Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਕੈਨੇਡਾ

ਘਰੇਲੂ ਏਜੰਡੇ ਉੱਤੇ ਧਿਆਨ ਕੇਂਦਰਤਿ ਕਰਨ ਦੀ ਕੋਸਿ਼ਸ਼ ਕਰ ਰਹੀ ਹੈ ਲਿਬਰਲ ਸਰਕਾਰ

January 21, 2020 08:32 AM

ਵਿਨੀਪੈਗ, 20 ਜਨਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਲਿਬਰਲ ਸਰਕਾਰ ਦੇ ਘਰੇਲੂ ਏਜੰਡੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਘੱਟ ਗਿਣਤੀ ਪਾਰਲੀਆਮੈਂਟ ਵਿੱਚ ਇਸ ਏਜੰਡੇ ਨੂੰ ਸਿਰੇ ਕਿਵੇਂ ਚੜ੍ਹਾਇਆ ਜਾਵੇ ਇਸ ਬਾਰੇ ਵੀ ਲਿਬਰਲ ਸਰਕਾਰ ਜੁਗਤਾਂ ਲੜਾ ਰਹੀ ਹੈ। ਕੁਝ ਐਮਰਜੰਸੀ ਮੱੁਦੇ ਵੀ ਹਨ ਜਿਨ੍ਹਾਂ ਵੱਲ ਪਹਿਲ ਦੇ ਆਧਾਰ ਉੱਤੇ ਸਰਕਾਰ ਵੱਲੋਂ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ।
ਕੈਬਨਿਟ ਰਟਰੀਟ ਸਬੰਧੀ ਤਿੰਨ ਰੋਜ਼ਾ ਪ੍ਰੋਗਰਾਮ ਦੇ ਸ਼ੁਰੂਆਤੀ ਦਿਨ ਐਤਵਾਰ ਨੂੰ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ ਪੂਰਬੀ ਖਿੱਤੇ ਵਿੱਚ ਆਏ ਬਰਫੀਲੇ ਤੂਫਾਨ ਅਤੇ ਇਰਾਨ ਵੱਲੋਂ ਯੂਕਰੇਨੀਆਈ ਜਹਾਜ਼ ਨੂੰ ਮਿਜ਼ਾਈਲ ਰਾਹੀਂ ਮਾਰ ਸੱੁਟਣ ਵਰਗੇ ਮੱੁਦੇ ਉੱਤੇ ਮੰਤਰੀਆਂ ਨੂੰ ਸਵਾਲ ਪੁੱਛੇ ਗਏ। ਭਾਵੇਂ ਰਟਰੀਟ ਦੇ ਬਾਹਰ ਇਸ ਤਰ੍ਹਾਂ ਦੇ ਸਵਾਲ ਹਾਵੀ ਰਹੇ ਪਰ ਅੰਦਰਖਾਤੇ ਮੰਤਰੀ 27 ਜਨਵਰੀ ਨੂੰ ਪਾਰਲੀਆਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਵਾਲੀਆਂ ਤਿਆਰੀਆਂ ਕਰਦੇ ਨਜ਼ਰੀਂ ਆਏ।
ਵਿੱਤ ਮੰਤਰੀ ਬਿੱਲ ਮੌਰਨਿਊ ਤੇ ਨਵ ਨਿਯੁਕਤ ਮਿਡਲ ਕਲਾਸ ਪ੍ਰੌਸਪੈਰਿਟੀ ਮੰਤਰੀ ਮੋਨਾ ਫੋਰਟੀਅਰ ਨੇ ਆਉਣ ਵਾਲੇ ਬਜਟ ਦੇ ਸਬੰਧ ਵਿੱਚ ਦੇਸ਼ ਭਰ ਵਿੱਚ ਲੋਕਾਂ ਨਾਲ ਕੀਤੇ ਜਾ ਰਹੇ ਸਲਾਹ ਮਸ਼ਵਰੇ ਬਾਰੇ ਆਪਣੇ ਸਾਥੀਆਂ ਨੂੰ ਜਾਣੂ ਕਰਵਾਇਆ। ਪਰ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਨੇ ਕੈਬਨਿਟ ਰਟਰੀਟ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਇਰਾਨੀ ਹਮਰੁਤਬਾ ਅਧਿਕਾਰੀ ਨੂੰ ਇਹ ਸੁਨੇਹਾ ਭੇਜ ਕੇ ਦਿਨ ਦੀ ਸ਼ੁਰੂਆਤ ਕੀਤੀ ਕਿ ਕੈਨੇਡਾ ਉਮੀਦ ਕਰਦਾ ਹੈ ਕਿ ਯੂਕਰੇਨੀਆਈ ਏਅਰਲਾਈਨਜ਼ ਦੀ ਫਲਾਈਟ ਪੀਐਸ752 ਦੇ ਫਲਾਈਟ ਡਾਟਾ ਰਿਕਾਰਡਰ ਦਾ ਵਿਸ਼ਲੇਸ਼ਣ ਯੂਕਰੇਨ ਜਾਂ ਫਰਾਂਸ ਦੇ ਮਾਹਿਰਾਂ ਵਲੋਂ ਕੀਤਾ ਜਾਵੇਗਾ। ਸੈ਼ਂਪੇਨ ਵੱਲੋਂ ਇਹ ਦਬਾਅ ਇਸ ਲਈ ਪਾਇਆ ਜਾ ਰਿਹਾ ਹੈ ਕਿਉਂਕਿ ਇਹ ਪਤਾ ਲਗਿਆ ਹੈ ਕਿ ਪਹਿਲਾਂ ਡਾਟਾ ਰਿਕਾਰਡਰ ਸਬੰਧੀ ਜਾਂਚ ਦੇ ਕੀਤੇ ਵਾਅਦੇ ਤੋਂ ਇਰਾਨ ਹੁਣ ਮੱੁਕਰ ਰਿਹਾ ਹੈ।
ਇਸ ਮੱੁਦੇ ਦੇ ਸਬੰਧ ਵਿੱਚ ਟਰੂਡੋ ਚਾਰ ਪ੍ਰੈਸ ਕਾਨਫਰੰਸ ਕਰ ਚੱੁਕੇ ਹਨ। ਪਰ ਐਤਵਾਰ ਨੂੰ ਉਹ ਰਟਰੀਟ ਵਿੱਚ ਹਿੱਸਾ ਜ਼ਰੂਰ ਲੈਣ ਆਏ ਪਰ ਉਨ੍ਹਾਂ ਇਸ ਸਬੰਧ ਵਿੱਚ ਕੋਈ ਟਿੱਪਣੀ ਨਹੀਂ ਕੀਤੀ। ਸਾਰਾ ਦਿਨ ਵੱਖ ਵੱਖ ਡਿਪਲੋਮੈਟਸ ਨੇ ਮੰਤਰੀਆਂ ਨੂੰ ਕੌਮਾਂਤਰੀ ਵਿਸਿ਼ਆਂ ਤੋਂ ਜਾਣੂ ਕਰਵਾਇਆ। ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ, ਰੱਖਿਆ ਮੰਤਰੀ ਹਰਜੀਤ ਸੱਜਣ ਤੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਸੀਮਸ ਓਰੀਗਨ ਨੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਤਬਾਹੀ ਮਚਾਉਣ ਵਾਲੇ ਤੂਫਾਨ ਨਾਲ ਹੋਏ ਨੁਕਸਾਨ ਨਾਲ ਸਿੱਝਣ ਲਈ ਤਰਕੀਬਾਂ ਘੜਦਿਆਂ ਨੇ ਬਹੁਤਾ ਸਮਾਂ ਗੁਜ਼ਾਰਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