Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ

February 04, 2020 08:58 AM

ਟੋਰਾਂਟੋ, 3 ਫਰਵਰੀ (ਪੋਸਟ ਬਿਊਰੋ) : ਮੈਡਰਿਡ ਤੋਂ ਟੋਰਾਂਟੋ ਜਾਣ ਵਾਲੇ ਏਅਰ ਕੈਨੇਡਾ ਦੇ ਜਹਾਜ਼ ਨੂੰ ਉਡਾਨ ਭਰਨ ਤੋਂ ਕੁੱਝ ਦੇਰ ਬਾਅਦ ਹੀ ਐਮਰਜੰਸੀ ਐਲਾਨੇ ਜਾਣ ਮਗਰੋਂ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ।
ਏਅਰ ਕੈਨੇਡਾ ਦੀ ਉਡਾਨ 837 ਦਿਨ ਵੇਲੇ ਅਡੋਲਫੋ ਸੁਆਰੇਜ਼-ਬਾਰਾਜਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਈ। ਇਸ ਜਹਾਜ਼ ਦੇ ਦੁਪਹਿਰੇ 3:40 ੳੱੁਤੇ ਟੋਰਾਂਟੋ ਉਤਰਨ ਦੀ ਉਮੀਦ ਸੀ। ਇੱਕ ਬਿਆਨ ਵਿੱਚ ਏਅਰ ਕੈਨੇਡਾ ਨੇ ਆਖਿਆ ਕਿ ਉਡਾਨ ਭਰਨ ਤੋਂ ਕੁੱਝ ਦੇਰ ਬਾਅਦ ਹੀ ਜਹਾਜ਼ ਦੇ ਇੰਜਣ ਵਿੱਚ ਕੋਈ ਗੜਬੜ ਹੋ ਗਈ। ਜਹਾਜ਼ ਵਿੱਚ 128 ਯਾਤਰੀ ਤੇ ਅਮਲੇ ਦੇ ਅੱਠ ਮੈਂਬਰ ਸਵਾਰ ਸਨ। ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ।
ਏਅਰ ਕੈਨੇਡਾ ਨੇ ਦੱਸਿਆ ਕਿ ਪਾਇਲਟ ਨੇ ਮੈਡਰਿਡ ਪਰਤਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਬੋਇੰਗ 767-300 ਜਹਾਜ਼ ਇੱਕ ਇੰਜਣ ਉੱਤੇ ਚਲਾਏ ਜਾਣ ਲਈ ਵੀ ਡਿਜ਼ਾਈਨ ਕੀਤਾ ਗਿਆ ਹੈ ਤੇ ਸਾਡੇ ਪਾਇਲਟ ਇਸ ਲਈ ਪੂਰੀ ਤਰ੍ਹਾਂ ਸਿੱਖਿਅਤ ਹਨ। ਫਲਾਈਟ ਨੂੰ ਟਰੈਕ ਕਰਨ ਵਾਲੇ ਵੈੱਬਸਾਈਟ ਫਲਾਈਟਰਡਾਰ24 ਵਿੱਚ ਨਜ਼ਰ ਆਇਆ ਕਿ ਦੁਪਹਿਰੇ 3:00 ਵਜੇ ਉਡਾਨ ਭਰਨ ਤੋਂ ਬਾਅਦ ਜਹਾਜ਼ ਮੈਡਰਿਡ ਦੇ ਉੱਪਰ ਚਾਰ ਘੰਟੇ ਤੱਕ ਚੱਕਰ ਲਾਉਂਦਾ ਰਿਹਾ।
ਸਪੇਨ ਦੀ ਏਅਰ ਨੇਵੀਗੇਸ਼ਨ ਅਥਾਰਟੀ ਦੇ ਬੁਲਾਰੇ ਨੇ ਆਖਿਆ ਕਿ ਟੇਕ ਆਫ ਕਰਨ ਤੋਂ ਬਾਅਦ ਜਹਾਜ਼ ਦਾ ਲੈਂਡਿੰਗ ਗੇਅਰ ਚੰਗੀ ਤਰ੍ਹਾਂ ਫੋਲਡ ਨਹੀਂ ਸੀ ਹੋਇਆ ਤੇ ਇਸ ਦੇ ਇੱਕ ਹਿੱਸੇ ਕਾਰਨ ਹੀ ਇੱਕ ਇੰਜਣ ਦਾ ਹਿੱਸਾ ਨੁਕਸਾਨਿਆ ਗਿਆ। ਸਪੇਨ ਦੇ ਰੱਖਿਆ ਮੰਤਰਾਲੇ ਨੇ ਆਖਿਆ ਕਿ ਨੇੜਲੇ ਏਅਰਪੋਰਟ ਤੋਂ ਐਫ 18 ਫਾਈਟਰ ਜੈੱਟ ਨੂੰ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਪਤਾ ਲਾਉਣ ਤੇ ਸਹਿਯੋਗ ਲਈ ਤੁਰੰਤ ਹੀ ਡਿਸਪੈਚ ਕਰ ਦਿੱਤਾ ਗਿਆ ਸੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