Welcome to Canadian Punjabi Post
Follow us on

18

November 2018
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸਉੱਤਰੀ ਜਾਪਾਨ ਵਿੱਚ ਆਇਆ ਭੂਚਾਲ
ਨਜਰਰੀਆ

ਆਂਧਰਾ ਪ੍ਰਦੇਸ਼ ਦੀ ਉੱਤਰ-ਪੂਰਬੀ ਪਹਾੜੀ ਪੱਟੀ ਦੇ ਰੋਗੀਆਂ ਲਈ ‘ਫੀਡਰ ਐਂਬੂਲੈਂਸ’

October 25, 2018 08:28 AM

-ਕੇ ਸ੍ਰੀਨਿਵਾਸ ਰਾਓ
ਆਂਧਰਾ ਪ੍ਰਦੇਸ਼ ਦੀ ਉੱਤਰ-ਪੂਰਬੀ ਪਹਾੜੀ ਪੱਟੀ, ਜਿਸ ਨੂੰ ‘ਏਜੰਸੀ ਬੈਲਟ’ ਕਿਹਾ ਜਾਂਦਾ ਹੈ, ਵਿੱਚ ਧੂੜ ਦੇ ਕੱਚੇ ਰਸਤੇ ਅਤੇ ਦੂਰ-ਦੂਰ ਵਸੇ ਪਿੰਡ ਹਨ। ਇਨ੍ਹਾਂ ਪਹਾੜੀ ਖੇਤਰਾਂ 'ਚ ਡਾਕਟਰੀ ਸਹਾਇਤਾ ਪ੍ਰਾਪਤ ਕਰਨਾ ਜਨਜਾਤੀ ਲੋਕਾਂ ਲਈ ਇੱਕ ਬਹੁਤ ਵੱਡੀ ਪ੍ਰੇਸ਼ਾਨੀ ਹੈ। ਇਥੇ ਨਾ ਸੜਕਾਂ ਹਨ ਅਤੇ ਨਾ ਰੋਗੀਆਂ ਤੱਕ ਪਹੁੰਚਣ ਲਈ ਐਂਬੂਲੈਂਸਾਂ। ਸਭ ਤੋਂ ਨੇੜਲਾ ਮੁੱਢਲਾ ਸਿਹਤ ਕੇਂਦਰ (ਪੀ ਐੱਚ ਸੀ) ਜਾਂ ਹਸਪਤਾਲ ਬਹੁਤ ਦੂਰ ਹੈ।
ਐਮਰਜੈਂਸੀ ਦਾ ਸਾਹਮਣਾ ਕਰ ਰਹੇ ਜਨਜਾਤੀ ਲੋਕਾਂ, ਜਿਨ੍ਹਾਂ 'ਚ ਗਰਭਵਤੀ ਔਰਤਾਂ ਸ਼ਾਮਲ ਹਨ, ਦੀ ਸਹਾਇਤਾ ਕਰਨ ਲਈ ਇੱਕ ਨਵਾਂ ਹੱਲ ਲੱਭਿਆ ਗਿਆ ਹੈ। ਉਨ੍ਹਾਂ ਕੋਲ ‘ਡੋਲੀ’ ਹੈ, ਜੋ ਨੇੜਲੇ ਮੁੱਢਲੇ ਸਿਹਤ ਕੇਂਦਰ ਤੱਕ ਰੋਗੀਆਂ ਨੂੰ ਲਿਜਾਣ ਲਈ ਬਣਾਈ ਗਈ ਹੈ, ਪਰ ਉਥੇ ਪਹੁੰਚਣ ਲਈ ਗੱਡੀ ਦੀ ਲੋੜ ਹੈ, ਜੋ ਲਗਭਗ 20 ਕਿਲੋਮਟੀਰ ਦੂਰ ਹੈ। ਬਹੁਤ ਸਾਰੀਆਂ ਔਰਤਾਂ ਮਦਦ ਤੋਂ ਬਿਨਾਂ ਕਸ਼ਟ ਝੱਲ ਰਹੀਆਂ ਹਨ। ਮਿਸਾਲ ਵਜੋਂ 29 ਜੂਨ ਨੂੰ ਜਨਜਾਤੀ ਔਰਤ ਜਿਦਾਮੀ ਦਾ ਗਰਭਪਾਤ ਹੋ ਗਿਆ ਸੀ। ਉਸ ਨੂੰ ‘ਡੋਲੀ’ ਵਿੱਚ ਪਾਰਵਤੀਪੁਰਮ ਖੇਤਰ 'ਚ ਸਥਿਤ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਸ ਨੂੰ ਲਗਭਗ 12 ਕਿਲੋਮੀਟਰ ਪੈਦਲ ਚੱਲ ਕੇ ਦੁੱਗੇਰੂ ਉਪ-ਕੇਂਦਰ ਤੱਕ ਲਿਜਾਣਾ ਉਸ ਦੇ ਪਰਵਾਰ ਲਈ ਇੱਕ ਅਗਨੀ ਪ੍ਰੀਖਿਆ ਵਾਂਗ ਸੀ, ਜਿੱਥੋਂ ਉਸ ਨੂੰ ਇੱਕ ਐਂਬੂਲੈਂਸ ਦੇ ਜ਼ਰੀਏ ਪਾਰਵਤੀਪੁਰਮ ਹਸਪਤਾਲ 'ਚ ਪਹੁੰਚਾਉਣਾ ਸੀ। ਉਹ ਖੁਸ਼ਕਿਸਮਤ ਸੀ ਕਿ ਬਹੁਤ ਜ਼ਿਆਦਾ ਖੂਨ ਰਿਸ ਜਾਣ ਦੇ ਬਾਵਜੂਦ ਡਾਕਟਰ ਉਸ ਨੂੰ ਬਚਾਉਣ 'ਚ ਸਫਲ ਰਹੇ।
ਇਹ ਮਾਮਲਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿੱਚ ਆਇਆ, ਜਿਸ ਨੇ ਵਿਜੇਨਗਰਮ ਜ਼ਿਲ੍ਹੇ ਦੇ ਜਨ ਜਾਤੀ ਖੇਤਰਾਂ ਦੀ ਭੂਗੋਲਿਕ ਸਥਿਤੀ ਬਾਰੇ ਦੱਸਣ ਲਈ ਘਬਰਾਹਟ ਵਿੱਚ ਅਧਿਕਾਰੀਆਂ ਨੂੰ ਭੇਜਿਆ। ਕਾਫੀ ਟਾਲ-ਮਟੋਲ ਤੋਂ ਬਾਅਦ ਆਂਧਰਾ ਸਰਕਾਰ ਨੇ ਇੱਕ ਫੀਡਰ ਐਂਬੂਲੈਂਸ ਦੀ ਤਜਵੀਜ਼ ਰੱਖੀ, ਜੋ ਸਮੱਸਿਆ ਨਾਲ ਨਜਿੱਠਣ ਲਈ ਬਣਾਈ ਗਈ ‘ਸਾਈਡ ਕਾਰ’ ਸੀ। ਇੰਟੈਗ੍ਰੇਟਿਡ ਟ੍ਰਾਈਬਲ ਡਿਵੈਲਪਮੈਂਟ ਏਜੰਸੀ (ਆਈ ਟੀ ਡੀ ਏ) ਦੀ ਪ੍ਰੋਜੈਕਟ ਅਫਸਰ ਜੀ ਲਕਸ਼ਮੀਸ਼ਾ ਦੇ ਯਤਨਾਂ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ 24 ਫੀਡਰ ਐਂਬੂਲੈਂਸਾਂ ਪਹੁੰਚਾਈਆਂ ਗਈਆਂ ਤੇ ਹਰ ਫੀਡਰ ਐਂਬੂਲੈਂਸ ਆਸਪਾਸ ਦੇ ਚਾਰ-ਪੰਜ ਪਿੰਡਾਂ ਤੇ ਹੋਰਨਾਂ ਖੇਤਰਾਂ ਤੱਕ ਚਲਾਈਆਂ ਜਾਂਦੀਆਂ ਹਨ।
ਫੀਡਰ ਐਂਬੂਲੈਂਸ ਸਾਢੇ ਛੇ ਫੁੱਟ ਲੰਬਾ ਇੱਕ ਬਕਸਾ ਹੈ, ਜਿਸ ਨੂੰ 150 ਸੀ ਸੀ ਦੇ ਇੱਕ ਮੋਟਰ ਸਾਈਕਲ ਨਾਲ ਜੋੜਿਆ ਜਾਂਦਾ ਹੈ। ਉਸ ਵਿੱਚ ਗੱਦੇ ਦੀ ਸਹੂਲਤ ਹੁੰਦੀ ਹੈ, ਤਾਂ ਕਿ ਟੁੱਟੇ-ਭੱਜੇ ਰਸਤਿਆਂ 'ਤੇ ਵੀ ਰੋਗੀ ਨੂੰ ਆਰਾਮ ਨਾਲ ਲਿਜਾਇਆ ਜਾ ਸਕੇ। ਹਰ ਐਂਬੂਲੈਂਸ ਦੀ ਕੀਮਤ ਲਗਭਗ 1.20 ਲੱਖ ਰੁਪਏ ਤੱਕ ਹੈ। ਸੂਬੇ ਦੇ ਮੁੱਖ ਮੰਤਰੀ ਐੱਨ ਚੰਦਰ ਬਾਬੂ ਨਾਇਡੂ, ਜਿਨ੍ਹਾਂ ਕੋਲ ਮੈਡੀਕਲ ਤੇ ਸਿਹਤ ਮੰਤਰਾਲਾ ਵੀ ਹੈ, ਨੇ ਅਧਿਕਾਰੀਆਂ ਨੂੰ ਐਂਬੂਲੈਂਸਾਂ ਦੇ ਰੱਖ-ਰਖਾਅ 'ਚ ਤਰਜੀਹ ਵਰਤਣ ਦੀ ਹਦਾਇਤ ਦਿੱਤੀ ਹੋਈ ਹੈ। 108 ਹੈਲਪਲਾਈਨ ਨੰਬਰ ਡਾਇਲ ਕਰਨ 'ਤੇ ਇਹ ਐਂਬੂਲੈਂਸ ਬੁਲਾਈ ਜਾ ਸਕਦੀ ਹੈ। ਡਰਾਈਵਰ ਤੱਕ ਫੋਨ ਕਾਲ ਪਹੁੰਚਣ 'ਤੇ ਰੋਗੀ ਨੂੰ 15-20 ਮਿੰਟਾਂ ਅੰਦਰ ਲੈ ਲਿਆ ਜਾਂਦਾ ਹੈ। ਹਾਲਾਂਕਿ ਡਰਾਈਵਰ ਕੋਲ ਬਿਨਾਂ ਜੀ ਪੀ ਐੱਸ ਦੇ ਇੱਕ ਅਧਿਕਾਰਤ ਮੋਬਾਈਲ ਫੋਨ ਹੁੰਦਾ ਹੈ, ਜਿਸ ਦਾ ਨੰਬਰ ਸੰਬੰਧਤ ਪਿੰਡਾਂ ਵਿੱਚ ਹਰ ਕਿਸੇ ਨੂੰ ਪਤਾ ਹੁੰਦਾ ਹੈ। ਇਨ੍ਹਾਂ ਐਂਬੂਲੈਂਸਾਂ ਨੂੰ ਚਲਾਉਣ ਵਾਲੇ ਡਰਾਈਵਰ ਫਸਟ ਏਡ ਅਤੇ ਮੁੱਢਲੇ ਸਿਹਤ ਇਲਾਜ ਲਈ ਸਿਖਿਅਤ ਹੁੰਦੇ ਹਨ।
ਲਕਸ਼ਮੀਸ਼ਾ ਨੇ ਦੱਸਿਆ ਕਿ ਮੋਟਰ ਸਾਈਕਲ ਐਂਬੂਲੈਂਸ ਰੋਗੀਆਂ ਲਈ ਇੱਕ ਵਰਦਾਨ ਸਿੱਧ ਹੋਈ ਹੈ। ਆਈ ਟੀ ਡੀ ਏ ਨੇ ਛੇ ਮਹੀਨਿਆਂ ਵਿੱਚ 684 ਰੋਗੀਆਂ ਨੂੰ ਸੇਵਾ ਹਾਸਲ ਕਰਾਈ ਹੈ। ਗਰਭਵਤੀ ਔਰਤਾਂ ਤੇ ਗੰਭੀਰ ਸਥਿਤੀ ਵਾਲੇ ਰੋਗੀਆਂ ਨੂੰ ਪਾਰਵਤੀਪੁਰਮ ਤੇ ਵਿਜੇਨਗਰਮ ਵਿੱਚ ਸਥਿਤ ਵੱਡੇ ਹਸਪਤਾਲਾਂ ਤੇ ਮੁੱਢਲੇ ਸਿਹਤ ਕੇਂਦਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾਂਦਾ ਹੈ। ਜਨਜਾਤੀ ਲੋਕ ਵੀ ਇਸ ਤੋਂ ਖੁਸ਼ ਹਨ। ਇੱਕ ਗਰਭਵਤੀ ਔਰਤ ਵੀ ਟੀ ਲਕਸ਼ਮੀ ਨੂੰ ਟੀ ਆਰ ਪਿੱਤਾ ਪਿੰਡ ਤੋਂ ਗਜਪਤਨਗਰਮ ਕਮਿਊਨਿਟੀ ਹੈਲਥ ਸੈਂਟਰ (ਸੀ ਐੱਚ ਸੀ) ਤੱਕ ਪਹੰੁਚਾਇਆ ਗਿਆ। ਲਕਸ਼ਮੀ ਨੇ ਦੱਸਿਆ ਕਿ ਉਸ ਨੇ ਡਾਕਟਰੀ ਸਲਾਹ ਲੈਣ ਲਈ ਆਪਣੇ ਪਿੰਡ ਤੋਂ ਸੀ ਐੱਚ ਸੀ ਜਾਣ ਦਾ ਫੈਸਲਾ ਕੀਤਾ, ਇਹ ਮੁਸ਼ਕਲ ਕੰਮ ਮੋਟਰ ਸਾਈਕਲ ਐਂਬੂਲੈਂਸ ਦੇ ਸਹਾਰੇ ਹੋਇਆ। ਤੇਜ਼ ਬੁਖਾਰ ਤੋਂ ਪੀੜਤ ਪੰਜ ਸਾਲਾ ਜੀ ਚਿੱਨਾਰੀ ਨੂੰ ਭੀਮਨੰਦੌਰਾ ਵਾਲਾਸਾ ਜਨਜਾਤੀ ਆਬਾਦੀ ਤੋਂ ਛੇਤੀ ਨਾਲ ਜੀ ਐਨ ਪੇਟਾ ਮੁੱਢਲੇ ਸਿਹਤ ਕੇਂਦਰ 'ਚ ਪਹੁੰਚਾਇਆ ਗਿਆ।
ਐਂਬੂਲੈਂਸ ਦੇ ਡਰਾਈਵਰ ਰਾਏਗੁੜੀ ਕੇ ਮੁਰਲੀ ਨਾਇਡੂ ਨੇ ਮੁਸ਼ਕਲ ਰਸਤਿਆਂ 'ਤੇ ਪੇਸ਼ ਆਉਣ ਵਾਲੀਆਂ ਔਕੜਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੀਆਂ ਔਕੜਾਂ 'ਤੇ ਪਾਰ ਪਾਉਣ ਵਿੱਚ ਸਫਲ ਰਹੇ। ਅੱਜ ਕੱਲ੍ਹ ਉਨ੍ਹਾਂ ਦੀ ਗੱਡੀ ਬੜੀ ਆਰਾਮ ਨਾਲ ਚੱਲਦੀ ਹੈ ਤੇ ਰੋਗੀਆਂ ਨੂੰ ਉਹ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾ ਦਿੰਦੇ ਹਨ। ਉਨ੍ਹਾਂ ਕੋਲ ਇੱਕ ਫਸਟ ਏਡ ਕਿੱਟ ਹੁੰਦੀ ਹੈ, ਜਿਸ ਵਿੱਚ ਇੱਕ ਮਿੰਨੀ ਆਕਸੀਜਨ ਸਿਲੰਡਰ, ਥਰਮਾਮੀਟਰ, ਗੁਲੂਕੋਮੀਟਰ, ਪਲਸ ਆਕਸੀਮੀਟਰ ਤੇ ਫਲੂਡ ਇਨਫਿਊਜ਼ਨ ਸੈਟ ਸ਼ਾਮਲ ਹੁੰਦਾ ਹੈ। ਮੈਡੀਕਲ ਅਫਸਰ ਰਤਨਾ ਦੀਪਿਕਾ ਨੇ ਦੱਸਿਆ ਕਿ ਜੇ ਰੋਗੀ ਨੂੰ ਸਮੇਂ ਸਿਰ ਲਿਆਂਦਾ ਜਾਵੇ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਫੀਡਰ ਐਂਬੂਲੈਂਸਾਂ ਇਨ੍ਹਾਂ ਨੂੰ ਮੈਡੀਕਲ ਸੇਵਾ ਹਾਸਲ ਕਰਵਾਉਣ ਦੇ ਸਮਰੱਥ ਬਣਾਉਂਦੀਆਂ ਹਨ। ਐਂਬੂਲੈਂਸ ਦੇ ਡਰਾਈਵਰ ਪਹਿਲਾਂ ਹੀ ਹਸਪਤਾਲ ਨੂੰ ਰੋਗੀ ਦੇ ਲਿਆਉਣ ਵਿੱਚ ਸੂਚਨਾ ਦੇ ਦਿੰਦੇ ਹਨ।

Have something to say? Post your comment