Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕੀ ਵਿਰੋਧੀ ਧਿਰ ਦੇ ਤੌਰ ਉੱਤੇ ਕਾਂਗਰਸ ਦੀ ਮੌਤ ਹੋਵੇਗੀ

March 24, 2020 08:22 AM

-ਯਸ਼ਵੰਤ ਸਿਨਹਾ
ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਡਿੱਗਣ ਮੌਕੇ ਮੈਂ ਕਾਂਗਰਸ ਨੂੰ ਅਣਚਾਹੀ ਸਲਾਹ ਦੇਣੀ ਚਾਹੁੰਦਾ ਹਾਂ, ਭਾਵੇਂ ਕੋਈ ਇਸ ਨੂੰ ਪਸੰਦ ਕਰੇ ਜਾਂ ਨਾ ਕਰੇ। ਜਿਓਤਿਰਦਿੱਤਿਆ ਸਿੰਧੀਆ ਦੇ ਕਾਂਗਰਸ ਛੱਡਣ ਨਾਲ ਕਾਂਗਰਸ ਦੀ ਕਿਸਮਤ ਡਾਵਾਂਡੋਲ ਹੋ ਗਈ ਹੈ। ਕਾਂਗਰਸ ਭਾਜਪਾ ਦੇ ਇਲਾਵਾ ਇੱਕੋ-ਇੱਕ ਰਾਸ਼ਟਰੀ ਪਾਰਟੀ ਹੈ। ਕਾਂਗਰਸ ਅੱਜਕੱਲ੍ਹ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ ਤੇ ਸਿੰਧੀਆ ਦਾ ਭਾਜਪਾ 'ਚ ਸ਼ਾਮਲ ਹੋਣਾ ਕਾਂਗਰਸ ਦੇ ਜ਼ਖਮ ਨੂੰ ਹੋਰ ਡੂੰਘਾ ਕਰ ਗਿਆ। ਇਸ ਮੌਕੇ ਕਾਂਗਰਸ ਦੀ ਹਾਲਤ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਉਸ ਦਾ ਕਿਸੇ ਵੀ ਸਹਿਯੋਗੀ ਪਾਰਟੀ ਨੇ ਰਾਜ ਸਭਾ ਚੋਣਾਂ ਨੂੰ ਲੈ ਕੇ ਸਾਥ ਨਹੀਂ ਦਿੱਤਾ।
ਲੋਕ ਸਭਾ ਚੋਣਾਂ ਦੇ ਬਾਅਦ ਰਾਹੁਲ ਗਾਂਧੀ ਦਾ ਬਤੌਰ ਪਾਰਟੀ ਪ੍ਰਧਾਨ ਤੋਂ ਅਸਤੀਫਾ ਦੇਣ ਦਾ ਮੈਂ ਸਵਾਗਤ ਕਰਦਾ ਹਾਂ। ਉਨ੍ਹਾਂ ਐਲਾਨ ਕੀਤਾ ਸੀ ਕਿ ਗਾਂਧੀ ਪਰਵਾਰ 'ਚੋਂ ਕੋਈ ਵਿਅਕਤੀ ਇਹ ਅਹੁਦਾ ਨਹੀਂ ਭਰੇਗਾ, ਪਰ ਮਾੜੀ ਕਿਸਮਤ ਨੂੰ ਸੋਨੀਆ ਗਾਂਧੀ ਅੰਤ੍ਰਿਮ ਪ੍ਰਧਾਨ ਬਣੀ। ਆਰਜ਼ੀ ਪ੍ਰਬੰਧ ਨੂੰ ਹੀ ਚਲਣ ਦਿੱਤਾ ਗਿਆ। ਮੇਰਾ ਅਜਿਹਾ ਮੰਨਣਾ ਹੈ ਕਿ ਬਚਣ ਲਈ ਰਾਸ਼ਟਰੀ ਵਿਰੋਧੀ ਧਿਰ ਦੇ ਤੌਰ 'ਤੇ ਕਾਂਗਰਸ ਦੀ ਮੌਤ ਹੋਵੇਗੀ। ਅਜਿਹੇ ਕਈ ਵਿਅਕਤੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਅੱਜ ਵਿਰੋਧੀ ਧਿਰ ਦੀ ਏਕਤਾ ਵਿੱਚ ਬਹੁਤ ਵੱਡਾ ਅੜਿੱਕਾ ਹੈ।
ਮੈਂ ਇਥੇ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ :
* ਕਾਂਗਰਸ ਨੂੰ ਪਾਰਟੀ ਪ੍ਰਧਾਨ ਦੀ ਚੋਣ ਦੇ ਟਾਈਮ ਟੇਬਲ ਦਾ ਐਲਾਨ ਤਤਕਾਲੀਨ ਕਰ ਦੇਣਾ ਚਾਹੀਦਾ ਹੈ। ਇਹ ਸਭ ਦੋ ਮਹੀਨਿਆਂ ਦੇ ਅੰਦਰ ਹੋਣਾ ਚਾਹੀਦਾ ਹੈ, ਜੇ ਇਸ ਤੋਂ ਪਹਿਲਾਂ ਸੰਭਵ ਨਾ ਹੋਵੇ।
* ਨਹਿਰੂ-ਗਾਂਧੀ ਪਰਵਾਰ ਨੂੰ ਸਪੱਸ਼ਟ ਤੌਰ 'ਤੇ ਐਲਾਨ ਕਰਨਾ ਚਾਹੀਦਾ ਹੈ ਕਿ ਇਸ ਦਾ ਕੋਈ ਵੀ ਮੈਂਬਰ ਇਸ ਅਹੁਦੇ ਲਈ ਤਿਆਰ ਨਹੀਂ ਹੋਵੇਗਾ।
* ਪਾਰਟੀ ਪ੍ਰਧਾਨ ਦੀ ਚੋਣ ਗੈਰ-ਗਾਂਧੀ ਪਰਵਾਰ ਤੋਂ ਜਿੱਤੀ ਜਾਵੇ, ਜੋ ਪਾਰਟੀ ਨੂੰ ਪੂਰੇ ਕਾਰਜਕਾਲ ਲਈ ਚਲਾਵੇ।
* ‘ਇੱਕ ਵਿਅਕਤੀ, ਇੱਕ ਅਹੁਦਾ’ ਦੇ ਨਿਯਮ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਇਹ ਆਪਣੇ ਆਪ ਉਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢ ਦੇਵੇਗਾ, ਜੋ ਸੂਬਾ ਸਰਕਾਰਾਂ, ਪਾਰਲੀਮੈਂਟ ਜਾਂ ਵਿਧਾਨ ਸਭਾ 'ਚ ਅਹੁਦੇ ਮੱਲੀ ਬੈਠੇ ਹਨ।
* ਨਵਾਂ ਪਾਰਟੀ ਪ੍ਰਧਾਨ ਆਪਣੀ ਟੀਮ ਨੂੰ ਚੁਣਨ 'ਚ ਆਜ਼ਾਦ ਹੋਵੇ, ਜਿਸ ਵਿੱਚ ਨੌਜਵਾਨ ਅਤੇ ਤਜਰਬੇਕਾਰ ਨੇਤਾ ਸ਼ਾਮਲ ਹੋਣ।
* ਅਜਿਹੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਵੀ ਹੋਵੇ ਜਿਸ ਨਾਲ ਕਾਂਗਰਸ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਦਾ ਰਲੇਵਾਂ ਹੋਵੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਇਸ ਰਲੇਵੇਂ ਨਾਲ ਕਾਂਗਰਸੀ ਮੈਂਬਰ ਨੂੰ ਮਿਲ ਜਾਵੇਗਾ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੂੰ ਪਾਰਟੀ ਦੇ ਅਹਿਮ ਅਹੁਦੇ ਦਿੱਤੇ ਜਾਣ ਜੋ ਕਿ ਭਾਵੇਂ ਸੰਗਠਨ ਵਿੱਚ ਹੋਣ ਜਾਂ ਵਿਧਾਨ ਸਭਾਵਾਂ ਵਿੱਚ ਹੋਣ, ਜਿੱਥੇ ਪਾਰਟੀ ਦੀ ਹਾਜ਼ਰੀ ਹੈ।
ਕੀ ਇਹ ਨੁਸਖਾ ਆਦਰਸ਼ਵਾਦੀ ਦਿਸਦਾ ਹੈ? ਅਸਾਧਾਰਨ ਸਮਾਂ ਕੁਝ ਅਸਾਧਾਰਨ ਉਪਾਅ ਚਾਹੁੰਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਸੀ, ਭਾਜਪਾ ਦੀ ਨਹੀਂ। ਇਸੇ ਤਰ੍ਹਾਂ ਪਿੱਛੇ ਜਿਹੇ ਦਿੱਲੀ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਜਿੱਤ ਸੀ, ਆਮ ਆਦਮੀ ਪਾਰਟੀ ਦੀ ਨਹੀਂ। ਭਾਰਤ ਵਿੱਚ ਪਾਰਲੀਮੈਂਟ ਤੇ ਵਿਧਾਨ ਸਭਾ ਚੋਣਾਂ ਮੁਕੰਮਲ ਤੌਰ 'ਤੇ ਰਸਮ ਬਣ ਕੇ ਰਹਿ ਗਈਆਂ। ਕਿਸੇ ਪਾਰਟੀ ਜਾਂ ਫਿਰ ਗਠਜੋੜ ਨੂੰ ਉਸ ਸਮੇਂ ਤੱਕ ਮੌਕਾ ਨਹੀਂ ਮਿਲਦਾ, ਜਦ ਤੱਕ ਇਹ ਵੋਟਰਾਂ ਸਾਹਮਣੇ ਕੋਈ ਪ੍ਰਵਾਨਿਤ ਚਿਹਰਾ ਪੇਸ਼ ਨਹੀਂ ਕਰਦੀ। ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨੂੰ ਇਸ ਗੱਲ ਦਾ ਬੜਾ ਲਾਭ ਹੋਇਆ। ਸਵਾਲ ਹੈ ਕਿ ਗਾਂਧੀ ਪਰਵਾਰ ਦਾ ਕੋਈ ਮੈਂਬਰ ਅਜਿਹੇ ਸੁਝਾਵਾਂ ਨੂੰ ਮੰਨੇਗਾ ਜਾਂ ਫਿਰ ਕੋਈ ਕਾਂਗਰਸੀ ਆਗੂ ਜਾਂ ਨੇਤਰੀ ਇਸ ਗੱਲ ਲਈ ਰਾਜ਼ੀ ਹੋਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’