Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਲਾਪਰਵਾਹੀ ਕਰੋਗੇ ਤਾਂ ਸਭ ਮਾਰੇ ਜਾਓਗੇ

March 27, 2020 08:32 AM

-ਆਰ ਕੇ ਸਿਨਹਾ
ਤੁਸੀਂ ਸਾਰਿਆਂ ਨੇ ਟੈਲੀਵਿਜ਼ਨ 'ਤੇ ਅਤੇ ਰੋਜ਼ਾਨਾ ਅਖਬਾਰਾਂ ਵਿੱਚ ਉਹ ਤਸਵੀਰਾਂ ਦੇਖੀਆਂ ਹੋਣਗੀਆਂ, ਜਿਨ੍ਹਾਂ 'ਚ ਪਟਨਾ ਅਤੇ ਕੋਲਕਾਤਾ 'ਚ ਮੁਸਾਫਰ ਬੱਸਾਂ 'ਚ ਤੁੰਨ-ਤੁੰਨ ਕੇ ਭਰ ਕੇ ਅਤੇ ਛੱਤਾਂ 'ਤੇ ਚੜ੍ਹ ਕੇ ਆਪਣੇ ਪਿੰਡਾਂ ਨੂੰ ਜਾਣ ਲਈ ਕਾਹਲੇ ਦਿੱਸਦੇ ਸਨ। ਇਨ੍ਹਾਂ ਨੂੰ ਕੌਣ ਸਮਝਾਵੇ ਕਿ ਇਸ ਲਾਪਰਵਾਹੀ ਨਾਲ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ। ਇੱਕ ਬਸ ਮੁਸਾਫਰ ਨੂੰ ਜਦੋਂ ਕੋਈ ਚਿਤਾਵਨੀ ਦੇ ਰਿਹਾ ਹੈ ਤਾਂ ਉਹ ਬੜੇ ਢੀਠਪੁਣੇ ਨਾਲ ਕਹਿ ਰਿਹਾ ਹੈ ਕਿ ਮਜਬੂਰੀ ਦਾ ਨਾਂਅ ਮਹਾਤਮਾ ਗਾਂਧੀ ਹੈ, ਪਰ ਉਹ ਜਿਸ ਨੂੰ ਆਪਣੀ ਮਜਬੂਰੀ ਦੱਸਦਾ ਹੈ, ਉਸ ਨਾਲ ਉਹ ਨਾ ਸਿਰਫ ਆਪਣੇ ਪਿੰਡ ਵਾਲਿਆਂ ਨੂੰ ਖਤਰੇ ਵਿੱਚ ਪਾ ਰਿਹਾ ਹੈ, ਸਗੋਂ ਉਨ੍ਹਾਂ ਸਾਰੇ ਪਿੰਡਾਂ ਦੀ ਪੂਰੀ ਆਬਾਦੀ ਨੂੰ ਵੀ, ਜਿਸ ਦੇ ਨਾਗਰਿਕ ਉਸ ਬਸ 'ਚ ਤੁੰਨ ਕੇ ਭਰੇ ਹਨ। ਆਪਣੀ ਲਾਪਰਵਾਹੀ ਨੂੰ ਮਜਬੂਰੀ ਦਾ ਨਾਂਅ ਦੇਣ ਵਾਲੇ ਅਜਿਹੇ ਬੇਵਕੂਫਾਂ ਨੂੰ ਸਿਰਫ ਇਹ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਨਾਲ ਜੇ ਇਸ ਜਾਨਲੇਵਾ ਬਿਮਾਰੀ ਨੂੰ ਲੈ ਕੇ ਆਪਣੇ ਪਿੰਡ ਜਾ ਰਹੇ ਹਨ।
ਇਸ ਬਾਰੇ ਭਾਰਤ ਦੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੀ ਮੰਨਿਆ ਹੈ ਕਿ ਦੇਸ਼ ਵਿੱਚ ਹਜ਼ਾਰਾਂ ਲੋਕ ਕੋਰੋਨਾ ਮਾਹਮਾਰੀ ਮਾਲ ਸੰਬੰਧਤ ਇਨਫੈਕਟਿਡ ਹੋਣ ਕਾਰਨ ਸਰਕਾਰੀ ਦੀ ਨਿਗਰਾਨੀ 'ਚ ਹਨ। ਇਹ ਮੰਤਰੀ ਜੀ ਸਿਰਫ ਉਨ੍ਹਾਂ ਦੀ ਗੱਲ ਕਰਦੇ ਹਨ, ਜੋ ਸਰਕਾਰ ਦੇ ਨੋਟਿਸ ਵਿੱਚ ਆ ਚੁੱਕੇ ਹਨ, ਪਰ ਜੋ ਅਜੇ ਤੱਕ ਸਰਕਾਰ ਦੇ ਨੋਟਿਸ ਵਿੱਚ ਨਹੀਂ ਆਏ, ਉਨ੍ਹਾਂ ਦਾ ਅੰਦਾਜ਼ਾ ਕੌਣ ਲਾਏਗਾ? ਉਨ੍ਹਾਂ 'ਤੇ ਨਿਗਰਾਨੀ ਕਿਵੇਂ ਹੋਵੇਗੀ ਤੇ ਕੌਣ ਕਰੇਗਾ?
