Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦਾ ਵਫ਼ਦ ਦੀਂ ਮਨਿੰਦਰ ਸਿੱਧੂ ਨੂੰ ਮਿਲਿਆ

January 08, 2020 08:25 AM

ਓਲਡ-ਏਜ ਪੈੱਨਸ਼ਨ ਵਿਚ ਵਾਧੇ, ਮਾਪਿਆਂ ਨੂੰ ਕੈਨੇਡਾ ਮੰਗਵਾਉਣ, ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ, ਆਦਿ ਕਈ ਮਸਲੇ ਵਿਚਾਰੇ ਗਏ


ਬਰੈਂਪਟਨ, (ਡਾ. ਝੰਡ) -ਲੰਘੇ ਸਾਲ 2019 ਦੇ ਆਖ਼ਰੀ ਦਿਨੀਂ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਅਹੁਦੇਦਾਰਾਂ ਦਾ ਵਫ਼ਦ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ। ਵਫ਼ਦ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੇ ਨਾਲ ਕਾਰਜਕਾਰਨੀ ਦੇ ਮੈਂਬਰ ਪ੍ਰੋ. ਨਿਰਮਲ ਸਿੰਘ ਧਾਰਨੀ, ਕਰਤਾਰ ਸਿੰਘ ਚਾਹਲ, ਪ੍ਰੀਤਮ ਸਿੰਘ ਸਰਾਂ ਅਤੇ ਦੇਵ ਸੂਦ ਸ਼ਾਮਲ ਸਨ। ਇਕ ਘੰਟੇ ਤੋਂ ਵਧੀਕ ਚੱਲੀ ਇਸ ਮੀਟਿੰਗ ਵਿਚ ਸੀਨੀਅਰਾਂ ਦੀ ਉਮਰ ਦੇ ਵੱਧਣ ਨਾਲ ਉਨ੍ਹਾਂ ਦੀ ਓਲਡ-ਏਜ ਪੈੱਨਸ਼ਨ ਵਿਚ ਕੀਤੇ ਜਾਣ ਵਾਲੇ ਵਾਧੇ, 10 ਸਾਲ ਤੋਂ ਘੱਟ ਸਟੇਅ ਵਾਲੇ ਸੀਨੀਅਰਾਂ ਲਈ ਗ਼ੁਜ਼ਾਰੇ-ਭੱਤੇ ਦੇ ਰੂਪ ਵਿਚ ਵਿੱਤੀ-ਰਾਹਤ, ਪੇਰੈਂਟ-ਕੈਟਾਗਰੀ ਵਿਚ ਮਾਪਿਆਂ ਤੇ ਪੜ-ਮਾਪਿਆਂ ਨੂੰ ਇੱਥੇ ਕੈਨੇਡਾ ਮੰਗਵਾਉਣ, ਦੂਸਰੇ ਦੇਸ਼ਾਂ ਵਿਚ ਜਾਇਦਾਦ ਵੇਚ ਕੇ ਇੱਥੈ ਲਿਆਂਦੀ ਜਾਣ ਵਾਲੀ ਰਾਸ਼ੀ ਵਿਚ ਵਾਧੇ ਅਤੇ ਇੱਥੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਨੂੰਨਾਂ ਤੇ ਜ਼ਰੂਰੀ ਨਿਯਮਾਂ ਬਾਰੇ ਜਾਣਕਾਰੀ ਦੇਣ ਵਾਲੇ ਕੋਰਸ ਦੇ ਸ਼ੁਰੂ ਕਰਨ ਬਾਰੇ ਖੁੱਲ੍ਹਾ ਵਿਚਾਰ-ਵਟਾਂਦਰਾ ਹੋਇਆ।
ਮੀਟਿੰਗ ਦੇ ਆਰੰਭ ਵਿਚ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਕੈਨੇਡਾ ਦੀ ਲਿਬਰਲ ਪਾਰਟੀ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਅਕਤੂਬਰ 2019 ਵਿਚ ਹੋਇਆਂ ਚੋਣਾਂ ਦੇ ਮੈਨੀਫ਼ੈਸਟੋ ਵਿਚ ਓਲਡ-ਏਜ ਪੈੱਨਸ਼ਨ ਦੇ ਲਾਭਾਂ ਵਿਚ ਵਾਧੇ ਦਾ ਐਲਾਨ ਕੀਤਾ ਸੀ ਅਤੇ ਹੁਣ ਇਸ ਨੂੰ ਅਮਲੀ-ਜਾਮਾ ਪਹਿਨਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਐੱਮ.ਪੀ. ਮਨਿੰਦਰ ਸਿੱਧੂ ਕੋਲੋਂ ਜਾਣਨਾ ਚਾਹਿਆ ਕਿ ਫ਼ੈੱਡਰਲ ਸਰਕਾਰ ਇਸ ਦੇ ਬਾਰੇ ਕੀ ਕਾਰਵਾਈ ਕਰ ਰਹੀ ਹੈੈ। ਇਸ ‘ਤੇ ਐੱਮ.ਪੀ. ਸਿੱਧੂ ਨੇ ਜਦੋਂ ਦੱਸਿਆ ਕਿ ਸਰਕਾਰ ਵੱਲੋਂ 75 ਸਾਲ ਤੋਂ ਉੱਪਰ ਉਮਰ ਵਾਲੇ ਜੋੜਿਆਂ ਦੀ ਪੈੱਨਸ਼ਨ ਵਿਚ ਸ਼ਾਮਲ ਓ.ਏ.ਐੱਸ. ਵਿਚ 10% ਅਤੇ 'ਇਕੱਲਿਆਂ' (ਸਿੰਗਲਜ਼) ਲਈ ਇਸ ਵਿਚ 25%ਵਾਧੇ ਬਾਰੇ ਸੋਚਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਸੁਝਾਅ ਦਿੱਤਾ ਗਿਆ ਕਿ ਇਹ ਵਾਧਾ ਸਮੁੱਚੀ ਪੈੱਨਸ਼ਨ ਉੱਪਰ ਹੋਣਾ ਚਾਹੀਦਾ ਹੈ, ਨਾ ਕਿ ਇਸ ਵਿਚਲੇ ਕੇਵਲ ਓ.ਏ.ਐੱਸ. ਉੱਪਰ ਹੀ। ਇਸ ਦੇ ਬਾਰੇ ਐੱਮ.ਪੀ. ਸਿੱਧੂ ਨੇ ਕਿਹਾ ਕਿ ਇਹ ਮੁੱਦਾ ਵਿਸਥਾਰ ਵਿਚ ਬੱਜਟ ਸਮੇਂ ਵਿਚਾਰ ਅਧੀਨ ਹੋਵੇਗਾ। ਇਸ ਸਮੇਂ ਹੋਰ ਵੀ ਵਧੀਆ ਗੱਲ ਹੋਈ ਜਦੋਂ ਉਨ੍ਹਾਂ ਨੇ ਓਸੇ ਵੇਲੇ ਹੀ ਸੀਨੀਅਰਜ਼ ਦੇ ਮਾਮਲਿਆਂ ਬਾਰੇ ਮੰਤਰੀ ਨਾਲ ਲੱਗਭੱਗ 20 ਮਿੰਟ ਫ਼ੋਨ ‘ਤੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਮਜਬੂਰੀ ਵੀ ਪ੍ਰਗਟ ਕੀਤੀ ਕਿ ਘੱਟ-ਗਿਣਤੀ ਸਰਕਾਰ ਹੋਣ ਦੇ ਕਾਰਨ ਇਸ ਦੇ ਬਾਰੇ ਕੋਈ ਫ਼ੈਸਲਾ ਕਰਨਾ ਦੂਸਰੀਆਂ ਹਮ-ਖਿ਼ਆਲ ਪਾਰਟੀਆਂ ਉੱਪਰ ਵੀ ਨਿਰਭਰ ਕਰੇਗਾ।
ਇਸ ਦੇ ਨਾਲ ਹੀ ਪੇਰੈਂਟ-ਕੈਟਾਗਰੀ ਵਿਚ ਆਉਣ ਵਾਲੇ ਸੀਨੀਅਰਾਂ ਲਈ ਸਰਕਾਰ ਨੂੰ 'ਪਹਿਲਾਂ ਆਓ, ਪਹਿਲਾਂ ਪਾਓ' ਨਿਯਮ ਵਿਚ ਬੇਨਤੀ-ਕਰਤਾਵਾਂ ਦੇ ਕੈਨੇਡਾ ਵਿਚ ਆਉਣ ਦੀ ਮਿੱਤੀ ਨੂੰ ਆਧਾਰ ਬਨਾਉਣਾ ਚਾਹੀਦਾ ਹੈ, ਨਾ ਕਿ ਇਸ ਸਬੰਧੀ ਅਰਜੀ਼ਆਂ ਪ੍ਰਾਪਤ ਕਰਨ ਦੇ ਸਮੇਂ ਦੀ ਸੀਨੀਆਰਤਾ ਨੂੰ, ਜਿਵੇਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਹੁੰਦਾ ਰਿਹਾ ਹੈ। ਇਸ ਦੌਰਾਨ ਸੀਨੀਅਰਾਂ ਲਈ ਇੱਥੇ ਓਲਡ-ਏਜ ਪੈੱਨਸ਼ਨ ਦੀ ਸ਼ਰਤ ਪੂਰੀ ਕਰਨ ਲਈ ਉਨ੍ਹਾਂ ਦੇ ਇੱਥੇ 10 ਸਾਲਾਂ ਦੇ ਸਟੇਅ ਬਾਰੇ ਵੀ ਚਰਚਾ ਹੋਈ। ਵਫ਼ਦ ਦੇ ਮੈਂਬਰਾਂ ਦਾ ਕਹਿਣਾ ਸੀ ਇਸ 10-ਸਾਲਾ ਲੰਮੇ ਅਰਸੇ ਦੌਰਾਨ ਅਜਿਹੇ ਸੀਨੀਅਰਾਂ ਨੂੰ ਸਰਕਾਰ ਵੱਲੋਂ ਨੂੰ ਗ਼ੁਜ਼ਾਰੇ-ਭੱਤੇ ਦੇ ਰੂਪ ਵਿਚ ਕੁਝ ਵਿੱਤੀ-ਮਦਦ ਹਰ ਮਹੀਨੇ ਂਦਿੱਤੀ ਜਾਏ ਜਿਸ ਨੂੰ ਬਾਅਦ ਵਿਚ ਮਹੀਨੇਵਾਰ ਮਿਲਣ ਵਾਲੀ ਓਲਡ-ਏਜ ਪੈੱਨਸ਼ਨ ਵਿਚ ਐਡਜਸਟ ਕੀਤਾ ਜਾ ਸਕਦਾ ਹੈ। ਇਸ ਦੇ ਪਿੱਛੇ ਉਨ੍ਹਾਂ ਦਾ ਤਰਕ ਸੀ ਕਿ ਬਹੁਤ ਸਾਰੇ ਦੇਸ਼ਾਂ ਨਾਲ ਆਪਸੀ ਸਮਝੌਤਾ ਨਾ ਹੋਣ ਕਾਰਨ ਦੱਖਣੀ-ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੇ ਸੀਨੀਅਰਾਂ ਨੂੰ ਹੋਰਨਾਂ ਦੇਸ਼ਾਂ ਦੇ ਸੀਨੀਅਰਾਂ ਵਾਂਗ ਇਹ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਉੱਪਰ ਹੀ ਨਿਰਭਰ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੀ ਸੁਤੰਤਰਤਾ ਅਤੇ ਮਨੁੱਖੀ-ਅਧਿਕਾਰਾਂ ਦਾ ਹਾਨੀ ਹੁੰਦੀ ਹੈ। ਇਸ ਦੇ ਬਾਰੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਹੋਇਆਂ ਸਿੱਧੂ ਹੋਰਾਂ ਨੇ ਇਹ ਮਾਮਲਾ ਸਬੰਧਿਤ ਮੰਤਰੀ ਨਾਲ ਉਠਾਉਣ ਦਾ ਵਿਸ਼ਵਾਸ ਦਿਵਾਇਆ।
ਵੱਫ਼ਦ ਵੱਲੋਂ ਦਿੱਤੇ ਗਏ ਇਕ ਹੋਰ ਸੁਝਾਅ ਵਿਚ ਦੂਸਰੇ ਦੇਸ਼ਾਂ ਵਿਚਲੀ ਜਾਇਦਾਦ ਵੇਚ ਕੇ ਲਿਆਂਦੀ ਜਾਣ ਵਾਲੀ ਰਕਮ ਜਿਸ ਦੀ ਹੱਦ ਇਸ ਸਮੇਂ ਇਕ ਲੱਖ ਡਾਲਰ ਹੈ, ਨੂੰ ਵਧਾ ਕੇ ਇਸ ਨੂੰ 10 ਲੱਖ ਡਾਲਰ (ਇਕ ਮਿਲੀਅਨ ਡਾਲਰ) ਕਰਨ ਲਈ ਕਿਹਾ ਗਿਆ। ਇਸ ਦੇ ਪਿੱਛੇ ਇਹ ਤਰਕ ਦਿੱਤਾ ਗਿਆ ਕਿ ਇਕ ਲੱਖ ਡਾਲਰ ਦੀ ਹੱਦ ਵਾਲਾ ਕਾਨੂੰਨ ਬਹੁਤ ਪੁਰਾਣਾ ਹੈ ਅਤੇ ਓਦੋਂ ਤੋਂ ਲੈ ਕੇ ਹੁਣ ਤੀਕ ਜਾਇਦਾਦਾਂ ਦੀਆਂ ਕੀਮਤਾਂ ਕਾਫ਼ੀ ਵੱਧ ਚੁੱਕੀਆਂ ਹਨ। ਇਸ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਸਿੱਧੂ ਹੋਰਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਵਿੱਤ ਮੰਤਰੀ ਨਾਲ ਵਿਚਾਰਨਗੇ।
