Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਗ੍ਰੀਨ ਟੀ, ਬਲੈਕ ਟੀ ਅਤੇ ਤਮਾਸ਼ਬੀਨ

February 26, 2020 09:23 AM

-ਨਿਰਮਲ ਗੁਪਤਾ
(ਚਾਹ ਦੀਆਂ ਦੋ ਪ੍ਰਮੁੱਖ ਕਿਸਮਾਂ ਅਤੇ ਉਨ੍ਹਾਂ ਦੇ ਸਵਾਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰਦਾ ਵਿਅੰਗ)
ਮੈਂ ਗ੍ਰੀਨ ਟੀ ਨਹੀਂ ਪੀਂਦਾ। ਨਹੀਂ ਪੀਂਦਾ ਤਾਂ ਨਹੀਂ ਪੀਂਦਾ। ਇਸ ਦਾ ਕੋਈ ਖਾਸ ਕਾਰਨ ਨਹੀਂ ਤੇ ਨਾ ਇਸ ਦੇ ਪਿੱਛੇ ਕਿਸੇ ਤਰ੍ਹਾਂ ਦਾ ਰਾਜਸੀ ਮੰਤਵ ਹੈ। ਚਾਹ ਅਤੇ ਟੀ ਵਿੱਚ ਬੜਾ ਫਰਕ ਹੁੰਦਾ ਹੈ। ਚਾਹ ਐਵੇਂ ਪੀਤੀ ਜਾਂਦੀ ਹੈ ਅਤੇ ਟੀ ਪੀਣ ਦੇ ਪਿੱਛੇ ਡੂੰਘੇ ਸਿਹਤਮੰਦ ਕਾਰਨ ਹੁੰਦੇ ਹਨ। ਹੁੰਦੇ ਹੋਣਗੇ। ਕੋਈ ਬੇਵਜ੍ਹਾ ਗ੍ਰੀਨ ਟੀ ਨਹੀਂ ਪਾਂਦਾ। ਚਾਹ-ਸ਼ਾਹ ਤਾਂ ਚੱਲਦੀ ਰਹਿੰਦੀ ਹੈ। ਗਰਮੀ ਵੱਧ ਹੈ ਤਾਂ ਚਾਹ। ਤਰਕ ਇਹ ਕਿ ਗਰਮੀ ਨਾਲ ਗਰਮੀ ਦੂਰ ਭੱਜਦੀ ਹੈ। ਮੌਸਮ ਸਰਦ ਹੈ ਤਾਂ ਚਾਹ ਪੀਣ ਦੀ ਜਾਇਜ਼ ਵਜ੍ਹਾ ਹੈ ਹੀ। ਵਿਰੋਧਾਭਾਸੀ ਤਾਪ ਵਿੱਚ ਤਪ ਕਰ ਕੇ ਆਨੰਦ ਦੀ ਭਾਵਨਾ ਪੈਦਾ ਹੁੰਦੀ ਹੈ। ਕਹਿੰਦੇ ਹਨ ਕਿ ਜੇਮਸ ਵਾਟ ਨੇ ਇਸੇ ਤਰ੍ਹਾਂ ਭਾਵਨਾ ਦੀ ਤਾਕਤ ਦੀ ਥਾਹ ਪਾਈ। ਉਹ ਕੇਤਲੀ ਵਾਲਾ ਕਿੱਸਾ ਤਾਂ ਸਾਰਿਆਂ ਹੀ ਯਾਦ ਹੈ।
ਗ੍ਰੀਨ ਟੀ ਨੂੰ ਪੀਣ ਤੋਂ ਵੱਧ ਉਸ ਦੀ ਲਗਾਤਾਰ ਚਰਚਾ ਕਰਦੇ ਰਹਿਣਾ ਵੱਡੀ ਗੱਲ ਹੁੰਦੀ ਹੈ। ਇਸ ਵਿੱਚ ਦੁੱਧ ਅਤੇ ਚੀਨੀ ਨਾ ਪਾਉਣ ਦਾ ਵਿਧਾਨ ਹੈ। ਇਹ ਕੌੜੀ ਹੋ ਕੇ ਵੀ ਇਕਦਮ ਕੌੜੀ ਨਹੀਂ ਹੁੰਦੀ। ਇਹ ਸਰੋਕਾਰੀ ਜੀ ਦੀ ਵਿਚਾਰਕੀ ਵਰਗੀ ਹੁੰਦੀ ਹੈ। ਪਹੁੰਚੇ ਹੋਏ ਲੋਕਾਂ ਲਈ ਇਹ ਅੱਵਲ ਦਰਜੇ ਦਾ ਪੀਣ ਵਾਲਾ ਪਦਾਰਥ ਹੁੰਦੀ ਹੈ। ਇਸ ਦਾ ਸਵਾਦ ਇਹੋ ਜਿਹਾ ਹੁੰਦਾ ਹੈ, ਜਿਵੇਂ ਬਾਂਦਰ ਲਈ ਅਦਰਕ ਦਾ ਸਵਾਦ। ਜਿਵੇਂ ਹੋਛੇ ਲਈ ਤਿੱਤਰ। ਜਿਵੇਂ ਨਿਪਟ ਸੱਜੇ-ਪੱਖੀ ਦੇ ਵਿੱਚੋ-ਵਿੱਚ ਖੱਬੇ-ਪੱਖੀ ਬੰਦਨਵਾਰ। ਜਿਵੇਂ ਕੇਸਰੀ ਰੰਗ ਵਿੱਚ ਲਾਲ ਹਰੇ ਸ਼ੇਡਸ ਦੀ ਝਲਕ। ਜਿਵੇਂ ਤੁਕਬੰਦੀ ਕੋਸ਼ ਦੀ ਮਦਦ ਨਾਲ ਲਿਖੀ ਗਈ ਇਬਾਰਤ ਵਿੱਚ ਕਵਿਤਾ ਦਾ ਮੁਹਾਂਦਰਾ। ਇਸ ਦਾ ਢੰਗ ਨਾਲ ਰਸਾ-ਸਵਾਦਨ ਉਹੀ ਕਰ ਪਾਉਂਦਾ ਹੈ, ਜੋ ਇਸ ਦੇ ਕੌੜੇਪਣ ਵਿੱਚ ਕਸੈਲੇਪਣ ਦੇ ਨਾਲ ਹੀ ਤਮਾਮ ਸਾਰੇ ਤਰੀਕਿਆਂ ਦੇ ਟੇਸਟ ਵੀ ਪਾਰ ਪਾ ਲੈਂਦਾ ਹੈ।
ਗ੍ਰੀਨ ਟੀ ਸਮਰਥਕ ਅਲਟਰਾ ਲਿਬਲ ਹੁੰਦੇ ਹੋਏ ਵੀ ਅਸਲ ਵਿੱਚ ਕਮੋਵੇਸ਼ ਕੱਟੜ ਕਿਸਮ ਦੇ ਹੁੰਦੇ ਹਨ। ਉਹ ਗੱਲੀਂ-ਬਾਤੀਂ ਹਰ ਵਿਚਾਰ ਵਟਾਂਦਰੇ ਨੂੰ ਘੁਪ ਹਨੇਰੇ ਨਾਲ ਭਰੀਆਂ ਗੁਫਾਵਾਂ ਵਿੱਚ ਉਸੇ ਤਰ੍ਹਾਂ ਖਿੱਚ ਕੇ ਲੈ ਜਾਂਦੇ ਹਨ ਜਿਵੇਂ ਜੰਗਲੀ ਪਸ਼ੂ ਆਪਣੇ ਸ਼ਿਕਾਰ ਨੂੰ ਮੂੰਹ ਵਿੱਚ ਦਬੋਚ ਕੇ ਲਿਆਉਂਦੇ ਰਹੇ ਹਨ। ਜਿਵੇਂ ਡਿਜੀਟਲ ਬੈਂਕਿੰਗ ਸਿਸਟਮ ਦੇ ਮੁੱਖ ਵਿਰੋਧੀ ਕਰੰਸੀ ਨੋਟ ਉਗਲਦੀ ਮਸ਼ੀਨ ਦੇ ਨੇੜੇ ਖੜੋ ਕੇ ਉਸ ਦੇ ਕੈਸ਼ਲੈਸ ਹੋਣ ਦੀ ਕਾਮਨਾ ਕਰਦੇ ਹਨ। ਜਿਵੇਂ ਮਾਰਨਿੰਗ ਵਾਕ ਦੇ ਹੱਕ ਵਿੱਚ ਪ੍ਰਚਾਰ ਉਹੀ ਕਰਦੇ ਹਨ, ਜੋ ਦਿਨ ਚੜ੍ਹੇ ਤੱਕ ਚਾਦਰ ਤਾਣ ਕੇ ਨੀਂਦ ਦਾ ਲੁਤਫ ਲੈਂਦੇ ਹਨ।
ਇੱਕ ਤਰੀਕੇ ਨਾਲ ਦੇਖਿਆ ਜਾਏ ਤਾਂ ਪੂਰਾ ਦੇਸ਼ ਮੋਟੇ ਤੌਰ 'ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਉਹ ਜੋ ਗ੍ਰੀਨ ਟੀ ਦੇ ਜ਼ਬਰਸਤ ਹਾਮੀ ਹਨ ਅਤੇ ਦੂਸਰੇ ਉਹ, ਜਿਹੜੇ ਟੀ ਹੋਵੇ ਜਾਂ ਚਾਹ, ਦੋਵਾਂ ਨੂੰ ਇੱਕ ਸ਼ੁਗਲ ਮੰਨਦੇ ਹਨ। ..