Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕਬਰ ਵਿੱਚੋਂ ਉਠਦੀ ਖ਼ੁਸ਼ਬੂ

March 24, 2020 08:20 AM

-ਮਨਮੋਹਨ ਸਿੰਘ ਦਾਊਂ
ਸਵੇਰੇ ਸਵੇਰੇ ਖ਼ਬਰ ਮਿਲੀ ਕਿ ਬਸ਼ੀਰਾਂ ਮਾਈ ਖ਼ੁਦਾ ਨੂੰ ਪਿਆਰੀ ਹੋ ਗਈ। ਸਰਦੀ ਦਾ ਦਿਨ ਸੀ। 15 ਦਸੰਬਰ, 2000, ਵੀਹਵੀਂ ਸਦੀ ਅਲਵਿਦਾ ਲੈ ਰਹੀ ਸੀ। ਮੈਨੂੰ ਇਸ ਖ਼ਬਰ ਨੇ ਬਹੁਤ ਉਦਾਸ ਕਰ ਦਿੱਤਾ ਸੀ। ਮੇਰੀ ਗੱਚ ਭਰ ਆਇਆ। ਅੱਖਾਂ ਨਮ ਹੋ ਗਈਆਂ। ਖ਼ਬਰ ਆਪਣੀ ਪਤਨੀ ਨਾਲ ਸਾਂਝੀ ਕੀਤੀ। ਸੁਣ ਕੇ ਉਹ ਵੀ ਖ਼ਾਮੋਸ਼ ਹੋ ਗਈ। ਉਸ ਦੀ ਪਿਆਰੀ ਵਸਤ ਜਿਵੇਂ ਹੱਥੋਂ ਕਿਰ ਗਈ ਹੋਵੇ। ਉਸ ਨੇ ਡੂੰਘਾ ਸਾਹ ਲਿਆ। ਅਸੀਂ ਦੋਵੇਂ ਸੋਚਾਂ ਵਿੱਚ ਪੈ ਗਏ। ਕੁਝ ਨਹੀਂ ਸੀ ਫੁਰ ਰਿਹਾ। ਕੁਝ ਪਲ ਗੁਜ਼ਰੇ। ਖ਼ਾਮੋਸ਼ੀ ਨੂੰ ਮੁੜ ਬੋਲ ਮਿਲੇ: ‘ਕੀ ਕਰੀਏ?'' ਅਸੀਂ ਬੋਲੇ। ਸਾਰੇ ਰੁਝੇਵੇਂ ਛੱਡ ਕੇ ਤੁਰੰਤ ਸਾਨੂੰ ਪਿੰਡ ਦਾਊਂ ਪੁੱਜਣਾ ਚਾਹੀਦਾ ਹੈ। ਅਸੀਂ ਜਾਣ ਤੋਂ ਪਹਿਲਾਂ ਕਈ ਗੱਲਾਂ ਵਿਚਾਰੀਆਂ।
ਅਸੀਂ ਫੁੱਲਾਂ ਦੇ ਹਾਰ ਅਤੇ ਫੁੱਲ ਖ਼ਰੀਦੇ। ਸ਼ਾਇਦ ਐਤਵਾਰ ਸੀ-ਦੁਕਾਨਾਂ ਅਜੇ ਖੁੱਲ੍ਹੀਆਂ ਨਹੀਂ ਸੀ। ਅਚਾਨਕ ਸਾਨੂੰ ਗਰਮ ਕੱਪੜਿਆਂ ਦੀ ਪੰਡੋਕਲੀ ਵੇਚਣ ਵਾਲਾ ਕਸ਼ਮੀਰੀ ਭਾਈ ਮਿਲ ਗਿਆ। ਅਸੀਂ ਉਸ ਨੂੰ ਰੋਕਿਆ। ਉਸ ਕੋਲੋਂ ਸ਼ਾਲ ਖ਼ਰੀਦਿਆ। ਉਸ ਨੇ ਪੁੱਛਿਆ ਕਿ ਕਿਸ ਲਈ ਚਾਹੀਦਾ ਹੈ। ਮੈਂ ਸੰਖੇਪ ਵਿੱਚ ਦੱਸਿਆ ਕਿ ਸਾਡੀ ਇੱਕ ਬਿਰਧ ਮੁਸਲਮਾਨ ਮਾਈ ਗੁਜ਼ਰ ਗਈ ਹੈ, ਹੁਣੇ ਹੁਣੇ ਪਤਾ ਲੱਗਾ ਹੈ ਤੇ ਅਸੀਂ ਉਸ ਨੂੰ ਦੁਸ਼ਾਲਾ ਸ਼ਰਧਾ ਵਜੋਂ ਕਫ਼ਨ ਦੇ ਤੌਰ ਉੱਤੇ ਪਾਉਣਾ ਹੈ। ‘ਆਪ ਤੋਂ ਸਰਦਾਰ ਹੈਂ। ਆਪ ਕੀ ਵੋਹ ਕੀ ਕਯਾ ਲਗਤੀ ਥੀ।’ ਮੇਰੇ ਮੂੰਹ ਤੋਂ ਨਿਕਲਿਆਂ, ‘ਉਹ ਸਾਡੀ ਮਾਂ ਸੀ। ਸਾਡੇ ਬੱਚਿਆਂ ਦੀ ਦਾਦੀ-ਮਾਂ।’ ਉਹ ਭਾਈ ਹੈਰਾਨ ਹੋ ਰਿਹਾ ਸੀ। ਮੈਂ ਦੁਸ਼ਾਲੇ ਦੀ ਕੀਮਤ ਦਿੱਤੀ। ਉਸ ਨੇ ਕੀਤੇ ਮੁੱਲ ਵਿੱਚੋਂ ਦਸ ਰੁਪਏ ਵਾਪਸ ਕਰ ਦਿੱਤੇ। ‘ਅੱਛਾ ਮੇਰੀ ਤਰਫ਼ ਸੇ ਭੀ ਸ਼ਰਧਾ ਹੈ।’ ਉਸ ਦੇ ਇਨਸਾਨੀ ਵਤੀਰੇ ਦਾ ਮੈਂ ਸ਼ੁਕਰੀਆ ਕੀਤਾ।
ਅਸੀਂ ਪਿੰਡ ਪੁੱਜ ਗਏ। ਸਕੂਟਰ 'ਤੇ ਠੰਢ ਲੱਗ ਰਹੀ ਸੀ, ਪਰ ਮਾਈ ਬਸ਼ੀਰਾਂ ਦੀ ਮੁਹੱਬਤ ਅੱਗੇ ਸਭ ਭੁੱਲ ਗਿਆ। ਮੁਹੱਲੇ 'ਚ ਇੱਕਠ ਸੀ। ਲੋਕ ਗਮ 'ਚ ਡੁੱਬੇ ਹੋਏ ਸਨ। ਗ਼ਮਗੀਨ ਮਾਹੌਲ। ਮ੍ਰਿਤਕ ਸਰੀਰ ਦਫ਼ਨਾਉਣ ਲਈ ਤਿਆਰੀਆਂ ਹੋ ਰਹੀਆਂ ਸਨ। ਆਪਣੇ ਪੁੱਤਰ ਦੇ ਵਿਹੜੇ ਵਿੱਚ ਬਸ਼ੀਰਾਂ ਮਾਈ ਦੀ ਅਰਥੀ ਸਜੀ ਪਈ ਸੀ। ਅਸੀਂ ਦੋਵਾਂ ਨੇ ਕਫ਼ਨ ਦਾ ਪੱਲਾ ਚੁੁੱਕ ਕੇ ਦਰਸ਼ਨ ਕੀਤੇ। ਝੁਰੜੀਆਂ ਵਾਲਾ ਸ਼ਾਂਤ ਬਿਰਧ ਚਿਹਰਾ ਬੇਖੌਫ਼ ਆਪਣੀ ਨੂਰਾਨੀ ਵਿੱਚ ਬੇਹਰਕਤ, ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਖ਼ਾਮੋਸ਼ ਸੀ। ਸਭ ਦੀਆਂ ਅੱਖਾਂ ਸੇਜਲ ਸਨ। ਬੁੱਲ੍ਹਾਂ 'ਚੋਂ ਮਹਿਮਾ ਦੇ ਸ਼ਬਦ ਬਸ਼ੀਰਾਂ ਮਾਈ ਦੀ ਕੀਰਤੀ ਦਾ ਜਸ ਗਾ ਰਹੇ ਸਨ। ਉਦਾਸ ਨੀਝ ਲਾ ਕੇ ਅਸੀਂ ਦਰਸ਼ਨ ਕੀਤੇ। ਜੀਵਨ ਤੇ ਮੌਤ ਦਾ ਰਹੱਸ ਸਾਹਮਣੇ ਸੀ। ਪੈਰਾਂ ਵੱਲ ਜਾ ਕੇ ਅਸੀਂ ਨਤਮਸਤਕ ਹੋਏ। ਸਾਰਾ ਕੁਝ ਆਪਣੇ-ਆਪ ਨਾਲ ਗੱਲਾਂ ਕਰ ਰਿਹਾ ਸੀ। ਅਸੀਂ ਕੀਮਤੀ ਦੁਸ਼ਾਲਾ ਅਰਥੀ ਉਤੇ ਓੜ੍ਹ ਦਿੱਤਾ। ਫੁੱਲਾਂ ਅਤੇ ਹਾਰਾਂ ਨਾਲ ਅਰਥੀ ਸਜ ਗਈ। ਇੱਕ ਮੀਆਂ ਬੋਲਿਆਂ, ‘ਫੁੱਲ ਤਾਂ ਅਸੀਂ ਔਰਤ ਦੀ ਮ੍ਰਿਤਕ ਦੇਹ ਉਤੇ ਪਾਉਂਦੇ ਨਹੀਂ।’ ਇਸਲਾਮੀ ਰਸਮਾਂ ਨਿਭਾਉਣ ਲਈ ਆਇਆ ਕਾਜ਼ੀ ਬੋਲਿਆ, ‘ਕੋਈ ਬਾਤ ਨਹੀਂ। ਇਹ ਬਹੁਤ ਸ਼ਰਧਾ ਵਜੋਂ ਲੈ ਕੇ ਆਏ ਹਨ, ਰਹਿਣ ਦਿਓ। ਇਨ੍ਹਾਂ ਦੀ ਭਾਵਨਾ ਦੀ ਗੱਲ ਹੈ।’ ਮੈਨੂੰ ਢਾਰਸ ਜਿਹਾ ਹੋ ਗਿਆ।
ਬਬਾਨ ਦੀ ਸ਼ਕਲ ਵਿੱਚ ਲੋਕ ਅਰਥੀ ਲੈ ਕੇ ਕਬਰਸਤਾਨ ਨੂੰ ਤੁਰ ਪਏ। ਪਿੰਡ ਦੀ ਜੂਹ ਦੇ ਛਿਪਦੇ ਪਾਸੇ ਵੱਲ ਕਬਰਸਤਾਨ ਨੂੰ ਲੋਕਾਂ ਦੀ ਭਾਰੀ ਗਿਣਤੀ ਤੁਰੀ ਜਾ ਰਹੀ ਸੀ। ਮੈਂ ਚੁੱਪ-ਚਾਪ ਬੀਤੇ ਸਮਿਆਂ ਦੇ ਵਰਕੇ ਪੜ੍ਹ ਰਿਹਾ ਸੀ। ਇੱਕ ਸਦੀ ਦੀ ਉਮਰ ਨੂੰ ਢੁਕ ਗਈ ਸੀ ਬਸ਼ੀਰਾਂ ਮਾਈ। ਪਿੰਡ ਦਾਊਂ ਤੋਂ ਅਸੀਂ ਆਪਣੀ ਰਿਹਾਇਸ਼ ਮੁਹਾਲੀ ਕਰ ਲਈ ਸੀ। ਜਦ ਕਦੇ ਪਿੰਡ ਜਾਣਾ, ਬਸ਼ੀਰਾਂ ਮਾਈ ਕੋਲ ਕੁਝ ਪਲ ਬੈਠ ਕੇ ਜ਼ਰੂਰ ਆਉਣਾ। ਉਸ ਨੇ ਸਭ ਦੀ ਖ਼ਬਰ ਸਾਰ ਪੁੱਛਣੀ।
