Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਗਲਤੀ ਨਾਲ ਜਾਰੀ ਹੋਇਆ ਓਨਟਾਰੀਓ ਦੇ ਨਿਊਕਲੀਅਰ ਪਲਾਂਟ ਬਾਰੇ ਐਲਰਟ!

January 13, 2020 08:16 AM

ਟੋਰਾਂਟੋ, 12 ਜਨਵਰੀ (ਪੋਸਟ ਬਿਊਰੋ) : ਐਤਵਾਰ ਸਵੇਰੇ ਉਸ ਸਮੇਂ ਕਸੂਤੀ ਸਥਿਤੀ ਪੈਦਾ ਹੋ ਗਈ ਜਦੋਂ ਟੋਰਾਂਟੋ ਏਰੀਆ ਵਿਚਲੇ ਨਿਊਕਲੀਅਰ ਪਾਵਰ ਪਲਾਂਟ ਵਿੱਚ ਕਿਸੇ ਅਨਸੁਖਾਵੀਂ ਘਟਨਾ ਸਬੰਧੀ ਐਮਰਜੰਸੀ ਐਲਰਟ ਓਨਟਾਰੀਓ ਭਰ ਦੇ ਲੋਕਾਂ ਤੱਕ ਪਹੁੰਚ ਗਿਆ। ਇਸ ਘਟਨਾ ਤੋਂ ਬਾਅਦ ਪ੍ਰੋਵਿੰਸ ਦੇ ਸਾਲੀਸਿਟਰ ਜਨਰਲ ਵੱਲੋਂ ਸਾਰਿਆਂ ਤੋਂ ਮੁਆਫੀ ਮੰਗੀ ਗਈ।
ਓਨਟਾਰੀਓ ਵਾਸੀਆਂ ਦੇ ਫੋਨਜ਼ ਉੱਤੇ ਐਤਵਾਰ ਸਵੇਰੇ 7:30 ਵਜੇ ਤੋਂ ਵੀ ਪਹਿਲਾਂ ਅਚਾਨਕ ਐਮਰਜੰਸੀ ਨੋਟੀਫਿਕੇਸ਼ਨ ਆਉਣ ਲੱਗ ਪਏ ਜਿਨ੍ਹਾਂ ਤੋਂ ਇੰਜ ਲੱਗ ਰਿਹਾ ਸੀ ਕਿ ਪਿਕਰਿੰਗ ਨਿਊਕਲੀਅਰ ਜੈਨਰੇਟਿੰਗ ਸਟੇਸ਼ਨ ੳੱੁਤੇ ਕੋਈ ਹਾਦਸਾ ਵਾਪਰਿਆ ਹੈ। ਹਾਲਾਂਕਿ ਇਹ ਸੁਨੇਹੇ ਸਾਰੇ ਪ੍ਰੋਵਿੰਸ ਵਿੱਚ ਭੇਜੇ ਗਏ ਸਨ ਪਰ ਆਖਿਆ ਗਿਆ ਕਿ ਅਸਲ ਵਿੱਚ ਇਹ ਨਿਊਕਲੀਅਰ ਪਲਾਂਟ ਦੇ ਦਸ ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲਿਆਂ ਲਈ ਹੀ ਸਨ। ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਕਿ ਪਿਕਰਿੰਗ ਨਿਊਕਲੀਅਰ ਜੈਨਰੇਟਿੰਗ ਸਟੇਸ਼ਨ ਵਿੱਚ ਕੋਈ ਹਾਦਸਾ ਹੋਇਆ ਹੈ। ਸਟੇਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਰਿਸਾਅ ਨਹੀਂ ਹੋ ਰਿਹਾ ਤੇ ਐਮਰਜੰਸੀ ਅਮਲਾ ਮਾਮਲੇ ੳੱੁਤੇ ਨਿਗ੍ਹਾ ਰੱਖ ਰਿਹਾ ਹੈ।
ਇਹ ਵੀ ਆਖਿਆ ਗਿਆ ਕਿ ਪਿਕਰਿੰਗ ਨਿਊਕਲੀਅਰ ਜੈਨਰੇਟਿੰਗ ਸਟੇਸ਼ਨ ਦੇ ਨੇੜੇ ਰਹਿਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਹਿਤਿਆਤ ਵਰਤਣ ਦੀ ਲੋੜ ਨਹੀਂ ਹੈ। ਪਾਵਰ ਪਲਾਂਟ ਨੂੰ ਚਲਾਉਣ ਵਾਲੇ ਓਨਟਾਰੀਓ ਪਾਵਰ ਜੈਨਰੇਸ਼ਨ, ਨੇ ਟਵਿੱਟਰ ਉੱਤੇ ਸਵੇਰੇ 8:06 ਵਜੇ ਦੱਸਿਆ ਕਿ ਇਹ ਐਲਰਟ ਗਲਤੀ ਨਾਲ ਭੇਜਿਆ ਗਿਆ ਸੀ ਤੇ ਕਿਸੇ ਤਰ੍ਹਾਂ ਦੀ ਕੋਈ ਐਮਰਜੰਸੀ ਨਹੀਂ ਹੋਈ। ਇੱਕ ਘੰਟੇ ਬਾਅਦ ਇਹੋ ਜਿਹਾ ਹੀ ਸੁਨੇਹਾ ਫੋਨ ਉੱਤੇ ਵੀ ਦਿੱਤਾ ਗਿਆ।
ਓਨਟਾਰੀਓ ਦੀ ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਐਤਵਾਰ ਸਵੇਰੇ ਆਖਿਆ ਕਿ ਓਨਟਾਰੀਓ ਪਾਵਰ ਜੈਨਰੇਸ਼ਨ ਦਾ ਇਸ ਐਮਰਜੰਸੀ ਐਲਰਟ ਭੇਜੇ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਜੋ ਕੁੱਝ ਵੀ ਵਾਪਰਿਆ ਉਹ ਰੂਟੀਨ ਵਿੱਚ ਕੀਤੀ ਜਾਣ ਵਾਲੀ ਟਰੇਨਿੰਗ ਐਕਸਰਸਾਈਜ਼ ਸੀ। ਇਸ ਨੂੰ ਪ੍ਰੋਵਿੰਸ਼ੀਅਲ ਐਮਰਜੰਸੀ ਆਪਰੇਸ਼ਨਜ਼ ਸੈਂਟਰ ਵੱਲੋਂ ਕਿਸੇ ਤਰ੍ਹਾਂ ਗਲਤੀ ਨਾਲ ਤੇ ਗੈਰਇਰਾਦਤਨ ਲੋਕਾਂ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਓਨਟਾਰੀਓ ਸਰਕਾਰ ਲੋਕਾਂ ਨੂੰ ਗਲਤੀ ਨਾਲ ਚਿੰਤਾ ਵਿੱਚ ਪਾਉਣ ਵਰਗੇ ਇਸ ਸੁਨੇਹੇ ਨੂੰ ਭੇਜਣ ਲਈ ਮੁਆਫੀ ਮੰਗਦੀ ਹੈ ਤੇ ਇਸ ਮਾਮਲੇ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ ਕਿ ਆਖਿਰਕਾਰ ਇਹ ਭੱੁਲ ਹੋਈ ਕਿਵੇਂ? ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਵੀ ਇਹ ਖਿਆਲ ਰੱਖਿਆ ਜਾਵੇਗਾ ਕਿ ਅਜਿਹਾ ਕਦੇ ਨਾ ਵਾਪਰੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