Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਬਰੈਂਪਟਨ ਦੀ ਕੌਂਸਲ ਸ਼ਹਿਰ ਦੀ ਬਿਹਤਰੀ ਲਈ ਇਕਜੁਟ ਹੈ: ਮੇਅਰ ਬ੍ਰਾਊਨ

March 12, 2020 07:29 AM

-ਮੇਅਰ ਬ੍ਰਾਊਨ ਵਲੋਂ ਸੀ.ਪੀ.ਬੀ.ਏ ਨਾਲ ਮੀਟਿੰਗ


ਬਰੈਂਪਟਨ, 11 ਮਾਰਚ (ਪੋਸਟ ਬਿਊਰੋ)- ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਜ਼ ਐਸੋਸੀਏਸ਼ਨ ਵਲੋਂਂ ਕੱਲ੍ਹ ਬ੍ਰਰੈਂਪਟਨ ਦੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੇਅਰ ਪੈਟਿ੍ਰਕ ਬ੍ਰਾਊਨ ਨਾਲ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ `ਚ ਬ੍ਰਾਡਕਾਸਟਰਜ਼ ਐਸੋਸੀਏਸ਼ਨ ਦੇ ਲਗਭਗ 15 ਮੈਂਬਰਾਂ ਨੇ ਮੇਅਰ ਨਾਲ ਆਪਣੇ ਸਵਾਲ ਸਾਂਝੇ ਕੀਤੇ।ਮੇਅਰ ਪੈਟਿ੍ਰਕ ਬ੍ਰਾਊਨ ਨੇ ਲਗਾਤਾਰ ਦੂਜੇ ਸਾਲ ਸ਼ਹਿਰ ਦਾ ਟੈਕਸ ਫ੍ਰੀਜ਼ ਕੀਤੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਅਸੀਂ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ।ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਬਜਟ ’ਚ 136 ਮਿਲੀਅਨ 120 ਨਵੀਆਂ ਬੱਸਾਂ ਲਈ, 41 ਮਿਲੀਅਨ ਸ਼ਹਿਰ ਦੀਆਂ ਸੜਕਾਂ ਨੂੰ ਅਪਡੇਟ ਕਰਨ ਲਈ, 98 ਲੱਖ ਸਪੋਰਟਸ ਫੀਲਡ ਨੂੰ ਵਧੀਆ ਬਣਾਉਣ ਲਈ 6,50,000 ਫੋਟੋ ਰੇਡਾਰਜ਼ ਤੇ ਗਲੀਆਂ ’ਚ ਕਾਰਾਂ ਦੀ ਸਪੀਡ ਕੰਟ੍ਰੋਲ ਕਰਨ ਲਈ, ਫਾਇਰ ਫਾਈਟਿੰਗ ਇਕੁਇਪਮੈਂਟ ਨੂੰ ਅਪਗਰੇਡ ਕਰਨ ਲਈ ਤੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਵੱਡੀ ਪੱਧਰ ’ਤੇ ਪੈਸਾ ਰੱਖਿਆ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਬਰੈਂਪਟਨ ਦੀ ਪੂਰੀ ਕੌਂਸਲ ਇਕਜੁਟ ਹੋ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ।ਮੀਡੀਆ ਮੈਂਬਰਾਂ ਵਲੋਂ ਵੱਖ-ਵੱਖ ਮੁੱਦਿਆਂ ’ਤੇ ਸਵਾਲ ਪੁੱਛੇ ਗਏ, ਜਿਨ੍ਹਾਂ ’ਚ ਵਿਲੀਅਮ ਪਾਰਕ ਵੇਅ ਨੂੰ ਚੌੜਾ ਕਰਨ ਦੀ ਸਕੀਮ ਨੂੰ ਅੱਗੇ ਪਾਉਣਾ, 175 ਮਿਲੀਅਨ ਡਾਲਰ ਦੀ ਲਾਗਤ ਵਾਲੇ ਹਾਈਵੇ 50 ’ਤੇ ਬੱਸ ਸਟੋਰੇਜ ਵਾਲੀ ਸਕੀਮ ਨੂੰ ਅੱਗੇ ਪਾਉਣਾ, ਬੇਸਮੈਂਟ ਦਾ ਮੁੱਦਾ, ਵਿਦਿਆਰਥੀਆਂ ਦਾ ਮੁੱਦਾ, ਇਸ ਦੇ ਨਾਲ-ਨਾਲ ਹਸਪਤਾਲ ਤੇ ਯੂਨੀਵਰਸਿਟੀ ਦੇ ਮੁੱਦੇ ਵੀ ਮੇਅਰ ਦੇ ਸਾਹਮਣੇ ਰੱਖੇ ਗਏ।
ਮੇਅਰ ਪੈਟਿ੍ਰਕ ਬ੍ਰਾਊਨ ਨੇ ਦੱਸਿਆ ਕਿ ਸਾਡੇ ਬਹੁਤ ਸਾਰੇ ਅਜਿਹੇ ਪ੍ਰਾਜੈਕਟ ਹਨ, ਜਿਨ੍ਹਾਂ ’ਚ ਫੈਡਰਲ ਤੇ ਪ੍ਰੋਵੀਂਸ਼ੀਅਲ ਦੀਆਂ ਸਰਕਾਰਾਂ ਨਾਲ ਅਸੀਂ ਰਲ ਕੇ ਕੰਮ ਕਰਨਾ ਹੈ।ਉਨ੍ਹਾਂ ਇਹ ਗੱਲ ਮੰਨੀ ਕਿ ਪਹਿਲਾਂ ਸਾਡੇ ਦੋਵਾਂ ਸਰਕਾਰਾਂ ਨਾਲ ਸਬੰਧ ਇਕ ਤਰ੍ਹਾਂ ਦੀ ਖੜ੍ਹੋਤ ਵਾਲੇ ਸਨ, ਪਰ ਹੁਣ ਸੁਧਾਰ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪ੍ਰਾਜੈਕਟਾਂ ’ਚ ਜਿਉਂ ਹੀ ਦੂਜੀਆਂ ਦੋਵੇਂ ਸਰਕਾਰਾਂ ਆਪਣਾ ਹਿੱਸਾ ਪਾਉਣਗੀਆਂ, ਅਸੀਂ ਤੁਰੰਤ ਆਪਣਾ ਹਿੱਸਾ ਪਾਵਾਂਗੇ।ਸ਼ਹਿਰ ’ਚ ਸਿਹਤ ਸਬੰਧੀ ਐਮਰਜੰਸੀ ਐਲਾਨਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਦਾ ਧਿਆਨ ਅਸੀਂ ਸ਼ਹਿਰ ਦੀ ਸਥਿਤੀ ਵੱਲ ਖਿੱਚਿਆ ਹੈ।ਪੀਲ ਮੈਮੋਰੀਅਲ ਦੀ ਦੂਜੀ ਫੇਜ਼ ਤੇ ਤੀਜੇ ਹਸਪਤਾਲ ਬਾਰੇ 15 ਮੀਟਿੰਗਾਂ ਹੋ ਚੁੱਕੀਆਂ ਹਨ।ਇਸ ਦੇ ਨਾਲ ਹੀ ਯੂਨੀਵਰਸਿਟੀ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੀ ਜਲਦ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕਰਾਂਗੇ।ਬੇਸਮੈਟਾਂ ਨੂੰ ਲੀਗਲਾਈਜ਼ ਕਰਨ ਬਾਰੇ ਇੰਸਪੈਕਟਰਾਂ ਵਲੋਂ ਨਜਾਇਜ਼ ਲੋਕਾਂ ਨੂੰ ਤੰਗ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਸਥਿਤੀ ਬਾਰੇ ਪਤਾ ਹੈ ਤੇ ਅਸੀਂ ਇਸ `ਤੇ ਅੱਖ ਰੱਖ ਰਹੇ ਹਾਂ।ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਰੈਂਪਟਨ ’ਚ ਇਸ ਸਮੇਂ 47 ਕਾਲਜ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਅੰਤਰਰਾਸ਼ਟਰੀ ਵਿਦਿਆਰਥੀ ਹਨ, ਇਨ੍ਹਾਂ ਦੀ ਰਿਹਾਇਸ਼ ਬਾਰੇ ਉਚੇਚੇ ਪ੍ਰਬੰਧ ਕਰਨ ਬਾਰੇ ਉਨ੍ਹਾਂ ਕਿਹਾ ਕਿ ਸ਼ੈਰੀਡਨ ਕਾਲਜ ਆਪਣੇ ਹੋਸਟਲ ਦੀ ਰਿਹਾਇਸ਼ ਨੂੰ ਅਫੋਰਡੇਬਲ ਬਣਾਉਣ ਲਈ ਹੁਣ 4-4 ਮੰਜਿਆਂ ਵਾਲੇ ਕਮਰੇ ਤਿਆਰ ਕਰ ਰਿਹਾ ਹੈ, ਜਿਨ੍ਹਾਂ ਦਾ ਕਿਰਾਇਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹੁੰਚ ’ਚ ਹੋਵੇਗਾ।ਉਨ੍ਹਾਂ ਕਿਹਾ ਕਿ ਫੈਡਰਲ ਤੇ ਪ੍ਰੋਵੀਸ਼ੀਅਲ ਵਿਦਿਆਰਥੀਆਂ ਤੋਂ ਪੈਸੇ ਕਮਾਉਂਦੀ ਹੈ, ਪਰ ਉਨ੍ਹਾਂ ਦੀ ਅਕੋਮੋਡੇਸ਼ਨ ਲਈ ਕੋਈ ਖਾਸ ਕੰਮ ਨਹੀਂ ਕਰ ਰਹੀ।ਇਸੇ ਤਰ੍ਹਾਂ ਉਨ੍ਹਾਂ ਡੋਮੈਸਟਿਕ ਵਾਇਲੈਂਸ ਅਤੇ ਕ੍ਰਾਈਮ ਨੂੰ ਨਜਿੱਠਣ ਲਈ ਸ਼ਹਿਰ ਵਲੋਂ ਕੀਤੇ ਯਤਨਾਂ ਦਾ ਖੁਲਾਸਾ ਕੀਤਾ।ਉਨ੍ਹਾਂ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਪਹਿਲੀ ਵਾਰ ਇਸ ਤਰ੍ਹਾਂ ਪੰਜਾਬੀ ਮੀਡੀਆ ਇਕੱਤਰ ਹੋ ਕੇ ਸਾਡੇ ਨਾਲ ਸਵਾਲ ਜਵਾਬ ਕਰਨ ਆਇਆ ਹੈ ਤੇ ਭਵਿੱਖ `ਚ ਅਸੀਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਨੂੰ ਤਰਜੀਹ ਦੇਵਾਂਗੇ ਤਾਂ ਜੋ ਤੁਸੀਂ ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚਾਉਂਦੇ ਰਹੋ।ਅੰਤ ਵਿਚ ਬ੍ਰਾਡਕਾਸਟਰਜ਼ ਐਸੋਸੀਏਸ਼ਨ ਦੇ ਕੋਆਰਡੀਨੇਟਰ ਜਗਦੀਸ਼ ਗਰੇਵਾਲ ਨੇ ਮੇਅਰ ਪੈਟ੍ਰਿਕ ਬ੍ਰਾਊਨ, ਕੌਂਸਲ ਮੈਂਬਰ ਹਰਕੀਰਤ ਸਿੰਘ ਤੇ ਮਾਈਕਲ ਪਲੈਸ਼ੀ ਦਾ ਐਸੋਸੀਏਸ਼ਨ ਨੂੰ ਸਮਾਂ ਦੇਣ ਲਈ ਪੈਟਿ੍ਰਕ ਬ੍ਰਾਊਨ ਦਾ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