ਏਸੇ ਤਰ੍ਹਾਂ ਕੈਨੇਡਾ ਵਿਚ ਸਟੱਡੀ-ਵੀਜ਼ੇ ਉੱਪਰ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਸਬੰਧੀ ਵਫ਼ਦ ਵੱਲੋਂ ਸੁਝਾਅ ਦਿੱਤਾ ਗਿਆ ਕਿ ਸਰਕਾਰ ਵੱਲੋਂ ਉਨ੍ਹਾਂ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸਬੰਧਿਤ ਪੜ੍ਹਾਈ ਦੇ ਪਹਿਲੇ ਸਮੈੱਸਟਰ ਵਿਚ ਹੀ ਕੈਨੇਡਾ ਦੇ ਸਮਾਜਿਕ, ਨੈਤਿਕ, ਆਰਥਿਕ, ਰਿਹਾਇਸ਼ ਅਤੇ ਟਰੈਫਿ਼ਕ ਦੇ ਨਿਯਮਾਂ ਦੇ ਪ੍ਰਮੁੱਖ ਨਿਯਮਾਂ ਬਾਰੇ ਜਾਣਕਾਰੀ ਸਬੰਧੀ ਇਕ ਜ਼ਰੂਰੀ ਕੋਰਸ ਸ਼ੁਰੂ ਕੀਤਾ ਜਾਏ, ਕਿਉਂਕਿ ਉਹ ਆਪਣੇ ਦੇਸ਼ਾਂ ਵਿਚੋਂ ਵੱਖਰੇ ਸੈੱਟ-ਅੱਪ ਅਤੇ ਵਾਤਾਵਰਣ ਵਿੱਚੋਂ ਆਏ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇਸ਼ ਦੇ ਕਾਨੂੰਨਾਂ ਅਤੇ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਜਿਸ ਦੀ ਅਣਹੋਂਦ ਕਾਰਨ ਉਨ੍ਹਾਂ ਵਿੱਚੋਂ ਕਈ ਇੱਥੇ ਬੇ-ਨਿਯਮੀਆਂ ਵਾਲੀਆਂ ਘਟਨਾਵਾਂ ਵਿਚ ਉਲਝ ਜਾਂਦੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਨੂੰ ਡੀਪੋਰਟ ਕਰਨ ਤੱਕ ਦੀ ਵੀ ਕਾਰਵਾਈ ਕਰਨੀ ਪੈਦੀ ਹੈ। ਵਿਦਿਆਰਥੀਆਂ ਦੀ ਰਿਹਾਇਸ਼ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਸਬੰਧਿਤ ਕਾਲਜਾਂ ਨੂੰ ਉਨ੍ਹਾਂ ਲਈ ਹੋਸਟਲਾਂ ਦੇ ਨਿਰਮਾਣ ਬਾਰੇ ਕਿਹਾ ਗਿਆ। ਇਸ ਦੇ ਬਾਰੇ ਸਿੱਧੂ ਦਾ ਕਹਿਣਾ ਸੀ ਕਿ ਇਹ ਮੁੱਦਾ ਪ੍ਰੋਵਿੰਸ਼ੀਅਰ ਸਰਕਾਰ ਨਾਲ ਸਬੰਧਿਤ ਹੋਣ ਕਾਰਨ ਉਹ ਇਸ ਦੇ ਬਾਰੇ ਓਨਟਾਰੀਓ ਦੇ ਸਿੱਖਿਆ ਮੰਤਰੀ ਨਾਲ ਗੱਲ ਕਰਨਗੇ।
ਮੀਟਿੰਗ ਬੜੇ ਹੀ ਸੁਖਾਵੇਂ ਤੇ ਘਰੇਲੂ ਮਾਹੌਲ ਵਿਚ ਹੋਈ ਅਤੇ ਐੱਮ.ਪੀ. ਮਨਿੰਦਰ ਸਿੱਧੂ ਵਫ਼ਦ ਦੇ ਮੈਂਬਰਾਂ ਦੀਆਂ ਲੱਗਭੱਗ ਸਾਰੀਆਂ ਗੱਲਾਂ ਹੀ ਨਾਲ ਸਹਿਮਤ ਹੋਏ। ਉਨ੍ਹਾਂ ਸਬੰਧਿਤ ਮੰਤਰੀਆਂ ਨਾਲ ਗੱਲ ਕਰਨ ਮਗਰੋਂ ਅਪ੍ਰੈਲ-ਮਈ ਵਿਚ ਫਿਰ ਉਨ੍ਹਾਂ ਨਾਲ ਮਿਲਣ ਦਾ ਵਾਅਦਾ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