Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਖਿਡਾਰੀਆਂ ਦਾ ਵੀ ਆਈ ਪੀ

February 28, 2020 08:08 AM

-ਭੁਪਿੰਦਰ ਸਿੰਘ ਮਾਨ
ਕਾਫ਼ੀ ਪੁਰਾਣੀ ਗੱਲ ਹੈ। ਮੈਂ ਆਪਣੇ ਸਹੁਰਿਆਂ ਵਾਲੇ ਪਾਸੇ ਵਿਆਹ ਵਿੱਚ ਬਰਾਤ ਗਿਆ। ਬਰਾਤ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਗਈ ਸੀ। ਉਸ ਸਮੇਂ ਪੈਲੇਸ ਵਿੱਚ ਵਿਆਹ ਹਾਲੇ ਘੱਟ ਹੋਣ ਲੱਗੇ ਸਨ। ਬਰਾਤ ਦਾ ਪ੍ਰਬੰਧ ਪਿੰਡ ਵਿੱਚ ਟੈਂਟ ਲਾ ਕੇ ਕੀਤਾ ਗਿਆ ਸੀ। ਪੰਜਾਬ ਦੀ ਮਸ਼ਹੂਰ ਲੋਕ ਗਾਇਕ ਜੋੜੀ ਦਾ ਅਖਾੜਾ ਲੱਗਣਾ ਸੀ। ਬਰਾਤ ਵਿੱਚ ਕਈ ਅਫ਼ਸਰ ਤੇ ਸਿਆਸੀ ਆਗੂ ਸ਼ਾਮਲ ਸਨ। ਮੇਰੇ ਵੀ ਪੂਰੇ ਠਾਠ-ਬਾਠ ਸਨ। ਮੇਰਾ ਵੀ ਨਵਾਂ ਵਿਆਹ ਹੋਣ ਕਰਕੇ ਬਤੌਰ ਜਵਾਈ ਪੂਰਾ ਆਦਰ ਮਾਣ ਮਿਲ ਰਿਹਾ ਸੀ।
ਜਦੋਂ ਅਸੀਂ ਲੜਕੀ ਵਾਲਿਆਂ ਦੇ ਪਿੰਡ ਪਹੁੰਚੇ ਤਾਂ ਬੈਂਡ ਵਾਜਿਆਂ ਵਾਲਿਆਂ ਨੇ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ। ਅਸੀਂ ਜਦੋਂ ਟੈਂਟ ਦੇ ਸਾਹਮਣੇ ਪਹੁੰਚੇ ਤਾਂ ਕਾਫ਼ੀ ਸਾਰੇ ਬੈਰੇ ਆਪਣੇ ਹੱਥਾਂ ਵਿੱਚ ਖਾਣ ਪੀਣ ਵਾਲਾ ਸਾਮਾਨ ਲਈ ਖੜ੍ਹੇ ਸਨ। ਉਹ ਮੈਨੂੰ ਦੇਖਣ ਸਾਰ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗੇ ਅਤੇ ਉਨ੍ਹਾਂ ਦੇ ਚਿਹਰੇ ਖਿੜ ਗਏ ਸਨ। ਮੈਂ ਵੀ ਉਨ੍ਹਾਂ ਨੂੰ ਦੇਖਦੇ ਹੀ ਪਛਾਣ ਲਿਆ। ਮੈਂ ਆਪਣੇ ਸ਼ਹਿਰ ਅਤੇ ਯੂਨੀਵਰਸਿਟੀ ਵੱਲੋਂ ਲਗੱਭਗ ਵੀਹ ਸਾਲ ਫੁਟਬਾਲ ਖੇਡਦਾ ਰਿਹਾ ਸਾਂ। ਇਲਾਕੇ ਵਿੱਚ ਸਾਡੀ ਟੀਮ ਦਾ ਚੰਗਾ ਨਾਮ ਸੀ। ਮੈਂ ਬਤੌਰ ਫੁੱਲਬੈਕ ਬਹੁਤ ਸਾਰੇ ਟੂਰਨਾਮੈਂਟ ਖੇਡੇ। ਅਸੀਂ ਖ਼ੁਦ ਵੀ ਆਪਣਾ ਫੁਟਬਾਲ ਕਲੱਬ ਬਣਾਇਆ ਤੇ ਹਰ ਸਾਲ ਗੁਰੂ ਗੋਬਿੰਦ ਸਿੰਘ ਟੂਰਨਾਮੈਂਟ ਕਰਵਾਉਂਦੇ ਸਾਂ। ਅਸੀਂ ਲਗਾਤਾਰ ਪੱਚੀ ਟੂਰਨਾਮੈਂਟ ਆਪਣੇ ਸ਼ਹਿਰ ਵਿਖੇ ਕਰਾਏ ਸਨ। ਇਸ ਕਲੱਬ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿਣ ਦਾ ਮੈਨੂੰ ਮੌਕਾ ਮਿਲਿਆ। ਅਸੀਂ ਹਰ ਸਾਲ ਟੂਰਨਾਮੈਂਟ ਵਿੱਚ ਚੰਗੀਆਂ ਟੀਮਾਂ ਨੂੰ ਸੱਦਾ ਦਿੰਦੇ ਹਾਂ। ਉੁਥੇ ਸਾਨੂੰ ਬਹੁਤ ਸਾਰੇ ਨਵੇਂ ਨੌਜਵਾਨ ਮਿਲਦੇ ਸਨ। ਸੰਗਰੂਰ ਨੇੜਲੇ ਸ਼ਹਿਰ ਦੀ ਟੀਮ ਉਸ ਸਮੇਂ ਬੜੀ ਤਕੜੀ ਮੰਨੀ ਜਾਂਦੀ ਸੀ। ਉਸ ਟੀਮ ਵਿੱਚ ਖੇਡਣ ਵਾਲੇ ਬਹੁਤੇ ਨੌਜਵਾਨ ਮਿਹਰਨਤਕਸ਼ ਪਰਵਾਰਾਂ ਵਿੱਚੋਂ ਸਨ। ਉਹ ਉਸ ਸਮੇਂ ਦੀ ਬੜੀ ਸ਼ਾਨਦਾਰ ਟੀਮ ਸੀ। ਇਸ ਟੀਮ ਨੇ ਸਾਡੇ ਪਿੰਡ ਵਾਲਾ ਟੂਰਨਾਮੈਂਟ ਕਈ ਵਾਰੀ ਜਿੱਤਿਆ। ਖੇਡ ਭਾਵਨਾ ਨਾਲ ਖਿਡਾਰੀਆਂ ਦਾ ਆਪਣਾ ਭਾਈਚਾਰਾ ਹੁੰਦਾ ਹੈ। ਖਿਡਾਰੀ ਕਦੇ ਇੱਕ ਦੂਜੇ ਨਾਲ ਉੂਚ ਨੀਚ ਨਹੀਂ ਕਰਦੇ। ਉਸ ਟੀਮ ਦੇ ਕਈ ਖਿਡਾਰੀ ਵੇਟਰਾਂ ਵਜੋਂ ਮੇਰੇ ਸਾਹਮਣੇ ਖੜੋਤੇ ਸਨ।
