Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਪੰਜਾਬ ਦੀ ਜਵਾਨੀ ਕਿਉਂ ਵਿਦੇਸ਼ਾਂ ਦੀ ਦੀਵਾਨੀ

March 17, 2020 09:19 AM

-ਸੁਖਦੇਵ ਸਿੱਧੂ ਕੁਸਲਾ
ਰੋਜ਼ ਵਿਦੇਸ਼ਾਂ ਨੂੰ ਜਾਂਦੇ ਪੰਜਾਬੀ ਨੌਜਵਾਨਾਂ ਤੋਂ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਬੁੱਢਿਆਂ ਦਾ ਦੇਸ਼ ਵੱਜਣ ਲੱਗ ਪਵੇਗਾ। ਪੰਜਾਬ ਦੀ ਜਵਾਨੀ ਧੜਾ-ਧੜ ਵਿਦੇਸ਼ ਨੂੰ ਜਾ ਰਹੀ ਹੈ। ਹਰ ਨੌਜਵਾਨ ਮੁੰਡਾ-ਕੁੜੀ ਬਾਰ੍ਹਵੀਂ ਤੋਂ ਬਾਅਦ ਆਇਲਜ਼ (ਜਿਸ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਆਈਲੈਟਸ ਕਿਹਾ ਜਾਂਦਾ ਹੈ) ਕਰਨੀ ਸ਼ੁਰੂ ਕਰ ਦਿੰਦਾ ਹੈ। ਆਈਲੈਟਸ ਪਾਸ ਕਰਨ ਤੋਂ ਕੁਝ ਮਹੀਨਿੇ ਬਾਅਦ ਉਹ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ। ਪੰਜਾਬ ਦੇ ਜਵਾਨਾਂ ਦਾ ਇਥੇ ਦਿਲ ਨਹੀਂ ਲੱਗਦਾ ਤੇ ਉਹ ਕਿਸੇ ਤਰੀਕੇ ਵਿਦੇਸ਼ੀ ਧਰਤੀ 'ਤੇ ਪਹੁੰਚਣ ਲਈ ਕਾਹਲੇ ਹਨ।
ਆਖ਼ਰ ਪੰਜਾਬ ਦੀ ਜਵਾਨੀ ਆਪਣੇ ਵਤਨ ਰਹਿਣਾ ਕਿਉਂ ਪਸੰਦ ਨਹੀਂ ਕਰਦੀ। ਇਹ ਨੌਬਤ ਕਿਉਂ ਆਈ? ਇਹ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮਿਹਨਤ ਦਾ ਮੁੱਲ ਸਹੀ ਮਿਲਦਾ ਹੁੰਦਾ ਤਾਂ ਉਹ ਦੇਸ਼ ਛੱਡ ਕੇ ਘਰ-ਪਰਵਾਰ ਤੋਂ ਕਿਉਂ ਦੂਰ ਹੁੰਦੇ। ਭਾਰਤ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ, ਜਿਸ ਤੋਂ ਹਰ ਬੁੱਧੀਜੀਵੀ ਚਿੰਤਤ ਦਿਖਾਈ ਦੇਂਦਾ ਹੈ। ਪੰਜਾਬ ਵਿੱਚ ਹਰ ਮਾਂ-ਬਾਪ ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣ ਨੂੰ ਕਾਹਲੇ ਹਨ, ਕਿਉਂਕਿ ਉਨ੍ਹਾਂ ਨੂੰ ਪੰਜਾਬ ਵਿੱਚ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਨਹੀਂ ਦਿੱਸਦਾ। ਪੰਜਾਬ ਤੋਂ ਰੋਜ਼ ਹਜ਼ਾਰਾਂ ਨੌਜਵਾਨ ਵੱਖ-ਵੱਖ ਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਇਥੇ ਦਿਨੋ-ਦਿਨ ਨੌਜਵਾਨਾਂ ਦੀ ਗਿਣਤੀ ਘਟ ਰਹੀ ਤੇ ਬਜ਼ੁਰਗਾਂ ਦੀ ਗਿਣਤੀ ਵੱਧ ਦਿਸਦੀ ਹੈ। ਬਹੁਤੇ ਪਿੰਡਾਂ ਵਿੱਚ ਵੱਡੀਆਂ ਕੋਠੀਆਂ ਵਿੱਚ ਇਕੱਲੇ ਬਜ਼ੁਰਗ ਹਨ, ਜਿਨ੍ਹਾਂ ਦੇ ਧੀ-ਪੁੱਤ ਵਿਦੇਸ਼ਾਂ ਵਿੱਚ ਹਨ।
ਪਹਿਲਾਂ ਖ਼ਾਸਕਰ ਮਾਲਵੇ ਦੇ ਕਿਸੇ ਟਾਵੇਂ-ਟਾਵੇਂ ਪਿੰਡ ਦਾ ਕੋਈ ਮੁੰਡਾ ਵਿਦੇਸ਼ ਰਹਿੰਦਾ ਹੁੰਦਾ ਸੀ। ਅੱਜ ਕੱਲ੍ਹ ਹਰ ਪਿੰਡ ਵਿੱਚ ਅੱਧੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਇਹ ਸੱਚ ਹੈ ਕਿ ਵਿਦੇਸ਼ਾਂ ਨੂੰ ਜਾਣਾ ਪੰਜਾਬੀਆਂ ਦਾ ਸ਼ੌਕ ਨਹੀਂ ਤੇ ਰੁਜ਼ਗਾਰ ਲਈ ਸਾਡੇ ਦੇਸ਼ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਇਸ ਕਾਰਨ ਹਾਲਤ ਇਹ ਹੈ ਕਿ ਦੇਸ਼ ਵਿੱਚ ਜਿਹੜੇ ਕਾਲਜਾਂ ਵਿੱਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖ਼ਲ ਹੁੰਦੇ ਸਨ, ਅੱਜ ਉਨ੍ਹਾਂ ਵਿੱਚ ਮਸਾਂ ਚਾਰ-ਪੰਜ ਵਿਦਿਆਰਥੀਆਂ ਦਾ ਦਾਖ਼ਲਾ ਹੋ ਰਿਹਾ ਹੈ। ਕਈ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਇੰਨੀ ਘਟ ਗਈ ਕਿ ਬੰਦ ਹੋਣ ਕੰਢੇ ਹਨ। ਪੰਜਾਬ ਦੇ ਕਾਲਜਾਂ ਵਿੱਚ ਟਾਵੇਂ-ਟਾਵੇਂ ਉਹ ਵਿਦਿਆਰਥੀ ਬਚੇ ਹਨ, ਜਿਹੜੇ ਵਿਦੇਸ਼ਾਂ ਦੇ ਕਾਲਜਾਂ ਦੀ ਫੀਸ ਨਹੀਂ ਭਰ ਸਕਦੇ ਤੇ ਹੋਰ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਨਹੀਂ ਜਾ ਸਕੇ। ਜਿਨ੍ਹਾਂ ਕੋਲ ਕੋਈ ਸਾਧਨ ਜਾਂ ਜਾਇਦਾਦਾਂ ਹਨ, ਉਹ ਜਾਇਦਾਦਾਂ ਵੇਚ ਕੇ ਵਿਦੇਸ਼ ਜਾ ਰਹੇ ਹਨ। ਹਾਲਤ ਇਹ ਹੈ ਕਿ ਪਿੰਡਾਂ ਵਿੱਚ ਜਾਇਦਾਦ ਖਰੀਦਣ ਵਾਲਾ ਗਾਹਕ ਵੀ ਛੇਤੀ ਨਹੀਂ ਮਿਲਦਾ, ਕਿਉਂਕਿ ਵਿਦੇਸ਼ ਜਾਣ ਵਾਲੇ ਲੋਕਾਂ ਦੀ ਗਿਣਤੀ ਹਰ ਪਿੰਡ ਵਿੱਚ ਵੱਧ ਗਈ ਹੈ ਤੇ ਲੋਕਾਂ ਦੀਆਂ ਜ਼ਮੀਨਾਂ ਵੱਡੇ ਪੱਧਰ 'ਤੇ ਵਿਕਾਊ ਹੋ ਗਈਆਂ ਹਨ, ਪਰ ਖ਼ਰੀਦਣ ਵਾਲੇ ਘੱਟ ਹਨ। ਇਸ ਕਾਰਨ ਜ਼ਮੀਨਾਂ ਦੇ ਵਾਜਬ ਭਾਅ ਵੀ ਨਹੀਂ ਮਿਲ ਰਹੇ ਤੇ ਬਹੁਤੇ ਲੋਕ ਮਜ਼ਬੂਰੀ ਕਰਕੇ ਆਪਣੀ ਜਾਇਦਾਦ ਸਸਤੇ ਭਾਅ ਦੇ ਰਹੇ ਹਨ।
