Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਖੋਲ੍ਹ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ..

October 31, 2018 08:44 AM

-ਪ੍ਰੋ. ਮਨਜੀਤ ਤਿਆਗੀ
ਮਨੁੱਖ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ। ਇਹ ਸਮਾਜਿਕ ਘੇਰਾ ਹੀ ਉਸ ਦੀ ਸ਼ਖਸੀਅਤ ਨੂੰ ਨਿਖਾਰਨ ਜਾਂ ਨਿਘਾਰਨ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਉਂਦਾ ਹੈ। ਤੁਸੀਂ ਚੰਗੇ ਦੋਸਤ ਤੋਂ ਬਿਨਾਂ ਜ਼ਿੰਦਗੀ ਦੀ ਦੌੜ ਦਾ ਪੰਧ ਪੂਰਾ ਨਹੀਂ ਕਰ ਸਕਦੇ। ਭਾਵੇਂ ਦੋਸਤੀ ਦੀ ਪਛਾਣ ਤਾਂ ਜ਼ਿੰਦਗੀ ਦੇ ਇਕ ਰਿਸ਼ਤੇ ਵਜੋਂ ਹੁੰਦੀ ਹੈ, ਪਰ ਇਸ ਦਾ ਨਿੱਘ ਸਾਰੇ ਰਿਸ਼ਤਿਆਂ ਦੀਆਂ ਵਲਗਣਾਂ ਤੋਂ ਆਜ਼ਾਦ ਫਿਜ਼ਾ ਵਰਗਾ ਹੁੰਦਾ ਹੈ। ਸਮਾਂ ਬੀਤਣ ਨਾਲ ਧਨ ਦੌਲਤ ਦੀ ਕੀਮਤ ਘੱਟਦੀ ਜਾਂਦੀ ਹੈ, ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ।
ਇਹ ਸੱਚਾਈ ਹੈ ਕਿ ਅੱਜ ਕੱਲ੍ਹ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ। ਦੋਸਤੀ ਕਰਨੀ ਅਤੇ ਇਸ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਨਿਭਾਉਣਾ ਬੜਾ ਔਖਾ ਕੰਮ ਹੈ। ਅੱਜ ਲੋਕ ਇਕੱਲਤਾ ਦਾ ਸ਼ਿਕਾਰ ਹਨ। ਅਖਬਾਰਾਂ ਵਿੱਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਚੰਗੇ ਦੋਸਤ ਦੇ ਸਾਥ ਲਈ ਤੜਫ ਰਹੇ ਹਨ।
ਮਿੱਤਰਤਾ ਸ਼ਰਤਾਂ ਜਾਂ ਬੰਦਿਸ਼ਾਂ 'ਚ ਨਹੀਂ ਲਪੇਟੀ ਜਾ ਸਕਦੀ। ਇਹ ਇਕ ਦੂਸਰੇ ਦੇ ਪੂਰੀ ਤਰ੍ਹਾਂ ਵਾਕਿਫ ਹੁੰਦਿਆਂ ਵਿਸ਼ਵਾਸ ਦੇ ਮੋਕਲੇ ਦਾਇਰੇ 'ਚ ਪਲਦੀ ਹੈ। ਆਪਣੇ ਸਵਾਰਥ ਦੀ ਪੂਰਤੀ ਲਈ ਤੁਹਾਡੀ ਸਿਫਤ ਸਲਾਹੁਤਾ ਕਰਨ ਵਾਲੇ ਨੂੰ ਚਾਪਲੂਸ ਕਹਿ ਕੇ ਸੱਦਿਆ ਜਾ ਸਕਦਾ, ਪਰ ਮਿੱਤਰ ਸ਼ਬਦ ਦੇ ਪੈਮਾਨੇ ਵਿੱਚ ਉਹ ਫਿੱਟ ਨਹੀਂ ਬੈਠਦਾ। ਚੰਗਾ ਦੋਸਤ ਹਮੇਸ਼ਾ ਤੁਹਾਡੇ ਹਿੱਤ ਦੀ ਗੱਲ ਕਰੇਗਾ। ਅਜਿਹੇ ਦੋਸਤ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਤੁਹਾਡੀ ਸਮੱਸਿਆ ਦਾ ਹੱਲ ਲੱਭਣ ਵਿੱਚ ਜੁਟ ਜਾਂਦੇ ਹਨ। ਜਿਸ ਅਨੁਪਾਤ ਵਿੱਚ ਤੁਹਾਡੇ ਚੰਗੇ ਦੋਸਤ ਵਧਣਗੇ, ਉਸ ਅਨੁਪਾਤ ਵਿੱਚ ਹੀ ਤੁਹਾਡੇ ਜੀਵਨ ਦੀ ਬਗੀਚੀ ਵਿੱਚ ਪ੍ਰਾਪਤੀਆਂ ਦੇ ਫੁੱਲ ਖਿੜਨਗੇ। ਜੇ ਤੁਹਾਡੀਆਂ ਬੁਨਿਆਦੀ ਲੋੜਾਂ ਵਿੱਚ ਚੁਹਾਡੇ ਦੋਸਤ ਵੀ ਸ਼ਾਮਲ ਹਨ ਤਾਂ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਤੁਹਾਡੀ ਸੋਚ ਵਿਸ਼ਾਲ ਹੋ ਜਾਵੇਗੀ। ਦੋਸਤਾਂ ਨਾਲ ਰਹਿ ਕੇ ਤੁਸੀਂ ਉਹ ਗੱਲ ਸਿੱਖਦੇ ਹੋ, ਜੋ ਪਰਵਾਰ ਦੇ ਕਿਸੇ ਮੈਂਬਰ ਨਾਲ ਰਹਿ ਕੇ ਨਹੀਂ ਸਿੱਖ ਸਕਦੇ। ਚੰਗੇ ਦੋਸਤ ਜੀਵਨ ਦੇ ਸਫਰ ਵਿੱਚ ਪਿਆਰ ਤੇ ਸਨੇਹ ਦੀ ਖੁਸ਼ਬੂ ਖਿਲਾਰ ਕੇ ਜ਼ਿੰਦਗੀ ਦੇ ਸਫਰ ਨੂੰ ਸੁਹਾਵਣਾ ਬਣਾ ਦਿੰਦੇ ਹਨ।
ਆਧੁਨਿਕ ਸਮੇਂ ਵਿੱਚ ਸੂਚਨਾ ਤਕਨਾਲੋਜੀ ਸਾਡੇ ਰਿਸ਼ਤਿਆਂ 'ਚ ਘੁਸਪੈਠ ਕਰ ਰਹੀ ਹੈ। ਮੋਬਾਈਲ ਫੋਨ ਨਾਲ ਤਾਂ ਦਿਨ ਪ੍ਰਤੀ ਦਿਨ ਸਾਡਾ ਮੋਹ ਵਧ ਰਿਹਾ ਹੈ, ਪਰ ਅਸੀਂ ਸਮਾਜ ਨਾਲੋਂ ਟੁੱਟ ਰਹੇ ਹਾਂ। ਸਾਡੀ ਜਾਣ ਪਛਾਣ ਤਾਂ ਵਧ ਰਹੀ ਹੈ, ਪਰ ਦੋਸਤ ਘਟ ਰਹੇ ਹਨ। ਆਮ ਹੀ ਦੇਖਿਆ ਜਾਂਦਾ ਹੈ ਕਿ ਫੇਸਬੁੱਕ ਤੇ ਵਟਸਐਪ 'ਤੇ ਬੰਦੇ ਦੇ ਹਜ਼ਾਰਾਂ ਦੋਸਤ ਹੁੰਦੇ ਹਨ ਜਦੋਂ ਕਿ ਵਿਹਾਰਕ ਜ਼ਿੰਦਗੀ ਵਿੱਚ ਉਹ ਇਕੱਲ ਦਾ ਸੰਤਾਪ ਹੰਢਾ ਰਿਹਾ ਹੁੰਦਾ ਹੈ। ਕਾਰਨ ਸਾਪ ਹੈ ਕਿ ਹਰ ਬੰਦਾ ਆਪਣੇ ਆਪ ਨੂੰ ਰਾਜਾ ਸਮਝਦਾ ਹੈ। ਉਹ ਪਹਿਲਾਂ ਕਿਸੇ ਨਾਲ ਗੱਲ ਕਰਨੀ ਤਾਂ ਦੂਰ, ਸਤਿ ਸ੍ਰੀ ਅਕਾਲ ਤੱਕ ਨਹੀਂ ਬੁਲਾਉਂਦਾ। ਇਹੋ ਜਿਹਾ ਵਿਹਾਰ ਹੀ ਦੂਸਰੇ ਵਿਅਕਤੀ ਦਾ ਹੁੰਦਾ ਹੈ। ਜਦੋਂ ਮਨ ਦੀਆਂ ਭਾਵਨਾਵਾਂ ਕਿਸੇ ਨਾਲ ਸਾਂਝਾ ਨਹੀਂ ਕਰਾਂਗੇ ਫਿਰ ਪਰੇਸ਼ਾਨੀ ਤਾਂ ਵਧੇਗੀ ਹੀ, ਨਤੀਜਾ ਘੁਟਣ ਅਤੇ ਫਿਰ ਹਾਰਟ ਅਟੈਕ। ਹਸਪਤਾਲ 'ਚ ਆਪਰੇਸ਼ਨ ਕਰਨ ਮਗਰੋਂ ਫਿਰ ਡਾਕਟਰ ਇਕ ਗੱਲ ਜ਼ਰੂਰ ਕਹਿੰਦਾ ਹੈ:
ਖੋਲ੍ਹ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ
ਅੱਜ ਖੋਲ੍ਹਣਾ ਨਾ ਪੈਂਦਾ ਇਹ ਔਜ਼ਾਰਾਂ ਦੇ ਨਾਲ।
ਬਿਨਾ ਸ਼ੱਕ ਚੰਗੇ ਦੋਸਤ ਤੁਹਾਡੇ ਲਈ ਅਲਾਦੀਨ ਦਾ ਚਿਰਾਗ ਹੋ ਨਿੱਬੜਦੇ ਹਨ, ਪਰ ਘਮੰਡੀ ਤੇ ਘਪਲੇਬਾਜ਼ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਜੇ ਤੁਸੀਂ ਇਨ੍ਹਾਂ ਦੀ ਰੇਂਜ ਵਿੱਚ ਆ ਗਏ ਤਾਂ ਇਹ ਉਤਸ਼ਾਹੀਣਤਾ ਦੇ ਕੀਟਾਣੂ ਤੁਹਾਡੇ 'ਤੇ ਛੱਡ ਦੇਣਗੇ ਤੇ ਤੁਹਾਡੀ ਜ਼ਿੰਦਗੀ ਦਾ ਪਿਆਨੋ ਕਈ ਦਿਨ ਬੇਸੁਰਾ ਵੱਜੇਗਾ। ਮਾੜੇ ਦੋਸਤਾਂ ਤੋਂ ਚੰਗਾ ਹੈ ਕਿ ਉਹ ਤੁਹਾਡੇ ਦੁਸ਼ਮਣ ਹੀ ਹੋਣ, ਕਿਉਂਕਿ ਅਜਿਹੇ ਦੋਸਤ ਤੁਹਾਡਾ ਕੁਝ ਸੰਵਾਰ ਨਹੀਂ ਸਕਦੇ, ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਹੀ ਬਣਨਗੇ। ਜੇ ਕੁਝ ਹੋਰ ਨਾ ਕਰ ਸਕੇ ਤਾਂ ਤੁਹਾਡੇ ਤੋਂ ਪੈਸੇ ਉਧਾਰ ਮੰਗਣਗੇ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮਾੜੀ ਸੰਗਤ ਤੋਂ ਇਕੱਲਾ ਚੰਗਾ। ਚੰਗੀ ਸੋਚ ਵਾਲੇ ਦੋਸਤ ਭਾਵੇਂ ਹੋਣ, ਪਰ ਘੱਟ ਗਿਣਤੀ ਮਾੜੀ ਸੋਚ ਵਾਲੇ ਦੋਸਤਾਂ ਤੋਂ ਵੱਧ ਮਦਦਗਾਰ ਹੁੰਦੀ ਹੈ।
ਕਾਬਲੀਅਤ ਹੋਣ ਦੇ ਬਾਵਜੂਦ ਬਹੁਤੇ ਲੋਕ ਇਸ ਲਈ ਅਸਫਲ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਨਿੱਗਰ ਸੋਚ ਵਾਲੇ ਦੋਸਤ ਨਹੀਂ ਮਿਲੇ ਹੁੰਦੈ। ਦੋਸਤਾਂ ਤੋਂ ਬਿਨਾਂ ਜ਼ਿੰਦਗੀ ਬੇਰੰਗ ਅਤੇ ਬੇਰਸ ਜਿਹੀ ਮਹਿਸੂਸ ਹੁੰਦੀ ਹੈ।
