Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਨੇਤਾਵਾਂ ਨੂੰ ਸਬਕ ਸਿਖਾਉਣ ਨਿਕਲੇ ਸਨ ਦੇਵਾਨੰਦ ਪਰ...

November 12, 2018 08:30 AM

-ਆਰ ਕਿਦਵਈ
ਮਸ਼ਹੂਰ ਅਭਿਨੇਤਾ (ਸਵਰਗੀ) ਦੇਵਾਨੰਦ ਨੇ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਪਹਿਲੀ ਕੋਸ਼ਿਸ਼ 1977 ਵਿੱਚ ਕੀਤੀ ਸੀ। ਉਦੋਂ ਇੰਦਰਾ ਗਾਂਧੀ ਦੇ ਕੱਟੜ ਆਲੋਚਕ ਰਹੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਨੇ ਉਨ੍ਹਾਂ ਨੂੰ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਨਾਇਆ ਅਤੇ ਦੇਵਾਨੰਦ ਨੂੰ ਕਿਹਾ ਸੀ ਕਿ ਉਹ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਦੇ ਵਿਰੁੱਧ ਪ੍ਰਚਾਰ ਕਰਨ। ਜੇਠਮਲਾਨੀ ਦੀ ਪੇਸ਼ਕਸ਼ ਉਤੇ ਦੇਵਾਨੰਦ ਦੁਚਿੱਤੀ 'ਚ ਪੈ ਗਏ ਤੇ ਪੂਰਾ ਦਿਨ ਸੋਚਦੇ ਰਹੇ। ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ। ਅਗਲੇ ਦਿਨ ਦੇਵਾਨੰਦ ਜਦੋਂ ਸੌਂ ਕੇ ਉਠੇ ਤਾਂ ਉਨ੍ਹਾਂ ਨੇ ਸਿਆਸਤ 'ਚ ਆਉਣ ਦਾ ਮਨ ਬਣਾ ਲਿਆ ਅਤੇ ਇਸ ਬਾਰੇ ਰਾਮ ਜੇਠਮਲਾਨੀ ਨੂੰ ਦੱਸ ਦਿੱਤਾ।
ਦੇਵਾਨੰਦ ਉਦੋਂ ਜੈਪ੍ਰਕਾਸ਼ ਨਾਰਾਇਣ ਤੇ ਮੁਰਾਰਜੀ ਦੇਸਾਈ ਨਾਲ ਮੰਚ ਸਾਂਝਾ ਕਰਦੇ ਸਨ ਅਤੇ ਉਨ੍ਹਾਂ ਦੇ ਮੰਚ ਤੋਂ ਦੇਵਾਨੰਦ ਨੇ ਇੰਦਰਾ ਗਾਂਧੀ ਦੇ ਵਿਰੁੱਧ ਹਮਲਾਵਰ ਭਾਸ਼ਣ ਵੀ ਦਿੱਤਾ ਸੀ। ਚੋਣਾਂ ਵਿੱਚ ਜਨਤਾ ਪਾਰਟੀ ਦੀ ਜਿੱਤ ਹੋ ਗਈ, ਪਰ ਦੇਵਾਨੰਦ ਦਾ ਸਿਆਸਤ ਤੋਂ ਮਨ ਭਰਨ ਲੱਗਾ ਜਾਂ ਇੰਝ ਕਹੋ ਕਿ ਸਿਆਸਤ ਤੋਂ ਜ਼ਿਆਦਾ ਜਨਤਾ ਪਾਰਟੀ ਦੇ ਤਜਰਬੇ ਤੋਂ ਉਨ੍ਹਾਂ ਦਾ ਮੋਹ ਭੰਗ ਹੋਣ ਲੱਗ ਪਿਆ ਸੀ ਤੇ ਉਹ ਸਿਆਸੀ ਮੰਚਾਂ ਉੱਤੇ ਜਾਣ ਤੋਂ ਪ੍ਰਹੇਜ਼ ਕਰਨ ਲੱਗੇ। ਉਨ੍ਹਾਂ ਦੇ ਮਨ 'ਚ ਸਾਰੀਆਂ ਸਿਆਸੀ ਪਾਰਟੀਆਂ ਲਈ ਗੁੱਸਾ ਪੈਦਾ ਹੋਣ ਲੱਗ ਪਿਆ ਸੀ।
