Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਵਿਅੰਗ: ਇਵੇਂ ਤਾਂ ਮੈਂ ਨੰਗ ਹੋ ਜੂੰ...

April 01, 2020 09:07 AM

-ਬਲਦੇਵ ਸਿੰਘ ਆਜ਼ਾਦ
ਸਾਡਾ ਗੁਆਂਢੀ ਗਿੰਦਰ ਗਰੇਵਾਲ ਬਹੁਤ ਅਮੀਰ ਆਦਮੀ ਹੈ, ਪਰ ਹੈ ਪੂਰਾ ਕੰਜੂਸ। ਸਿਰੇ ਦਾ ਚਿੱਚੜ। ਮਜ਼ਾਲ ਹੈ ਮੋਰੀ ਵਾਲਾ ਪੈਸਾ ਵੀ ਕਿਤੇ ਖਰਚ ਕਰ ਦੇਵੇ। ਇਸ ਨੇ ਜ਼ਿੰਦਗੀ ਭਰ ਨਾ ਕਦੇ ਚੱਜ ਦਾ ਖਾਧਾ ਹੈ ਤੇ ਨਾ ਚੱਜ ਦਾ ਪਹਿਨਿਆ ਹੈ। ਬੱਸ ਪੈਸੇ ਜੋੜਨਾ ਇਸ ਦਾ ਇੱਕ ਨੁਕਾਤੀ ਪ੍ਰੋਗਰਾਮ ਰਿਹਾ। ਜੇ ਇਸ ਦੀ ਪਤਨੀ ਜਾਂ ਪੁੱਤਰ ਕੋਈ ਨਵੀਂ ਵਸਤ ਖਰੀਦ ਕੇ ਘਰ ਲੈ ਆਉਣ ਤਾਂ ਇਹ ਤੁਰੰਤ ਡੌਂਡੀ ਪਿੱਟਣ ਲੱਗ ਪੈਂਦਾ ਹੈ। ‘‘ਥੋਨੂੰ ਹੈ 'ਨੀਂ ਪੈਸੇ ਦੀ ਕਦਰ... ਤੁਸੀਂ ਮਾਂ-ਪੁੱਤ ਮੇਰਾ ਘਰ ਉਜਾੜ ਕੇ ਰਹੋਗੇ, ਜਿੱਥੇ ਇੱਕ ਰੁਪਏ ਨਾਲ ਡੰਗ ਲਹਿ ਸਕਦਾ ਹੈ, ਉਥੇ ਤੁਸੀਂ ਸੌ ਰੁਪਈਆ ਐਵੇਂ ਖਰਚ ਦਿੰਦੇ ਓ, ਨਾਲੇ ਤੁਸੀਂ ਕਿਹੜਾ ਕਹੀ ਮਾਰ ਕੇ ਕਮਾਏ ਐ... ਮੈਨੂੰ ਪੁੱਛੋ ਇਹ ਦੌਲਤ, ਮੈਂ ਕਿਵੇਂ ਪੈਸਾ-ਪੈਸਾ ਜੋੜ ਕੇ ਬਣਾਈ ਐ...।”
ਸਾਡੇ ਮੁਹੱਲਾ ਵਾਸੀ ਨਿਰਵੈਰ ਸਿੰਘ ਦੀ ਬੇਟੀ ਦੀ ਸ਼ਾਦੀ ਸੀ। ਅਸੀਂ ਗਿੰਦਰ ਗਰੇਵਾਲ ਨੂੰ ਆਪਣੇ ਸਾਥ ਦੀ ਖਾਤਰ ਇਸ ਸ਼ਾਦੀ ਸਮਾਗਮ ਵਿੱਚ ਨਾਲ ਲੈ ਕੇ ਜਾਣਾ ਚਾਹੁੰਦੇ ਸਾਂ। ‘ਗਰੇਵਾਲ ਸਾਹਿਬ ਜੀ, ਆਓ ਅੱਜ ਆਪਾਂ ਨਿਰਵੈਰ ਸਿੰਘ ਦੀ ਬੇਟੀ ਦੀ ਸ਼ਾਦੀ 'ਤੇ ਜਾ ਆਈਏ। ਵੇਖੋ ਕਿੰਨੇ ਚਾਅ ਨਾਲ ਉਨ੍ਹਾਂ ਨੇ ਆਪਣੇ ਸਾਰੇ ਮੁਹੱਲੇ ਵਿੱਚ ਮਠਿਆਈ ਅਤੇ ਵਿਆਹ ਦੇ ਕਾਰਡ ਵੰਡੇ ਸਨ। ਉਸੇ ਚਾਅ ਨਾਲ ਵਿਆਹ 'ਤੇ ਜਾਣਾ ਆਪਣਾ ਵੀ ਫਰਜ਼ ਹੈ, ਨਾਲੇ ਇਸੇ ਬਹਾਨੇ ਆਪਾਂ ਮੈਰਿਜ ਪੈਲੇਸ ਵਿੱਚ ਬੈਠੇ ਖੁੱਲ੍ਹ ਕੇ ਗੱਲਾਂ-ਬਾਤਾਂ ਕਰ ਲਵਾਂਗੇ।’
‘ਭਾਈ ਸਾਅਬ ਜੀ, ਗੱਲਾਂ-ਬਾਤਾਂ ਵਾਲੀ ਤਾਂ ਤੁਹਾਡੀ ਗੱਲ ਠੀਕ ਐ, ਪਰ ਮੈਂ ਇਸ ਸ਼ਾਦੀ ਵਿੱਚ ਨਹੀਂ ਜਾਣਾ।’ ਗਿੰਦਰ ਗਰੇਵਾਲ ਦਾ ਦੋ-ਟੁੱਕ ਜੁਆਬ ਸੀ।
‘‘ਕਿਉਂ? ਆਪਾਂ 'ਨੀਂ ਆਪਣੇ ਧੀਆਂ-ਪੁੱਤਾਂ ਦੀ ਸ਼ਾਦੀ ਕਰਨੀ? ਜੇ ਆਪਾਂ ਨਾ ਗਏ ਤੇ ਫਿਰ ਆਪਣੇ ਧੀਆਂ-ਪੁੱਤਾਂ ਦੀ ਸ਼ਾਦੀ 'ਤੇ ਕੌਣ ਆਵੇਗਾ?” ਸਾਡੇ ਮੂੰਹੋਂ ਆਪ-ਮੁਹਾਰੇ ਕਈ ਸੁਆਲ ਨਿਕਲ ਗਏ ਸਨ।
‘‘ਵੇਖੋ ਭਾਈ ਸਾਅਬ, ਮੁਹੱਲੇ ਦੇ ਹਰ ਆਦਮੀ ਦੇ ਸੁੱਖ ਨਾਲ ਚਾਰ-ਚਾਰ ਧੀਆਂ ਪੁੱਤ ਹਨ। ਅੱਜਕੱਲ੍ਹ ਸ਼ਾਦੀ ਦੇ ਸ਼ਗਨ 'ਤੇ ਪੰਜ ਸੌ ਵਿਆਂਦੜ ਕੁੜੀ ਨੂੰ ਤੇ ਪੰਜ ਸੌ ਮੁੰਡੇ ਨੂੰ ਦੇਣ ਦਾ ਰਿਵਾਜ ਹੈ। ਇੱਕ ਸ਼ਾਦੀ 'ਤੇ ਇੱਕ ਹਜ਼ਾਰ ਰੁਪਏ। ਜੇ ਮੈਂ ਲੋਕਾਂ ਦੇ ਧੀਆਂ-ਪੁੱਤਾਂ ਦੀਆਂ ਸ਼ਾਦੀਆਂ 'ਤੇ ਇਵੇਂ ਹਜ਼ਾਰ-ਹਜ਼ਾਰ ਰੁਪਏ ਸ਼ਗਨ ਦੇਣ ਲੱਗ ਪਿਆ, ਫਿਰ ਸਮਝ ਲਓ ਮੈਂ ਦਿਨਾਂ ਵਿੱਚ ਹੀ ਨੰਗ ਹੋ ਜੂੰ... ਮੇਰੇ ਤਾਂ ਝੁੱਗੇ 'ਚੋਂ ਇੱਕੋ ਹੀ ਬੇਟਾ ਹੈ। ਉਹਦੀ ਸ਼ਾਦੀ 'ਤੇ ਆਪਣੇ ਮੁਹੱਲੇ ਵਾਲੇ ਜੇ ਨਹੀਂ ਆਉਂਦੇ ਤਾਂ ਮੈਨੂੰ ਕੋਈ ਗਿਲਾ ਨਹੀਂ ਹੋਵੇਗਾ...।” ਗਿੰਦਰ ਗਰੇਵਾਲ ਦਾ ਉਤਰ ਸੁਣ ਅਸੀਂ ਹੱਕੇ-ਬੱਕੇ ਰਹਿ ਗਏ।