ਜ਼ਮੀਨਾਂ ਸਸਤੀਆਂ ਹੋ ਗਈਆਂ ਤੇ ਲੋਕ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਗਏ ਹਨ। ਜਦੋਂ ਕੋਈ ਕਿਸਾਨ ਆਪਣੇ ਧੀ-ਪੁੱਤ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਵੇਚਣੀ ਚਾਹੁੰਦਾ ਹੈ ਤਾਂ ਉਹ ਜ਼ਮੀਨ ਲੈਣ ਵਾਲਾ ਗਾਹਕ ਮਸਾਂ ਲੱਭਦਾ ਹੈ। ਇਸ ਕਾਰਨ ਪੰਜਾਬ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਬਿਲਕੁਲ ਘਟ ਗਈ ਹੈ। ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਵਿਦੇਸ਼ ਨੂੰ ਜਾ ਰਹੀ ਹੈ ਤੇ ਬਾਕੀ ਜਾਣ ਦੀ ਤਿਆਰੀ ਵਿੱਚ ਹੈ। ਫਿਰ ਪਿੱਛੇ ਰਹਿ-ਗਏ ਬੁੱਢੇ-ਠੇਰਿਆਂ ਦੀ ਸਾਰ ਕੌਣ ਲਵੇਗਾ। ਜਿਨ੍ਹਾਂ ਘਰਾਂ ਵਿੱਚ ਕੋਈ ਬਜ਼ੁਰਗ ਵੀ ਨਹੀਂ ਰਿਹਾ, ਉਥੇ ਘਰਾਂ ਤੇ ਕੋਠੀਆਂ ਨੂੰ ਜਿੰਦਰੇ ਲੱਗ ਗਏ ਹਨ। ਅਜਿਹੇ ਘਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬੰਦ ਘਰਾਂ ਤੇ ਕੋਠੀਆਂ ਨੂੰ ਐਨ ਆਰ ਆਈਜ਼ ਕਈ-ਕਈ ਸਾਲਾਂ ਬਾਅਦ ਪੰਜਾਬ ਵਿੱਚ ਛੁੱਟੀ ਮਨਾਉਣ ਲਈ ਆ ਕੇ ਖੋਲ੍ਹਦੇ ਹਨ ਤੇ ਓਨਾ ਚਿਰ ਇਹ ਬੰਦ ਘਰ ਵਿਦੇਸ਼ੋਂ ਆਉਣ ਵਾਲਿਆਂ ਨੂੰ ਉਡੀਕਦੇ ਰਹਿੰਦੇ ਹਨ।
ਅਫ਼ਸੋਸ ਕਿ ਸਾਡੀ ਸਰਕਾਰ ਨੂੰ ਇਸ ਦੀ ਕੋਈ ਫ਼ਿਕਰ ਨਹੀਂ। ਅੱਜ ਪੰਜਾਬ ਤਬਾਹੀ ਦੇ ਕੰਢੇ 'ਤੇ ਖੜ੍ਹਾ ਹੈ। ਇਸ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਨੂੰ ਬੜਾ ਕੁਝ ਕਰਨਾ ਪਵੇਗਾ। ਜੇ ਪੰਜਾਬ ਵੱਲ ਸਾਡੇ ਹਾਕਮਾਂ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਵਿੱਚੋਂ ਇੱਕ ਦਿਨ ਸਾਰੇ ਹੀ ਪੰਜਾਬੀ ਵਿਦੇਸ਼ ਚਲੇ ਜਾਣਗੇ ਤੇ ਇਥੇ ਹੋਰ ਰਾਜਾਂ ਤੋਂ ਆਉਣ ਵਾਲਿਆਂ ਦਾ ਹੀ ਬੋਲਬਾਲਾ ਹੋ ਜਾਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’