ਉਨ੍ਹਾਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ। ਉਹ ਖਿਡਾਰੀ ਅਤੇ ਕਲੱਬ ਦਾ ਸਰਗਰਮ ਮੈਂਬਰ ਹੋਣ ਦੇ ਨਾਤੇ ਮੈਨੂੰ ਵਿਸ਼ੇਸ਼ ਆਦਰ-ਮਾਣ ਦੇ ਰਹੇ ਸਨ। ਅਸੀਂ ਥੋੜ੍ਹਾ ਸਮਾਂ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਟੈਂਟ ਦੇ ਅੰਦਰ ਚਲੇ ਗਏ। ਕੁਝ ਖਾਣ ਪੀਣ ਤੋਂ ਬਾਅਦ ਨਵੀਂ ਜੋੜੀ ਆਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਚਲੀ ਗਈ ਅਤੇ ਸਾਹਮਣੇ ਦੋਗਾਣਾ ਜੋੜੀ ਨੇ ਆਪਣਾ ਅਖਾੜਾ ਬੰਨ੍ਹ ਲਿਆ। ਅਸੀਂ ਕਈ ਜਣੇ ਇੱਕ ਮੇਜ਼ ਉਪਰ ਬੈਠ ਗਏ। ਹੋਰ ਮੇਜ਼ਾਂ ਉਪਰ ਅਫ਼ਸਰ ਤੇ ਦੂਜੇ ਵਿਸ਼ੇਸ਼ ਮਹਿਮਾਨ ਵੀ ਆਪਣੀਆਂ ਮਹਿਫ਼ਲਾਂ ਸਜਾ ਕੇ ਬੈਠੇ ਸਨ। ਮੇਰੇ ਦੋਸਤ ਖਿਡਾਰੀਆਂ ਨੇ ਮੇਰੇ ਲਈ ਸਾਮਾਨ ਲਿਆਉਣ ਵਾਲੀਆਂ ਹਨੇਰੀਆਂ ਲਿਆ ਦਿੱਤੀਆਂ। ਸਭ ਤੋਂ ਵੱਧ ਸਪਲਾਈ ਸਾਡੇ ਵਾਲੀ ਮੇਜ਼ 'ਤੇ ਹੋ ਰਹੀ ਸੀ। ਆਪਸ ਵਿੱਚ ਗੱਲਾਂ ਕਰਦੇ ਉਹ ਕਹਿ ਰਹੇ ਸਨ ਕਿ ‘ਬਾਈ ਆਇਆ ਹੈ, ਆਪਾਂ ਬਾਈ ਦੀ ਪੂਰੀ ਸੇਵਾ ਕਰਨੀ ਹੈ।' ਉਹ ਲਗਾਤਾਰ ਮੇਰੇ ਨੇੜੇ ਤੇੜੇ ਮੰਡਰਾਉਂਦੇ ਰਹੇ ਤੇ ਮੈਂ ਉਨ੍ਹਾਂ ਨਾਲ ਗੱਲਬਾਤ ਕਰਦਾ ਰਿਹਾ।
ਦੂਜੇ ਪਾਸੇ ਮੇਰੇ ਸਾਲਾ ਸਾਹਿਬ ਅਤੇ ਸਹੁਰਿਆਂ ਦਾ ਪਰਵਾਰ ਹੈਰਾਨ ਸੀ ਕਿ ਉਨ੍ਹਾਂ ਦੇ ਜਵਾਈ ਦੀ ਜਾਣ-ਪਛਾਣ ਇੰਨੀ ਦੂਰ ਇਨ੍ਹਾਂ ਬੈਰਿਆਂ ਨਾਲ ਕਿਵੇਂ ਹੈ। ਜ਼ਾਹਰ ਹੀ ਹੈ ਕਿ ਸਾਡੇ ਸਮਾਜ ਵਿੱਚ ਬੰਦੇ ਦਾ ਮੁੱਲ ਉਸ ਦਾ ਧਨ, ਰੁਤਬਾ ਜਾਂ ਕੰਮ ਦੇਖ ਕੇ ਪਾਇਆ ਜਾਂਦਾ ਹੈ। ਸ਼ਾਇਦ ਉਹ ਸੋਚ ਰਹੇ ਸਨ ਕਿ ਕਿਤੇ ਉਨ੍ਹਾਂ ਆਪਣੀ ਕੁੜੀ ਦਾ ਰਿਸ਼ਤਾ ਗ਼ਲਤ ਥਾਂ ਤਾਂ ਨਹੀਂ ਕਰ ਦਿੱਤਾ। ਮੈਂ ਕਿਸੇ ਵੀ ਪ੍ਰਵਾਹ ਨਾ ਕਰਦਿਆਂ, ਚੱਲਦੇ ਪ੍ਰੋਗਰਾਮ 'ਚ ਕੁਝ ਬੈਰਿਆਂ ਨਾਲ ਪਾਸੇ ਜਾ ਖੜ੍ਹਾ ਹੋਇਆ ਤੇ ਅਸੀਂ ਇੱਕ ਦੋ ਤਸਵੀਰਾਂ ਵੀ ਇਕੱਠਿਆਂ ਖਿਚਵਾਈਆਂ। ਮੇਰੀ ਐਨੀ ਆਓ ਭਗਤ ਦੇਖ ਕੇ ਦੂਜੇ ਮੇਜ਼ਾਂ ਉਤੇ ਬੈਠੇ ਖ਼ਾਸ ਮਹਿਮਾਨ ਵੀ ਹੈਰਾਨ ਸਨ। ਇੱਕ ਦੋ ਮਹਿਮਾਨ ਤਾਂ ਈਰਖਾ ਵੀ ਮਹਿਸੂਸ ਕਰ ਰਹੇ ਸਨ ਕਿ ਇਸ ਮੇਜ਼ ਵਾਲਿਆਂ ਨੂੰ ਇੰਨੀ ਤਵੱਜੋ ਕਿਉਂ ਮਿਲ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਨੇ ਵਿਆਂਹਦੜ ਲੜਕੇ ਦੇ ਬਾਪ ਨੂੰ ਪੁੱਛ ਹੀ ਲਿਆ ਉਸ ਪਾਸੇ ਕਿਹੜਾ ਵੀ ਆਈ ਪੀ ਬੈਠਾ ਹੈ ਜਿਸ ਦੀ ਸਭ ਤੋਂ ਵੱਧ ਸੇਵਾ ਹੋ ਰਹੀ ਹੈ।
ਥੋੜ੍ਹੇ ਸਮੇਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ, ਮੈਂ ਆਪਣੇ ਸਾਲਾ ਸਾਹਿਬ ਨੂੰ ਲੈ ਕੇ ਉਨ੍ਹਾਂ ਦੀ ਮੇਜ਼ 'ਤੇ ਜਾ ਬੈਠਾ, ਸੇਵਾ ਦਾ ਦੌਰ ਉਥੇ ਵੀ ਸ਼ੁਰੂ ਹੋ ਗਿਆ। ਉਹ ਇਹ ਦੇਖ ਕੇ ਹੋਰ ਹੈਰਾਨ ਹੋ ਗਏ। ਉਨ੍ਹਾਂ ਦੀ ਹੈਰਾਨੀ ਦੂਰ ਕਰਨ ਲਈ ਮੈਂ ਕਿਹਾ ਕਿ ‘ਇਹ ਸੇਵਾ ਮੇਰੇ ਕਿਸੇ ਵੀ ਆਈ ਪੀ ਹੋਣ ਕਰਕੇ ਨਹੀਂ ਹੋ ਰਹੀ। ਮੈਂ ਸਾਧਾਰਨ ਬੰਦਾ ਹਾਂ। ਇਹ ਤਾਂ ਇੱਕ ਖਿਡਾਰੀ ਦੀ ਦੂਜੇ ਖਿਡਾਰੀਆਂ ਵੱਲੋਂ ਭਾਈਚਾਰਕ ਸੇਵਾ ਹੈ।' ਉਨ੍ਹਾਂ ਨੂੰ ਤਾਂ ਸ਼ਾਇਦ ਮੇਰੀ ਗੱਲ ਸਮਝ ਨਹੀਂ ਲੱਗੀ, ਪਰ ਮੇਰਾ ਸਹੁਰਾ ਪਰਵਾਰ ਅਸਲੀਅਤ ਸਮਝ ਗਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’