ਗਿੰਦਰ ਗਰੇਵਾਲ ਦੇ ਮਾਤਾ-ਪਿਤਾ ਬਹੁਤ ਬਿਰਧ ਸਨ। ਇਸ ਲਈ ਉਹ ਘਰੋਂ ਬਾਹਰ ਘੱਟ ਨਿਕਲਦੇ ਹਨ। ਅੱਜ ਜਦੋਂ ਅਸੀਂ ਉਨ੍ਹਾਂ ਦੇ ਬੂਹੇ ਅੱਗਿਓਂ ਲੰਘ ਰਹੇ ਸਾਂ ਤਾਂ ਗਿੰਦਰ ਦੇ ਮਾਤਾ ਜੀ ਨੇ ਆਵਾਜ਼ ਮਾਰੀ। ‘‘ਵੇ ਪੁੱਤ, ਮੇਰੀ ਜ਼ਰੂਰੀ ਗੱਲ ਸੁਣ ਕੇ ਜਾਵੀਂ।” ਮਾਤਾ ਜੀ ਦੀ ਆਵਾਜ਼ ਸੁਣ ਅਸੀਂ ਥਾਏਂ ਰੁਕ ਗਏ ਸਾਂ।
‘‘ਪੁੱਤਰਾ, ਮੇਰੀ ਦੋਵਾਂ ਅੱਖਾਂ ਦੀ ਨਿਗ੍ਹਾ ਬਿਲਕੁਲ ਖਤਮ ਹੋ ਗਈ ਐ। ਮੈਂ ਕਿਸੇ ਨੂੰ ਵੀ ਪਛਾਣ ਨਹੀਂ ਸਕਦੀ। ਮੈਨੂੰ ਸਿਰਫ ਧੁੱਪ ਥਾਂ ਦਾ ਪਤਾ ਲੱਗਦੈ। ਇਸੇ ਕਰ ਕੇ ਮੈਂ ਕਈ ਵਾਰ ਡਿੱਗ ਕੇ ਗੋਡੇ-ਗਿੱਟੇ ਤੁੜਵਾ ਚੁੱਕੀ ਹਾਂ। ਤੇਰੇ ਆਲੇ ਭਰਾ ਗਿੰਦਰ ਨੂੰ ਮੈਂ ਕਈ ਵਾਰ ਨਿਗ੍ਹਾ ਬਣਵਾਉਣ ਲਈ ਕਿਹਾ, ਪਰ ਉਹ ਮੇਰੀ ਗੱਲ ਨਹੀਂ ਸੁਣਦਾ। ਤੇਰੇ ਨਾਲ ਇਹਦੀ ਵਾਹਵਾ ਚੰਗੀ ਬਣਦੀ ਐ। ਇਹਨੂੰ ਕਹਿ ਕੇ ਤੂੰ ਮੇਰੀ ਇੱਕ ਅੱਖ ਦੀ ਨਿਗ੍ਹਾ ਬਣਾ ਦੇ, ਤਾਂ ਕਿ ਅੰਦਰ-ਬਾਹਰ ਜਾਣ ਜੋਗੀ ਹੋ ਜਾਂ।” ਮਾਤਾ ਦਾ ਤਰਲਾ ਸੁਣ ਅਸੀਂ ਬਿਲਕੁਲ ਪਸੀਜ ਗਏ ਸਾਂ। ਸ਼ਾਮ ਨੂੰ ਅਸੀਂ ਗਿੰਦਰ ਗਰੇਵਾਲ ਦਾ ਬੂਹਾ ਜਾ ਖੜਕਾਇਆ ਤੇ ਉਸ ਨੂੰ ਮਾਤਾ ਜੀ ਦੀ ਇੱਕ ਅੱਖ ਬਣਾਉਣ ਲਈ ਬੇਨਤੀ ਕੀਤੀ।