ਮੁੰਬਈ, ਚੇਨਈ, ਬੰਗਲੌਰ ਜਾਂ ਗੁਜਰਾਤ ਦੇ ਕਿਸੇ ਸ਼ਹਿਰ 'ਚੋਂ ਦਹਿਸ਼ਤ 'ਚ ਭੱਜ ਕੇ ਪੂਰਵਾਂਚਲ ਵੱਲ ਜਾਣ ਵਾਲੇ ਇਨ੍ਹਾਂ ਗਰੀਬ ਮਜ਼ਦੂਰਾਂ ਅਤੇ ਕੱਚੇ ਕਾਮਿਆਂ 'ਚੋਂ ਕੁਝ ਇਨਫੈਕਸ਼ਨ ਲੈ ਕੇ ਆਪਣੇ ਪਿੰਡਾਂ ਵਿੱਚ ਚਲੇ ਗਏ ਤਾਂ ਪਿੰਡਾਂ ਵਿੱਚ ਇਸ ਮਹਾਮਾਰੀ ਦੇ ਇਲਾਜ ਦੀ ਕੀ ਸਹੂਲਤ ਹੈ, ਇਹ ਜੱਗ ਜ਼ਾਹਰ ਹੈ। ਜਦੋਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਵੈਂਟੀਲੇਟਰ ਦੀ ਭਾਰੀ ਘਾਟ ਹੈ ਤਾਂ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਦੇ ਪਿੰਡਾਂ ਜਾਂ ਛੋਟੇ ਸ਼ਹਿਰਾਂ ਵਿੱਚ ਕਿਸੇ ਹਸਪਤਾਲ ਵਿੱਚ ਕੋਰੋਨਾ ਵਰਗੇ ਵਾਇਰਸ ਦੇ ਢੁੱਕਵੇਂ ਇਲਾਜ ਦਾ ਕੀ ਪ੍ਰਬੰਧ ਹੋਵੇਗਾ, ਇਹ ਕਲਪਨਾ ਕਰ ਕੇ ਰੁੂਹ ਕੰਬ ਜਾਂਦੀ ਹੈ।
ਕਿਸੇ ਚੈਨਲ 'ਤੇ ਲਖਨਊ ਤੋਂ ਇੱਕ ਐਂਬੂਲੈਂਸ ਮੁਲਾਜ਼ਮ ਦਾ ਬਿਆਨ ਆ ਰਿਹਾ ਸੀ, ਜਿਸ 'ਚ ਉਹ ਕਹਿ ਰਿਹਾ ਸੀ ਕਿ ਲਖਨਊ 'ਚ 85 ਐਂਬੂਲੈਂਸਾਂ ਹਨ, ਜਿਨ੍ਹਾਂ 'ਚ ਮਰੀਜ਼ਾਂ ਅਤੇ ਮ੍ਰਿਤਕਾਂ ਨੂੰ ਢੋ ਕੇ ਲਿਜਾਇਆ ਜਾ ਰਿਹਾ ਹੈ, ਪਰ ਮੁਸ਼ਕਲ ਨਾਲ ਇਨ੍ਹਾਂ ਵਿੱਚ ਪੰਜ ਐਂਬੂਲੈਂਸ ਦੇ ਕਰਮਚਾਰੀਆਂ ਕੋਲ ਹੀ ਪੂਰੀ ਤਰ੍ਹਾਂ ਗਲਵਜ਼, ਮਾਸਕ ਅਤੇ ਪੀ ਪੀ ਈ (ਪਰਸਨਲ ਪ੍ਰੋਟਕੈਟਿਵ ਇਕਵਿਪਮੈਂਟਸ) ਹਨ, ਫਿਰ ਪਿੰਡਾਂ ਦਾ ਅੰਦਾਜ਼ਾ ਲਾ ਲਓ।
ਇਹ ਮਹਾਮਾਰੀ ਸਾਡੇ ਦੇਸ਼ ਵਿੱਚ ਤੀਸਰੀ ਡਿਗਰੀ 'ਤੇ, ਯਾਨੀ ਕਮਿਊਨਿਟੀ ਲੈਵਲ ਉੱਤੇ ਪਹੁੰਚ ਗਈ ਤਾਂ ਕੀ ਹੋਵੇਗਾ। ਇਸ ਸਥਿਤੀ ਵਿੱਚ ਇਥੇ ਇੱਕ ਇਨਫੈਕਟਿਡ ਵਿਅਕਤੀ ਕਈ ਸੌ ਲੋਕਾਂ ਨੂੰ ਇਨਫੈਕਟਿਡ ਕਰ ਦੇਵੇਗਾ। ਇੱਕ ਰੋਜ਼ਾਨਾ ਅਖਬਾਰ 'ਚ ਖਬਰ ਛਪੀ ਹੈ ਕਿ ਲੰਡਨ 'ਚੋਂ ਇੱਕ ਡਾਕਟਰ ਸਾਹਿਬ ਭਾਰਤ ਆਏ ਹਨ, ਜਿਨ੍ਹਾਂ ਨੇ 300 ਲੋਕਾਂ ਨੂੰ ਇਨਫੈਕਟਿਡ ਕਰ ਦਿੱਤਾ ਹੈ। ਇਹ ਸੰਭਵ ਹੈ। ਵਿਦੇਸ਼ਾਂ ਵਿੱਚ ਆਮ ਤੌਰ 'ਤੇ ਨਾ ਕੋਈ ਕਿਸੇ ਨੂੰ ਏਅਰਪੋਰਟ ਛੱਡਣ ਜਾਂਦਾ ਹੈ ਅਤੇ ਨਾ ਲੈਣ ਜਾਂਦਾ ਹੈ। ਟੈਕਸੀ ਨੇ ਪੁਚਾ ਦਿੱਤਾ ਏਅਰਪੋਰਟ ਅਤੇ ਉਥੋਂ ਰਿਸੀਵ ਕਰਨ ਵੀ ਆ ਗਿਆ। ਸਾਡੇ ਇਥੇ ਜੇ ਕੋਈ ਭਰਾ ਵਿਦੇਸ਼ ਤੋਂ ਪਰਤ ਰਿਹਾ ਹੈ ਤਾਂ ਪੂਰਾ ਪਿੰਡ ਉਸ ਨੂੰ ਰਿਸੀਵ ਕਰਨ ਪਹੁੰਚ ਜਾਂਦਾ ਹੈ। ਜਦੋਂ ਕੋਈ ਵਿਅਕਤੀ ਵਿਦੇਸ਼ ਤੋਂ ਪਰਤਦਾ ਹੈ ਤਾਂ ਪਿੰਡ ਦੇ ਹਰ ਬਜ਼ੁਰਗ ਦੇ ਪੈਰ ਛੂੰਹਦਾ ਹੈ, ਨੌਜਵਾਨਾਂ ਦੇ ਗਲੇ ਲੱਗਦਾ ਤੇ ਹੱਥ ਮਿਲਾਉਂਦਾ ਹੈ ਅਤੇ ਬੱਚਿਆਂ ਨੂੰ ਚੁੰਮਦਾ ਹੈ। ਇਹ ਤਾਂ ਸਾਡੇ ਇਥੋਂ ਦੀ ਇੱਕ ਆਮ ਸੁਭਾਵਿਕ ਗੱਲ ਹੈ। ਜੇ ਕਿਸੇ ਇਨਫੈਕਟਿਡ ਵਿਅਕਤੀ ਨੇ ਅਜਿਹਾ ਕੀਤਾ ਤਾਂ ਉਸ ਦੀ ਇਨਫੈਕਸ਼ਨ ਦੇ ਵਿਆਪਕ ਪ੍ਰਭਾਵ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ।
