Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਪੰਜਾਬ ਵਿੱਚ ਨਜ਼ਰ ਅੰਦਾਜ਼ ਹੋਏ ਐੱਨ ਆਰ ਆਈਜ਼

January 06, 2020 07:59 AM

-ਦੇਸ ਰਾਜ ਕਾਲੀ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪਰਵਾਸੀ ਪੰਜਾਬੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ, ਕਈ ਵਾਰ ਫੈਸਲਾਕੁਨ ਹੁੰਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨਾਲ ਜਿਵੇਂ ਪਰਵਾਸੀ ਆ ਖੜੇ ਸਨ, ਅਕਾਲੀਆਂ ਨੂੰ ਪਛਾੜ ਕੇ ਇਸ ਨਵੀਂ ਪਾਰਟੀ ਨੂੰ ਵਿਰੋਧੀ ਧਿਰ ਦੀ ਪਹਿਲੀ ਪਾਲੀ ਵਿੱਚ ਲਿਆ ਖੜੇ ਕੀਤਾ। ਇਸੇ ਕਰ ਕੇ ਅਕਾਲੀ ਆਗੂ ਤੇ ਖੁਦ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਤੋਂ ਦੂਰੀ ਬਣਾਉਂਦੇ ਨਜ਼ਰ ਆਏ। ਕੈਪਟਨ ਦਾ ਵਿਰੋਧ ਸ਼ਰੇਆਮ ਅਮਰੀਕਾ, ਕੈਨੇਡਾ ਵਿੱਚ ਦਿਖਾਈ ਦਿੱਤਾ ਅਤੇ ਉਨ੍ਹਾਂ ਦੀ ਤਲਖੀ ਵੀ ਮੀਡੀਆ 'ਚ ਸੁਰਖੀਆਂ ਬਣੀ। ਇਸੇ ਕਰ ਕੇ ਬਾਦਲ ਸਰਕਾਰ ਵੇਲੇ ਵੀ ਤੇ ਫਿਰ ਕੈਪਟਨ ਸਰਕਾਰ ਵੇਲੇ ਵੀ ਪਰਵਾਸੀਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਰੁਝਾਨ ਅਸੀਂ ਦੇਖਿਆ ਹੈ। ਇਸ ਦੀ ਮਿਸਾਲ ਸਾਫ ਤੌਰ ਉਤੇ ਐਨ ਆਰ ਆਈ ਸਭਾ ਪੰਜਾਬ ਨੂੰ ਮਿੱਟੀ ਵਿੱਚ ਰੋਲਣਾ ਹੈ। ਪਿਛਲੇ ਪੰਜ ਸਾਲਾਂ ਤੋਂ ਇਹ ਸਭਾ ਬੇਹਰਕਤ ਕਰ ਦਿੱਤੀ ਗਈ ਹੈ। ਇਥੋਂ ਤੱਕ ਕਿ ਇਸ ਦੀ ਚੋਣ ਵੀ ਨਹੀਂ ਕਰਵਾਈ ਗਈ।