‘‘ਭਾਈ ਸਾਅਬ ਜੀ, ਮਾਤਾ ਆਵਦੀ ਉਮਰ ਲਗਭਗ ਭੋਗ ਚੁੱਕੀ ਐ। ਇਸ ਉਮਰ ਵਿੱਚ ਭਲਾ ਅੱਖਾਂ ਬਣਵਾਉਣ ਦਾ ਕੀ ਮਤਲਬ? ਮਾਤਾ ਨੇ ਸਿਰਫ ਦੋ ਟੈਮ ਦੀ ਰੋਟੀ ਛਕਣੀ ਹੁੰਦੀ ਐ, ਬੜੀ ਮੌਜ ਨਾਲ ਛਕੀ ਜਾਂਦੀ ਐ। ਸਾਡੇ ਘਰ ਦੀ ਪੱਕੀ ਹੋਈ ਰੋਟੀ ਸੁੱਖ ਨਾਲ ਪੂਰੇ ਇੱਕ ਫੁੱਟ ਦੀ ਹੁੰਦੀ ਐ ਤੇ ਏਡੀ ਰੋਟੀ ਮਾਤਾ ਨੂੰ ਦੂਰੋਂ ਦਿਸ ਜਾਂਦੀ ਐ। ਇਹਨੇ ਕਿਹੜਾ ਰਜਾਈਆਂ ਦੇ ਨਗੰਦੇ ਪਾਉਣੇ ਐਂ, ਜੀਹਦੇ ਲਈ ਇਹਦੀ ਨਿਗ੍ਹਾ ਬਣਾਈ ਜਾਵੇ। ਨਾਲੇ ਅੱਖਾਂ ਦੇ ਆਪਰੇਸ਼ਨ 'ਤੇ ਅੱਜਕੱਲ੍ਹ ਨੋਟਾਂ ਦੀ ਪੂਰੀ ਪੰਡ ਲੱਗਦੀ ਐ। ਕਈ ਕਈ ਮਹੀਨੇ ਡਾਕਟਰਾਂ ਕੋਲ ਅੱਖਾਂ ਚੈੱਕ ਕਰਵਾਉਣ ਲਈ ਗੇੜੇ ਮਾਰਨੇ ਪੈਂਦੇ ਹਨ। ਰੋਜ਼ ਅੱਖਾਂ ਵਿੱਚ ਕਈ ਕਈ ਕਿਸਮ ਦੀ ਦਵਾਈ ਕਈ ਕਈ ਵਾਰ ਪਾਉਣੀ ਪੈਂਦੀ ਐ ਅਤੇ ਦਵਾਈ ਦੀ ਇੱਕ ਇੱਕ ਸ਼ੀਸ਼ੀ ਪੰਜ-ਪੰਜ ਸੌ ਦੀ ਆਉਂਦੀ ਐ। ਇਸ ਤਰ੍ਹਾਂ ਬੇਬੇ ਦੀ ਨਿਗ੍ਹਾ ਬਣਾਉਂਦਾ-ਬਣਾਉਂਦਾ ਤਾਂ ਮੈਂ ਬਿਲਕੁਲ ਨੰਗ ਹੋ ਜੂੰ।” ਗਿੰਦਰ ਗਰੇਵਾਲ ਦਾ ਕੋਰਾ ਜੁਆਬ ਸੁਣ ਅਸੀਂ ਸੁੰਨ ਜਿਹੇ ਹੋ ਗਏ।
ਇੱਕ ਦਿਨ ਅਸੀਂ ਕਿਸੇ ਜ਼ਰੂਰੀ ਕੰਮ ਗਿੰਦਰ ਗਰੇਵਾਲ ਦੇ ਘਰ ਚਲੇ ਗਏ। ਅੰਦਰ ਜਾ ਕੇ ਕੀ ਵੇਖਦੇ ਹਾਂ ਕਿ ਉਹ ਮੂੰਹ-ਸਿਰ ਕੱਪੜੇ ਨਾਲ ਵਲ੍ਹੇਟ, ਦੋਵਾਂ ਹੱਥਾਂ ਵਿੱਚ ਛੱਜ ਪਕੜ, ਕਣਕ ਛੰਡੀ ਜਾ ਰਹੇ ਸਨ। ਇਹ ਵੇਖ ਕੇ ਸਾਡੇ ਅੱਖਾਂ ਦੇ ਤੋਤੇ ਉਡ ਗਏ। ‘‘ਗਰੇਵਾਲ ਸਾਹਿਬ, ਚੰਗੀ ਭਲੀ ਤੁਹਾਡੇ ਘਰ ਕੰਮ ਵਾਲੀ ਬੀਬੀ ਆਉਂਦੀ ਐ। ਉਸ ਨੂੰ ਕਹਿ ਕੇ ਪੀਣ੍ਹ ਬਣਵਾ ਲੈਣਾ ਸੀ। ਤੁਸੀਂ ਕਾਹਨੂੰ ਆਹ ਮਿੱਟੀ-ਘੱਟਾ ਆਪਣੇ ਸਿਰ ਵਿੱਚ ਪੁਆਈ ਜਾ ਰਹੇ ਓ?” ਘਰੋਂ ਰੱਜਿਆ-ਪੁੱਜਿਆ ਆਦਮੀ ਇਸ ਤਰ੍ਹਾਂ ਝੱਖ ਮਾਰਦਾ ਅਸੀਂ ਪਹਿਲੀ ਵਾਰ ਵੇਖਿਆ ਸੀ।
