Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਕੈਲਗਰੀ 2026 ਓਲੰਪਿਕ ਬਿੱਡ ਲਈ ਫੰਡਾਂ ਸਬੰਧੀ ਫੈਡਰਲ, ਪ੍ਰੋਵਿੰਸ਼ੀਅਲ ਸਰਕਾਰਾਂ ਨਵੇਂ ਸਮਝੌਤੇ ਉੱਤੇ ਪਹੁੰਚੀਆਂ

October 31, 2018 07:20 PM

ਕੈਲਗਰੀ, 31 ਅਕਤੂਬਰ (ਪੋਸਟ ਬਿਊਰੋ) : ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਇਸ ਫੈਸਲੇ ਉੱਤੇ ਪਹੁੰਚੀਆਂ ਹਨ ਕਿ ਕੈਲਗਰੀ ਵਿੱਚ 2026 ਦੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਨੂੰ ਫੰਡ ਮੁਹੱਈਆ ਕਰਵਾਉਣ ਲਈ ਕੋਈ ਸਾਂਝਾ ਤੇ ਵੱਖਰਾ ਰਾਹ ਲੱਭਿਆ ਜਾਵੇਗਾ ਤੇ ਜਨਤਾ ਦੇ ਪੈਸੇ ਨੂੰ ਛੇੜਿਆ ਨਹੀਂ ਜਾਵੇਗਾ। ਇਹ ਵੀ ਉਸ ਸੂਰਤ ਵਿੱਚ ਸੰਭਵ ਹੋਵੇਗਾ ਜੇ ਇਸ ਮੁੱਦੇ ਉੱਤੇ ਹਿਚਕਿਚਾ ਰਹੀ ਸਿਟੀ ਕਾਉਂਸਲ ਇਸ ਸਮਝੌਤੇ ਉੱਤੇ ਸਾਈਨ ਕਰਨ ਲਈ ਰਾਜੀ ਹੁੰਦੀ ਹੈ।
ਮੰਗਲਵਾਰ ਨੂੰ ਸਵੇਰੇ 10:00 ਵਜੇ ਕੈਲਗਰੀ 2026 ਬਿੱਡ ਕਾਰਪੋਰੇਸਨ ਨੇ ਇਹ ਐਲਾਨ ਕੀਤਾ। ਇਸ ਵਿੱਚ ਇੱਕ ਚਿੱਠੀ ਵੀ ਸਾਮਲ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ 2.875 ਬਿਲੀਅਨ ਡਾਲਰ ਦੇ ਜਨਤਕ ਫੰਡ ਜੁਟਾ ਲਏ ਜਾਣਗੇ। ਇਸ ਉੱਤੇ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ, ਫੈਡਰਲ ਖੇਡ ਮੰਤਰੀ ਕ੍ਰਿਸਟੀ ਡੰਕਨ ਦੇ ਦਸਤਖਤ ਸਾਮਲ ਹਨ ਤੇ ਕੈਲਗਰੀ ਦੇ ਮੇਅਰ ਨਾਹੀਦ ਨੈਂਸੀ ਦੇ ਦਸਤਖਤਾਂ ਲਈ ਥਾਂ ਵੀ ਛੱਡੀ ਗਈ ਹੈ।
ਇਹ ਐਲਾਨ ਉਸੇ ਦਿਨ ਕੀਤਾ ਗਿਆ ਜਿਸ ਦਿਨ ਸਿਟੀ ਆਫ ਕੈਲਗਰੀ ਦੀ ਓਲੰਪਿਕ ਅਸੈੱਸਮੈਂਟ ਕਮੇਟੀ ਦੇ ਚੇਅਰ ਵੱਲੋਂ ਕਾਉਂਸਲ ਨੂੰ ਇਹ ਸਿਫਾਰਿਸ ਕੀਤੀ ਗਈ ਸੀ ਕਿ 2026 ਵਿੱਚ ਹੋਣ ਵਾਲੀਆਂ ਸਰਦ ਰੁੱਤ ਖੇਡਾਂ ਲਈ ਦਾਅਵੇਦਾਰੀ ਉਨ੍ਹਾਂ ਵੱਲੋਂ ਰੱਦ ਕੀਤੀ ਜਾਵੇ ਤੇ ਇਸ ਸਬੰਧੀ 13 ਨਵੰਬਰ ਦੇ ਸਡਿਊਲ ਨੂੰ ਵੀ ਖਤਮ ਕੀਤਾ ਜਾਵੇ। ਕੈਲਗਰੀ 2026 ਬਿੱਡ ਕਾਰਪੋਰੇਸਨ ਦੇ ਬੋਰਡ ਚੇਅਰ ਸਕੌਟ ਹਚੇਸਨ ਨੇ ਈਮੇਲ ਵਿੱਚ ਆਖਿਆ ਕਿ ਇਹ ਅਜਿਹਾ ਪ੍ਰਸਤਾਵ ਹੈ ਜਿਸ ਦੀ ਕੋਈ ਤੁਕ ਬਣਦੀ ਹੈ ਤੇ ਇਹ ਕੈਲਗਰੀ ਵਾਸੀਆਂ ਲਈ ਚੰਗੀ ਡੀਲ ਵੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਉਹ ਤੇ ਉਨ੍ਹਾਂ ਦੇ ਸਰਕਾਰੀ ਭਾਈਵਾਲ ਅੱਗੇ ਵੱਧਣ ਲਈ ਸਹਿਮਤ ਹੋ ਸਕਦੇ ਹਾਂ ਤੇ ਸਮਝੌਤੇ ਉੱਤੇ ਪਹੁੰਚਿਆ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਉਹ ਜਾਣਦੇ ਹਨ ਕਿ ਕੈਲਗਰੀ ਲਈ ਇਹ ਕਿੰਨੀ ਅਹਿਮੀਅਤ ਰੱਖਦਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਹ ਵੀ ਅੰਦਾਜਾ ਹੈ ਕਿ ਕੀ ਕੁੱਝ ਦਾਅ ਉੱਤੇ ਲੱਗਿਆ ਹੋਇਆ ਹੈ, ਉਹ ਆਪਣੀ ਮਜਬੂਤ ਲੀਡਰਸਿਪ ਵੀ ਦਰਸਾਉਣਗੇ ਤੇ ਓਲੰਪਿਕ ਤੇ ਪੈਰਾਲੰਪਿਕ ਦੇ ਨਤੀਜਿਆਂ ਬਾਰੇ ਕੈਲਗਰੀ ਵਾਸੀਆਂ ਨੂੰ ਫੈਸਲਾ ਕਰਨ ਦੀ ਇਜਾਜਤ ਦੇਣਗੇ। ਜਿਕਰਯੋਗ ਹੈ ਕਿ ਕੈਲਗਰੀ 2026 ਓਲੰਪਿਕ ਬਿੱਡ ਕਾਰਪੋਰੇਸਨ ਦੇ ਨਵੇਂ ਅੰਦਾਜੇ ਮੁਤਾਬਕ ਸਰਦ ਰੁੱਤ ਖੇਡਾਂ ਉੱਤੇ 5.23 ਬਿਲੀਅਨ ਡਾਲਰ ਖਰਚਾ ਆਵੇਗਾ। ਇਸ ਵਿੱਚੋਂ 3 ਬਿਲੀਅਨ ਡਾਲਰ ਸਰਕਾਰਾਂ ਦੇ ਤਿੰਨਾਂ ਪੱਧਰਾਂ ਤੋਂ ਆਉਣਾ ਚਾਹੀਦਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