Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਸ਼ਾਹੀ ਜਿ਼ੰਮੇਵਾਰੀਆਂ ਤਿਆਗਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ : ਪ੍ਰਿੰਸ ਹੈਰੀ

January 20, 2020 08:29 AM

ਲੰਡਨ, 19 ਜਨਵਰੀ (ਪੋਸਟ ਬਿਊਰੋ) : ਬਕਿੰਘਮ ਪੈਲੇਸ ਵੱਲੋਂ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਦੇ ਸ਼ਾਹੀ ਖਿਤਾਬ ਤਿਆਗਣ ਤੇ ਸ਼ਾਹੀ ਪਰਿਵਾਰ ਦੇ ਸਰਗਰਮ ਮੈਂਬਰਾਂ ਵਜੋਂ ਮਹਾਰਾਣੀ ਐਲਿਜ਼ਾਬੈੱਥ ਦੀ ਨੁਮਾਇੰਦਗੀ ਨਾ ਕਰ ਸਕਣ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਦਿੱਤੇ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਪ੍ਰਿੰਸ ਹੈਰੀ ਨੇ ਅਫਸੋਸ ਪ੍ਰਗਟਾਇਆ।
ਲੰਡਨ ਵਿੱਚ ਇੱਕ ਚੈਰਿਟੀ ਸਮਾਰੋਹ ਵਿੱਚ ਹੈਰੀ ਨੇ ਆਖਿਆ ਕਿ ਇਹ ਫੈਸਲਾ ਉਨ੍ਹਾਂ ਆਪਣੀ ਪਤਨੀ ਲਈ ਲਿਆ ਹੈ ਤੇ ਉਹ ਇਸ ਫੈਸਲੇ ਉੱਤੇ ਕਾਇਮ ਰਹਿਣਗੇ। ਉਨ੍ਹਾਂ ਅੱਗੇ ਆਖਿਆ ਕਿ ਕਈ ਮਹੀਨਿਆਂ ਦੀ ਗੱਲਬਾਤ ਤੇ ਕਈ ਸਾਲਾਂ ਦੀਆਂ ਚੁਣੌਤੀਆਂ ਤੋਂ ਬਾਅਦ ਹੀ ਉਹ ਅਜਿਹਾ ਫੈਸਲਾ ਲੈ ਸਕੇ ਹਨ। ਉਨ੍ਹਾਂ ਆਖਿਆ ਕਿ ਹਰ ਵਾਰੀ ਉਹ ਸਹੀ ਹੋਣ ਅਜਿਹਾ ਨਹੀਂ ਹੈ ਪਰ ਜਿੱਥੋਂ ਤੱਕ ਇਸ ਫੈਸਲੇ ਦਾ ਸਵਾਲ ਹੈ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਮਹਾਰਾਣੀ ਅਤੇ ਕਾਮਨਵੈਲਥ ਦੀ ਸੇਵਾ ਕਰਨਾ ਜਾਰੀ ਰੱਖਣਗੇ, ਇਸ ਤੋਂ ਇਲਾਵਾ ਫੌਜ ਨਾਲ ਵੀ ਉਨ੍ਹਾਂ ਦਾ ਜੁੜਾਵ ਰਹੇਗਾ ਪਰ ਇਹ ਸੱਭ ਉਹ ਜਨਤਕ ਫੰਡਿੰਗ ਤੋਂ ਬਿਨਾਂ ਕਰਨਗੇ। ਹੈਰੀ ਨੇ ਆਖਿਆ ਕਿ ਮੰਦਭਾਗੀ ਗਲ ਇਹ ਹੈ ਕਿ ਹੁਣ ਉਹ ਸੱਭ ਜਾਰੀ ਨਹੀਂ ਰਹਿ ਸਕੇਗਾ। ਜਿ਼ਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਜੋੜੇ ਨੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਵਜੋਂ ਕੰਮ ਨਹੀਂ ਕਰ ਸਕਣਗੇ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਯੂਨਾਈਟਿਡ ਕਿੰਗਡਮ ਤੇ ਨੌਰਥ ਅਮੈਰਿਕਾ ਦਰਮਿਆਨ ਆਪਣਾ ਸਮਾਂ ਵੰਡਣਾ ਹੋਵੇਗਾ ਤੇ ਵਿੱਤੀ ਤੌਰ ਉੱਤੇ ਆਤਮਨਿਰਭਰ ਬਣਨਾ ਹੋਵੇਗਾ।
ਸ਼ਨਿੱਚਰਵਾਰ ਨੂੰ ਐਲਾਨੇ ਸਮਝੌਤੇ ਤਹਿਤ ਹੈਰੀ ਤੇ ਮੇਘਨ ਵੱਲੋਂ ਆਪਣੇ ਘਰ ਫਰੌਗਮੋਰ ਕਾਟੇਜ ਦੀ ਮੁਰੰਮਤ ਕਰਵਾਏ ਜਾਣ ਲਈ ਖਰਚ ਕੀਤੀ ਗਈ ਬ੍ਰਿਟਿਸ਼ ਟੈਕਸਦਾਤਾਵਾਂ ਦੀ 2.4 ਮਿਲੀਅਨ ਪਾਊਂਡ ਰਾਸ਼ੀ ਵੀ ਇਸ ਜੋੜੇ ਨੂੰ ਮੋੜਨੀ ਹੋਵੇਗੀ। ਹੈਰੀ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸੱਭ ਸਵੀਕਾਰ ਹੈ। ਉਹ ਉਸ ਸੱਭ ਨਾਲੋਂ ਪਾਸੇ ਹੋਣਾ ਚਾਹੁੰਦੇ ਹਨ ਜਿਸ ਕਰਕੇ ਉਹ ਜਾਣੇ ਜਾਂਦੇ ਹਨ। ਉਹ ਨਵੇਂ ਸਿਰੇ ਤੋਂ ਜਿੰ਼ਦਗੀ ਸੁ਼ਰੂ ਕਰਨੀ ਚਾਹੁੰਦੇ ਹਨ ਤੇ ਸ਼ਾਂਤਮਈ ਢੰਗ ਨਾਲ ਆਪਣੀ ਜਿ਼ੰਦਗੀ ਗੁਜ਼ਾਰਨੀ ਚਾਹੁੰਦੇ ਹਨ। ਹੈਰੀ ਨੇ ਆਖਿਆ ਕਿ ਇਸ ਪਰਿਵਾਰ ਵਿੱਚ ਉਹ ਪੈਦਾ ਹੋਏ ਅਤੇ ਦੇਸ਼ ਤੇ ਮਹਾਰਾਣੀ ਦੀ ਸੇਵਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