‘‘ਭਾਈ ਸਾਅਬ ਜੀ, ਅਸੀਂ ਮਹੀਨੇ ਵਿੱਚ ਦੋ ਵਾਰ ਕੰਮ ਵਾਲੀ ਬੀਬੀ ਤੋਂ ਪੀਣ੍ਹ ਬਣਵਾਉਂਦੇ ਹਾਂ। ਉਹ ਹਰ ਵਾਰ ਪੰਜ-ਦਸ ਕਿਲੋ ਕਣਕ ਘੰੁਡੀਆਂ ਦੇ ਬਹਾਨੇ ਟਾਂਚ ਕੇ ਲੈ ਜਾਂਦੀ ਹੈ। ਤੂੰ ਹਿਸਾਬ ਲਾ ਪਈ ਜੇ ਮਹੀਨੇ ਵਿੱਚ ਦੋ ਵਾਰ ਦਸ-ਦਸ ਕਿਲੋ ਕਣਕ ਅਜਾਈਂ ਚਲੀ ਜਾਵੇ ਤਾਂ ਸਾਲ ਵਿੱਚ ਕੁੱਲ ਕਿੰਨੀ ਹੋਗੀ? ਇਉਂ ਤਾਂ ਭਰਾ ਮੇਰੇ ਮੈਂ ਜਵ੍ਹਾਂ ਹੀ ਨੰਗ ਹੋ ਜੂੰ। ਨਾਲੇ ਖੁਦ ਕਣਕ ਛੰਡਣ ਨਾਲ ਮੇਰੀਆਂ ਕਿਹੜਾ ਲੂਹਲਾਂ ਲਹਿ ਜਾਣਗੀਆਂ...।” ਗਿੰਦਰ ਗਰੇਵਾਲ ਦਾ ਉਤਰ ਸਾਡੀ ਪੂਰੀ ਤਸੱਲੀ ਕਰਵਾ ਗਿਆ ਸੀ।
ਗਿੰਦਰ ਗਰੇਵਾਲ ਦਾ ਇੱਕੋ ਬੇਟਾ ਹੈ-ਬਲਤੇਜ, ਪਰ ਚਾਲੀ ਸਾਲ ਦੀ ਉਮਰ ਹੋਣ ਉਪਰੰਤ ਵੀ ਉਹ ਅਜੇ ਕੁਆਰਾ ਹੈ। ਇੱਕ ਦਿਨ ਮੌਕਾ ਜਿਹਾ ਵੇਖ ਅਸੀਂ ਗਿੰਦਰ ਗਰੇਵਾਲ ਨੂੰ ਜਾ ਘੇਰਿਆ। ‘‘ਗਰੇਵਾਲ ਸਾਹਿਬ, ਆਪਣਾ ਬਲਤੇਜ ਪੂਰੇ ਚਾਲੀਆਂ ਦਾ ਹੋ ਗਿਐ। ਇਹਦੇ ਹਾਣੀ ਦੋ-ਦੋ ਜੁਆਕਾਂ ਦੇ ਬਾਪ ਬਣ ਗਏ ਹਨ। ਆਪਾਂ ਇਹਦਾ ਕੋਈ ਬੰਨ੍ਹ-ਸੁੱਭ ਕਰੀਏ। ਨਾਲੇ ਮਾਪਿਆਂ ਵੱਲੋਂ ਬੱਚੇ ਪੈਦਾ ਕਰ ਦੇਣਾ ਹੀ ਕਾਫੀ ਨਹੀਂ ਹੁੰਦਾ। ਉਨ੍ਹਾਂ ਨੂੰ ਪਾਲਣਾ- ਪੋਸਣਾ, ਪੜ੍ਹਾਉਣਾ-ਲਿਖਾਉਣਾ ਅਤੇ ਠੀਕ ਸਮੇਂ 'ਤੇ ਵਿਆਹ-ਸ਼ਾਦੀ ਕਰਨਾ ਵੀ ਮਾਪਿਆਂ ਦਾ ਫਰਜ਼ ਬਣਦੈ।” ਅਸੀਂ ਗਿੰਦਰ ਗਰੇਵਾਲ ਨੂੰ ਹਲੂਣਾ ਦਿੰਦੇ ਹਾਂ।
