Welcome to Canadian Punjabi Post
Follow us on

14

November 2018
ਟੋਰਾਂਟੋ

3 ਹਫਤਿਆਂ ਦੀ ਬੱਚੀ ਨੂੰ ਮਾਰਨ ਲਈ ਚਾਰਜ ਵਿਅਕਤੀ ਉਸ ਦਾ ਹੀ ਪਿਤਾ ਨਿਕਲਿਆ

October 24, 2018 03:18 AM

ਟੋਰਾਂਟੋ, 23 ਅਕਤੂਬਰ (ਪੋਸਟ ਬਿਊਰੋ ) : 3 ਹਫਤਿਆਂ ਦੀ ਬੱਚੀ ਦੀ ਮੌਤ ਵਿੱਚ ਚਾਰਜ ਕੀਤੇ ਗਏ ਵਿਅਕਤੀ ਦੀ ਟੋਰਾਂਟੋ ਪੁਲਿਸ ਵੱਲੋਂ ਪਛਾਣ ਉਸ ਬੱਚੀ ਦੇ ਪਿਤਾ ਵਜੋਂ ਕੀਤੀ ਗਈ ਹੈ।
ਇਸ ਵਿਅਕਤੀ ਉੱਤੇ ਪਹਿਲਾਂ ਗੁੱਸੇ ਨਾਲ ਹਮਲਾ ਕਰਨ ਦਾ ਚਾਰਜ ਲਾਇਆ ਗਿਆ ਸੀ ਪਰ ਹੁਣ ਇਸ ਚਾਰਜ ਨੂੰ ਸੈਕਿੰਡ ਡਿਗਰੀ ਮਰਡਰ ਵਿੱਚ ਅਪਗ੍ਰੇਡ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਕਾਂਸਟੇਬਲ ਡੇਵਿਡ ਹੌਪਕਿਨਸਨ ਨੇ ਦਿੱਤੀ। ਵੀਰਵਾਰ ਨੂੰ ਪੁਲਿਸ ਅਧਿਕਾਰੀਆਂ ਨੂੰ ਸਵੇਰੇ 10:50 ਉੱਤੇ 263 ਫਾਰਮੇਸੀ ਐਵਨਿਊ ਉੱਤੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਪੈਰਾਮੈਡਿਕਸ 3 ਹਫਤੇ ਦੀ ਬੱਚੀ ਦਾ ਇਲਾਜ ਕਰ ਰਹੇ ਸਨ ਜੋ ਕਿ ਜ਼ਖ਼ਮੀ ਸੀ।
ਫਿਰ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਲਾਈਫ ਸਪੋਰਟ ਸਿਸਟਮ ਉੱਤੇ ਰੱਖਿਆ ਗਿਆ। ਪਰ ਐਤਵਾਰ ਸ਼ਾਮ ਨੂੰ ਬੱਚੀ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਦਮ ਤੋੜ ਦਿੱਤਾ। ਵੀਰਵਾਰ ਨੂੰ ਹੀ 29 ਸਾਲਾ ਟੋਰਾਂਟੋ ਦੇ ਮੈਥਿਊ ਬੁਫਰਡ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ ਗੁੱਸੇ ਨਾਲ ਹਮਲਾ ਕਰਨ ਦਾ ਚਾਰਜ ਲਾਇਆ ਗਿਆ। ਲਾਸ਼ ਦਾ ਪੋਸਟਮਾਰਟਮ ਪਹਿਲਾਂ ਸੋਮਵਾਰ ਨੂੰ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਮੰਲਗਵਾਰ ਨੂੰ ਰੱਖਿਆ ਗਿਆ।

 

Have something to say? Post your comment