਾਸਲ ਕਰਨ ਵਾਲੇ 190,000 ਕੈਨੇਡੀਅਨਾਂ ਨੂੰ ਮੋੜਨੀ ਹੋਵੇਗੀ ਰਕਮ : ਸੀਆਰਏ

June 11, 2020 09:03 PM

ਟੋਰਾਂਟੋ, 11 ਜੂਨ (ਪੋੋਸਟ ਬਿਊਰੋ) : ਅੰਦਾਜ਼ਨ 190,000 ਕੈਨੇਡੀਅਨਾਂ ਨੂੰ 3 ਜੂਨ ਤੱਕ ਆਪਣੇ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਚੈੱਕ ਮੋੜਨੇ ਹੀ ਪੈਣਗੇ। ਇਹ ਖੁਲਾਸਾ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਕੀਤਾ ਗਿਆ।
ਫੈਡਰਲ ਸਰਕਾਰ ਨੇ ਕੋਵਿਡ-19 ਮਹਾਂਮਾਰੀ ਕਾਰਨ ਕੰਮ ਨਾ ਕਰ ਸਕਣ ਵਾਲੇ ਕੈਨੇਡੀਅਨਾਂ ਦੀ ਮਦਦ ਕਰਨ ਲਈ ਮਾਰਚ ਵਿੱਚ ਸੀਈਆਰਬੀ ਪ੍ਰੋਗਰਾਮ ਕਾਇਮ ਕੀਤਾ ਸੀ। ਇਸ ਤਹਿਤ ਚਾਰ ਮਹੀਨਿਆਂ ਲਈ ਕੈਨੇਡੀਅਨਾਂ ਨੂੰ ਪ੍ਰਤੀ ਮਹੀਨਾ 2000 ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਸਰਕਾਰ ਵੱਲੋਂ ਇਹ ਚੈੱਕ ਉਨ੍ਹਾਂ ਲੋਕਾਂ ਨੂੰ ਮੋੜਨ ਲਈ ਆਖਿਆ ਜਾ ਰਿਹਾ ਹੈ ਜਿਹੜੇ ਇਸ ਬੈਨੇਫਿਟ ਲਈ ਯੋਗ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਹ ਕਿਸੇ ਹੋਰ ਕੋਵਿਡ-19 ਫੈਡਰਲ ਏਡ ਪ੍ਰੋਗਰਾਮ ਤਹਿਤ ਕਵਰ ਹੋ ਰਹੇ ਹੋਣ, ਉਨ੍ਹਾਂ ਨੂੰ ਸੀਈਆਰਬੀ ਹਾਸਲ ਕਰਦੇ ਸਮੇਂ ਮੁੜ ਨੌਕਰੀ ਉੱਤੇ ਰੱਖ ਲਿਆ ਗਿਆ ਹੋਵੇ, ਜਾਂ ਫਿਰ ਉਨ੍ਹਾਂ ਪ੍ਰੋਗਰਾਮ ਦੇ ਸ਼ੁਰੂਆਤੀ ਦਿਨਾਂ ਦੌਰਾਨ ਕਿਸੇ ਤਰ੍ਹਾਂ ਦੇ ਭੰਬਲਭੂਸੇ ਦੇ ਚੱਲਦਿਆਂ ਇਸ ਪ੍ਰੋਗਰਾਮ ਲਈ ਅਪਲਾਈ ਕਰ ਦਿੱਤਾ ਹੋਵੇ।
ਸੀਆਰਏ ਨੇ ਇਹ ਵੀ ਆਖਿਆ ਕਿ ਸੀਈਆਰਬੀ ਬੈਨੇਫਿਟਜ਼ ਦੀ ਕਥਿਤ ਤੌਰ ਉੱਤੇ ਹੋ ਰਹੀ ਦੁਰਵਰਤੋਂ ਦੀ ਵੀ ਸੂਹ ਮਿਲੀ ਹੈ। ਇਸ ਤਰ੍ਹਾਂ ਦੀਆਂ ਰਿਪੋਰਟਾਂ 3 ਜੂਨ ਤੋਂ ਉਦੋਂ ਆਉਣੀਆਂ ਸੁ਼ਰੂ ਹੋਈਆਂ ਜਦੋਂ ਤੋਂ ਸਰਕਾਰ ਨੇ ਫਰਾਡ ਦੇ ਮਾਮਲੇ ਸਾਹਮਣੇ ਲਿਆਉਣ ਲਈ ਕੈਨੇਡੀਅਨਾਂ ਵਾਸਤੇ ਖਾਸ ਲਾਈਨ ਸ਼ੁਰੂ ਕੀਤੀ ਹੈ।
ਇਸ ਬਾਰੇ ਗੱਲ ਕਰਦਿਆਂ ਇੰਪਲੌਇਮੈਂਟ, ਵਰਕਫੋਰਸ ਡਿਵੈਲਪਮੈਂਟ ਤੇ ਡਿਸਐਬਿਲਿਟੀ ਇਨਕਲੂਸ਼ਨ (Employment, Workforce Development and Disability Inclusion) ਮੰਤਰੀ ਕਾਰਲਾ ਕੁਆਲਤਰੋ ਨੇ ਆਖਿਆ ਕਿ ਸੀਈਆਰਬੀ ਲਈ ਅਪਲਾਈ ਕਰਨ ਵਾਲੇ 8.4 ਮਿਲੀਅਨ ਕੈਨੇਡੀਅਨਾਂ ਵਿੱਚੋਂ 1 ਤੇ 2 ਫੀ ਸਦੀ ਕੈਨੇਡੀਅਨਾਂ ਨੇ ਅਜਿਹਾ ਫਰਾਡ ਵਜੋਂ ਕੀਤਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