‘‘ਭਾਈ ਸਾਅਬ ਜੀ, ਬਲਤੇਜ ਜੀ ਸ਼ਾਦੀ ਦਾ ਕੀ ਐ-ਆਥਣ ਨੂੰ ਭਲਾ ਮੈਂ ਇਹਦੀ ਵੀਹ ਵਾਰ ਸ਼ਾਦੀ ਕਰ ਦਿਆਂ, ਪਰ ਮੈਂ ਇਹਦੇ ਵਾਸਤੇ ਅਜਿਹਾ ਘਰ ਚਾਹੁੰਦਾ ਹਾਂ, ਜਿਸਦੀ ਢਾਲ ਸਾਡੇ ਘਰ ਵੱਲ ਹੋਵੇ। ਮਤਲਬ ਇਹ ਐ ਪਈ ਮਾਪਿਆਂ ਦੇ ਘਰ 'ਕੱਲ੍ਹੀ ਕੁੜੀ ਹੋਵੇ। ਉਸ ਦਾ ਹੋਰ ਕੋਈ ਭੈਣ-ਭਰਾ ਨਾ ਹੋਵੇ ਤਾਂ ਕਿ ਉਸ ਘਰੋਂ ਸਾਰੀ ਜ਼ਮੀਨ-ਜਾਇਦਾਦ, ਧਨ-ਦੌਲਤ ਅਤੇ ਹੋਰ ਸਾਰਾ ਲਟਰਮ-ਪਟਰਮ ਮੇਰੇ ਘਰ ਹੀ ਆਵੇ। ਹਰ ਦਿਨ ਦਿਹਾਰ 'ਤੇ ਮਠਿਆਈਆਂ-ਛਠਿਆਈਆਂ ਮੇਰੇ ਘਰ ਆਉਂਦੀਆਂ ਰਹਿਣ। ਜੇ ਲੜਕੀ ਦੇ ਹੋਰ ਭੈਣ-ਭਰਾ ਹੋਣ ਤਾਂ ਮੇਰੇ ਘਰ ਦੀ ਧਨ ਦੌਲਤ ਉਨ੍ਹਾਂ ਦੇ ਘਰ ਆਨੀ-ਬਹਾਨੀ ਜਾਣੀ ਸ਼ੁਰੂ ਹੋ ਜਾਵੇਗੀ। ਜਦੋਂ ਕਦੇ ਕੁੜੀ ਦੇ ਭਰਾ-ਭਰਜਾਈ ਸਾਡੇ ਘਰ ਮਿਲਣ ਆਉਣਗੇ ਤਾਂ ਕੁਝ ਨਾ ਕੁਝ ਜ਼ਰੂਰ ਮੇਰੇ ਘਰ ਦਾ ਨੁਕਸਾਨ ਕਰ ਕੇ ਜਾਇਆ ਕਰਨਗੇ ਤੇ ਜੋ ਭੈਣ-ਭਣੋਈਆ ਆਏ ਤਾਂ ਉਹ ਵੀ ਮੇਰੇ ਘਰ ਨੂੰ ਕੁਝ ਥੁੱਕ ਲਾਇਆ ਕਰਨਗੇ। ਇਵੇਂ ਤਾਂ ਭਾਈ ਸਾਅਬ ਮੈਂ ਬਿਲਕੁਲ ਨੰਗ ਹੋ ਜੂੰ, ਇਸ ਕਰ ਕੇ ਹੀ ਮੈਂ ਬਲਤੇਜ ਦੀ ਸ਼ਾਦੀ ਨਹੀਂ ਕਰ ਰਿਹਾ। ਜਿਸ ਦਿਨ ਹੀ ਮੈਨੂੰ ਮੇਰੇ ਪਸੰਦ ਦਾ ਰਿਸ਼ਤਾ ਮਿਲ ਗਿਆ ਤਾਂ ਮੈਂ ਤੁਰੰਤ ਹੀ ਬਲਤੇਜ ਦਾ ਤੋਪਾ ਭਰ ਦੂੰ...।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’