Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਸੁਰਖੀ ਦੀ ਸਿਆਸਤ

March 23, 2020 09:15 AM

-ਸੀਮਾ ਸ਼ਰਮਾ
ਸਵੇਰੇ ਸਵੇਰੇ ਚਾਹ ਦੇ ਕੱਪ ਨਾਲ ਜਦੋਂ ਕੋਈ ਪਾਠਕ ਅਖ਼ਬਾਰ ਖੋਲ੍ਹਦਾ ਹੈ ਤਾਂ ਉਸ ਦੀ ਪਹਿਲੀ ਨਿਗ੍ਹਾ ਮੁੱਖ ਪੰਨੇ ਤੇ ਮੋਟੇ ਅੱਖਰਾਂ ਵਿੱਚ ਛਪੀ ਮੁੱਖ ਸੁਰਖੀ ਉਤੇ ਆਪ-ਮੁਹਾਰੇ ਚਲੀ ਜਾਂਦੀ ਹੈ। ਕਿਸੇ ਵੀ ਖ਼ਬਰ ਲਈ ਅਖ਼ਬਾਰ ਵੱਲੋਂ ਦਿੱਤੀ ਸੁਰਖੀ ਪਾਠਕ ਲਈ ਵਿਸ਼ੇਸ਼ ਮਾਇਨੇ ਰੱਖਦੀ ਹੈ। ਬਹੁਤ ਵਾਰ ਖ਼ਬਰ ਦੀ ਪੇਸ਼ਕਾਰੀ ਦੇਖ ਕੇ ਹੀ ਪਾਠਕ ਤੈਅ ਕਰਦਾ ਹੈ ਕਿ ਕਿਹੜੀ ਖ਼ਬਰ ਨੂੰ ਪੜ੍ਹਨਾ ਉਸ ਲਈ ਜ਼ਰੂਰੀ ਹੈ ਅਤੇ ਕਿਸੇ ਨੂੰ ਨਾ ਪੜ੍ਹਨ ਨਾਲ ਉਸਦਾ ਕੰਮ ਚਲ ਸਕਦਾ ਹੈ। ਸੁਰਖੀ ਵਾਲੀਆਂ ਖ਼ਬਰਾਂ ਆਮ ਕਰਕੇ ਪੜ੍ਹੀਆਂ ਹੀ ਜਾਂਦੀਆਂ ਹਨ।
ਐਤਕੀਂ 13 ਮਾਰਚ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਬਹੁਤੇ ਅਖ਼ਬਾਰਾਂ ਵਿੱਚ ਇੱਕ ਖ਼ਬਰ ਨੂੰ ਪੂਰੀ ਤਰਜੀਹ ਦਿੱਤੀ ਗਈ ਸੀ ਅਤੇ ਉਸ ਦਿਨ ਤਕਰੀਬਨ ਸਾਰੇ ਅਖ਼ਬਾਰਾਂ ਦੀ ਸੁਰਖੀ ਮਾੜੇ-ਮੋਟੇ ਹੇਰ-ਫੇਰ ਨਾਲ ਇੱਕੋ ਜਿਹੀ ਸੀ ਜਿਹੜੀ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਖ਼ਬਰ ਕਰੋਨਾ ਵਾਇਰਸ ਕਰਕੇ ਭਾਰਤ ਵਿੱਚ ਹੋਈ ਮੌਤ ਬਾਰੇ ਸੀ। ਕਿਉਂ ਜੋ ਕਰੋਨਾ ਵਾਇਰਸ ਨਾਲ ਇਹ ਭਾਰਤ ਵਿੱਚ ਹੋਈ ਪਹਿਲੀ ਮੌਤ ਅਖ਼ਬਾਰਾਂ ਲਈ ਕਾਫ਼ੀ ਮਹੱਤਵ ਰੱਖਦੀ ਸੀ, ਇਸ ਲਈ ਸਭ ਨੇ ਇਸ ਨੂੰ ਆਪੋ-ਆਪਣੇ ਢੰਗ ਨਾਲ ਪੂਰੀ ਅਹਿਮਤੀਅਤ ਤੇ ਪਹਿਲ ਦਿੱਤੀ। ਗੂੜ੍ਹੇ ਰੰਗ ਨਾਲ ਮੋਟੇ ਮੋਟੇ ਅੱਖਰਾਂ ਵਿੱਚ ਸਜਾਈ ਇਹ ਖ਼ਬਰ ਪਾਠਕਾਂ ਅੱਗੇ ਪਰੋਸੀ ਗਈ। ਇਸ ਪਿੱਛੋਂ ਆਮ ਲੋਕਾਂ ਵਿੱਚ ਇਸ ਬਿਮਾਰੀ ਬਾਰੇ ਵਧੇਰੇ ਚਰਚਾ ਸ਼ੁਰੂ ਹੋ ਗਈ। ਇਉਂ ਸੁਰਖੀ ਨੇ ਹਰ ਆਮ-ਖਾਸ ਨੂੰ ਫ਼ਿਕਰ ਵਿੱਚ ਪਾ ਦਿੱਤਾ। ਕਰੋਨਾ ਵਾਇਰਸ ਬਾਰੇ ਚਰਚਾ ਤਾਂ ਪਹਿਲਾਂ ਹੋ ਹੀ ਰਹੀ ਸੀ, ਪਰ ਇਸ ਸੁਰਖੀ ਨਾਲ ਸਿਰਫ਼ ਕਰੋਨਾ ਵਾਇਰਸ ਬਾਰੇ ਹੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ।
ਇਸੇ ਦਿਨ ਕਈ ਅਖ਼ਬਾਰਾਂ ਦੇ ਦੂਜੇ ਤੋਂ ਪੰਜਵੇਂ ਪੰਨਿਆਂ ਤੱਕ ਕੁਝ ਖ਼ਬਰਾਂ ਛਪੀਆਂ ਸਨ, ਜਿਨ੍ਹਾਂ ਦੀਆਂ ਸੁਰਖੀਆਂ ਬਹੁਤ ਛੋਟੀਆਂ ਸਨ ਤੇ ਆਮ ਜਿਹੀਆਂ ਜਾਪਦੀਆਂ ਸਨ। ਇਸੇ ਲਈ ਇਹ ਪਾਠਕਾਂ ਦਾ ਧਿਆਨ ਖਿੱਚਣ ਤੋਂ ਅਸਮਰਥ ਹੀ ਜਾਪ ਰਹੀਆਂ ਸਨ। ਇਨ੍ਹਾਂ ਵਿੱਚੋਂ ਪਹਿਲੀ ਖ਼ਬਰ ਕਿਸਾਨ ਖ਼ੁਦਕੁਸ਼ੀ, ਦੂਜੀ ਬਲਾਤਕਾਰ ਅਤੇ ਤੀਜੀ ਖ਼ਬਰ ਦਹੇਜ ਕਾਰਨ ਮਾਰੀ ਗਈ ਕੁੜੀ ਬਾਰੇ ਸੀ। ਇਹ ਖ਼ਬਰਾਂ ਵੀ ਮੌਤ ਨਾਲ ਸਬੰਧਤ ਸਨ, ਪਰ ਇਹ ਕਰੋਨਾ ਵਾਇਰਸ ਵਰਗੀ ਕਿਸੇ ਖਾਸ ਬਿਮਾਰੀ ਕਾਰਨ ਨਹੀਂ ਹੋਈਆਂ ਸਨ। ਇਸੇ ਲਈ ਇਹ ਅਖ਼ਬਾਰ ਦੀ ਪਹਿਲੀ ਸੁਰਖੀ ਵਾਲੀ ਥਾਂ ਨਹੀਂ ਬਣਾ ਸਕੀਆਂ।