ਉਦੋਂ ਤੱਕ ਮੁਰਾਰਜੀ ਦੇਸਾਈ ਅਤੇ ਚੌਧਰੀ ਚਰਨ ਸਿੰਘ ਦੋਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਪਾਸੇ ਹਟ ਚੁੱਕੇ ਸਨ ਤੇ ਸਾਲ 1980 ਵਿੱਚ ਨਵੀਆਂ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਸੀ। ਦੇਵਾਨੰਦ ਨੇ ਉਨ੍ਹਾਂ ਚੋਣਾਂ 'ਚ ਸਾਰੇ ਸਿਆਸੀ ਨੇਤਾਵਾਂ ਨੂੰ ਸਬਕ ਸਿਖਾਉਣ ਦੀ ਸੋਚੀ ਅਤੇ ਇਸ ਵਾਰ ਆਪਣੇ ਦਮ ਉੱਤੇ ਸਿਆਸਤ ਵਿੱਚ ਆਉਣ ਦਾ ਫੈਸਲਾ ਕੀਤਾ। ਇਸ ਦੇ ਲਈ ਉਨ੍ਹਾਂ ਨੇ ‘ਨੈਸ਼ਨਲ ਪਾਰਟੀ ਆਫ ਇੰਡੀਆ’ ਨਾਮੀ ਇੱਕ ਪਾਰਟੀ ਬਣਾ ਲਈ। ਇਹ ਪਾਰਟੀ ਲਾਂਚ ਕਰਨ ਵੇਲੇ ਉਨ੍ਹਾਂ ਨੇ ਬਹੁਤ ਵੱਡੇ-ਵੱਡੇ ਸੁਫਨੇ ਦੇਖੇ ਸਨ। ਉਨ੍ਹਾਂ ਦਾ ਕਹਿਣਾ ਸੀ, “ਜਦ ਤਾਮਿਲ ਨਾਡੂ ਵਿੱਚ ਐਮ ਜੀ ਆਰ ‘ਮੈਜਿਕ’ ਕਰ ਸਕਦੇ ਹਨ ਤਾਂ ਪੂਰੇ ਦੇਸ਼ ਵਿੱਚ ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ?”
ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇਲਕਸ਼ਮੀ ਪੰਡਿਤ ਵੀ ਓਦੋਂ ਦੇਵਾਨੰਦ ਦੀ ਸਮਰਥਕ ਹੁੰਦੀ ਸੀ। ਦੇਵਾਨੰਦ ਨੇ ਮੁੰਬਈ ਦੇ ਇਤਿਹਾਸਕ ਸ਼ਿਵਾਜੀ ਪਾਰਕ ਵਿੱਚ ਆਪਣੀ ਨਵੀਂ ਬਣਾਈ ਪਾਰਟੀ ਦੀ ਰੈਲੀ ਕੀਤੀ, ਜਿਸ 'ਚ ਆਸ ਮੁਤਾਬਕ ਭੀੜ ਇਕੱਠੀ ਹੋਈ। ਰੈਲੀ ਦੀ ਸਫਲਤਾ ਤੋਂ ਬਾਅਦ ਦੇਵਾਨੰਦ ਨੂੰ ਲੱਗਾ ਕਿ ਇਸ ਤੋਂ ਘਬਰਾ ਕੇ ਇੰਦਰਾ ਗਾਂਧੀ ਨੇ ਉਨ੍ਹਾਂ ਕੋਲ ਇਹ ਸੁਨੇਹਾ ਭਿਜਵਾਇਆ ਸੀ ਕਿ ਉਹ ਦੋਵੇਂ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਨ, ਪਰ ਦੇਵਾਨੰਦ ਨੇ ਸਾਫ ਨਾਂਹ ਕਰ ਦਿੱਤੀ, ਕਿਉਂਕਿ ਉਹ ਇੰਦਰਾ ਗਾਂਧੀ ਨਾਲ ਕਿਸੇ ਵੀ ਸੂਰਤ 'ਚ ਮਿਲ ਕੇ ਕੰਮ ਨਹੀਂ ਕਰਨਾ ਚਾਹੁੰਦੇ ਸਨ। ਦੇਵਾਨੰਦ ਦਾ ਕਹਿਣਾ ਸੀ ਕਿ ‘ਕਿਸੇ ਤਾਨਾਸ਼ਾਹ ਨਾਲ ਮੈਂ ਕਿਸੇ ਵੀ ਸੂਰਤ ਵਿੱਚ ਹੱਥ ਨਹੀਂ ਮਿਲਾ ਸਕਦਾ।’
ਉਦੋਂ ਦੇਵਾਨੰਦ ਦੇ ਹੌਸਲੇ ਬੁਲੰਦ ਸਨ ਤੇ ਸਿਆਸਤ ਵਿੱਚ ਆਪਣੀ ਸਫਲਤਾ ਬਾਰੇ ਉਹ ਆਸਵੰਦ ਸਨ। 1980 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਸੁਫਨੇ ਵੱਡੇ ਸਨ, ਉਹ ਨਵੇਂ ਨਵੇਂ ਆਈਡੀਆ ਲੈ ਕੇ ਸਾਹਮਣੇ ਆ ਰਹੇ ਸਨ ਅਤੇ ਆਪਣੇ ਬੰਦਿਆਂ ਨੂੰ ਦੱਸਦੇ ਸਨ ਕਿ ਉਹ ਦੇਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਗੇ। ਉਹ ਲੋਕਾਂ ਵਿਚਾਲੇ ਜਾ ਕੇ ਆਪਣੇ ਸੁਫਨੇ ਵੇਚਣ ਲੱਗੇ ਅਤੇ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਲੱਗੇ ਕਿ ਦੇਸ਼ ਦੇ ਸਾਰੇ ਪਿੰਡ ਸਾਫ-ਸੁਥਰੇ ਅਤੇ ਵਿਵਸਥਿਤ ਸ਼ਹਿਰਾਂ ਵਿੱਚ ਬਦਲ ਜਾਣਗੇ, ਜਿੱਥੇ ਬਿਜਲੀ, ਪਾਣੀ, ਸੜਕ ਸਭ ਸਹੂਲਤਾਂ ਹੋਣਗੀਆਂ, ਸਾਰੇ ਦੇਸ਼ ਦੇ ਸਾਰੇ ਗਰੀਬ, ਮਜ਼ਦੂਰ ਅਤੇ ਕੁਲੀ ਅੰਗਰੇਜ਼ੀ ਬੋਲਣ ਲੱਗ ਪੈਣਗੇ ਅਤੇ ਵੱਡੇ ਲੋਕਾਂ ਨਾਲੋਂ ਉਨ੍ਹਾਂ ਦੀ ਦੂਰੀ ਖਤਮ ਹੋ ਜਾਵੇਗੀ।
ਅਫਸੋਸੋ ਕਿ ਉਹ ਸਿਆਸਤ ਵਿੱਚ ਆਪਣੀ ਛਾਪ ਨਹੀਂ ਛੱਡ ਸਕੇ ਅਤੇ ਸਾਰੀ ਉਮਰ ਆਪਣੀ ਸੋਚ ਨੂੰ ਹਕੀਕਤ ਵਿੱਚ ਨਾ ਬਦਲ ਸਕਣ ਦਾ ਉਨ੍ਹਾਂ ਨੂੰ ਦੁੱਖ ਰਿਹਾ। 2007 ਵਿੱਚ ਉਨ੍ਹਾਂ ਨੇ ਆਪਣੀ ਸਵੈ-ਜੀਵਨੀ 'ਚ ਇਸ ਬਾਰੇ ਵਿਸਥਾਰ ਨਾਲ ਲਿਖਿਆ। 26 ਸਤੰਬਰ 2007 ਨੂੰ ਦੇਵਾਨੰਦ ਦੇ 84ਵੇਂ ਜਨਮ ਦਿਨ ਮੌਕੇ ਉਸ ਵਕਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਨ੍ਹਾਂ ਦੀ ਸਵੈ-ਜੀਵਨੀ ਰਿਲੀਜ਼ ਕੀਤੀ। ਉਸ ਮੌਕੇ ਯੂ ਪੀ ਏ ਦੀ ਚੇਅਰਪਰਸਨ ਸੋਨੀਆ ਗਾਂਧੀ ਓਥੇ ਮੌਜੂਦ ਸੀ ਅਤੇ ਦੇਵਾਨੰਦ ਨੇ ਉਥੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਸੋਨੀਆ ਗਾਂਧੀ ਦੀ ਲੀਡਰਸ਼ਿਪ ਅਜਿਹੀ ਹੈ ਕਿ ਉਨ੍ਹਾਂ ਤੋਂ ਸਾਰੇ ਸੜਦੇ ਹਨ। ਉਥੇ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਅੱਗੇ ਨਾ ਵਧਾ ਸਕਣ ਦੇ ਕਾਰਨ ਵੀ ਦੱਸੇ।
ਦੇਵਾਨੰਦ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਪਾਰਟੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਸੀ, ਜਦੋਂ ਨਾਨੀ ਪਾਲਕੀਵਾਲਾ ਤੇ ਵਿਜੇਲਕਸ਼ਮੀ ਪੰਡਿਤ ਨੇ ਉਨ੍ਹਾਂ ਦੀ ਪਾਰਟੀ ਦੀ ਟਿਕਟ ਉੱਤੇ ਚੋਣ ਲੜਨ ਤੋਂ ਐਨ ਮੌਕੇ ਉਤੇ ਨਾਂਹ ਕਰ ਦਿੱਤੀ। ਮਸ਼ਹੂਰ ਵਕੀਲ ਨਾਨੀ ਪਾਲਕੀਵਾਲਾ ਨੇ ਦੇਵਾਨੰਦ ਨੂੰ ਸੁਨੇਹਾ ਭਿਜਵਾਇਆ ਕਿ ਉਹ ਰਾਜ ਸਭਾ ਮੈਂਬਰ ਬਣ ਸਕਦੇ ਹਨ, ਪਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ। ਦੇਵਾਨੰਦ ਦੀ ਪਾਰਟੀ ਨੂੰ ਦੂਜਾ ਝਟਕਾ ਉਦੋਂ ਲੱਗਾ, ਜਦੋਂ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਤੋਂ ਉਨ੍ਹਾਂ ਦੇ ਨੇੜਲਿਆਂ ਨੇ ਹੀ ਸਵਾਲ ਉਠਾਉਂਦੇ ਹੋਏ ਕਹਿ ਦਿੱਤਾ ਕਿ ਇਹ ਵਿਹਾਰਕ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਾਰਟੀ ਕੋਲ ਚੋਣਾਂ ਲੜਨ ਲਈ ਜ਼ਰੂਰੀ ਸੋਮੇ ਵੀ ਨਹੀਂ ਸਨ।
ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਲਈ ਫੰਡ ਦੇਣ ਦਾ ਵਾਅਦਾ ਕੀਤਾ ਸੀ, ਪਰ ਬਾਅਦ 'ਚ ਪਿੱਛੇ ਹਟ ਗਏ। ਦੇਵਾਨੰਦ ਨੂੰ ਆਪਣੀ ਪਾਰਟੀ ਵੱਲੋਂ ਚੋਣਾਂ ਲੜਾਉਣ ਲਈ ਉਮੀਦਵਾਰ ਲੱਭਣ 'ਚ ਪ੍ਰੇਸ਼ਾਨੀ ਹੋਈ। ਉਹ ਟੁੱਟ ਗਏ। ਉਨ੍ਹਾਂ ਨੇ ਆਪਣੇ ਬੰਦਿਆਂ ਨੂੰ ਕਿਹਾ, ‘‘ਅੰਦਰੋਂ ਲੜਨ ਦਾ ਜਨੂੰਨ ਖਤਮ ਹੋਣ ਲੱਗਾ ਹੈ, ਹੁਣ ਉਹ ‘ਅੱਗ’ ਨਹੀਂ ਬਚੀ।”
ਇਸ ਤਰ੍ਹਾਂ ਜਿਸ ਪਾਰਟੀ ਨਾਲ ਉਹ ਦੇਸ਼ ਬਦਲਣ ਦਾ ਸੁਫਨਾ ਦੇਖਦੇ ਸਨ, ਉਸ ਦਾ ਸਫਰ ਬਿਨਾਂ ਚੋਣ ਲੜਨ ਤੋਂ ਹੀ ਖਤਮ ਹੋ ਗਿਆ। ਬਾਅਦ ਵਿੱਚ ਮਸ਼ਹੂਰ ਪੱਤਰਕਾਰ ਆਰ ਕੇ ਕੇਸ਼ਵਾਨੀ ਨੇ ਲਿਖਿਆ ਕਿ ਦੇਵਾਨੰਦ ਦੀ ਨੀਤ ਸਾਫ ਸੀ ਤੇ ਫਿਲਮ ਉਦਯੋਗ ਦੇ ਬਹੁਤ ਸਾਰੇ ਲੋਕਾਂ ਦਾ ਉਨ੍ਹਾਂ ਨੂੰ ਸਮਰਥਨ ਵੀ ਹਾਸਲ ਸੀ। ਦੇਵਾਨੰਦ ਨੇ ਜਦੋਂ ਆਪਣੀ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਉਦੋਂ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚ ਵੀ. ਸਾਂਤਾਰਾਮ, ਰਾਮਾਨੰਦ ਸਾਗਰ, ਜੀ ਪੀ ਸਿੱਪੀ, ਹੇਮਾ ਮਾਲਿਨੀ, ਸ਼ਤਰੂਘਨ ਸਿਨਹਾ, ਸੰਜੀਵ ਕੁਮਾਰ ਵਰਗੇ ਵੱਡੇ ਸਟਾਰ ਮੌਜੂਦ ਸਨ।
ਅਸਲ ਵਿੱਚ ਦੇਵਾਨੰਦ ਨਵੇਂ ਭਾਰਤ ਦਾ ਸੁਫਨਾ ਪੇਸ਼ ਕਰਨਾ ਚਾਹੁੰਦੇ ਸਨ। ਇਹ ਕੁਝ-ਕੁਝ ਅੱਜ ਵਾਲੇ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਦੀ ਪ੍ਰਚਾਰ ਮੁਹਿੰਮ ਵਰਗਾ ਸੀ, ਪਰ ਦੇਵਾਨੰਦ ਦੀ ਕੋਸ਼ਿਸ਼ ਨੂੰ ਲੋਕਾਂ ਨੇ ਫਿਲਮ ਪ੍ਰਮੋਸ਼ਨ ਦਾ ਹਿੱਸਾ ਸਮਝ ਕੇ ਰੱਦ ਕਰ ਦਿੱਤਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’