ਜੀਵਨ ਵਿੱਚ ਘਮੰਡ ਛੱਡ ਕੇ ਆਪਣੇ ਆਲੇ ਦੁਆਲੇ, ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਪਿਆਰ ਮੁਹੱਬਤ ਨਾਲ ਰਹੋ। ਅੱਜ ਤੋਂ ਹੀ ਆਪਸੀ ਰਿਸ਼ਤਿਆਂ ਦੀ ‘ਕੁੜੱਤਣ ਘਟਾਓ ਤੇ ਮਿਠਾਸ ਵਧਾਓ' ਦਾ ਸਿਧਾਂਤ ਲਾਗੂ ਕਰ ਦਿਓ। ਸਮੇਂ ਦਾ ਕੋਈ ਪਤਾ ਨਹੀਂ, ਕਿਸ ਵੇਲੇ ਕਿਸ ਦੀ ਲੋੜ ਪੈ ਜਾਵੇ। ਜੇ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਚੰਗੇ ਵਿਚਾਰਾਂ ਵਾਲੇ ਦੋਸਤਾਂ ਦੇ ਸੰਪਰਕ ਵਿੱਚ ਰਹੋ। ਚੰਗੇ ਦੋਸਤ ਉਹ ਸ਼ੀਸ਼ਾ ਹਨ, ਜਿਸ ਵਿੱਚੋਂ ਦੀ ਤੱਕਿਆਂ ਤੁਹਾਡਾ ਜੀਵਨ ਤੇ ਇਸ ਦੇ ਸਾਰੇ ਪੱਖਾਂ ਦਾ ਹੂ-ਬ-ਹੂ ਝਲਕਾਰਾ ਦਿਸਦਾ ਹੈ। ਸੱਚੇ ਦੋਸਤ ਅਨਮੋਲ ਹਨ। ਜੋ ਲੋਕ ਸਿਰਫ ਆਪਣੇ ਲਈ ਹੀ ਜਿਊਂਦੇ ਹਨ, ਉਹ ਜ਼ਿੰਦਗੀ 'ਚ ਖੁਸ਼ੀ ਨਹੀਂ ਮਾਣ ਸਕਦੇ, ਕਿਉਂਕਿ ਉਨ੍ਹਾਂ ਕੋਲ ਆਪਣੇ ਵਿਚਾਰ ਸਾਂਝੇ ਕਰਨ ਲਈ ਚੰਗੇ ਦੋਸਤ ਨਹੀਂ ਹੁੰਦੇ। ਸਾਰਾ ਦਿਨ ਆਪਣੇ ਕੰਮ ਵਿੱਚ ਹੀ ਮਸ਼ਰੂਫ ਨਾ ਰਹੋ, ਆਪਣੇ ਦੋਸਤਾਂ ਲਈ ਸਮਾਂ ਜ਼ਰੂਰ ਕੱਢੋ। ਜਿੰਨੀ ਉਚੀ ਸੋਚ ਵਾਲੇ ਦੋਸਤ ਤੁਹਾਡੇ ਸੰਪਰਕ ਵਿੱਚ ਹੋਣਗੇ, ਓਨੀ ਹੀ ਜ਼ਿੰਦਗੀ ਵਿੱਚ ਤੁਹਾਨੂੰ ਘੱਟ ਪਰੇਸ਼ਾਨੀ ਹੋਵੇਗੀ। ਉਚੀ ਸੋਚ ਵਾਲੇ ਦੋਸਤਾਂ ਦੀ ਹਾਜ਼ਰੀ ਵਿੱਚ ਤੁਸੀਂ ਆਪਣੇ ਆਪ ਨੂੰ ਉਚਾ ਮਹਿਸੂਸ ਕਰਦੇ ਹੋ, ਤੁਹਾਡੀ ਰੂਹ ਤਰੋਤਾਜ਼ਾ ਹੋ ਜਾਂਦੀ ਹੈ, ਤੁਹਾਡੇ ਅੰਦਰ ਵਿਚਾਰਾਂ ਦੀਆਂ ਤਰੰਗਾਂ ਉਤਪੰਨ ਹੋ ਜਾਂਦੀਆਂ ਹਨ ਤੇ ਤੁਸੀਂ ਕੁਝ ਸਿਰਜਣ ਦੇ ਯੋਗ ਹੋ ਜਾਂਦੇ ਹੋ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’