ਇੱਕ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਹਰ 15 ਮਿੰਟ ਵਿੱਚ ਇੱਕ ਬਲਾਤਕਾਰ ਹੁੰਦਾ ਹੈ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਹਰ ਦਿਨ ਪੂਰੇ ਦੇਸ਼ ਅੰਦਰ ਦਹੇਜ ਦੇ 21 ਕੇਸ ਦਰਜ ਹੁੰਦੇ ਹਨ। ਇਸੇ ਤਰ੍ਹਾਂ ਇੱਕ ਹੋਰ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਹਰ ਰੋਜ਼ ਇੱਕ-ਦੋ ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਦੇ ਹਨ। ਸਵਾਲ ਇਹ ਹੈ ਕਿ ਆਖ਼ਿਰ ਕਿਉਂ ਇਹ ਘਟਨਾਵਾਂ ਅਖ਼ਬਾਰ ਦੇ ਮੁੱਖ ਸਫੇ ਉਤੇ ਜਗ੍ਹਾ ਨਹੀਂ ਬਣਾ ਸਕੀਆਂ? ਇਨ੍ਹਾਂ ਖ਼ਬਰਾਂ ਨੂੰ ਰੋਜ਼ਮੱਰਾ ਦੀਆਂ ਖ਼ਬਰਾਂ ਵਾਂਗ ਸਿਰਫ਼ ਇੱਕ ਜਾਂ ਬਹੁਤ ਹੋਇਆ ਤਾਂ ਦੋ ਕਾਲਮਾਂ ਵਿੱਚ ਨਿਬੇੜ ਦਿੱਤਾ ਜਾਂਦਾ ਹੈ। ਉਂਜ ਇਨ੍ਹਾਂ ਵਿੱਚ ਵੀ ਸਿਰਫ਼ ਨਾਂ ਅਤੇ ਥਾਂ ਤਬਦੀਲ ਹੁੰਦੇ ਹਨ, ਬਾਕੀ ਖ਼ਬਰਾਂ ਦੀ ਸੁਰਖੀ ਤੇ ਸ਼ਬਦ ਬਗੈਰਾ ਉਹੀ ਹੁੰਦੇ ਹਨ। ਸ਼ਾਇਦ ਕਿਸਾਨ ਦੀ ਖ਼ੁਦਕੁਸ਼ੀ, ਬਲਾਤਕਾਰ ਤੇ ਦਾਜ ਖਾਤਰ ਕੁੜੀ ਦੀ ਮੌਤ ਵਰਗੀਅਆਂ ਘਟਨਾਵਾਂ ਸਾਨੂੰ ਕਬੂਲ ਹੋ ਗਈਆਂ ਹਨ। ਇਹ ਘਟਨਾਵਾਂ ਸਾਨੂੰ ਸ਼ਾਇਦ ਝੰਜੋੜਦੀਆਂ ਨਹੀਂ। ਇਸੇ ਲਈ ਇਨ੍ਹਾਂ ਕਾਰਨਾਂ ਕਰਕੇ ਕਿਸੇ ਦੀ ਮੌਤ ਦੀ ਖ਼ਬਰ ਅਖ਼ਬਾਰ ਅਤੇ ਪਾਠਕਾਂ ਲਈ ਕੋਈ ਖਾਸ ਮਾਇਨੇ ਨਹੀਂ ਰੱਖਦੀ।
ਕਿਸੇ ਵੀ ਖ਼ਬਰ ਦੀ ਸੁਰਖੀ ਉਸ ਖ਼ਬਰ ਨਾਲ ਸਿਆਸਤ ਕਰਦੀ ਹੈ, ਤੇ ਉਸ ਖ਼ਬਰ ਨੂੰ ਆਮ ਤੋਂ ਖਾਸ ਅਤੇ ਖਾਸ ਤੋਂ ਆਮ ਬਣਾ ਦਿੰਦੀ ਹੈ। ਇਸੇ ਲਈ ਇੱਕ ਪਾਸੇ ਵੱਡੇ ਵੱਡੇ ਅੱਖਰਾਂ ਅਤੇ ਪੰਜ-ਸੱਤ ਕਾਲਮਾਂ ਵਿੱਚ ਫੈਲੀ ਸੁਰਖੀ ਕਿਸੇ ਦੀ ਮੌਤ ਨੂੰ ਖਾਸ ਬਣਾ ਕੇ ਪੇਸ਼ ਕਰਦੀ ਹੈ ਅਤੇ ਲੋਕਾਂ ਦਾ ਧਿਆਨ ਖਿੱਚ ਲੈਂਦੀ ਹੈ। ਦੂਜੇ ਪਾਸੇ ਇੱਕ-ਦੋ ਕਾਲਮ ਜਾਂ ਦਸ-ਪੰਦਰਾਂ ਲਾਈਨਾਂ ਵਿੱਚ ਕਿਸੇ ਦੀ ਮੌਤ ਦੀ ਦਰਦ ਭਰੀ ਕਹਾਣੀ ਆਪਣੇ ਆਪ ਵਿੱਚ ਸਿਮਟ ਜਾਂਦੀ ਹੈ। ਇਸ ਲਈ ਪਾਠਕ ਦੀ ਵੀ ਇਨ੍ਹਾਂ ਨੂੰ ਪੜ੍ਹਨ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਇੱਕੋ ਤਰ੍ਹਾਂ ਦੀ ਸੁਰਖੀ ਪੜ੍ਹ ਕੇ ਪਾਠਕ ਵੀ ਅਕੇਵਾਂ ਮਹਿਸੂਸ ਕਰਦਾ ਹੈ ਅਤੇ ਕਿਸਾਨ ਖ਼ੁਦਕੁਸ਼ੀ, ਬਲਾਤਕਾਰ ਤੇ ਦਾਜ-ਦਹੇਜ ਵਾਲੀ ਖ਼ਬਰ ਅਤੇ ਇਸੇ ਤਰ੍ਹਾਂ ਦੀਆਂ ਤਮਾਮ ਖ਼ਬਰਾਂ ਦੀ ਸੁਰਖੀ ਪੜ੍ਹ ਕੇ ਪੰਨਾ ਪਲਟ ਲੈਂਦਾ ਹੈ।
ਇਸੇ ਤਰ੍ਹਾਂ ਰੋਜ਼ ਕਿੰਨੀਆਂ ਹੀ ਅਜਿਹੀਆਂ ਖ਼ਬਰਾਂ ਸੁਰਖੀ ਦੀ ਸਿਆਸਤ ਕਾਰਨ ਅਖ਼ਬਾਰ ਦੇ ਕਿਸੇ ਵਿਚਲੇ ਪੰਨੇ ਦੇ ਕੋਨੇ ਵਿੱਚ ਦਮ ਤੋੜ ਦਿੰਦੀਆਂ ਹਨ। ਅਖ਼ਬਾਰ ਦੀ ਸੁਰਖੀ ਆਮ ਬੰਦਿਆਂ ਨਾਲ ਸਿਆਸਤ ਕਰਦੀ ਹੈ, ਇਸੇ ਲਈ ਆਮ ਬੰਦੇ ਦੇ ਖਾਸ ਮੁੱਦੇ ਵੀ ਖਾਸ ਨਹੀਂ ਬਣਦੇ। ਜਦੋਂ ਤੱਕ ਆਮ ਬੰਦੇ ਦੀ ਖ਼ਬਰ ਦੀ ਸੁਰਖੀ, ਆਮ ਲੋਕਾਂ ਦੀ ਗੱਲ ਵੱਡੀ ਹੋ ਕੇ ਨਹੀਂ ਕਹਿੰਦੀ, ਉਦੋਂ ਤੱਕ ਕਿਸਾਨ ਖ਼ੁਦਕੁਸ਼ੀ ਕਰਦੇ ਰਹਿਣਗੇ, ਕੁੜੀਆਂ ਦਾਜ ਤੇ ਬਲਾਤਕਾਰ ਦੀ ਬਲੀ ਚੜ੍ਹ ਦੀਆਂ ਰਹਿਣਗੀਆਂ ਅਤੇ ਆਮ ਲੋਕਾਂ ਦੇ ਖਾਸ ਮਸਲੇ ਸੁਰਖੀ ਦੀ ਇਸ ਸਿਆਸਤ ਥੱਲੇ ਦੱਬ ਕੇ ਆਪਣਾ ਦਮ ਤੋੜਦੇ ਰਹਿਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’