ਪਹਿਲੀ ਗੱਲ ਐੱਨ ਆਰ ਆਈ ਸਭਾ ਬਣਾਈ ਗਈ ਸੀ ਪਰਵਾਸੀਆਂ ਦੇ ਮਸਲਿਆਂ ਨੂੰ, ਖਾਸ ਕਰ ਕੇ ਜਾਇਦਾਦਾਂ ਦੇ ਮਸਲਿਆਂ ਨੂੰ, ਹੱਲ ਕਰਨ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ। ਉਨ੍ਹਾਂ ਨੂੰ ਅਦਾਲਤੀ, ਸਿਵਲ, ਪੁਲਸ ਮਾਮਲਿਆਂ 'ਚ ਨਿਆਂ ਦਿਵਾਉਣ ਨੂੰ ਯਕੀਨੀ ਅਤੇ ਸੌਖਿਆਂ ਕਰਨ ਲਈ, ਕਿਉਂਕਿ ਜਿੱਦਾਂ ਦੇ ਸਮਾਜਕ, ਆਰਥਿਕ ਹਾਲਾਤ ਕਿਸੇ ਸੂਬੇ ਦੇ ਹੁੰਦੇ ਨੇ, ਕਰਾਈਮ ਉਸੇ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ/ ਪਣਪਦਾ ਹੈ। ਪੰਜਾਬ ਵਿੱਚ ਇੱਕੀਵੀਂ ਸਦੀ ਦੇ ਸ਼ੁਰੂਆਤ ਤੋਂ ਪਹਿਲਾ ਦਹਾਕਾ ਪਰਵਾਸੀਆਂ ਦੀ ਜ਼ਮੀਨ 'ਤੇ ਕਬਜ਼ਿਆਂ ਦੀ ਸ਼ੁਰੂਆਤ ਸੀ। ਕਾਰਨ ਸਾਫ ਕਿ ਓਦੋਂ ਰੀਅਲ ਅਸਟੇਟ ਦਾ ਕਾਰੋਬਾਰ ਚੜ੍ਹਤ ਵਿੱਚ ਸੀ ਤੇ ਲੈਂਡ ਮਾਫੀਆ ਪੂਰਾ ਸਰਗਰਮ ਸੀ। ਇਸ ਵਾਸਤੇ ਉਹ ਆਪਣੀਆਂ ਖੁੱਸੀਆਂ ਜ਼ਮੀਨਾਂ ਦੇ ਮਾਮਲਿਆਂ ਨੂੰ ਲੈ ਕੇ ਰੁਲਦੇ ਤੇ ਧੱਕੇ ਖਾਂਦੇ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਵਿਚਾਰਾਂ ਕੀਤੀਆਂ। ਐੱਨ ਆਰ ਆਈ ਸਭਾ ਬਣਾਈ ਗਈ। ਇਸ ਸਭਾ ਦਾ ਦਫਤਰ ਜਲੰਧਰ ਲੀਜ਼ ਉਤੇ ਲਿਆ ਗਿਆ। ਪਰਵਾਸੀਆਂ ਨੇ ਪੰਜਾਬ 'ਚ ਨਿਵੇਸ਼ ਦੇ ਵਾਅਦੇ ਕੀਤੇ ਅਤੇ ਨਿਭਾਏ ਵੀ।
ਦੂਸਰਾ ਵੱਡਾ ਸਵਾਲ ਕਿ ਸਭਾ ਨੂੰ ਸਰਗਰਮ ਨਾ ਰਹਿਣ ਦੇਣ ਦਾ ਭਾਵ ਕੀ ਮੰਨਿਆ ਜਾਵੇ? ਅੱਜ ਕੈਪਟਨ ਸਾਹਿਬ ਨੂੰ ਯਾਦ ਆ ਗਿਆ ਕਿ ਐੱਨ ਆਰ ਆਈ ਸਭਾ ਪੰਜਾਬ ਦੀਆਂ ਪੰਜ ਸਾਲਾਂ ਤੋਂ ਪੈਂਡਿੰਗ ਪਈਆਂ ਚੋਣਾਂ ਕਰਵਾਈਆਂ ਜਾਣ। ਕਿਉਂ ਭਾਈ? ਅੱਜ ਕਿਉਂ? ਇਹ ਚੋਣਾਂ ਇਸ ਫਰਵਰੀ ਵਿੱਚ ਉਲੀਕੀਆਂ ਜਾ ਰਹੀਆਂ ਖਬਰਾਂ ਦੱਸਦੀਆਂ ਨੇ। ਓਦੋਂ ਬਹੁਤ ਸਾਰੇ ਪਰਵਾਸੀ ਪੰਜਾਬ ਆਏ ਹੁੰਦੇ ਨੇ। ਕਿਉਂਕਿ ਤੁਹਾਡੀ ਪਿਛਲੀ ਕਾਰਗੁਜ਼ਾਰੀ/ ਸਿਆਸੀ ਚਾਲ ਕਰ ਕੇ ਉਹ ਸਪੈਸ਼ਲ ਵੋਟ ਪਾਉਣ ਤਾਂ ਆਉਂਦੇ ਨਹੀਂ, ਇਸ ਵਾਸਤੇ ਲਾਹਾ ਲਿਆ ਜਾਵੇ, ਪਰ ਤੁਸੀਂ ਪੰਜ ਸਾਲ ਕਿਉਂ ਸੁੱਤੇ ਰਹੇ? ਅੱਜ ਕਿਉਂ ਜਾਗ ਗਏ। ਉਨ੍ਹਾਂ ਦੀਆਂ ਸਮੱਸਿਆਵਾਂ ਨਵੀਆਂ ਨਹੀਂ, ਸਗੋਂ ਅੱਜ ਸਮੱਸਿਆਵਾਂ ਇਹ ਹਨ ਕਿ ਆਪਣੀਆਂ ਜਾਇਦਾਦਾਂ ਵੇਚ/ ਵੱਟ ਕੇ ਉਹ ਸੁਰੱਖਿਅਤ ਬਾਹਰ ਨਿਕਲ ਜਾਣਾ ਚਾਹੰੁਦੇ ਨੇ। ਮਸਲਾ ਤਾਂ ਇਹ ਹੈ ਕਿ ਅੱਜ ਪੰਜਾਬ ਵਿੱਚ ਕੀਮਤਾਂ ਹੀ ਨਹੀਂ ਰਹੀਆਂ। ਪਿੰਡ ਪਿੰਡ ਉਨ੍ਹਾਂ ਨੇ ਜ਼ਮੀਨਾਂ ਕੌਡੀਆਂ ਦੇ ਭਾਅ ਸੇਲ ਉਤੇ ਲਾਈਆਂ ਹਨ। ਕੋਈ ਵੇਲਾ ਸੀ ਕਿ ਫਲਾਣੇ ਪਿੰਡ ਦਾ ਗੇਟ ਫਲਾਣੇ ਇੰਗਲੈਂਡੀਏ ਬਜ਼ੁਰਗ ਦੇ ਨਾਂਅ ਉਤੇ ਉਸਾਰਿਆ ਜਾ ਰਿਹਾ ਹੈ। ਅੱਜ ਉਸੇ ਬਜ਼ੁਰਗ ਦੇ ਨਾਂਅ ਦੀ ਜ਼ਮੀਨ ਦੇ ਵਿਕਾਊ ਹੋਣ ਦੇ ਬੋਰਡ ਨਜ਼ਰ ਆ ਰਹੇ ਨੇ। ਅੱਜ ਚੋਣਾਂ ਯਾਦ ਆ ਗਈਆਂ/ ਸਪੈਸ਼ਲ ਕੋਰਟਸ ਯਾਦ ਆ ਗਈਆਂ।
ਤੀਸਰਾ, ਬਹੁਤ ਅਹਿਮ ਸਵਾਲ ਹੈ ਕਿ ਆਖਿਰ ਸਭਾ 'ਚ ਭਾਗੀਦਾਰੀ ਦੇ ਹੁੰਦਿਆਂ ਵੀ ਇਹ ਕਾਮਯਾਬ ਕਿਉਂ ਨਹੀਂ ਹੋਈ? ਸਿਰਫ ਤੇ ਸਿਰਫ ਪਰਵਾਸੀਆਂ ਦੇ ਫੰਡਾਂ ਉੱਤੇ ਸਰਕਾਰੀ ਅਫਸਰਾਂ ਦੀ ਐਸ਼ ਦਾ ਅੱਡਾ ਕਿਉਂ ਬਣ ਗਈ? ਉਸ ਦੇ ਪਿੱਛੇ ਵੀ ਕਮਾਲ ਦੇ ਤੱਥ ਨੇ। ਜਿਸ ਵਕਤ ਸਭਾ ਬਣਾਈ ਗਈ, ਅਫਸਰਸ਼ਾਹੀ ਨੇ ਇਸ ਦਾ ਵਿਧਾਨ ਇਸ ਤਰ੍ਹਾਂ ਘੜਿਆ ਕਿ ਸਾਰੇ ਫੈਸਲੇ ਕਰਨ ਦੇ ਅਧਿਕਾਰ ਬਿਊਰੋਕ੍ਰੇਸੀ ਨੂੰ ਦੇ ਦਿੱਤੇ। ਸਭਾ ਦੇ ਅਹੁਦੇਦਾਰਾਂ ਦੇ ਨਾਂਅ ਉਤੇ ਸਿਰਫ ਪੈਸੇ ਦੇਣ ਵਾਲੇ ਪਰਵਾਸੀਆਂ ਨੂੰ ਇੱਕ ਕਿਸਮ ਦੇ ਡੰਮੀ ਅਹੁਦੇਦਾਰ ਹੀ ਬਣਾਇਆ। ਉਹ ਜਦ ਕੋਈ ਫੈਸਲਾ ਹੀ ਨਹੀਂ ਲੈ ਸਕਦੇ ਤਾਂ ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ? ਉਹ ਕਿੱਥੋਂ ਤੱਕ ਕਿਸੇ ਦੀ ਮੁਸ਼ਕਲ ਦਾ ਨਿਪਟਾਰਾ ਕਰ ਸਕਦੇ ਨੇ। ਇਸੇ ਕਰ ਕੇ ਜੇ ਚੋਣ ਨਹੀਂ ਹੋਈ ਪੰਜ ਸਾਲ ਤੋਂ ਤਾਂ ਕਿਸੇ ਉਤੇ ਕਿਸੇ ਕਿਸਮ ਦੀ ਜਵਾਬਦੇਹੀ ਨਹੀਂ। ਉਹ ਲੋਕ ਸਿਰਫ ਗੱਲਾਂ ਕਰ ਸਕਦੇ ਨੇ ਜਾਂ ਸਰਕਾਰ ਦੇ ਮੂੰਹ ਕੰਨੀ ਝਾਕ ਸਕਦੇ ਹਨ। ਬਾਕੀ ਉਨ੍ਹਾਂ ਦੇ ਹੱਥ ਵੱਸ ਕੁਝ ਨਹੀਂ। ਉਹ ਸਿਰਫ ਸਰਕਾਰ ਵੱਲ ਝਾਕਦੇ ਨੇ। ਇਹ ਵੀ ਨਹੀਂ ਕਹਿ ਸਕਦੇ ਕਿ ਉਨ੍ਹਾਂ ਲੋਕਾਂ ਨੂੰ ਅਹੁਦੇਦਾਰ ਨਾ ਬਣਾਓ, ਜਿਨ੍ਹਾਂ ਨੂੰ ਕਿਸੇ ਵੀ ਦੂਸਰੇ ਮੁਲਕ ਵਿੱਚ ਜਾਣ ਦੀ ਆਗਿਆ ਤੱਕ ਨਹੀਂ ਮਿਲ ਰਹੀ। ਹਾਂ, ਇਹ ਆਵਾਜ਼ਾਂ ਆਈਆਂ ਹਨ ਮੀਡੀਆ ਵਿੱਚ, ਕੀ ਹੋ ਸਕਦਾ ਇਸ ਵਾਰ ਪਰਵਾਸੀ ਵੋਟ ਪਾਉਣ ਨਾ ਹੀ ਆਉਣ। ਸਰਕਾਰ ਕਿਰਕਿਰੀ ਕਰਵਾ ਬੈਠੇ।
ਆਖਿਰ ਮਸਲਾ ਕੀ ਹੈ ਕਿ 20,000 ਦੇ ਕਰੀਬ ਮੈਂਬਰਾਂ ਵਾਲੀ ਸਭਾ, ਜਿਸ ਕੋਲ ਕਰੋੜਾਂ ਦੇ ਫੰਡ ਪਏ ਨੇ, ਜਿਸ ਦਾ ਵਿਆਜ ਹੀ ਮਾਣ ਨਹੀਂ, ਉਹ ਕਿਸੇ ਵੀ ਕੰਮ 'ਚ ਰੜਕ ਨਾ ਰਹੀ ਹੋਵੇ। ਪਰਵਾਸੀਆਂ ਨਾਲ ਜੁੜੇ ਮਸਲਿਆਂ ਦਾ ਹਾਲ ਇਹ ਹੋਵੇ ਕਿ ਸਿਰਫ ਮੈਟਰੋਮੋਨੀਅਲ ਮਸਲਿਆਂ ਦੀ ਗਿਣਤੀ ਪੁਲਸ ਰਿਕਾਰਡ ਮੁਤਾਬਕ 30,000 ਦੇ ਕਰੀਬ ਹੈ। ਇਸ ਵਿੱਚ ਦੋਸ਼ੀ ਪਰਵਾਸੀ ਲਾੜੇ ਹਨ ਜਾਂ ਹੋਰ ਕੋਈ, ਅਸੀਂ ਇਹ ਫੈਸਲਾ ਨਹੀਂ ਦੇਣਾ, ਪਰ ਰਿੜਕ ਤਾਂ ਉਹੋ ਹੀ ਰਹੇ ਨੇ। ਕੌਣ ਜਵਾਬਦੇਹ ਹੈ? ਫੈਸਲੇ ਕਿਉਂ ਨਹੀਂ ਹੋ ਰਹੇ? ਛੁਟਕਾਰੇ ਕਿਉਂ ਅਸੰਭਵ ਹਨ। ਪਰਵਾਸੀਆਂ ਦੇ ਮਸਲਿਆਂ ਵਾਸਤੇ ਸਪੈਸ਼ਲ ਥਾਣੇ ਬਣਾਏ ਗਏ। ਸਪੈਸ਼ਲ ਪੁਲਸ ਵਿੰਗ ਬਣਾਏ ਗਏ, ਪਰ ਉਹ ਕੰਮ ਕਿਉਂਕਿ ਸਭਾ ਦੇ ਦਖਲ ਨਾਲ ਹੋਣੇ ਸਨ, ਸਭਾ ਚੁੱਪ ਕਰਵਾ ਦਿੱਤੀ ਗਈ, ਤਾਂ ਕਾਰਜ ਕੁਸ਼ਲਤਾ ਕਿਸ ਨੇ ਦਿਖਾਉਣੀ ਸੀ? ਕੋਈ ਪੁੱਛਣ ਵਾਲਾ ਨਹੀਂ। ਸਵਾਲ ਇਹ ਬਹੁਤ ਵੱਡੇ ਨੇ, ਕਿਉਂਕਿ ਪੰਜਾਬ ਦੀ ਆਰਥਿਕਤਾ ਨਾਲ ਵੀ ਜੁੜੇ ਹੋਏ ਨੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’