ਤੇ ਹਾਂ ਯਾਦ ਆਇਆ, ਇੱਕ ਤੀਸਰਾ ਤਬਕਾ ਵੀ ਹੈ, ਜੋ ਖੁੱਲ੍ਹੇਆਮ ਬਲੈਕ-ਟੀ ਦੀ ਵਰਤੋਂ ਕਰਦਾ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਯਕੀਨ ਹੈ ਕਿ ਲੋਕਤੰਤਰ ਖਤਰੇ ਵਿੱਚ ਹੈ। ਇਹ ਕਹਿੰਦੇ ਹਨ ਕਿ ਲੋਕਤੰਤਰ ਤਾਂ ਖਤਰਿਆਂ ਵਿੱਚ ਘਿਰਿਆ ਹੀ ਹੈ, ਉਸ ਤੋਂ ਵੀ ਵੱਧ ਇਸ ਗ੍ਰੀਨ ਟੀ ਦੇ ਨਾਲ ਸਮਾਜ ਦੀ ਸੰਪੂਰਨ ਪਾਚਨ ਕਿਰਿਆ ਡੂੰਘੇ ਸੰਕਟ ਵਿੱਚ ਹੈ। ਪ੍ਰੰਪਰਿਕ ਚਾਹ ਪ੍ਰੇਮੀ ਇਸ ਤਰ੍ਹਾਂ ਦੇ ਦੇਸ਼ ਵਿਆਪੀ ਵਿਚਾਰ ਤੋਂ ਖੁਦ ਨੂੰ ਬਾਹਰ ਰੱਖਦੇ ਹਨ। ਇਹ ਜ਼ਿਆਦਾਤਰ ਤਮਾਸ਼ਬੀਨ ਕਿਸਮ ਦੀ ਭੂਮਿਕਾ ਵਿੱਚ ਰਹਿੰਦੇ ਹਨ। ਇਹ ਬਹੁਤ ਜ਼ਿਆਦਾ ਬਿਜ਼ੀ ਨਸਲ ਦੇ ਲੋਕ ਹਨ। ਬਿਜੀ ਬੀ ਵਿਦਆਊਟ ਬਿਜ਼ਨਸ। ਇਹ ਗ੍ਰੀਨ ਜਾਂ ਬਲੈਕ ਦੇ ਝੰਜਟ ਵਿੱਚ ਖੁਦ ਨੂੰ ਨਹੀਂ ਫਸਾਉਂਦੇ। ਅੱਤ ਦੇ ਰੁਝੇਵਿਆਂ ਦੇ ਕਾਰਨ ਦੁੱਧ-ਖੰਡ ਮਿਲੀ ਗਰਮਾ-ਗਰਮ ਚਾਹ, ਨਾਮਧਾਰੀ ਚਾਹ ਨੂੰ ਪਲੇਟ ਵਿੱਚ ਪਲਟ ਕੇ ਮਜ਼ੇ ਨਾਲ ਸੁੜਕ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਉਹ ਚਾਹ ਪੀਣਾ ਵੀ ਕੀ ਪੀਣਾ, ਜਿਸ ਦੇ ਸੁੜਕਣ ਦੀ ਆਵਾਜ਼ ਘੱਟੋ-ਘੱਟ 500 ਮੀਟਰ ਦੇ ਘੇਰੇ ਤੱਕ ਨਾ ਸੁਣਾਈ ਦੇਵੇ।
ਮੈਂ ਹਰ ਤਰ੍ਹਾਂ ਦੀ ਚਾਹ ਵੱਲ ਨਿਰਪੱਖ ਭਾਵ ਰੱਖਦਾ ਹਾਂ। ਇਸ ਨੂੰ ਪੀਣ ਜਾਂ ਨਾ ਪੀਣ ਪਿੱਛੇ ਮੇਰੀ ਕੋਈ ਕੂਟਨੀਤੀ ਨਹੀਂ। ਗੱਲ ਸਿੰਗਲ ਮਾਲਟ ਪੀਣ ਵਾਲੇ ਪਦਾਰਥ ਦੀ ਹੁੰਦੀ ਤਾਂ ਮਾਮਲਾ ਜ਼ਰਾ ਹਟ ਕੇ ਹੋਣਾ ਸੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’