Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਆਸਥਾ ਦੇ ਨਾਂ 'ਤੇ ਆਵਾਜ਼ ਪ੍ਰਦੂਸ਼ਣ

March 24, 2020 08:17 AM

-ਜਸਵਿੰਦਰ ਸਿੰਘ ਚਾਹਲ
ਆਸਥਾ ਹਰ ਮਨੁੱਖ ਦਾ ਨਿੱਜੀ ਮਸਲਾ ਹੈ, ਪਰ ਜਦੋਂ ਇਹ ਧਾਰਮਿਕ ਸਥਾਨਾਂ ਵਿੱਚ ਨੁਮਾਇਸ਼ ਬਣਨ ਲੱਗਦੀ ਹੈ ਤਾਂ ਮਾਮਲਾ ਉਲਟ ਜਾਂਦਾ ਹੈ। ਫਿਰ ਇਹ ਸਵਾਰਥ ਅਤੇ ਦਿਖਾਵੇ ਦਾ ਸੰਕੇਤ ਲੱਗਣ ਲੱਗਦਾ ਹੈ। ਅੱਜ ਸਾਡੇ ਸਮਾਜ ਵਿੱਚ ਇਹੋ ਕੁਝ ਵਾਪਰ ਰਿਹਾ ਹੈ। ਸਵੇਰੇ ਸ਼ਾਮ ਸਾਡੇ ਆਸ-ਪਾਸ ਦੇ ਧਾਰਮਿਕ ਸਥਾਨਾਂ ਵਿੱਚ ਜੋ ਵਾਪਰਦਾ ਹੈ, ਉਹ ਸਾਡੇ ਸਭ ਦੇ ਸਾਹਮਣੇ ਹੈ। ਕੋਈ ਵੀ ਆਵਾਜ਼ ਜਦੋਂ ਇੱਕ ਖਾਸ ਹੱਦ ਤੱਕ ਹੁੰਦੀ ਹੈ ਤਾਂ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ, ਪਰ ਜਦੋਂ ਹੱਦ ਤੋਂ ਵੱਧ ਹੋ ਜਾਂਦੀ ਹੈ ਤਾਂ ਸ਼ੋਰ ਲੱਗਦੀ ਹੈ। ਸਵੇਰ ਸ਼ਾਮ ਸਾਡੇ ਧਾਰਮਿਕ ਸਥਾਨਾਂ 'ਤੇ ਉਚੀ ਸਪੀਕਰ ਵਜਾਏ ਜਾਂਦੇ ਹਨ। ਕਈ ਧਾਰਮਿਕ ਸਥਾਨਾਂ ਉਥੇ ਤੜਕੇ ਹੀ ਭੜਕੀਲੇ ਗਾਣਿਆਂ ਦੀ ਤਰਜ਼ 'ਤੇ ਗਾਣੇ ਵੀ ਸੁਣਨ ਨੂੰ ਮਿਲਦੇ ਹਨ। ਜੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ, ਫਿਰ ਕਈ ਕਈ ਦਿਨ ਸਪੀਕਰਾਂ ਦੀਆਂ ਉਚੀਆਂ ਆਵਾਜ਼ਾਂ ਕੰਨੀ ਪੈਂਦੀਆਂ ਅਤੇ ਸਾਰਾ ਦਿਨ ਸ਼ੋਰ ਪ੍ਰਦੂਸ਼ਣ ਵਿੱਚ ਨਿਕਲ ਜਾਂਦਾ ਹੈ। ਬੱਚਿਆਂ ਦੇ ਪੇਪਰਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਅਤੇ ਨਾ ਹੀ ਕਿਸੀ ਬਿਮਾਰ ਬਾਰੇ ਕਿਸੇ ਨੂੰ ਕੋਈ ਫ਼ਿਕਰ ਹੁੰਦੀ ਹੈ। ਇਉਂ ਚੰਗਾ ਭਲਾ ਤੰਦਰੁਸਤ ਬੰਦਾ ਵੀ ਮਰੀਜ਼ ਬਣ ਕੇ ਰਹਿ ਜਾਂਦਾ ਹੈ।
ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਧਾਰਮਿਕ ਸਥਾਨ ਸੰਘਣੀ ਵਸੋਂ ਵਾਲੇ ਖੇਤਰਾਂ ਵਿੱਚ ਬਣੇ ਹੋਏ ਹਨ। ਜਦੋਂ ਉਨ੍ਹਾਂ ਸਥਾਨਾਂ 'ਤੇ ਸਪੀਕਰ ਲੱਗਦੇ ਹਨ ਤਾਂ ਚੰਗੇ ਭਲੇ ਬੰਦੇ ਦਾ ਜਿਉੂਣਾ ਔਖਾ ਹੁੰਦਾ ਹੈ। ਹਰ ਧਾਰਮਿਕ ਸਥਾਨ 'ਤੇ ਤਿੰਨ ਤਿੰਨ, ਚਾਰ ਚਾਰ ਸਪੀਕਰ ਟੰਗੇ ਹੁੰਦੇ ਹਨ। ਹਰ ਪਿੰਡ ਜਾਂ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਦੀ ਗਿਣਤੀ ਵੀ ਘੱਟ ਨਹੀਂ। ਇਹ ਤਾਂ ਦਿਨੋ-ਦਿਨ ਵੱਧ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੋਇਆ ਹੈ ਕਿ ਇੱਕ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕੋ ਸਰੂਪ ਹੋਣਾ ਚਾਹੀਦਾ ਹੈ ਤੇ ਸਪੀਕਰਾਂ ਦੀ ਆਵਾਜ਼ ਚਾਰਦੀਵਾਰੀ ਦੇ ਅੰਦਰ ਰਹਿਣੀ ਚਾਹੀਦੀ ਹੈ। ਇਹ ਵਧੀਆ ਉਪਰਾਲਾ ਹੈ ਅਤੇ ਇਹ ਵਾਤਾਵਰਨ ਪੱਖੀ ਵੀ ਹੈ, ਪਰ ਅਸੀਂ ਹੁਕਮ ਮੰਨਣ ਨੂੰ ਤਿਆਰ ਨਹੀਂ ਹਾਂ।
ਧਾਰਮਿਕ ਸਥਾਨਾਂ 'ਤੇ ਜਾਣ ਸਮੇਂ ਮੋਟਰਸਾਈਕਲਾਂ, ਟਰੈਕਟਰਾਂ ਦੇ ਸਾਈਲੈਂਸਰ ਖੋਲ੍ਹਣੇ, ਪਟਾਕੇ ਵਜਾਉਣੇ, ਟਰੱਕਾਂ ਆਦਿ ਉੱਤੇ ਸਪੀਕਰ ਲਾਉਣੇ, ਕਿਸੇ ਖਾਸ ਦਿਨ ਉਚੀ ਆਵਾਜ਼ ਵਾਲੇ ਪਟਾਕਿਆਂ ਦੀ ਵਰਤੋਂ ਕਰਨੀ, ਕੀ ਇਹ ਜਾਇਜ਼ ਹੈ? ਕੀ ਸਾਡੀ ਆਸਥਾ ਦਾ ਪ੍ਰਤੀਕ ਹੈ?
ਮੈਡੀਕਲ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਉਚੀ ਆਵਾਜ਼ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ; ਜਿਵੇਂ ਸਿਰ ਦਰਦ, ਮਾਈਗ੍ਰੇਨ, ਦਿਲ ਦਾ ਦੌਰਾ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਦਿਮਾਗੀ ਬਿਮਾਰੀਆਂ ਦਾ ਸਬੰਧ ਸਿੱਧਾ ਸ਼ੋਰ ਨਾਲ ਹੈ। ਹਰ ਜੀਵ ਸ਼ਾਂਤੀ ਚਾਹੁੰਦਾ ਹੈ। ਆਰਾਮ ਨਾਲ ਜ਼ਿੰਦਗੀ ਬਸਰ ਕਰਨੀ ਚਾਹੁੰਦਾ ਹੈ। ਕਿਸੇ ਧਾਰਮਿਕ ਸਥਾਨ, ਜਿਥੇ ਸਪੀਕਰਾਂ ਦਾ ਸ਼ੋਰ ਹੁੰਦਾ ਹੈ, ਦੇ ਲਾਗੇ ਕਿਸੇ ਪੰਛੀ ਦਾ ਆਲ੍ਹਣਾ ਨਜ਼ਰ ਨਹੀਂ ਆਵੇਗਾ। ਦੀਵਾਲੀ ਵਾਲੀ ਰਾਤ ਘਰੇਲੂ ਕੁੱਤੇ ਅਤੇ ਹੋਰ ਜਾਨਵਰਾਂ ਦੀ ਹਾਲਤ ਤਰਸ ਯੋਗ ਹੁੰਦੀ ਹੈ। ਪਿਛਲੇ ਮਹੀਨੇ ਇੱਕ ਧਾਰਮਿਕ ਪ੍ਰੋਗਰਾਮ ਮੌਕੇ ਇੱਕ ਟਰਾਲੀ ਵਿੱਚ ਪਟਾਕਿਆਂ ਨੂੰ ਲੱਗੀ ਅੱਗ ਨਾਲ ਕੀਮਤੀ ਜਾਨਾਂ ਚਲੀਆਂ ਗਈਆਂ, ਖੂਬਸੂਰਤ ਫੁੱਲ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਏ।