1947 ਦੀ ਵੰਡ ਦਾ ਸੰਤਾਪ ਬਸ਼ੀਰਾਂ ਮਾਈ ਨੂੰ ਜਦੋਂ ਚੇਤੇ ਆਉਂਦਾ, ਉਹ ਚੁੱਪ ਹੋ ਜਾਂਦੀ। ਕਹਿਰ ਦੇ ਦਿਨ ਤੇ ਦੁੱਖ ਭਰੀਆਂ ਰਾਤਾਂ। ਕਤਲੋਗਾਰਤ ਦੀ ਕਹਾਣੀ ਦੱਸਦੀ ਉਹ ਆਪਣੀ ਵਿਛੜੀ ਧੀ ਸ਼ਰੀਫ਼ਨ ਨੂੰ ਯਾਦ ਕਰਕੇ ਆਪਣੇ ਝੋਨੇ ਨਾਲ ਅੱਥਰੂ ਪੂੰਝਣ ਲੱਗ ਪੈਂਦੀ। ਉਸ ਦੇ ਪੰਜ ਪੁੱਤਰ ਤਾਂ ਇੱਧਰ ਬਚ ਗਏ, ਪਰ ਧੀ ਪਾਕਿਸਤਾਨ ਚਲੇ ਗਈ, ਜੋ ਮੁੜ ਕਦੇ ਨਾ ਮਿਲੀ ਤੇ ਹੋਰ ਨੇੜੇ ਦੇ ਜੀਅ ਵੱਢੇ-ਟੁੱਕੇ ਗਏ। ਮੁਸਲਮਾਨ ਰਾਈਆਂ ਦਾ ਇਹ ਪਰਵਾਰ ਉਦੋਂ ਪੂਰੀ ਸ਼ਾਨ ਨਾਲ ਰਹਿੰਦਾ ਹੁੰਦਾ ਸੀ ਤੇ ਸਾਡੀ ਇਸ ਪਰਵਾਰ ਨਾਲ ਬਹੁਤ ਗੂੜ੍ਹੀ ਸਾਂਝ ਸੀ। ਕਾਲੇ ਦਿਨ ਲੰਘ ਗਏ ਤੇ ਇਸ ਪਰਵਾਰ ਨੇ ਮੁੜ ਪਿੰਡ ਆ ਕੇ ਵਾਸਾ ਕਰ ਲਿਆ। ਬਸ਼ੀਰਾਂ ਮਾਈ ਦੀ ਸਾਰੇ ਪਿੰਡ ਨਾਲ ਸਾਂਝ ਸੀ।
ਕਿਸੇ ਦਾ ਦੁਖ ਸੁਖ ਹੁੰਦਾ, ਬਸ਼ੀਰਾਂ ਜਾ ਖੜ੍ਹਦੀ। ਵਿਆਹ ਮੌਕੇ ਸਿਹਰਾ ਗੁੰਦ ਕੇ ਫੁੱਲਾਂ ਦੀ ਸੁਗੰਧੀ ਵੰਡਦੀ, ਜੋ ਕੁਝ ਕੋਈ ਦਿੰਦਾ, ਨਮਸਕਾਰ ਕਰਕੇ ਪ੍ਰਵਾਨ ਕਰਦੀ। ਕੋਈ ਔਰਤ ਕਿਸੇ ਕੰਮ ਨੂੰ ਆਖਦੀ, ਜਾ ਕੇ ਹੱਥ ਵਟਾਉਂਦੀ, ਜਿਵੇਂ ਉਸ ਉਤੇ ਸਭ ਦਾ ਅਧਿਕਾਰ ਹੋਵੇ। ਨਿਮਰ ਸੁਭਾਅ। ਸਲੀਕੇ ਨਾਲ ਕੰਮ ਕਰਨ ਦੀ ਸੂਝ। ਕਿਸੇ ਦੀ ਚੁਗਲੀ ਨਿੰਦਿਆਂ ਕਰਨੀ ਹੀ ਕੀ। ਖ਼ੁਸ਼ੀ ਦੇ ਸਮਾਗਮ ਤੇ ਹਰ ਕਿਸੇ ਦੇ ਬੂਹੇ ਸ਼ੁਭ-ਇੱਛਾਵਾਂ ਦੇਣ ਵਾਲੀ। ਸਭ ਧਰਮਾਂ ਨੂੰ ਸਤਿਕਾਰਨ ਵਾਲੀ, ਪਰ ਆਪਣੇ ਧਰਮ ਦੀ ਪੱਕੀ। ਨਮਾਜ਼ ਪੜ੍ਹਦੀ, ਕਿਸੇ ਨੂੰ ਰਤਾ ਭਰ ਪਤਾ ਨਾ ਲੱਗਣ ਦਿੰਦੀ। ਬਿਰਧ ਉਮਰੇ ਵੀ ਰੋਜ਼ੇ ਰੱਖਦੀ। ਆਖ਼ਿਰੀ ਦਮ ਤੱਕ ਕੰਮ ਕਰਦੀ ਰਹੀ। ਦਰ ਸੰਭਰਨਾ, ਭਾਂਡੇ ਮਾਂਜ ਕੇ ਸੁੱਚੇ ਰੱਖਣੇ। ਇਮਾਨਦਾਰ ਇੰਨੀ ਕਿ ਸਬਰ ਸੰਤੋਖ ਦੀ ਮੁੂਰਤ। ਹਰ ਕੋਈ ਉਸ ਦੀ ਤਾਰੀਫ਼ ਕਰਦਾ। ਪਿੰਡ ਦੀ ਸਾਂਝੀ ਮਾਂ-ਗੂੜ੍ਹੀ ਛਾਂ। ਮੇਰੇ ਦੋਵੇਂ ਬੱਚੇ (ਧੀ-ਪੁੱਤਰ) ਬਸ਼ੀਰਾਂ ਮਾਈ ਨੇ ਬਹੁਤ ਲਾਡ ਨਾਲ ਪਾਲੇ ਸਨ।
ਅਸੀਂ ਕਬਰਸਤਾਨ ਪੁੱਜ ਗਏ। ਅੰਤਿਮ ਰਸਮ ਬਾਕੀ ਸੀ। ਬਹੁਤ ਅਦਬ ਨਾਲ ਦੇਹ ਸੁਪਰਦ-ਏ-ਖ਼ਾਕ ਲਈ ਟਿਕਾ ਦਿੱਤੀ। ਕਬਰ ਅੰਦਰੋਂ ਫੁੱਲ ਉਤਾਰਨ ਦਾ ਮਸਲਾ ਆਇਆ। ‘ਨਹੀਂ ਨਹੀਂ, ਫੁੱਲਾਂ ਦੇ ਹਾਰ ਏਦਾਂ ਹੀ ਰਹਿਣ ਦਿਓ।’ ਕਾਜ਼ੀ ਦਾ ਫ਼ਰਮਾਨ ਸੀ। ਮੇਰਾ ਗੱਚ ਹੋਰ ਵੀ ਭਰ ਗਿਆ। ਕਬਰ ਮਿੱਟੀ ਨਾਲ ਪੂਰ ਦਿੱਤੀ ਗਈ। ਸੁੱਚੀ ਆਤਮਾ ਨੂੰ ਵਿਦਾ ਕਰ ਅਸੀਂ ਪਰਤ ਆਏ। ਧਰਮ ਜਿਊਂਦੇ ਬੰਦੇ ਦਾ ਹੈ, ਮੋਏ ਦਾ ਕੋਈ ਧਰਮ ਨਹੀਂ, ਉਹ ਮਨੁੱਖ ਹੁੰਦਾ ਹੈ। ਨੂਰ ਨੇ ਨੂਰ ਅੰਦਰ ਸਮਾਉਣਾ ਹੁੰਦਾ ਹੈ। ਬਸ਼ੀਰਾਂ ਮਾਈ ਦੀ ਜੀਵਨ-ਸ਼ੈਲੀ, ਕਬਰ ਵਿੱਚੋਂ ਮਹਿਕਦੇ ਫੁੱਲਾਂ ਦੀ ਖ਼ੁਸ਼ਬੂ ਵੰਡ ਰਹੀ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’