ਅਜਿਹੀ ਸਥਿਤੀ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਵਿੱਚ ਇਨਫੈਕਟਿਡ ਲੋਕ ਆ ਗਏ ਤਾਂ ਇਸ ਮਹਾਮਾਰੀ ਨੂੰ ਅਸੀਂ ਭਾਰਤ ਵਿੱਚ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ? ਤਾਜ਼ਾ ਅਪਡੇਟ ਖਬਰ ਹੈ ਕਿ ਸੰਸਾਰ ਵਿੱਚ ਵੀਹ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ 462 ਵਿਅਕਤੀ ਸਿਰਫ ਇੱਕ ਦਿਨ 'ਚ ਸਪੇਨ ਵਰਗੇ ਦੇਸ਼ ਵਿੱਚ ਮਰ ਗਏ। ਸਪੇਨ ਵਿੱਚ ਫਲੈਟਾਂ ਵਿੱਚ ਰਹਿਣ ਦੀ ਕੋਈ ਤਕਨੀਕ ਨਹੀਂ ਅਤੇ ਹੈ ਵੀ ਤਾਂ ਬਹੁਤ ਘੱਟ, ਵਧੇਰੇ ਲੋਕ ਕੋਠੀਆਂ ਅਤੇ ਬਾਗ ਬਗੀਚਿਆਂ ਵਿਚਾਲੇ ਰਹਿਣਾ ਪਸੰਦ ਕਰਦੇ ਹਨ, ਉਥੇ ਵੀ ਮਹਾਮਾਰੀ ਦੀ ਅਜਿਹੀ ਭਿਆਨਕ ਸਥਿਤੀ ਹੈ। ਇਟਲੀ ਜਿੱਥੇ ਵਿਸ਼ਵ ਦੀ ਦੂਸਰੀ ਸਭ ਤੋਂ ਚੰਗੀ ਮੈਡੀਕਲ ਪ੍ਰਣਾਲੀ ਦਾ ਦਾਅਵਾ ਕੀਤਾ ਜਾਂਦਾ ਹੈ, ਉਹ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਅਸਫਲ ਹੋ ਚੁੱਕਾ ਹੈ। ਅਜਿਹੇ ਖੁਸ਼ਹਾਲ ਦੇਸ਼ਾਂ ਵਿੱਚ ਜਦੋਂ ਮਹਾਮਾਰੀ ਦੀ ਇਹ ਹਾਲਤ ਹੈ ਤਾਂ ਭਾਰਤ ਵਿੱਚ ਜੇ ਇਹ ਮਹਾਮਾਰੀ ਪਿੰਡਾਂ ਵਿੱਚ ਫੈਲੀ ਤਾਂ ਉਸ ਸਥਿਤੀ ਦੀ ਕਲਪਨਾ ਕਰਨੀ ਵੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੋਵੇਗੀ।
ਚੇਤੇ ਕਰੋ ਪਲੇਗ ਦੀ ਮਹਾਮਾਰੀ ਨੂੰ। ਇਸ ਨੇ 120 ਸਾਲ ਪਹਿਲਾਂ ਆਪਣੇ ਦੇਸ਼ ਵਿੱਚ ਭਿਆਨਕ ਕਹਿਰ ਢਾਹਿਆ ਸੀ। ਸਾਲ 1898-99 ਦੌਰਾਨ ਪੂਰੇ ਦੇਸ਼ ਵਿੱਚ ਖਾਸ ਕਰ ਕੇ ਉਤਰ ਪ੍ਰਦੇਸ਼, ਬਿਹਾਰ, ਬੰਗਾਲ, ਉੜੀਸਾ 'ਚ ਭਿਆਨਕ ਪਲੇਗ ਫੈਲੀ ਸੀ। ਸਵਾਮੀ ਵਿਵੇਕਾਨੰਦ ਆਪਣੇ ਚੇਲਿਆਂ ਨਾਲ ਸਵੇਰੇ ਉਠਦੇ ਹੀ ਦਿਨ ਭਰ ਲਾਸ਼ਾਂ ਨੂੰ ਢੋਂਦੇ ਅਤੇ ਅੰਤਿਮ ਸਸਕਾਰ ਕਰਦੇ। ਫਿਰ ਭਿਖਿਆ 'ਚ ਜੋ ਕੁਝ ਮਿਲਦਾ, ਉਸ ਦੀ ਖਿਚੜੀ ਬਣਾ ਕੇ ਰਾਤ ਨੂੰ ਇੱਕ ਵਾਰ ਥੋੜ੍ਹਾ ਜਿਹਾ ਪ੍ਰਸ਼ਾਦ ਗ੍ਰਹਿਣ ਕਰਦੇ। ਉਸ ਸਮੇਂ ਵਿਵੇਕਾਨੰਦ ਨੇ ਇੱਕ ‘ਐਲਾਨ ਪੱਤਰ’ ਪਹਿਲਾਂ ਤਿਆਰ ਕੀਤਾ ਸੀ ਪਲੇਗ ਦਾ। ਪਹਿਲਾਂ ਇਹ ‘ਐਲਾਨ ਪੱਤਰ’ ਬੰਗਲਾ 'ਚ ਬਣਾਇਆ ਗਿਆ ਤੇ ਫਿਰ ਉਸ ਨੂੰ ਹਿੰਦੀ ਅਤੇ ਅੰਗਰੇਜ਼ੀ 'ਚ ਅਨੁਵਾਦ ਕੀਤਾ ਗਿਆ। ਇਸ ਵਿੱਚ ਪਲੇਗ ਦੇ ਮਰੀਜ਼ਾਂ ਤੇ ਮਰੀਜ਼ਾਂ ਦੇ ਪਰਵਾਰ ਵਾਲਿਆਂ ਲਈ ਇੱਕ ਜ਼ਾਬਤਾ ਬਣਾਇਆ ਸੀ ਕਿ ਕੀ ਕਰਨਾ ਹੈ? ਇਸ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਬੇਨਤੀ ਸਵਾਮੀ ਨੇ ਕੀਤੀ, ਜਿਸ ਦੀ ਲੋਕਾਂ ਨੇ ਸਖਤੀ ਨਾਲ ਪਾਲਣਾ ਵੀ ਕੀਤੀ ਸੀ, ਅਜਿਹੇ ਜ਼ਾਬਤੇ ਦੀ ਲੋੜ ਅੱਜ ਵੀ ਹੈ, ਜਿਸ ਦੀ ਸਖਤੀ ਨਾਲ ਪਾਲਣਾ ਹੋਣੀ ਜ਼ਰੂਰੀ ਹੈ। ਇਹ ਮੋਦੀ ਜੀ ਦਾ ਜ਼ਾਬਤਾ ਹੋਵੇਗਾ, ਇਹ ਮਹਾਮਾਰੀ ਪਲੇਗ ਦੀ ਮਹਾਮਾਰੀ ਤੋਂ ਵੱਧ ਖਤਰਨਾਕ ਹੈ ਕਿਉਂਕਿ ਉਹ ਛੂਹਣ ਨਾਲ ਹੀ ਨਹੀਂ ਸਗੋਂ ਖੰਘਣ, ਥੁੱਕਣ, ਨੱਕ 'ਚੋਂ ਪਾਣੀ ਨਿਕਲਣ ਨਾਲ ਵੀ ਫੈਲ ਰਹੀ ਹੈ। ਇਸ ਲਈ ਇਸ ਨਾਲ ਲੜਨ ਦਾ ਸਿਰਫ ਇੱਕੋ-ਇੱਕ ਸਾਧਨ ਚੌਕਸੀ, ਠਰ੍ਹੰਮਾ ਅਤੇ ਵਿਆਪਕ ਜਾਗਰੂਕਤਾ ਅਤੇ ਨਿਯਮਾਂ ਦੀ ਸਖਤੀ ਨਾਲ ਪਾਲਣਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’