ਸਰਕਾਰ ਨੇ ਭਾਵੇਂ ਇਸ ਬਾਰੇ ਕਾਨੂੰਨ ਬਣਾਏ ਹੋਏ ਹਨ, ਪਰ ਅਸੀਂ ਕਾਨੂੰਨ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਪੁਲਸ ਅੱਖੀਂ ਦੇਖਦੀ ਹੋਈ ਵੀ ਧਾਰਮਿਕ ਆਸਥਾ ਦਾ ਮਸਲਾ ਹੋਣ ਕਰਕੇ ਬੇਵਸ ਹੋ ਜਾਂਦੀ ਹੈ। ਲੋੜ ਹੈ, ਸਾਨੂੰ ਜਾਗਰੂਕ ਹੋਣ ਦੀ। ਅੱਜ ਇਸ ਮਸਲੇ ਨੂੰ ਹੱਲ ਕਰਨ ਲਈ ਜੇ ਸਭ ਤੋਂ ਜ਼ਿਆਦਾ ਮਹੱਤਵ ਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਤਾਂ ਉਹ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਤੇ ਸੇਵਾਦਾਰ ਹੀ ਹਨ, ਕਿਉਂਕਿ ਸਪੀਕਰਾਂ ਦੀ ਕਮਾਂਡ ਇਨ੍ਹਾਂ ਦੇ ਹੱਥ ਹੁੰਦੀ ਹੈ। ਅੱਜ ਲੋੜ ਹੈ ਸਾਨੂੰ ਕੁਦਰਤ ਅਨੁਸਾਰ ਚੱਲਣ ਦੀ, ਨਾ ਕਿ ਕੁਦਰਤ ਨੂੰ ਆਪਣੇ ਅਨੁਸਾਰ ਢਾਲਣ ਦੀ।
ਜਿਸ ਨੇ ਰੱਬ ਦਾ ਨਾਂ ਲੈਣਾ ਹੈ, ਉਹ ਪਿਛਲੇ ਅੰਦਰ ਬੈਠ ਕੇ ਏਕਾਂਤ ਵਿੱਚ ਰੱਬ ਦਾ ਨਾਮ ਜਪਦਾ ਹੈ। ਵੈਸੇ ਜਿਨ੍ਹਾਂ ਗੁਰੂਆਂ ਪੀਰਾਂ ਨੂੰ ਅਸੀਂ ਉਚੀ ਆਵਾਜ਼ ਵਾਲੇ ਸਪੀਕਰ ਲਾ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਾਮ ਜਪਣ ਲਈ ਦੁਨਿਆਵੀ ਸ਼ੋਰ-ਸ਼ਰਾਬੇ ਤੋਂ ਦੂਰ ਜੰਗਲਾਂ, ਪਹਾੜਾਂ ਵਿੱਚ ਜਾਣ ਨੂੰ ਪਹਿਲ ਦਿੰਦੇ ਸਨ। ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕਣ ਕਣ ਵਿੱਚ ਮੌਜੂਦ ਹੈ, ਦੂਜੇ ਪਾਸੇ ਅਸੀਂ ਸਪੀਕਰ ਲਾ ਕੇ ਉਸ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕਿੰਨਾ ਕੁ ਸਹੀ ਹੈ ਭਲਾ? ਅੱਜ ਲੋੜ ਹੈ ਕਿ ਆਸਥਾ ਨੂੰ ਆਸਥਾ ਹੀ ਰਹਿਣ ਦੇਈਏ, ਇਸ ਨੂੰ ਦਿਖਾਵੇ ਦਾ ਸਾਧਨ ਨਾ ਬਣਾਈਏ। ਅੰਮ੍ਰਿਤ ਵੇਲੇ ਦੇ ਸ਼ਾਂਤ ਵਾਤਾਵਰਣ ਵਿੱਚ ਜ਼ਹਿਰ ਨਾ ਘੋਲੀਏ। ਦੂਜਿਆਂ ਦੀ ਸਿਹਤ ਦਾ ਖ਼ਿਆਲ ਰੱਖੀਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’